ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 7/13 ਸਫ਼ੇ 12-14
  • ਰੱਬ ਕਿਹੋ ਜਿਹਾ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਰੱਬ ਕਿਹੋ ਜਿਹਾ ਹੈ
  • ਜਾਗਰੂਕ ਬਣੋ!—2013
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਰੱਬ ਦਾ ਸਰੀਰ ਕਿਹੋ ਜਿਹਾ ਹੈ?
  • ਕੀ ਰੱਬ ਹਰ ਪਾਸੇ ਹੈ?
  • ਇਨਸਾਨ ਰੱਬ ਦੇ ਸਰੂਪ ਉੱਤੇ ਕਿਵੇਂ ਬਣਾਏ ਗਏ?
  • ਕੀ ਰੱਬ ਸਰਬ-ਵਿਆਪੀ ਹੈ, ਉਹ ਕਣ-ਕਣ ਵਿਚ ਵੱਸਦਾ ਹੈ?
    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
  • ਪਰਮੇਸ਼ੁਰ—ਉਹ ਕੌਣ ਹੈ?
    ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
  • ਰੱਬ ਅਤੇ ਯਿਸੂ ਬਾਰੇ ਸੱਚਾਈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2020
  • ਪਰਮੇਸ਼ੁਰ ਕੌਣ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
ਹੋਰ ਦੇਖੋ
ਜਾਗਰੂਕ ਬਣੋ!—2013
g 7/13 ਸਫ਼ੇ 12-14

ਬਾਈਬਲ ਕੀ ਕਹਿੰਦੀ ਹੈ

ਰੱਬ ਕਿਹੋ ਜਿਹਾ ਹੈ

ਰੱਬ ਦਾ ਸਰੀਰ ਕਿਹੋ ਜਿਹਾ ਹੈ?

“ਪਰਮੇਸ਼ੁਰ ਅਦਿੱਖ ਹੈ।”​—ਯੂਹੰਨਾ 4:24.

ਬਾਈਬਲ ਕੀ ਕਹਿੰਦੀ ਹੈ:

ਬਾਈਬਲ ਵਿਚ ਦੱਸਿਆ ਗਿਆ ਹੈ ਕਿ ਅਸੀਂ ਪਰਮੇਸ਼ੁਰ ਨੂੰ ਦੇਖ ਨਹੀਂ ਸਕਦੇ। (2 ਕੁਰਿੰਥੀਆਂ 3:17) ਉਹ ਸਾਡੇ ਤੋਂ ਮਹਾਨ ਹੈ ਇਸ ਕਰਕੇ ਅਸੀਂ ਇਨਸਾਨ ਉਸ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ। 1 ਤਿਮੋਥਿਉਸ 1:17 ਵਿਚ ਲਿਖਿਆ ਗਿਆ ਹੈ ਕਿ ਉਹ “ਯੁਗਾਂ-ਯੁਗਾਂ ਦਾ ਰਾਜਾ, ਅਵਿਨਾਸ਼ੀ ਤੇ ਅਦਿੱਖ ਹੈ।” ਬਾਈਬਲ ਇਹ ਵੀ ਕਹਿੰਦੀ ਹੈ: “ਕਿਸੇ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਦੇਖਿਆ।”​—1 ਯੂਹੰਨਾ 4:12.

ਸਾਡਾ ਕਰਤਾਰ ਇੰਨਾ ਮਹਾਨ ਹੈ ਕਿ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਉਹ ਦੇਖਣ ਨੂੰ ਕਿਹੋ ਜਿਹਾ ਹੈ। ਯਸਾਯਾਹ 40:18 ਵਿਚ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ “ਤੁਸੀਂ ਪਰਮੇਸ਼ੁਰ ਨੂੰ ਕਿਹ ਦੇ ਵਰਗਾ ਦੱਸੋਗੇ, ਯਾ ਕਿਹੜੀ ਚੀਜ਼ ਨਾਲ ਉਹ ਨੂੰ ਉਪਮਾ ਦਿਓਗੇ?” ਸਰਬਸ਼ਕਤੀਮਾਨ ਪਰਮੇਸ਼ੁਰ ਦੀ ਤੁਲਨਾ ਵਿਚ ਸਾਡਾ ਵਿਸ਼ਾਲ ਬ੍ਰਹਿਮੰਡ ਵੀ ਫਿੱਕਾ ਪੈ ਜਾਂਦਾ ਹੈ।​—ਯਸਾਯਾਹ 40:22, 26.

ਪਰ ਅਜਿਹੇ ਸ਼ਖ਼ਸ ਹਨ ਜੋ ਰੱਬ ਨੂੰ ਦੇਖ ਸਕਦੇ ਹਨ ਅਤੇ ਉਸ ਨਾਲ ਗੱਲ ਵੀ ਕਰ ਸਕਦੇ ਹਨ। ਉਹ ਕੌਣ ਹਨ? ਉਹ ਸਵਰਗ ਵਿਚ ਰਹਿਣ ਵਾਲੇ ਦੂਤ ਹਨ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ। (1 ਰਾਜਿਆਂ 22:21; ਇਬਰਾਨੀਆਂ 1:7) ਇਨ੍ਹਾਂ ਸ਼ਕਤੀਸ਼ਾਲੀ ਦੂਤਾਂ ਬਾਰੇ ਯਿਸੂ ਨੇ ਕਿਹਾ ਕਿ ਉਹ “ਹਮੇਸ਼ਾ ਮੇਰੇ ਸਵਰਗੀ ਪਿਤਾ ਦੀ ਹਜ਼ੂਰੀ ਵਿਚ ਰਹਿੰਦੇ ਹਨ।”​—ਮੱਤੀ 18:10.

ਕੀ ਰੱਬ ਹਰ ਪਾਸੇ ਹੈ?

“ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ: ‘ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ।’”​—ਮੱਤੀ 6:9.

ਬਾਈਬਲ ਕੀ ਕਹਿੰਦੀ ਹੈ:

ਬਾਈਬਲ ਇਹ ਨਹੀਂ ਸਿਖਾਉਂਦੀ ਕਿ ਰੱਬ ਸਿਰਫ਼ ਇਕ ਸ਼ਕਤੀ ਹੈ ਜੋ ਹਰ ਜਗ੍ਹਾ ਵੱਸਦੀ ਹੈ। ਪਰ ਯਿਸੂ ਨੇ ਮੱਤੀ 6:9 ਅਤੇ 18:10 ਵਿਚ ਪਰਮੇਸ਼ੁਰ ਨੂੰ “ਪਿਤਾ” ਕਿਹਾ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਇਕ ਅਸਲੀ ਸ਼ਖ਼ਸ ਹੈ ਅਤੇ ਉਹ ਆਪਣੇ “ਭਵਨ” ਯਾਨੀ ਸਵਰਗ ਵਿਚ ਰਹਿੰਦਾ ਹੈ।​—1 ਰਾਜਿਆਂ 8:43.

ਮਰਨ ਤੋਂ ਕੁਝ ਸਮਾਂ ਪਹਿਲਾਂ ਯਿਸੂ ਨੇ ਕਿਹਾ: “ਮੈਂ ਇਹ ਦੁਨੀਆਂ ਛੱਡ ਕੇ ਪਿਤਾ ਕੋਲ ਵਾਪਸ ਜਾ ਰਿਹਾ ਹਾਂ।” (ਯੂਹੰਨਾ 16:28) ਜਦੋਂ ਯਿਸੂ ਮਰਨ ਤੋਂ ਬਾਅਦ ਜੀ ਉੱਠਿਆ, ਤਾਂ ਉਹ ਦੂਤਾਂ ਵਰਗਾ ਬਣ ਗਿਆ ਅਤੇ “ਸਵਰਗ ਵਿਚ ਗਿਆ ਤਾਂਕਿ ਉਹ ਹੁਣ ਸਾਡੀ ਖ਼ਾਤਰ ਪਰਮੇਸ਼ੁਰ ਦੇ ਸਾਮ੍ਹਣੇ ਪੇਸ਼ ਹੋਵੇ।”​—ਇਬਰਾਨੀਆਂ 9:24.

ਪਰਮੇਸ਼ੁਰ ਬਾਰੇ ਇਹ ਗੱਲਾਂ ਜਾਣਨੀਆਂ ਜ਼ਰੂਰੀ ਹਨ। ਕਿਉਂ? ਕਿਉਂਕਿ ਜੇ ਰੱਬ ਇਕ ਸ਼ਖ਼ਸ ਹੈ, ਤਾਂ ਅਸੀਂ ਉਸ ਬਾਰੇ ਸਿੱਖ ਸਕਦੇ ਹਾਂ ਅਤੇ ਉਸ ਦੇ ਨੇੜੇ ਜਾ ਸਕਦੇ ਹਾਂ। (ਯਾਕੂਬ 4:8) ਇਕ ਹੋਰ ਗੱਲ ਹੈ ਕਿ ਰੱਬ ਬਾਰੇ ਸੱਚਾਈ ਜਾਣ ਕੇ ਅਸੀਂ ਬੇਜਾਨ ਮੂਰਤੀਆਂ ਤੇ ਹੋਰ ਚੀਜ਼ਾਂ ਦੀ ਭਗਤੀ ਕਰਨ ਤੋਂ ਬਚਦੇ ਹਾਂ। 1 ਯੂਹੰਨਾ 5:21 ਵਿਚ ਲਿਖਿਆ ਹੈ: “ਪਿਆਰੇ ਬੱਚਿਓ, ਆਪਣੇ ਆਪ ਨੂੰ ਮੂਰਤੀਆਂ ਤੋਂ ਬਚਾਈ ਰੱਖੋ।”

ਇਨਸਾਨ ਰੱਬ ਦੇ ਸਰੂਪ ਉੱਤੇ ਕਿਵੇਂ ਬਣਾਏ ਗਏ?

“ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ੁਰ ਦੇ ਸਰੂਪ ਉੱਤੇ ਉਹ ਨੂੰ ਉਤਪਤ ਕੀਤਾ। ਨਰ ਨਾਰੀ ਉਸ ਨੇ ਉਨ੍ਹਾਂ ਨੂੰ ਉਤਪਤ ਕੀਤਾ।”​—ਉਤਪਤ 1:27.

ਬਾਈਬਲ ਕੀ ਕਹਿੰਦੀ ਹੈ:

ਇਨਸਾਨ ਹੋਣ ਦੇ ਨਾਤੇ ਅਸੀਂ ਪਰਮੇਸ਼ੁਰ ਵਰਗੇ ਗੁਣ ਜਿਵੇਂ ਕਿ ਪਿਆਰ, ਨਿਆਂ ਅਤੇ ਬੁੱਧ ਦਿਖਾ ਸਕਦੇ ਹਾਂ। ਦਰਅਸਲ ਬਾਈਬਲ ਕਹਿੰਦੀ ਹੈ: “ਤੁਸੀਂ ਪਰਮੇਸ਼ੁਰ ਦੇ ਪਿਆਰੇ ਬੱਚਿਆਂ ਵਾਂਗ ਉਸ ਦੀ ਰੀਸ ਕਰੋ ਅਤੇ ਪਿਆਰ ਕਰਦੇ ਰਹੋ।”​—ਅਫ਼ਸੀਆਂ 5:1, 2.

ਪਰਮੇਸ਼ੁਰ ਨੇ ਸਾਨੂੰ ਆਪ ਫ਼ੈਸਲੇ ਕਰਨ ਦੀ ਆਜ਼ਾਦੀ ਵੀ ਦਿੱਤੀ ਹੈ ਤਾਂਕਿ ਅਸੀਂ ਗ਼ਲਤ ਕੰਮ ਕਰਨ ਦੀ ਬਜਾਇ ਸਹੀ ਕੰਮ ਕਰ ਸਕੀਏ ਅਤੇ ਅਲੱਗ-ਅਲੱਗ ਤਰੀਕਿਆਂ ਨਾਲ ਪਿਆਰ ਜ਼ਾਹਰ ਕਰ ਸਕੀਏ। (1 ਕੁਰਿੰਥੀਆਂ 13:4-7) ਨਾਲੇ ਸਾਡੇ ਵਿਚ ਕਈ ਹੁਨਰ ਸਿੱਖਣ ਦੀ ਕਾਬਲੀਅਤ ਹੈ ਅਤੇ ਅਸੀਂ ਆਪਣੇ ਆਲੇ-ਦੁਆਲੇ ਦੇ ਨਜ਼ਾਰਿਆਂ ਦਾ ਮਜ਼ਾ ਲੈ ਸਕਦੇ ਹਾਂ ਜਿਨ੍ਹਾਂ ਤੋਂ ਅਸੀਂ ਹੈਰਾਨ ਰਹਿ ਜਾਂਦੇ ਹਾਂ। ਇਸ ਤੋਂ ਵੀ ਵੱਧ ਸਾਡੇ ਅੰਦਰ ਆਪਣੇ ਕਰਤਾਰ ਬਾਰੇ ਜਾਣਨ ਅਤੇ ਉਸ ਦੀ ਇੱਛਾ ਮੁਤਾਬਕ ਚੱਲਣ ਦੀ ਖ਼ਾਹਸ਼ ਹੈ।​—ਮੱਤੀ 5:3.

ਬਾਈਬਲ ਦੀ ਸੱਚਾਈ ਤੁਹਾਡੀ ਮਦਦ ਕਰ ਸਕਦੀ ਹੈ। ਜਿੰਨਾ ਜ਼ਿਆਦਾ ਅਸੀਂ ਰੱਬ ਬਾਰੇ ਜਾਣਦੇ ਹਾਂ ਅਤੇ ਉਸ ਦੀ ਰੀਸ ਕਰਦੇ ਹਾਂ, ਉੱਨਾ ਜ਼ਿਆਦਾ ਸਾਡੀ ਜ਼ਿੰਦਗੀ ਉਸ ਤਰ੍ਹਾਂ ਦੀ ਹੋਵੇਗੀ ਜਿਸ ਤਰ੍ਹਾਂ ਉਹ ਚਾਹੁੰਦਾ ਹੈ। ਨਤੀਜੇ ਵਜੋਂ, ਜ਼ਿੰਦਗੀ ਵਿਚ ਖ਼ੁਸ਼ੀਆਂ ਮਾਣਨ ਦੇ ਨਾਲ-ਨਾਲ ਸਾਡੀ ਮਨ ਦੀ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਅਸੀਂ ਸੰਤੁਸ਼ਟ ਹੁੰਦੇ ਹਾਂ। (ਯਸਾਯਾਹ 48:17, 18) ਜੀ ਹਾਂ, ਰੱਬ ਜਾਣਦਾ ਹੈ ਕਿ ਉਸ ਦੇ ਗੁਣ ਇਨਸਾਨਾਂ ਦੇ ਦਿਲਾਂ ਨੂੰ ਛੂੰਹਦੇ ਹਨ ਅਤੇ ਨੇਕਦਿਲ ਲੋਕਾਂ ਨੂੰ ਉਸ ਵੱਲ ਖਿੱਚਦੇ ਹਨ ਤਾਂਕਿ ਉਹ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ʼਤੇ ਚੱਲ ਸਕਣ।​—ਯੂਹੰਨਾ 6:44; 17:3. (g13 05-E)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ