ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g97 7/8 ਸਫ਼ੇ 26-27
  • ਕੀ ਵਿਗਿਆਨ ਅਤੇ ਬਾਈਬਲ ਸਹਿਮਤ ਹਨ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਵਿਗਿਆਨ ਅਤੇ ਬਾਈਬਲ ਸਹਿਮਤ ਹਨ?
  • ਜਾਗਰੂਕ ਬਣੋ!—1997
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਚਮਤਕਾਰ ਅਵਿਗਿਆਨਕ ਹਨ?
  • ਕੀ ਬਾਈਬਲ ਵਿਗਿਆਨ ਦਾ ਵਿਰੋਧ ਕਰਦੀ ਹੈ?
  • ਇਕ ਉਚੇਰੇ ਸ੍ਰੋਤ ਤੋਂ ਗਿਆਨ
  • ਕੀ ਇਹ ਪੁਸਤਕ ਵਿਗਿਆਨ ਨਾਲ ਸਹਿਮਤ ਹੁੰਦੀ ਹੈ?
    ਤਮਾਮ ਲੋਕਾਂ ਲਈ ਪੁਸਤਕ
  • ਯਹੋਵਾਹ ਦੇ ਗਵਾਹਾਂ ਦੇ ਵਿਗਿਆਨ ਬਾਰੇ ਕੀ ਵਿਚਾਰ ਹਨ?
    ਯਹੋਵਾਹ ਦੇ ਗਵਾਹਾਂ ਬਾਰੇ ਆਮ ਪੁੱਛੇ ਜਾਂਦੇ ਸਵਾਲ
  • ਕੀ ਬਾਈਬਲ ਦਾ ਸਾਇੰਸ ਨਾਲ ਕੋਈ ਮੇਲ ਹੈ?
    ਜਾਗਰੂਕ ਬਣੋ!—2011
ਜਾਗਰੂਕ ਬਣੋ!—1997
g97 7/8 ਸਫ਼ੇ 26-27

ਬਾਈਬਲ ਦਾ ਦ੍ਰਿਸ਼ਟੀਕੋਣ

ਕੀ ਵਿਗਿਆਨ ਅਤੇ ਬਾਈਬਲ ਸਹਿਮਤ ਹਨ?

ਹਵਾਈ-ਜਹਾਜ਼ਾਂ ਅਤੇ ਐਟਮ ਬੰਬਾਂ ਤੋਂ ਲੈ ਕੇ ਬਦਲੀਆਂ ਗਈਆਂ ਜੀਨਾਂ ਵਾਲੇ ਕੋਸ਼ਾਣੂ ਅਤੇ ਭੇਡਾਂ ਦੇ ਕਲੋਨ ਬਣਾਉਣ ਤਕ, ਸਾਡੀ 20ਵੀਂ ਸਦੀ ਵਿਗਿਆਨ ਦੁਆਰਾ ਪ੍ਰਭਾਵਿਤ ਰਹੀ ਹੈ। ਵਿਗਿਆਨੀਆਂ ਨੇ ਮਨੁੱਖਾਂ ਨੂੰ ਚੰਨ ਉੱਤੇ ਪਹੁੰਚਾ ਦਿੱਤਾ ਹੈ, ਮਾਤਾ ਦੀ ਬੀਮਾਰੀ ਮਿਟਾ ਦਿੱਤੀ ਹੈ, ਖੇਤੀਬਾੜੀ ਦੇ ਤਰੀਕੇ ਬਦਲ ਦਿੱਤੇ ਹਨ, ਅਤੇ ਅਰਬਾਂ ਲੋਕਾਂ ਲਈ ਫ਼ੌਰੀ, ਸੰਸਾਰ-ਵਿਆਪੀ ਸੰਚਾਰ ਦਾ ਪ੍ਰਬੰਧ ਕੀਤਾ ਹੈ। ਤਾਂ ਫਿਰ, ਹੈਰਾਨੀ ਦੀ ਗੱਲ ਨਹੀਂ ਹੈ ਕਿ ਜਦੋਂ ਵਿਗਿਆਨੀ ਬੋਲਦੇ ਹਨ, ਲੋਕੀ ਸੁਣਦੇ ਹਨ। ਪਰੰਤੂ, ਵਿਗਿਆਨੀਆਂ ਕੋਲ ਬਾਈਬਲ ਬਾਰੇ ਕੰਮ ਦੀ ਕਿਹੜੀ ਕਹਿਣ ਵਾਲੀ ਗੱਲ ਹੈ? ਅਤੇ ਦੂਜੇ ਪਾਸੇ, ਬਾਈਬਲ ਵਿਗਿਆਨ ਬਾਰੇ ਸਾਨੂੰ ਕੀ ਦੱਸਦੀ ਹੈ?

ਕੀ ਚਮਤਕਾਰ ਅਵਿਗਿਆਨਕ ਹਨ?

ਇਕ ਆਧੁਨਿਕ ਐਨਸਾਈਕਲੋਪੀਡੀਆ ਬਿਆਨ ਕਰਦਾ ਹੈ: “ਵਿਗਿਆਨਕ ਮਨ ਵਾਲੇ ਲੋਕ ‘ਕਾਰਣ-ਕਾਰਜੀ’ ਦੇ ਸੰਬੰਧ ਉੱਤੇ ਵਿਸ਼ਵਾਸ ਕਰਦੇ ਹਨ। ਉਹ ਮੰਨਦੇ ਹਨ ਕਿ ਹਰ ਚੀਜ਼ ਲਈ ਬਿਲਕੁਲ ਸਾਧਾਰਣ ਵਿਆਖਿਆ ਹੈ।” ਬਾਈਬਲ ਦੇ ਵਿਦਿਆਰਥੀ ਵੀ ਸਥਾਪਿਤ ਕੀਤੇ ਗਏ ਵਿਗਿਆਨਕ ਸਿਧਾਂਤਾਂ ਨੂੰ ਸਵੀਕਾਰ ਕਰਦੇ ਹਨ। ਫਿਰ ਵੀ, ਉਹ ਪਛਾਣਦੇ ਹਨ ਕਿ ਬਾਈਬਲ ਅਕਸਰ ਚਮਤਕਾਰੀ ਘਟਨਾਵਾਂ ਦੀ ਚਰਚਾ ਕਰਦੀ ਹੈ ਜੋ ਵਰਤਮਾਨ ਗਿਆਨ ਦੇ ਅਨੁਸਾਰ ਵਿਗਿਆਨਕ ਢੰਗ ਨਾਲ ਸਮਝਾਈਆਂ ਨਹੀਂ ਜਾ ਸਕਦੀਆਂ ਹਨ। ਯਹੋਸ਼ੁਆ ਦੇ ਦਿਨ ਵਿਚ ਸੂਰਜ ਦਾ ਠਹਿਰਿਆ ਰਹਿਣਾ ਅਤੇ ਯਿਸੂ ਦਾ ਪਾਣੀ ਉੱਤੇ ਤੁਰਨਾ, ਦੋ ਉਦਾਹਰਣ ਹਨ। (ਯਹੋਸ਼ੁਆ 10:12, 13; ਮੱਤੀ 14:23-34) ਲੇਕਿਨ, ਇਹ ਚਮਤਕਾਰ, ਪਰਮੇਸ਼ੁਰ ਦੀ ਸ਼ਕਤੀ ਦੇ ਨਤੀਜਿਆਂ ਵਜੋਂ ਪੇਸ਼ ਕੀਤੇ ਹਨ, ਜਿਸ ਨੇ ਇਕ ਅਲੌਕਿਕ ਤਰੀਕੇ ਵਿਚ ਕੰਮ ਕੀਤਾ।

ਇਹ ਨੁਕਤਾ ਮਹੱਤਵਪੂਰਣ ਹੈ। ਜੇਕਰ ਬਾਈਬਲ ਦਾਅਵਾ ਕਰਦੀ ਕਿ ਲੋਕ ਈਸ਼ਵਰੀ ਸਹਾਇਤਾ ਤੋਂ ਬਗੈਰ ਪਾਣੀ ਉੱਤੇ ਤੁਰ ਸਕਦੇ ਹਨ ਜਾਂ ਕਿ ਆਸਮਾਨ ਦੇ ਪਾਰ ਸੂਰਜ ਦੀ ਪ੍ਰਤੱਖ ਚਾਲ ਕਿਸੇ ਕਾਰਨ ਤੋਂ ਬਗੈਰ ਰੋਕੀ ਜਾ ਸਕਦੀ ਹੈ, ਤਾਂ ਫਿਰ ਇਹ ਸ਼ਾਇਦ ਵਿਗਿਆਨਕ ਹਕੀਕਤਾਂ ਦਾ ਵਿਰੋਧ ਕਰਦੀ ਜਾਪੇ। ਪਰ, ਜਦੋਂ ਇਹ ਅਜਿਹੀਆਂ ਘਟਨਾਵਾਂ ਨੂੰ ਪਰਮੇਸ਼ੁਰ ਦੀ ਸ਼ਕਤੀ ਦੇ ਸਿਰ ਲਾਉਂਦੀ ਹੈ, ਤਾਂ ਬਾਈਬਲ, ਵਿਗਿਆਨ ਦਾ ਵਿਰੋਧ ਕਰਨ ਦੀ ਬਜਾਇ, ਚਰਚੇ ਨੂੰ ਉਸ ਦਿਮਾਗ਼ੀ ਖੇਤਰ ਵਿਚ ਲੈ ਜਾਂਦੀ ਹੈ ਜਿੱਥੇ ਵਿਗਿਆਨ ਹਾਲੇ ਪ੍ਰਵੇਸ਼ ਨਹੀਂ ਕਰ ਸਕਦਾ।

ਕੀ ਬਾਈਬਲ ਵਿਗਿਆਨ ਦਾ ਵਿਰੋਧ ਕਰਦੀ ਹੈ?

ਦੂਜੇ ਪਾਸੇ, ਉਨ੍ਹਾਂ ਘਟਨਾਵਾਂ ਬਾਰੇ ਕੀ ਜਿੱਥੇ ਬਾਈਬਲ ਲੋਕਾਂ ਦੇ ਜੀਵਨਾਂ ਵਿਚ ਆਮ ਕੰਮਾਂ-ਕਾਰਾਂ ਦੀ ਗੱਲ ਕਰਦੀ ਜਾਂ ਪੌਦਿਆਂ, ਜਾਨਵਰਾਂ, ਜਾਂ ਕੁਦਰਤੀ ਘਟਨਾਵਾਂ ਬਾਰੇ ਸਰਸਰੀ ਤੌਰ ਤੇ ਗੱਲ ਕਰਦੀ ਹੈ? ਇਹ ਦਿਲਚਸਪੀ ਦੀ ਗੱਲ ਹੈ ਕਿ ਅਜਿਹੇ ਮਾਮਲਿਆਂ ਵਿਚ ਬਾਈਬਲ ਵੱਲੋਂ ਗਿਆਤ ਵਿਗਿਆਨਕ ਹਕੀਕਤਾਂ ਦਾ ਵਿਰੋਧ ਕਰਨ ਦੀ ਕੋਈ ਸਾਬਤ ਕੀਤੀ ਉਦਾਹਰਣ ਨਹੀਂ ਹੈ, ਜਦੋਂ ਪ੍ਰਸੰਗ ਦੀਆਂ ਟਿੱਪਣੀਆਂ ਤੇ ਵਿਚਾਰ ਕੀਤਾ ਜਾਂਦਾ ਹੈ।

ਉਦਾਹਰਣ ਲਈ, ਬਾਈਬਲ ਅਕਸਰ ਕਾਵਿਕ ਭਾਸ਼ਾ ਇਸਤੇਮਾਲ ਕਰਦੀ ਹੈ ਜੋ ਹਜ਼ਾਰਾਂ ਸਾਲ ਪਹਿਲਾਂ ਜੀਉਂਦੇ ਰਹਿੰਦੇ ਲੋਕਾਂ ਦੀ ਸਮਝ ਪ੍ਰਤਿਬਿੰਬਤ ਕਰਦੀ ਹੈ। ਜਦੋਂ ਅੱਯੂਬ ਦੀ ਪੋਥੀ ਯਹੋਵਾਹ ਵਲੋਂ ਅਕਾਸ਼ ਨੂੰ “ਢਾਲੇ ਹੋਏ ਸ਼ੀਸ਼ੇ ਵਾਂਙੁ ਿਨੱਗਰ” ਕੁੱਟਣ ਜਾਂ ਘੜਣ ਬਾਰੇ ਗੱਲ ਕਰਦੀ ਹੈ, ਤਾਂ ਇਹ ਉਚਿਤ ਤੌਰ ਤੇ ਅਕਾਸ਼ ਨੂੰ ਇਕ ਧਾਤ ਦੇ ਸ਼ੀਸ਼ੇ ਵਾਂਗ ਵਰਣਨ ਕਰਦੀ ਹੈ ਜੋ ਇਕ ਉੱਜਲ ਪ੍ਰਤਿਬੰਬ ਦਿੰਦਾ ਹੈ। (ਅੱਯੂਬ 37:18) ਇਸ ਦ੍ਰਿਸ਼ਟਾਂਤ ਨੂੰ ਸ਼ਾਬਦਿਕ ਦ੍ਰਿਸ਼ਟੀ ਤੋਂ ਦੇਖਣ ਦੀ ਕੋਈ ਲੋੜ ਨਹੀਂ ਹੈ, ਜਿਵੇਂ ਤੁਸੀਂ “ਟੇਕਾਂ” ਜਾਂ ‘ਸਿਰੇ ਦੇ ਪੱਥਰ’ ਵਾਲੀ ਧਰਤੀ ਦੇ ਦ੍ਰਿਸ਼ਟਾਂਤ ਨੂੰ ਇੰਜ ਨਹੀਂ ਸਮਝੋਗੇ।—ਅੱਯੂਬ 38:4-7.

ਇਹ ਮਹੱਤਵਪੂਰਣ ਹੈ ਕਿਉਂਕਿ ਅਧਿਕਤਰ ਟੀਕਾਕਾਰਾਂ ਨੇ ਅਜਿਹੇ ਦ੍ਰਿਸ਼ਟਾਂਤਾਂ ਨੂੰ ਸ਼ਾਬਦਿਕ ਤੌਰ ਤੇ ਸਮਝਿਆ ਹੈ। (ਦੇਖੋ 2 ਸਮੂਏਲ 22:8; ਜ਼ਬੂਰ 73:23, 24.) ਉਨ੍ਹਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਬਾਈਬਲ, ਦ ਐਂਕਰ ਬਾਈਬਲ ਡਿਕਸ਼ਨਰੀ ਵਿੱਚੋਂ ਹੇਠਾਂ ਦਰਜ ਕੀਤੇ ਗਏ ਹਵਾਲੇ ਵਾਂਗ ਸਿਖਾਉਂਦੀ ਹੈ।

“ਇਹ ਸੋਚਿਆ ਜਾਂਦਾ ਹੈ ਕਿ ਧਰਤੀ ਜਿਸ ਉੱਤੇ ਮਾਨਵਜਾਤੀ ਵਸਦੀ ਹੈ, ਇਕ ਗੋਲ, ਠੋਸ ਵਸਤੂ, ਸ਼ਾਇਦ ਇਕ ਤਵਾ ਹੈ ਜੋ ਬੇਹੱਦ ਪਾਣੀਆਂ ਉੱਤੇ ਤਰਦਾ ਹੈ। ਹੇਠਲੇ ਪਾਣੀਆਂ ਦੇ ਠੀਕ ਉੱਪਰ, ਉਸੇ ਤਰ੍ਹਾਂ ਬੇੱਹਦ ਹੋਰ ਪਾਣੀ ਹਨ, ਜਿਨ੍ਹਾਂ ਤੋਂ ਆਕਾਸ਼ੀ ਝੀਲ ਵਿਚ ਗਲੀਆਂ ਅਤੇ ਨਾਲੀਆਂ ਰਾਹੀਂ ਮੀਂਹ ਦੇ ਰੂਪ ਵਿਚ ਪਾਣੀ ਵਹਿੰਦਾ ਹੈ। ਚੰਨ, ਸੂਰਜ ਅਤੇ ਹੋਰ ਜੋਤਾਂ ਧਰਤੀ ਦੇ ਉੱਪਰ ਡਾਟ ਵਾਲੇ ਇਕ ਗੋਲਾਕਾਰ ਢਾਂਚੇ ਵਿਚ ਸਥਿਤ ਹਨ। ਇਹ ਢਾਂਚਾ ਪੁਜਾਰੀ ਬਿਰਤਾਂਤ ਦਾ ਜਾਣਿਆ-ਪਛਾਣਿਆ ‘ਆਸਮਾਨ’ (ਰੇਕੀਆ) ਹੈ।”

ਸਪੱਸ਼ਟ ਤੌਰ ਤੇ, ਇਹ ਵਰਣਨ ਆਧੁਨਿਕ ਵਿਗਿਆਨ ਨਾਲ ਅਸਹਿਮਤ ਹੈ। ਪਰੰਤੂ ਕੀ ਇਹ ਬਾਈਬਲ ਦੀ ਆਕਾਸ਼ ਬਾਰੇ ਸਿੱਖਿਆ ਦਾ ਠੀਕ ਮੁੱਲਾਂਕਣ ਹੈ? ਬਿਲਕੁਲ ਨਹੀਂ। ਦ ਇੰਟਰਨੈਸ਼ਨਲ ਸਟੈਂਡਡ ਬਾਈਬਲ ਐਨਸਾਈਕਲੋਪੀਡੀਆ ਬਿਆਨ ਕਰਦਾ ਹੈ ਕਿ ਇਬਰਾਨੀ ਵਿਸ਼ਵ-ਮੰਡਲ ਦੇ ਅਜਿਹੇ ਵਰਣਨ “ਦਰਅਸਲ ਪੁਰਾਣੇ ਨੇਮ ਵਿਚ ਕਿਸੇ ਅਸਲੀ ਕਥਨ ਉੱਤੇ ਆਧਾਰਿਤ ਹੋਣ ਦੀ ਬਜਾਇ ਯੂਰਪ ਵਿਚ ਅੰਧਕਾਰ-ਯੁਗ ਦੌਰਾਨ ਪ੍ਰਚਲਿਤ ਖ਼ਿਆਲਾਂ ਉੱਤੇ ਜ਼ਿਆਦਾ ਆਧਾਰਿਤ ਹਨ।” ਇਹ ਮੱਧਕਾਲੀ ਖ਼ਿਆਲ ਕਿੱਥੋਂ ਆਏ ਸਨ? ਜਿਵੇਂ ਡੇਵਿਡ ਸੀ. ਲਿੰਡਬਰਗ ਪੱਛਮੀ ਵਿਗਿਆਨ ਦੇ ਆਰੰਭ (ਅੰਗ੍ਰੇਜ਼ੀ), ਵਿਚ ਵਿਆਖਿਆ ਕਰਦਾ ਹੈ, ਜ਼ਿਆਦਾਤਰ ਇਹ ਪ੍ਰਾਚੀਨ ਯੂਨਾਨੀ ਫ਼ਿਲਾਸਫ਼ਰ ਅਰਸਤੂ ਦੇ ਵਿਸ਼ਵ-ਵਿਗਿਆਨ ਉੱਤੇ ਆਧਾਰਿਤ ਸਨ, ਜਿਸ ਦੇ ਕੰਮ ਕਾਰਜਾਂ ਉੱਤੇ ਚੋਖੀ ਮੱਧਕਾਲੀ ਸਿੱਖਿਆ ਆਧਾਰਿਤ ਸੀ।

ਪਰਮੇਸ਼ੁਰ ਦਾ ਬਾਈਬਲ ਨੂੰ 20ਵੀਂ ਸਦੀ ਦੇ ਇਕ ਵਿਗਿਆਨੀ ਨੂੰ ਪਸੰਦ ਆਉਣ ਵਾਲੀ ਭਾਸ਼ਾ ਵਿਚ ਵਿਅਕਤ ਕਰਨਾ, ਫਜ਼ੂਲ ਅਤੇ ਧਿਆਨ ਹਟਾਉਣ ਵਾਲੀ ਗੱਲ ਹੋਣੀ ਸੀ। ਵਿਗਿਆਨਕ ਫ਼ਾਰਮੂਲਿਆਂ ਦੀ ਬਜਾਇ, ਬਾਈਬਲ ਮੁਢਲੇ ਲਿਖਾਰੀਆਂ ਦੇ ਨਿੱਤ ਦਿਹਾੜੀ ਦੇ ਜੀਵਨ ਤੋਂ ਲਏ ਗਏ ਸਜੀਵ ਦ੍ਰਿਸ਼ਟਾਂਤਾਂ ਨਾਲ ਜੀਉਂਦੀ ਹੋ ਜਾਂਦੀ ਹੈ—ਅਜਿਹੇ ਵਰਣਨ ਜੋ ਅੱਜ ਵੀ ਸਦੀਵੀ ਪ੍ਰਭਾਵ ਪਾਉਂਦੇ ਹਨ।—ਅੱਯੂਬ 38:8-38; ਯਸਾਯਾਹ 40:12-23.

ਇਕ ਉਚੇਰੇ ਸ੍ਰੋਤ ਤੋਂ ਗਿਆਨ

ਫਿਰ ਵੀ, ਦਿਲਚਸਪੀ ਦੀ ਗੱਲ ਹੈ ਕਿ, ਕੁਝ ਬਾਈਬਲੀ ਹਵਾਲੇ ਅਜਿਹੇ ਵਿਗਿਆਨਕ ਗਿਆਨ ਨੂੰ ਪ੍ਰਤਿਬਿੰਬਤ ਕਰਦੇ ਜਾਪਦੇ ਹਨ ਜੋ ਉਸ ਸਮੇਂ ਤੇ ਰਹਿੰਦੇ ਹੋਏ ਲੋਕਾਂ ਨੂੰ ਉਪਲਬਧ ਨਹੀਂ ਸੀ। ਅੱਯੂਬ ਵਰਣਨ ਕਰਦਾ ਹੈ ਕਿ ਪਰਮੇਸ਼ੁਰ “ਉੱਤਰ ਦੇਸ ਨੂੰ ਵੇਹਲੇ ਥਾਂ ਉੱਤੇ ਫੈਲਾਉਂਦਾ ਹੈ, ਉਹ ਧਰਤੀ ਨੂੰ ਬਿਨਾ ਸਹਾਰੇ ਦੇ ਲਟਕਾਉਂਦਾ ਹੈ।” (ਅੱਯੂਬ 26:7) ਇਹ ਵਿਚਾਰ ਕਿ ਧਰਤੀ “ਬਿਨਾ ਸਹਾਰੇ” ਤੋਂ ਲਟਕਦੀ ਹੈ ਪ੍ਰਾਚੀਨ ਲੋਕਾਂ ਦੇ ਮਿਥਾਂ ਤੋਂ ਬਹੁਤ ਹੀ ਵੱਖਰਾ ਸੀ, ਜੋ ਇਸ ਨੂੰ ਹਾਥੀਆਂ ਜਾਂ ਸਮੁੰਦਰੀ ਕੱਛੂਆਂ ਉੱਤੇ ਟਿਕਾਉਂਦੇ ਸਨ। ਉਸ ਸਮੇਂ ਦੇ ਡਾਕਟਰੀ ਗਿਆਨ ਤੋਂ ਕਿਤੇ ਅੱਗੇ, ਮੂਸਾ ਦੀ ਬਿਵਸਥਾ ਵਿਚ ਸਿਹਤ-ਵਿਦਿਆ ਲਈ ਮੰਗਾਂ ਸ਼ਾਮਲ ਹਨ। ਕੋੜ੍ਹੀ ਹੋਣ ਦੇ ਸ਼ੱਕ ਵਾਲੇ ਲੋਕਾਂ ਨੂੰ ਵੱਖਰੇ ਰੱਖਣ ਦੇ ਵਿਨਿਯਮ ਅਤੇ ਮੋਏ ਵਿਅਕਤੀਆਂ ਨੂੰ ਛੋਹਣ ਦੀ ਪਾਬੰਦੀ ਨੇ ਸ਼ਾਇਦ ਅਨੇਕ ਇਸਰਾਏਲੀਆਂ ਦੀਆਂ ਜਾਨਾਂ ਬਚਾਈਆਂ ਹੋਣਗੀਆਂ। (ਲੇਵੀਆਂ 13; ਗਿਣਤੀ 19:11-16) ਇਸ ਦੇ ਠੀਕ ਉਲਟ, ਅੱਸ਼ੂਰੀਆਂ ਦੇ ਡਾਕਟਰੀ ਅਭਿਆਸਾਂ ਦਾ ਵਰਣਨ “ਧਰਮ, ਫਾਲ, ਅਤੇ ਪਿਸ਼ਾਚ ਵਿੱਦਿਆ ਦੀ ਮਿਲਾਵਟ” ਵਜੋਂ ਕੀਤਾ ਗਿਆ ਹੈ ਅਤੇ ਇਨ੍ਹਾਂ ਵਿਚ ਕੁੱਤੇ ਦਾ ਮਲ ਅਤੇ ਮਾਨਵ ਪਿਸ਼ਾਬ ਨਾਲ ਇਲਾਜ ਸ਼ਾਮਲ ਸਨ।

ਜਿਵੇਂ ਕਿ ਸ੍ਰਿਸ਼ਟੀਕਰਤਾ ਦੁਆਰਾ ਪ੍ਰੇਰਿਤ ਕੀਤੀ ਗਈ ਪੁਸਤਕ ਤੋਂ ਉਮੀਦ ਰੱਖੀ ਜਾ ਸਕਦੀ ਹੈ, ਬਾਈਬਲ ਵਿਚ ਸਪੱਸ਼ਟ ਤੌਰ ਤੇ ਆਪਣੇ ਸਮੇਂ ਤੋਂ ਪਹਿਲਾਂ ਦੀ ਵਿਗਿਆਨਕ ਤੌਰ ਤੇ ਯਥਾਰਥ ਜਾਣਕਾਰੀ ਹੈ, ਹਾਲਾਂਕਿ ਇਹ ਕਦੇ ਵੀ ਅਜਿਹੇ ਵਿਗਿਆਨਕ ਸਪੱਸ਼ਟੀਕਰਣਾਂ ਵਿਚ ਇੰਨੀ ਨਹੀਂ ਰੁਝਦੀ ਜੋ ਕਿ ਪ੍ਰਾਚੀਨ ਲੋਕਾਂ ਨੂੰ ਬੇਅਰਥ ਜਾਂ ਗ਼ਲਤ-ਮਲਤ ਲੱਗਦੇ। ਬਾਈਬਲ ਵਿਚ ਕੋਈ ਗੱਲ ਨਹੀਂ ਜੋ ਗਿਆਤ ਵਿਗਿਆਨਕ ਹਕੀਕਤਾਂ ਦਾ ਵਿਰੋਧ ਕਰਦੀ ਹੈ। ਦੂਜੇ ਪਾਸੇ, ਬਾਈਬਲ ਵਿਚ ਕਾਫ਼ੀ ਕੁਝ ਹੈ ਜੋ ਬੇਸਬੂਤੀ ਸਿਧਾਂਤਾਂ ਨਾਲ ਅਸਹਿਮਤ ਹੈ, ਜਿਵੇਂ ਕਿ ਕ੍ਰਮ-ਵਿਕਾਸ ਦਾ ਸਿਧਾਂਤ।

[ਸਫ਼ੇ 27 ਉੱਤੇ ਸੁਰਖੀ]

ਅੱਯੂਬ ਦੀ ਟਿੱਪਣੀ ਕਿ ਧਰਤੀ ‘ਬਿਨਾ ਸਹਾਰੇ ਦੇ ਲਟਕਦੀ’ ਹੈ, ਉਸ ਗਿਆਨ ਦਾ ਸੰਕੇਤ ਦਿੰਦੀ ਹੈ ਜੋ ਉਸ ਦੇ ਸਮਕਾਲੀਆਂ ਨੂੰ ਉਪਲਬਧ ਨਹੀਂ ਸੀ।

[ਸਫ਼ੇ 26 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

NASA

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ