ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 4/12 ਸਫ਼ਾ 3
  • ਬੇਈਮਾਨੀ ਦੀ ਬੀਮਾਰੀ ਹਰ ਜਗ੍ਹਾ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬੇਈਮਾਨੀ ਦੀ ਬੀਮਾਰੀ ਹਰ ਜਗ੍ਹਾ!
  • ਜਾਗਰੂਕ ਬਣੋ!—2012
  • ਮਿਲਦੀ-ਜੁਲਦੀ ਜਾਣਕਾਰੀ
  • ਈਮਾਨਦਾਰ ਹੋਣ ਨਾਲ ਅਸਲੀ ਸਫ਼ਲਤਾ
    ਜਾਗਰੂਕ ਬਣੋ!—2012
  • ਸਮੂਏਲ ਦੀ ਜ਼ਿੰਦਗੀ ਤੋਂ ਸਬਕ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਬੇਈਮਾਨੀ ਕਰਨ ਦਾ ਦਬਾਅ
    ਜਾਗਰੂਕ ਬਣੋ!—2012
  • ਆਤਮਾ ਦੀ ਤਲਵਾਰ ਨਾਲ ਭ੍ਰਿਸ਼ਟਾਚਾਰ ਦਾ ਖ਼ਾਤਮਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
ਹੋਰ ਦੇਖੋ
ਜਾਗਰੂਕ ਬਣੋ!—2012
g 4/12 ਸਫ਼ਾ 3

ਬੇਈਮਾਨੀ ਦੀ ਬੀਮਾਰੀ ਹਰ ਜਗ੍ਹਾ!

ਡੈਨੀa ਹਾਂਗ ਕਾਂਗ ਦੀ ਇਕ ਵੱਡੀ ਸਾਰੀ ਵਪਾਰਕ ਕੰਪਨੀ ਲਈ ਕੰਮ ਕਰਦਾ ਹੈ। ਜਦੋਂ ਉਹ ਇਕ ਫੈਕਟਰੀ ਦੇ ਸੰਭਾਵੀ ਸਪਲਾਇਰ ਨੂੰ ਮਿਲਣ ਗਿਆ, ਤਾਂ ਉਸ ਨੇ ਆਪਣੀ ਚਿੰਤਾ ਜ਼ਾਹਰ ਕੀਤੀ ਕਿ ਕੀ ਫੈਕਟਰੀ ਉਸ ਦੀ ਕੰਪਨੀ ਲਈ ਵਧੀਆ ਕੁਆਲਿਟੀ ਦੀਆਂ ਚੀਜ਼ਾਂ ਬਣਾ ਪਾਵੇਗੀ ਜਾਂ ਨਹੀਂ। ਬਾਅਦ ਵਿਚ ਫੈਕਟਰੀ ਦੇ ਮੈਨੇਜਰ ਨੇ ਡੈਨੀ ਨਾਲ ਖਾਣਾ ਖਾਂਦੇ ਵੇਲੇ ਉਸ ਨੂੰ ਇਕ ਲਿਫ਼ਾਫ਼ਾ ਦਿੱਤਾ। ਲਿਫ਼ਾਫ਼ੇ ਵਿਚ ਡੈਨੀ ਨੇ ਦੇਖਿਆ ਕਿ ਹਜ਼ਾਰਾਂ ਹੀ ਡਾਲਰਾਂ ਦੀ ਰਿਸ਼ਵਤ ਸੀ। ਇਹ ਪੈਸੇ ਡੈਨੀ ਦੀ ਸਾਲਾਨਾ ਤਨਖ਼ਾਹ ਦੇ ਬਰਾਬਰ ਸੀ।

● ਇਸ ਤਰ੍ਹਾਂ ਸਿਰਫ਼ ਡੈਨੀ ਨਾਲ ਹੀ ਨਹੀਂ ਹੋਇਆ। ਦੁਨੀਆਂ ਵਿਚ ਵੱਡੇ ਪੈਮਾਨੇ ਤੇ ਬੇਈਮਾਨੀ ਤੇਜ਼ੀ ਨਾਲ ਵਧਦੀ ਹੀ ਜਾ ਰਹੀ ਹੈ। ਮਿਸਾਲ ਲਈ, ਅਦਾਲਤੀ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ 2001-2007 ਦੌਰਾਨ ਜਰਮਨ ਦੀ ਇਕ ਵੱਡੀ ਸਾਰੀ ਕੰਪਨੀ ਨੇ ਕਾਨਟ੍ਰੈਕਟ ਹਾਸਲ ਕਰਨ ਲਈ 1.4 ਅਰਬ ਡਾਲਰ ਰਿਸ਼ਵਤ ਦਿੱਤੀ।

ਭਾਵੇਂ ਕਿ ਹਾਲ ਹੀ ਵਿਚ ਵੱਡੀਆਂ-ਵੱਡੀਆਂ ਕੰਪਨੀਆਂ ਦੇ ਸਕੈਂਡਲਾਂ ਕਾਰਨ ਕੁਝ ਹੱਦ ਤਕ ਬੇਈਮਾਨੀ ਘਟੀ ਹੈ, ਪਰ ਸਾਰੇ ਪਾਸੇ ਨਜ਼ਰ ਮਾਰੀ ਜਾਵੇ, ਤਾਂ ਲੱਗਦਾ ਹੈ ਕਿ ਬੇਈਮਾਨੀ ਵਧਦੀ ਹੀ ਜਾ ਰਹੀ ਹੈ। ਭ੍ਰਿਸ਼ਟਾਚਾਰ ਵਿਰੁੱਧ ਲੜਨ ਵਾਲੀ ਟਰਾਂਸਪੇਰੈਂਸੀ ਇੰਟਰਨੈਸ਼ਨਲ ਏਜੈਂਸੀ ਦੁਆਰਾ 2010 ਵਿਚ ਕੀਤੇ ਗਏ ਅਧਿਐਨ ਮੁਤਾਬਕ ਦੁਨੀਆਂ ਭਰ ਵਿਚ “ਪਿਛਲੇ ਤਿੰਨ ਸਾਲਾਂ ਦੌਰਾਨ ਭ੍ਰਿਸ਼ਟਾਚਾਰ ਬਹੁਤ ਵਧ ਗਿਆ ਹੈ।”

ਇੰਨੀ ਬੇਈਮਾਨੀ ਕਿਉਂ ਕੀਤੀ ਜਾਂਦੀ ਹੈ? ਕੀ ਈਮਾਨਦਾਰ ਹੋਣ ਦਾ ਕੋਈ ਫ਼ਾਇਦਾ ਹੈ? ਜੇ ਫ਼ਾਇਦਾ ਹੈ, ਤਾਂ ਅਸੀਂ ਈਮਾਨਦਾਰ ਕਿਵੇਂ ਰਹਿ ਸਕਦੇ ਹਾਂ? ਇਸ ਮਾਮਲੇ ਵਿਚ ਕੀ ਬਾਈਬਲ ਸਾਡੀ ਮਦਦ ਕਰ ਸਕਦੀ ਹੈ? (g12-E 01)

[ਫੁਟਨੋਟ]

a ਲੇਖਾਂ ਦੀ ਇਸ ਲੜੀ ਵਿਚ ਕੁਝ ਨਾਂ ਬਦਲੇ ਗਏ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ