ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w25 ਅਗਸਤ ਸਫ਼ਾ 31
  • ਪਾਠਕਾਂ ਵੱਲੋਂ ਸਵਾਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਾਠਕਾਂ ਵੱਲੋਂ ਸਵਾਲ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਮਿਲਦੀ-ਜੁਲਦੀ ਜਾਣਕਾਰੀ
  • ਆਰਮਾਗੇਡਨ ਇਕ ਖ਼ੁਸ਼ੀ ਦੀ ਖ਼ਬਰ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • ਯਹੋਵਾਹ ਭਵਿੱਖ ਵਿਚ ਜੋ ਨਿਆਂ ਕਰੇਗਾ, ਅਸੀਂ ਉਸ ਬਾਰੇ ਕੀ ਜਾਣਦੇ ਹਾਂ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • “ਮਹਾਂਕਸ਼ਟ” ਦੌਰਾਨ ਵਫ਼ਾਦਾਰ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • “ਸਾਨੂੰ ਦੱਸ, ਇਹ ਘਟਨਾਵਾਂ ਕਦੋਂ ਵਾਪਰਨਗੀਆਂ?”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
w25 ਅਗਸਤ ਸਫ਼ਾ 31

ਪਾਠਕਾਂ ਵੱਲੋਂ ਸਵਾਲ

ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਕਦੋਂ ਬੰਦ ਕੀਤਾ ਜਾਵੇਗਾ?

ਯਿਸੂ ਨੇ ਕਿਹਾ ਸੀ: “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਫਿਰ ਅੰਤ ਆਵੇਗਾ।” (ਮੱਤੀ 24:14) ਇਸ ਆਇਤ ਵਿਚ ਅਤੇ ਆਇਤ 6 ਤੇ 13 ਵਿਚ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਅੰਤ” ਕੀਤਾ ਗਿਆ ਹੈ, ਉਹ ਹੈ ਟੇਲੋਸ। ਇਹ ਸ਼ਬਦ ਉਸ ਸਮੇਂ ਨੂੰ ਦਰਸਾਉਂਦਾ ਹੈ ਜਦੋਂ ਆਰਮਾਗੇਡਨ ਵਿਚ ਸ਼ੈਤਾਨ ਦੀ ਦੁਨੀਆਂ ਦਾ ਅੰਤ ਹੋ ਜਾਵੇਗਾ। (ਪ੍ਰਕਾ. 16:14, 16) ਇਸ ਦਾ ਮਤਲਬ ਹੈ ਕਿ ਅਸੀਂ ਆਰਮਾਗੇਡਨ ਆਉਣ ਤੋਂ ਕੁਝ ਸਮਾਂ ਪਹਿਲਾਂ ਤਕ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹਾਂਗੇ। ਇਸ ਮਾਮਲੇ ਬਾਰੇ ਸਾਡੀ ਸਮਝ ਵਿਚ ਸੁਧਾਰ ਕੀਤਾ ਗਿਆ ਹੈ।

ਪਹਿਲਾਂ ਅਸੀਂ ਮੰਨਦੇ ਸੀ ਕਿ ਮਹਾਂ ਬਾਬਲ ਦੇ ਨਾਸ਼ ਨਾਲ ਜਦੋਂ ਮਹਾਂਕਸ਼ਟ ਸ਼ੁਰੂ ਹੋਵੇਗਾ, ਤਾਂ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਬੰਦ ਕਰ ਦੇਵਾਂਗੇ। (ਪ੍ਰਕਾ. 17:3, 5, 15, 16) ਅਸੀਂ ਮੰਨਦੇ ਸੀ ਕਿ ਇਸ ਘਟਨਾ ਨਾਲ ‘ਯਹੋਵਾਹ ਦੀ ਮਿਹਰ ਪਾਉਣ ਦਾ ਵਰ੍ਹਾ’ ਖ਼ਤਮ ਹੋ ਜਾਵੇਗਾ। (ਯਸਾ. 61:2) ਅਸੀਂ ਇਹ ਵੀ ਮੰਨਦੇ ਸੀ ਕਿ ਜਿਹੜੇ ਲੋਕ ਮਹਾਂਕਸ਼ਟ ਵਿੱਚੋਂ ਬਚਣਗੇ, ਉਹ ਇਸ ਘਟਨਾ ਤੋਂ ਪਹਿਲਾਂ ਹੀ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਸਾਬਤ ਕਰ ਚੁੱਕੇ ਹੋਣਗੇ। ਅਸੀਂ ਇਨ੍ਹਾਂ ਲੋਕਾਂ ਦੀ ਤੁਲਨਾ ਉਨ੍ਹਾਂ ਯਹੂਦੀਆਂ ਨਾਲ ਕਰਦੇ ਸੀ ਜੋ 607 ਈ. ਪੂ. ਵਿਚ ਯਰੂਸ਼ਲਮ ਦੇ ਨਾਸ਼ ਵਿੱਚੋਂ ਬਚ ਗਏ ਸਨ। ਉਨ੍ਹਾਂ ਲੋਕਾਂ ʼਤੇ ਪਹਿਲਾਂ ਹੀ ਬਚਾਅ ਲਈ ਨਿਸ਼ਾਨ ਲੱਗ ਚੁੱਕਾ ਸੀ ਕਿਉਂਕਿ ਉਹ ਯਹੋਵਾਹ ਦੀ ਭਗਤੀ ਕਰਦੇ ਸਨ ਅਤੇ ਦੁਸ਼ਟਤਾ ਨਾਲ ਨਫ਼ਰਤ ਕਰਦੇ ਸਨ। (ਹਿਜ਼. 5:11; 9:4) ਪਰ ਇਹ ਤੁਲਨਾ ਮੱਤੀ 24:14 ਨਾਲ ਮੇਲ ਨਹੀਂ ਖਾਂਦੀ ਕਿਉਂਕਿ ਇਸ ਆਇਤ ਵਿਚ ਕਹੀ ਯਿਸੂ ਦੀ ਗੱਲ ਤੋਂ ਪਤਾ ਲੱਗਦਾ ਹੈ ਕਿ ਆਰਮਾਗੇਡਨ ਵਿਚ ਇਸ ਦੁਨੀਆਂ ਦਾ ਅੰਤ ਹੋਣ ਤੋਂ ਕੁਝ ਸਮਾਂ ਪਹਿਲਾਂ ਤਕ ਸ਼ਾਇਦ ਲੋਕਾਂ ਕੋਲ ਖ਼ੁਸ਼ ਖ਼ਬਰੀ ਕਬੂਲ ਕਰਨ ਦਾ ਮੌਕਾ ਹੋਵੇ।

ਮੱਤੀ 24:14 ਬਾਰੇ ਸਾਡੀ ਸਮਝ ਵਿਚ ਸੁਧਾਰ ਹੋਣ ਕਰਕੇ ਸਾਨੂੰ ਪ੍ਰਕਾਸ਼ ਦੀ ਕਿਤਾਬ 16:21 ਬਾਰੇ ਵੀ ਆਪਣੀ ਸਮਝ ਵਿਚ ਸੁਧਾਰ ਕਰਨ ਦੀ ਲੋੜ ਹੈ। ਇਸ ਆਇਤ ਵਿਚ ਉਸ ਸੰਦੇਸ਼ ਬਾਰੇ ਦੱਸਿਆ ਗਿਆ ਹੈ ਜੋ ਭਾਰੇ ਗੜਿਆਂ ਵਰਗਾ ਹੈ। ਹੋਰ ਖੋਜਬੀਨ ਕਰਨ ਤੋਂ ਬਾਅਦ ਸਾਨੂੰ ਇਹ ਸਮਝ ਆਇਆ ਹੈ ਕਿ ਇਹ ਦੋਵੇਂ ਆਇਤਾਂ ਇਕ-ਦੂਜੇ ਨਾਲ ਮੇਲ ਖਾਂਦੀਆਂ ਹਨ। ਕਿਵੇਂ? ਇਸ ਦਾ ਜਵਾਬ ਸਾਨੂੰ ਇਸ ਗੱਲ ਤੋਂ ਮਿਲਦਾ ਹੈ ਕਿ ਲੋਕ ਰਾਜ ਦੀ ਖ਼ੁਸ਼ ਖ਼ਬਰੀ ਪ੍ਰਤੀ ਕਿਹੋ ਜਿਹਾ ਰਵੱਈਆ ਦਿਖਾਉਂਦੇ ਹਨ। ਇਸ ਬਾਰੇ ਪੌਲੁਸ ਰਸੂਲ ਨੇ ਲਿਖਿਆ ਕਿ ‘ਬਚਾਏ ਜਾਣ ਵਾਲਿਆਂ ਲਈ’ ਖ਼ੁਸ਼ ਖ਼ਬਰੀ ਦਾ ਸੰਦੇਸ਼ “ਜ਼ਿੰਦਗੀ ਦੀ ਖ਼ੁਸ਼ਬੂ” ਵਾਂਗ ਹੈ। ਪਰ ਪਰਮੇਸ਼ੁਰ ਦੇ ਦੁਸ਼ਮਣਾਂ ਲਈ ਇਹ ਸੰਦੇਸ਼ “ਮੌਤ ਦੀ ਬਦਬੂ” ਵਾਂਗ ਹੈ। (2 ਕੁਰਿੰ. 2:15, 16) ਇਹ ਲੋਕ ਰਾਜ ਦੇ ਸੰਦੇਸ਼ ਨਾਲ ਨਫ਼ਰਤ ਕਰਦੇ ਹਨ ਕਿਉਂਕਿ ਇਹ ਸੰਦੇਸ਼ ਜ਼ਾਹਰ ਕਰਦਾ ਹੈ ਕਿ ਜਿਹੜੀ ਦੁਨੀਆਂ ਨੂੰ ਇਹ ਲੋਕ ਪਿਆਰ ਕਰਦੇ ਹਨ, ਉਹ ਕਿੰਨੀ ਦੁਸ਼ਟ ਹੈ, ਸ਼ੈਤਾਨ ਦੇ ਵੱਸ ਵਿਚ ਹੈ ਅਤੇ ਜਲਦੀ ਹੀ ਇਸ ਦਾ ਨਾਸ਼ ਕਰ ਦਿੱਤਾ ਜਾਵੇਗਾ।​—ਯੂਹੰ. 7:7; 1 ਯੂਹੰ. 2:17; 5:19.

ਇਸ ਗੱਲ ਵੱਲ ਵੀ ਧਿਆਨ ਦਿਓ ਕਿ ਪ੍ਰਕਾਸ਼ ਦੀ ਕਿਤਾਬ 16:21 ਵਿਚ ਦੱਸਿਆ ਗਿਆ ਹੈ ਕਿ ਗੜਿਆਂ ਦੀ ਮਾਰ ਨੇ “ਬਹੁਤ ਤਬਾਹੀ ਮਚਾਈ।” ਇਸ ਤੋਂ ਪਤਾ ਲੱਗਦਾ ਹੈ ਕਿ ਮਹਾਂਕਸ਼ਟ ਦੌਰਾਨ ਲੋਕਾਂ ਨੂੰ ਸਿੱਧਾ-ਸਿੱਧਾ ਸੰਦੇਸ਼ ਸੁਣਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਯਹੋਵਾਹ ਦਾ ਨਾਂ ਇੰਨੇ ਵੱਡੇ ਪੈਮਾਨੇ ʼਤੇ ਦੱਸਿਆ ਜਾਵੇਗਾ ਜਿੰਨਾ ਪਹਿਲਾਂ ਕਦੇ ਨਹੀਂ ਦੱਸਿਆ ਗਿਆ। (ਹਿਜ਼. 39:7) ਮਹਾਂ ਬਾਬਲ ਦੇ ਨਾਸ਼ ਤੋਂ ਬਾਅਦ, ਕੀ ਉਸ ਵੇਲੇ ਸਾਡਾ ਸੰਦੇਸ਼ ਕੁਝ ਲੋਕਾਂ ਨੂੰ ਖ਼ੁਸ਼ਬੂ ਵਾਂਗ ਲੱਗੇਗਾ ਅਤੇ ਉਹ ਉਸ ਵੱਲ ਖਿੱਚੇ ਆਉਣਗੇ? ਇੱਦਾਂ ਹੋ ਸਕਦਾ ਹੈ। ਉਨ੍ਹਾਂ ਨੂੰ ਸ਼ਾਇਦ ਯਾਦ ਆਵੇ ਜਾਂ ਉਨ੍ਹਾਂ ਨੂੰ ਪਤਾ ਲੱਗੇ ਕਿ ਯਹੋਵਾਹ ਦੇ ਗਵਾਹਾਂ ਨੇ ਕਈ ਸਾਲਾਂ ਤਕ ਝੂਠੇ ਧਰਮਾਂ ਦੇ ਨਾਸ਼ ਬਾਰੇ ਐਲਾਨ ਕੀਤਾ ਸੀ ਅਤੇ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਉਹ ਇਹ ਸਭ ਆਪਣੀ ਅੱਖੀਂ ਦੇਖ ਰਹੇ ਹਨ।

ਜ਼ਰਾ ਗੌਰ ਕਰੋ ਕਿ ਮਿਸਰ ਵਿਚ ਦਸ ਬਿਪਤਾਵਾਂ ਆਉਣ ਤੋਂ ਬਾਅਦ ਕੀ ਹੋਇਆ ਸੀ। ਜਦੋਂ ਯਹੋਵਾਹ ਨੇ “ਮਿਸਰ ਦੇ ਸਾਰੇ ਦੇਵੀ-ਦੇਵਤਿਆਂ ਨੂੰ ਸਜ਼ਾ” ਦਿੱਤੀ, ਤਾਂ ਇਸ ਤੋਂ ਬਾਅਦ ਉਸ ਦੇ ਲੋਕਾਂ ਨਾਲ ਗ਼ੈਰ-ਇਜ਼ਰਾਈਲੀ “ਲੋਕਾਂ ਦੀ ਇਕ ਮਿਲੀ-ਜੁਲੀ ਭੀੜ” ਵੀ ਗਈ। (ਕੂਚ 12:12, 37, 38) ਇਸ ਭੀੜ ਦੇ ਲੋਕ ਸ਼ਾਇਦ ਉਦੋਂ ਯਹੋਵਾਹ ਨੂੰ ਮੰਨਣ ਲੱਗੇ ਹੋਣੇ ਜਦੋਂ ਉਨ੍ਹਾਂ ਨੇ ਦੇਖਿਆ ਕਿ ਦਸ ਬਿਪਤਾਵਾਂ ਬਾਰੇ ਮੂਸਾ ਦੀਆਂ ਕਹੀਆਂ ਗੱਲਾਂ ਬਿਲਕੁਲ ਸੱਚ ਸਾਬਤ ਹੋਈਆਂ।

ਮਹਾਂ ਬਾਬਲ ਦਾ ਨਾਸ਼ ਹੋਣ ਤੋਂ ਬਾਅਦ ਜਿਹੜੇ ਲੋਕ ਯਹੋਵਾਹ ਦੀ ਭਗਤੀ ਕਰਨੀ ਸ਼ੁਰੂ ਕਰਨਗੇ, ਉਨ੍ਹਾਂ ਕੋਲ ਮਸੀਹ ਦੇ ਉਨ੍ਹਾਂ ਭਰਾਵਾਂ ਦਾ ਸਾਥ ਦੇਣ ਦਾ ਸਨਮਾਨ ਹੋਵੇਗਾ ਜੋ ਉਸ ਵੇਲੇ ਅਜੇ ਧਰਤੀ ʼਤੇ ਹੀ ਹੋਣਗੇ। (ਮੱਤੀ 25:34-36, 40) ਅਜਿਹੇ ਲੋਕਾਂ ਕੋਲ ਭੇਡਾਂ ਵਿਚ ਗਿਣੇ ਜਾਣ ਦਾ ਮੌਕਾ ਹੋਵੇਗਾ। ਪਰ ਇਹ ਮੌਕਾ ਆਰਮਾਗੇਡਨ ਆਉਣ ਤੋਂ ਥੋੜ੍ਹਾ ਸਮਾਂ ਪਹਿਲਾਂ ਤਕ ਹੀ ਹੋਵੇਗਾ, ਜਿੰਨਾ ਚਿਰ ਧਰਤੀ ʼਤੇ ਰਹਿੰਦੇ ਚੁਣੇ ਹੋਏ ਮਸੀਹੀਆਂ ਨੂੰ ਉਨ੍ਹਾਂ ਦਾ ਸਵਰਗੀ ਇਨਾਮ ਨਹੀਂ ਮਿਲ ਜਾਂਦਾ।

ਸਾਡੀ ਸਮਝ ਵਿਚ ਜੋ ਸੁਧਾਰ ਕੀਤਾ ਗਿਆ ਹੈ, ਉਸ ਤੋਂ ਪੂਰੀ ਤਰ੍ਹਾਂ ਜ਼ਾਹਰ ਹੁੰਦਾ ਹੈ ਕਿ ਯਹੋਵਾਹ ਕਿੰਨਾ ਪਿਆਰ ਕਰਨ ਵਾਲਾ ਤੇ ਦਇਆਵਾਨ ਪਰਮੇਸ਼ੁਰ ਹੈ! ਜੀ ਹਾਂ, “ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।”​—2 ਪਤ. 3:9.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ