ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 7/11 ਸਫ਼ਾ 5
  • ਸੁਝਾਅ 2–ਸਰੀਰ ਦੀ ਦੇਖ-ਭਾਲ ਕਰੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੁਝਾਅ 2–ਸਰੀਰ ਦੀ ਦੇਖ-ਭਾਲ ਕਰੋ
  • ਜਾਗਰੂਕ ਬਣੋ!—2011
  • ਮਿਲਦੀ-ਜੁਲਦੀ ਜਾਣਕਾਰੀ
  • ਊਂਘਦੇ ਨੌਜਵਾਨ—ਚਿੰਤਾ ਦਾ ਕਾਰਨ ਹੈ?
    ਜਾਗਰੂਕ ਬਣੋ!—2003
  • ਦੰਦਾਂ ਦੇ ਡਾਕਟਰ ਨੂੰ ਕਿਉਂ ਮਿਲੀਏ?
    ਜਾਗਰੂਕ ਬਣੋ!—2007
ਜਾਗਰੂਕ ਬਣੋ!—2011
g 7/11 ਸਫ਼ਾ 5

ਸੁਝਾਅ 2–ਸਰੀਰ ਦੀ ਦੇਖ-ਭਾਲ ਕਰੋ

“ਕਿਸੇ ਨੇ ਆਪਣੇ ਸਰੀਰ ਨਾਲ ਕਦੇ ਵੈਰ ਨਹੀਂ ਕੀਤਾ ਸਗੋਂ ਉਹ ਉਸ ਨੂੰ ਪਾਲਦਾ ਪਲੋਸਦਾ ਹੈ।” (ਅਫ਼ਸੀਆਂ 5:29) ਆਪਣੀ ਦੇਖ-ਭਾਲ ਕਰਨ ਨਾਲ ਤੁਹਾਡੀ ਸਿਹਤ ʼਤੇ ਚੰਗਾ ਅਸਰ ਪੈ ਸਕਦਾ ਹੈ।

ਆਰਾਮ ਕਰੋ। “ਕੁਝ ਪਲਾਂ ਦਾ ਆਰਾਮ ਵੀ ਚੰਗਾ ਹੈ, ਬਜਾਏ ਇਸ ਦੇ ਕੇ ਹਰ ਸਮੇਂ ਦੋਵੇਂ ਹੱਥ ਮਿਹਨਤ ਵਿਚ ਰੁਝੇ ਰਹਿਣ, ਜੋ ਕੇਵਲ ਹਵਾ ਨੂੰ ਫੜਨ ਦੇ ਬਰਾਬਰ ਹੈ।” (ਉਪਦੇਸ਼ਕ ਦੀ ਪੋਥੀ 4:6) ਭਾਵੇਂ ਕਿ ਜ਼ਿੰਦਗੀ ਦੀ ਨੱਠ-ਭੱਜ ਨੇ ਲੋਕਾਂ ਦੀ ਨੀਂਦ ਖੋਹ ਲਈ ਹੈ, ਪਰ ਸੌਣਾ ਸਿਹਤ ਲਈ ਬਹੁਤ ਜ਼ਰੂਰੀ ਹੈ। ਰਿਸਰਚ ਦਿਖਾਉਂਦੀ ਹੈ ਕਿ ਸੌਂ ਕੇ ਸਾਡਾ ਸਰੀਰ ਤੇ ਦਿਮਾਗ਼ ਤਰੋਤਾਜ਼ਾ ਹੋ ਜਾਂਦਾ ਹੈ ਜਿਸ ਦਾ ਸਾਡੀ ਯਾਦਾਸ਼ਤ ਤੇ ਮੂਡ ਉੱਤੇ ਵੀ ਚੰਗਾ ਅਸਰ ਪੈਂਦਾ ਹੈ।

ਸੌਣ ਨਾਲ ਸਾਡਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਇਨਫ਼ੈਕਸ਼ਨ, ਡਾਈਬੀਟੀਜ਼, ਸਟ੍ਰੋਕ, ਮੋਟਾਪਾ, ਡਿਪਰੈਸ਼ਨ ਤੇ ਅਲਜ਼ਹਾਏਮੀਰ ਵਰਗੇ ਰੋਗ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ। ਜਦ ਸਾਨੂੰ ਨੀਂਦ ਆਉਂਦੀ ਹੈ, ਤਾਂ ਟੌਫੀਆਂ, ਚਾਹ, ਕਾਫ਼ੀ ਤੇ ਹੋਰ ਤਰ੍ਹਾਂ ਦੀਆਂ ਚੀਜ਼ਾਂ ਖਾ-ਪੀ ਕੇ ਨੀਂਦ ਭਜਾਉਣ ਦੀ ਬਜਾਇ ਸੌਣਾ ਚਾਹੀਦਾ ਹੈ। ਆਮ ਕਰਕੇ ਲੋਕਾਂ ਨੂੰ ਸੱਤ ਤੋਂ ਅੱਠ ਘੰਟੇ ਸੌਣ ਦੀ ਲੋੜ ਹੈ ਤਾਂਕਿ ਉਹ ਫ੍ਰੈਸ਼ ਲੱਗਣ ਤੇ ਆਪਣੇ ਕੰਮ ਚੰਗੀ ਤਰ੍ਹਾਂ ਨਾਲ ਕਰ ਸਕਣ। ਨੌਜਵਾਨਾਂ ਨੂੰ ਜ਼ਿਆਦਾ ਸੌਣ ਦੀ ਲੋੜ ਹੈ। ਜੇ ਨੌਜਵਾਨ ਆਪਣੀ ਨੀਂਦ ਪੂਰੀ ਨਾ ਕਰਨ, ਤਾਂ ਉਨ੍ਹਾਂ ਦੇ ਮਨਾਂ ਉੱਤੇ ਬੁਰਾ ਅਸਰ ਪੈਂਦਾ ਹੈ ਅਤੇ ਸ਼ਾਇਦ ਉਹ ਗੱਡੀ ਚਲਾਉਂਦੇ ਹੋਏ ਸੌਂ ਜਾਣ।

ਨੀਂਦ ਉਦੋਂ ਜ਼ਿਆਦਾ ਜ਼ਰੂਰੀ ਹੈ ਜਦੋਂ ਅਸੀਂ ਬੀਮਾਰ ਹੁੰਦੇ ਹਾਂ। ਸਾਡਾ ਸਰੀਰ ਜ਼ੁਕਾਮ ਵਰਗੀਆਂ ਬੀਮਾਰੀਆਂ ਉੱਤੇ ਕਾਬੂ ਪਾ ਸਕਦਾ ਹੈ ਜੇਕਰ ਅਸੀਂ ਕੁਝ ਜ਼ਿਆਦਾ ਸੌਂ ਲਈਏ ਤੇ ਵਧ ਤੋਂ ਵਧ ਪਾਣੀ ਪੀਂਦੇ ਰਹੀਏ।

ਆਪਣੇ ਦੰਦਾਂ ਦੀ ਸਾਂਭ-ਸੰਭਾਲ ਕਰੋ। ਖਾਣਾ ਖਾਣ ਤੋਂ ਬਾਅਦ ਤੇ ਸੌਣ ਤੋਂ ਪਹਿਲਾਂ ਬੁਰਸ਼ ਕਰਨਾ ਚਾਹੀਦਾ ਹੈ ਇਸ ਦੇ ਨਾਲ ਦੰਦ ਤੇ ਮਸੂੜੇ ਖ਼ਰਾਬ ਨਹੀਂ ਹੁੰਦੇ ਤੇ ਛੇਤੀ ਨਹੀਂ ਟੁੱਟਦੇ। ਜੇ ਸਾਡੇ ਦੰਦ ਨਾ ਹੋਣ, ਤਾਂ ਸ਼ਾਇਦ ਅਸੀਂ ਆਪਣੇ ਭੋਜਨ ਤੋਂ ਪੂਰਾ ਫ਼ਾਇਦਾ ਨਾ ਲੈ ਸਕੀਏ। ਇਕ ਰਿਪੋਰਟ ਅਨੁਸਾਰ ਹਾਥੀ ਬੁਢਾਪੇ ਕਰਕੇ ਨਹੀਂ ਮਰਦੇ, ਪਰ ਦੰਦਾਂ ਦੇ ਘਸਣ ਕਰਕੇ ਉਹ ਆਪਣਾ ਖਾਣਾ ਚੰਗੀ ਤਰ੍ਹਾਂ ਨਾਲ ਚਿੱਥ ਨਹੀਂ ਸਕਦੇ। ਇਸ ਕਰਕੇ ਉਹ ਭੁੱਖ ਦੇ ਮਾਰੇ ਮਰ ਜਾਂਦੇ ਹਨ। ਜਿਨ੍ਹਾਂ ਬੱਚਿਆਂ ਨੂੰ ਦੰਦਾਂ ਦੀ ਸਫ਼ਾਈ ਰੱਖਣੀ ਸਿਖਾਈ ਜਾਂਦੀ ਹੈ ਉਹ ਸਿਹਤਮੰਦ ਰਹਿੰਦੇ ਹਨ।

ਡਾਕਟਰ ਕੋਲ ਜਾਓ। ਕੁਝ ਬੀਮਾਰੀਆਂ ਦਾ ਇਲਾਜ ਸਿਰਫ਼ ਡਾਕਟਰ ਹੀ ਕਰ ਸਕਦਾ ਹੈ। ਜਲਦੀ ਇਲਾਜ ਕਰਾਉਣ ਨਾਲ ਸਾਡਾ ਬਚਾਅ ਹੋ ਸਕਦਾ ਹੈ ਤੇ ਇਲਾਜ ʼਤੇ ਪੈਸੇ ਵੀ ਘੱਟ ਲੱਗਦੇ ਹਨ। ਇਸ ਲਈ ਜੇ ਤੁਹਾਡੀ ਸਿਹਤ ਠੀਕ ਨਹੀਂ ਹੈ, ਤਾਂ ਇਸ ਦਾ ਕਾਰਨ ਪਤਾ ਕਰਨ ਦੀ ਕੋਸ਼ਿਸ਼ ਕਰੋ ਅਤੇ ਉਸ ਦਾ ਸਹੀ ਇਲਾਜ ਕਰਾਓ।

ਰਜਿਸਟਰ ਕੀਤੇ ਹੋਏ ਜਾਂ ਸਰਕਾਰੀ ਹਸਪਤਾਲਾਂ ਤੋਂ ਆਪਣਾ ਬਾਕਾਇਦਾ ਚੈੱਕਅੱਪ ਕਰਾਉਣ ਨਾਲ ਗੰਭੀਰ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਔਰਤਾਂ ਨੂੰ ਗਰਭ-ਅਵਸਥਾ ਦੌਰਾਨ ਵੀ ਲਗਾਤਾਰ ਡਾਕਟਰ ਕੋਲ ਜਾਣਾ ਚਾਹੀਦਾ ਹੈ।a ਇਹ ਯਾਦ ਰੱਖੋ ਕਿ ਡਾਕਟਰ ਚਮਤਕਾਰ ਨਹੀਂ ਕਰ ਸਕਦੇ। ਸਾਰੀਆਂ ਬੀਮਾਰੀਆਂ ਦਾ ਇਲਾਜ ਉਦੋਂ ਹੀ ਹੋਵੇਗਾ ਜਦੋਂ ਪਰਮੇਸ਼ੁਰ “ਸੱਭੋ ਕੁਝ ਨਵਾਂ” ਬਣਾਵੇਗਾ।—ਪਰਕਾਸ਼ ਦੀ ਪੋਥੀ 21:4, 5. (g11-E 03)

a ਜੁਲਾਈ 2010 ਦੇ ਜਾਗਰੂਕ ਬਣੋ! ਰਸਾਲੇ ਵਿਚ “ਸਿਹਤਮੰਦ ਮਾਵਾਂ, ਸਿਹਤਮੰਦ ਬੱਚੇ” ਨਾਂ ਦਾ ਲੇਖ ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ