ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 9/13 ਸਫ਼ਾ 16
  • ਆਰਕਟਿਕ ਕਾਟੋ ਦਾ ਅਨੋਖਾ ਦਿਮਾਗ਼

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਰਕਟਿਕ ਕਾਟੋ ਦਾ ਅਨੋਖਾ ਦਿਮਾਗ਼
  • ਜਾਗਰੂਕ ਬਣੋ!—2013
  • ਮਿਲਦੀ-ਜੁਲਦੀ ਜਾਣਕਾਰੀ
  • ਵਿਸ਼ਾ-ਸੂਚੀ
    ਜਾਗਰੂਕ ਬਣੋ!—2013
ਜਾਗਰੂਕ ਬਣੋ!—2013
g 9/13 ਸਫ਼ਾ 16

ਇਹ ਕਿਸ ਦਾ ਕਮਾਲ ਹੈ?

ਆਰਕਟਿਕ ਕਾਟੋ ਦਾ ਅਨੋਖਾ ਦਿਮਾਗ਼

ਜਦੋਂ ਕੋਈ ਜਾਨਵਰ ਠੰਢੇ-ਠਾਰ ਮੌਸਮ ਦੌਰਾਨ ਲੰਬੇ ਸਮੇਂ ਤਕ ਸੁੱਤਾ ਰਹਿੰਦਾ ਹੈ, ਤਾਂ ਉਸ ਦੇ ਸਰੀਰ ਦਾ ਤਾਪਮਾਨ ਘੱਟ ਜਾਂਦਾ ਹੈ। ਇਹ ਤਾਪਮਾਨ ਕਿੰਨਾ ਕੁ ਘੱਟ ਸਕਦਾ ਹੈ? 12 ਆਰਕਟਿਕ ਗਰਾਊਂਡ ਕਾਟੋਆਂ ਨੇ ਰਿਕਾਰਡ ਬਣਾਇਆ ਹੈ। ਉਨ੍ਹਾਂ ਦੇ ਸਰੀਰ ਦਾ ਤਾਪਮਾਨ -2.9 ਡਿਗਰੀ ਸੈਲਸੀਅਸ (26.8 ਡਿਗਰੀ ਫਾਰਨਹੀਟ) ਤਕ ਘੱਟ ਗਿਆ ਸੀ! ਇੰਨੇ ਘੱਟ ਤਾਪਮਾਨ ਵਿਚ ਉਨ੍ਹਾਂ ਦੇ ਦਿਮਾਗ਼ ਕੰਮ ਕਰਨੋਂ ਬੰਦ ਹੋ ਜਾਣੇ ਚਾਹੀਦੇ ਸਨ। ਪਰ ਇੰਨੀ ਠੰਢ ਵਿਚ ਆਰਕਟਿਕ ਕਾਟੋ ਦਾ ਦਿਮਾਗ਼ ਕਿਵੇਂ ਕੰਮ ਕਰਦਾ ਰਹਿੰਦਾ ਹੈ?

ਜ਼ਰਾ ਸੋਚੋ: ਠੰਢੇ-ਠਾਰ ਮੌਸਮ ਦੌਰਾਨ ਜਦੋਂ ਇਹ ਕਾਟੋ ਸੁੱਤੀ ਹੁੰਦੀ ਹੈ, ਤਾਂ ਹਰ ਦੋ ਜਾਂ ਤਿੰਨ ਹਫ਼ਤਿਆਂ ਬਾਅਦ ਉਸ ਨੂੰ ਕਾਂਬਾ ਛਿੜਦਾ ਹੈ ਜਿਸ ਨਾਲ ਉਸ ਦੇ ਸਰੀਰ ਦਾ ਤਾਪਮਾਨ 36.4 ਡਿਗਰੀ ਸੈਲਸੀਅਸ (97.5 ਡਿਗਰੀ ਫਾਰਨਹੀਟ) ਤਕ ਵੱਧ ਜਾਂਦਾ ਹੈ ਅਤੇ ਲਗਭਗ 12-15 ਘੰਟਿਆਂ ਤਕ ਘੱਟਦਾ ਨਹੀਂ। ਖੋਜਕਾਰ ਮੰਨਦੇ ਹਨ ਕਿ ਇਸ ਸਮੇਂ ਦੌਰਾਨ ਵਧਦੇ ਤਾਪਮਾਨ ਕਰਕੇ ਉਸ ਦਾ ਦਿਮਾਗ਼ ਚੱਲਦਾ ਰਹਿੰਦਾ ਹੈ। ਇਸ ਤੋਂ ਇਲਾਵਾ, ਇਸ ਮੌਸਮੀ ਨੀਂਦ ਦੌਰਾਨ ਕਾਟੋ ਦੇ ਸਿਰ ਦਾ ਤਾਪਮਾਨ ਉਸ ਦੇ ਸਰੀਰ ਦੇ ਤਾਪਮਾਨ ਨਾਲੋਂ ਥੋੜ੍ਹਾ ਜ਼ਿਆਦਾ ਹੁੰਦਾ ਹੈ। ਵਿਗਿਆਨੀਆਂ ਨੇ ਲੈਬ ਵਿਚ ਦੇਖਿਆ ਹੈ ਕਿ ਕਾਟੋ ਦੀ ਗਰਦਨ ਦਾ ਤਾਪਮਾਨ 0.7 ਡਿਗਰੀ ਸੈਲਸੀਅਸ (33.3 ਡਿਗਰੀ ਫਾਰਨਹੀਟ) ਤੋਂ ਕਦੇ ਘੱਟਦਾ ਨਹੀਂ।

ਜਦੋਂ ਕਾਟੋ ਕਾਫ਼ੀ ਮਹੀਨਿਆਂ ਬਾਅਦ ਨੀਂਦ ਤੋਂ ਉੱਠਦੀ ਹੈ, ਤਾਂ ਲਗਭਗ ਦੋ ਘੰਟਿਆਂ ਦੇ ਅੰਦਰ-ਅੰਦਰ ਉਸ ਦਾ ਦਿਮਾਗ਼ ਪੂਰੀ ਤਰ੍ਹਾਂ ਕੰਮ ਕਰਨ ਲੱਗ ਪੈਂਦਾ ਹੈ। ਇਕ ਸਟੱਡੀ ਮੁਤਾਬਕ ਨੀਂਦ ਤੋਂ ਉੱਠਣ ਤੋਂ ਬਾਅਦ ਕਾਟੋ ਦਾ ਦਿਮਾਗ਼ ਪਹਿਲਾਂ ਨਾਲੋਂ ਵਧੀਆ ਤਰੀਕੇ ਨਾਲ ਕੰਮ ਕਰਨ ਲੱਗ ਪੈਂਦਾ ਹੈ! ਇਹ ਗੱਲਾਂ ਜਾਣ ਕੇ ਮਾਹਰ ਬਹੁਤ ਹੈਰਾਨ ਹੋਏ ਹਨ। ਉਹ ਕਹਿੰਦੇ ਹਨ ਕਿ ਇਹ ਇਸ ਗੱਲ ਦੇ ਬਰਾਬਰ ਹੈ ਜਿਵੇਂ ਜੰਗਲ ਵਿਚ ਅੱਗ ਲੱਗਣ ਤੋਂ ਬਾਅਦ ਜ਼ਮੀਨ ਵਿੱਚੋਂ ਨਵੇਂ ਪੇੜ-ਪੌਦੇ ਕੁਝ ਹੀ ਦਿਨਾਂ ਵਿਚ ਉੱਗ ਜਾਂਦੇ ਹਨ।

ਖੋਜਕਾਰ ਉਮੀਦ ਰੱਖਦੇ ਹਨ ਕਿ ਆਰਕਟਿਕ ਕਾਟੋ ਬਾਰੇ ਹੋਰ ਜਾਣਕਾਰੀ ਲੈ ਕੇ ਉਹ ਇਨਸਾਨ ਦੇ ਦਿਮਾਗ਼ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਣਗੇ। ਉਹ ਖ਼ਾਸ ਕਰਕੇ ਇਹ ਜਾਣਨਾ ਚਾਹੁੰਦੇ ਹਨ ਕਿ ਅਲਜ਼ਹਾਏਮੀਰ ਵਰਗੇ ਦਿਮਾਗ਼ ਦੇ ਰੋਗਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਜਾਂ ਦਿਮਾਗ਼ ਦੇ ਖ਼ਰਾਬ ਹੋ ਚੁੱਕੇ ਸੈੱਲਾਂ ਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਹੈ।

ਤੁਹਾਡਾ ਕੀ ਖ਼ਿਆਲ ਹੈ? ਕੀ ਆਰਕਟਿਕ ਕਾਟੋ ਦਾ ਦਿਮਾਗ਼ ਆਪਣੇ ਆਪ ਹੀ ਬਣ ਗਿਆ? ਜਾਂ ਕੀ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ? (g13 07-E)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ