ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 11/13 ਸਫ਼ੇ 6-11
  • ਮਾਫ਼ ਕਿਵੇਂ ਕਰੀਏ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਾਫ਼ ਕਿਵੇਂ ਕਰੀਏ?
  • ਜਾਗਰੂਕ ਬਣੋ!—2013
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਚੁਣੌਤੀ
  • 4 ਮਾਫ਼ ਕਰੋ
    ਜਾਗਰੂਕ ਬਣੋ!—2018
  • ਛੇਵਾਂ ਰਾਜ਼: ਮਾਫ਼ ਕਰੋ
    ਜਾਗਰੂਕ ਬਣੋ!—2010
  • “ਇਕ ਦੂਸਰੇ ਨੂੰ ਖੁੱਲ੍ਹ ਕੇ ਮਾਫ਼ ਕਰਦੇ ਰਹੋ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਨਾਰਾਜ਼ਗੀ ਕਿਵੇਂ ਛੱਡੀਏ?
    ਜਾਗਰੂਕ ਬਣੋ!—2014
ਹੋਰ ਦੇਖੋ
ਜਾਗਰੂਕ ਬਣੋ!—2013
g 11/13 ਸਫ਼ੇ 6-11

ਪਰਿਵਾਰ ਦੀ ਮਦਦ ਲਈ | ਵਿਆਹ

ਮਾਫ਼ ਕਿਵੇਂ ਕਰੀਏ?

ਚੁਣੌਤੀ

ਜਦੋਂ ਤੁਸੀਂ ਤੇ ਤੁਹਾਡਾ ਸਾਥੀ ਬਹਿਸ ਕਰਦੇ ਹੋ, ਤਾਂ ਅਕਸਰ ਤੁਸੀਂ ਉਨ੍ਹਾਂ ਪੁਰਾਣੀਆਂ ਗੱਲਾਂ ਨੂੰ ਯਾਦ ਕਰਦੇ ਹੋ ਜੋ ਕਾਫ਼ੀ ਚਿਰ ਪਹਿਲਾਂ ਹੱਲ ਹੋ ਜਾਣੀਆਂ ਚਾਹੀਦੀਆਂ ਸਨ। ਇਸ ਤਰ੍ਹਾਂ ਕਿਉਂ ਹੁੰਦਾ ਹੈ? ਸ਼ਾਇਦ ਤੁਹਾਨੂੰ ਜਾਂ ਦੋਵਾਂ ਨੂੰ ਮਾਫ਼ ਕਰਨਾ ਨਹੀਂ ਆਉਂਦਾ।

ਤੁਸੀਂ ਮਾਫ਼ ਕਰਨਾ ਸਿੱਖ ਸਕਦੇ ਹੋ। ਪਰ ਆਓ ਆਪਾਂ ਪਹਿਲਾਂ ਦੇਖੀਏ ਕਿ ਸ਼ਾਇਦ ਪਤੀ-ਪਤਨੀ ਨੂੰ ਇਕ-ਦੂਜੇ ਨੂੰ ਮਾਫ਼ ਕਰਨਾ ਔਖਾ ਕਿਉਂ ਲੱਗੇ।

ਇਵੇਂ ਕਿਉਂ ਹੁੰਦਾ ਹੈ?

ਰੋਹਬ ਜਮਾਉਣਾ। ਕਈ ਪਤੀ-ਪਤਨੀ ਇਕ-ਦੂਜੇ ʼਤੇ ਰੋਹਬ ਜਮਾਉਣ ਲਈ ਮਾਫ਼ ਨਹੀਂ ਕਰਦੇ। ਜਦੋਂ ਉਨ੍ਹਾਂ ਵਿਚ ਝਗੜਾ ਹੁੰਦਾ ਹੈ, ਤਾਂ ਆਪਣੀ ਲੱਤ ਉੱਤੇ ਰੱਖਣ ਦੇ ਮਾਰੇ ਉਹ ਆਪਣੇ ਸਾਥੀ ਨੂੰ ਉਸ ਦੀਆਂ ਪੁਰਾਣੀਆਂ ਗ਼ਲਤੀਆਂ ਯਾਦ ਕਰਾਉਂਦੇ ਹਨ।

ਮਨ ਵਿਚ ਗੁੱਸਾ ਰੱਖਣਾ। ਪੁਰਾਣੇ ਜ਼ਖ਼ਮ ਭਰਨ ਲਈ ਸਮਾਂ ਲੱਗ ਸਕਦਾ ਹੈ। ਤੁਹਾਡਾ ਸਾਥੀ ਸ਼ਾਇਦ ਕਹੇ ਕਿ ‘ਮੈਂ ਤੈਨੂੰ ਮਾਫ਼ ਕੀਤਾ,’ ਪਰ ਉਹ ਗੱਲ ਦਿਲ ਵਿਚ ਰੱਖੇ। ਸਮਾਂ ਆਉਣ ਤੇ ਉਹ ਸ਼ਾਇਦ ਬਦਲਾ ਲੈਣਾ ਚਾਹੇ।

ਨਿਰਾਸ਼ਾ ਹੋਣੀ। ਕੁਝ ਲੋਕ ਇਹ ਸੋਚ ਕੇ ਵਿਆਹ ਕਰਦੇ ਹਨ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਫ਼ਿਲਮਾਂ ਵਿਚ ਦਿਖਾਏ ਗਏ ਹੀਰੋ-ਹੀਰੋਇਨਾਂ ਵਰਗੀ ਹੋਵੇਗੀ। ਸੋ ਜਦੋਂ ਝਗੜੇ ਖੜ੍ਹੇ ਹੁੰਦੇ ਹਨ, ਤਾਂ ਉਹ ਆਪਣੀ ਜ਼ਿੱਦ ਤੇ ਅੜ ਜਾਂਦੇ ਹਨ ਅਤੇ ਸੋਚਦੇ ਹਨ ਕਿ ਉਨ੍ਹਾਂ ਦੀ ਇੰਨੀ ਵਧੀਆ ਜੋੜੀ ਹੋਣ ਦੇ ਬਾਵਜੂਦ ਉਨ੍ਹਾਂ ਦੇ ਵਿਚਾਰ ਇੰਨੇ ਅਲੱਗ ਕਿਵੇਂ ਹੋ ਸਕਦੇ ਹਨ। ਵਿਆਹ ਤੋਂ ਬਾਅਦ ਉਮੀਦਾਂ ਪੂਰੀਆਂ ਨਾ ਹੋਣ ਕਰਕੇ ਇਕ ਵਿਅਕਤੀ ਦਾ ਝੁਕਾਅ ਗ਼ਲਤੀਆਂ ਲੱਭਣ ਵੱਲ ਜ਼ਿਆਦਾ ਤੇ ਮਾਫ਼ ਕਰਨ ਵੱਲ ਘੱਟ ਹੋ ਸਕਦਾ ਹੈ।

ਗ਼ਲਤਫ਼ਹਿਮੀਆਂ ਹੋਣੀਆਂ। ਕਈ ਪਤੀ-ਪਤਨੀ ਇਕ-ਦੂਜੇ ਨੂੰ ਇਸ ਕਰਕੇ ਮਾਫ਼ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਗ਼ਲਤਫ਼ਹਿਮੀਆਂ ਹੁੰਦੀਆਂ ਹਨ ਕਿ ਮਾਫ਼ ਕਰਨ ਦਾ ਕੀ ਮਤਲਬ ਹੈ, ਜਿਵੇਂ ਕਿ

ਜੇ ਮੈਂ ਮਾਫ਼ ਕੀਤਾ, ਤਾਂ ਮੈਂ ਕਹਿ ਰਿਹਾ ਹਾਂ ਕਿ ਗੱਲ ਤਾਂ ਕੁਝ ਨਹੀਂ ਸੀ।

ਜੇ ਮੈਂ ਮਾਫ਼ ਕੀਤਾ, ਤਾਂ ਜੋ ਕੁਝ ਹੋਇਆ ਮੈਨੂੰ ਭੁੱਲਣਾ ਪੈਣਾ।

ਜੇ ਮੈਂ ਮਾਫ਼ ਕੀਤਾ, ਤਾਂ ਮੈਨੂੰ ਹੋਰ ਬਹੁਤ ਕੁਝ ਝੱਲਣਾ ਪਵੇਗਾ।

ਦਰਅਸਲ ਮਾਫ਼ ਕਰਨ ਦਾ ਮਤਲਬ ਉੱਪਰ ਦੱਸੀਆਂ ਗੱਲਾਂ ਨਹੀਂ ਹੈ। ਪਰ ਮਾਫ਼ ਕਰਨਾ ਔਖਾ ਹੋ ਸਕਦਾ ਹੈ ਖ਼ਾਸ ਕਰਕੇ ਪਤੀ-ਪਤਨੀ ਦੇ ਰਿਸ਼ਤੇ ਵਿਚ।

ਤੁਸੀਂ ਕੀ ਕਰ ਸਕਦੇ ਹੋ

ਸਮਝੋ ਕਿ ਮਾਫ਼ ਕਰਨ ਵਿਚ ਕੀ ਸ਼ਾਮਲ ਹੈ। ਬਾਈਬਲ ਵਿਚ ਜਿੱਥੇ “ਮਾਫ਼ ਕਰਨ” ਦਾ ਜ਼ਿਕਰ ਆਉਂਦਾ ਹੈ, ਉੱਥੇ ਕਈ ਵਾਰ ਉਸ ਦਾ ਮਤਲਬ ਹੁੰਦਾ ਹੈ “ਗੁੱਸੇ ਨੂੰ ਛੱਡੋ।” ਇਸ ਕਰਕੇ ਮਾਫ਼ ਕਰਨ ਦਾ ਹਮੇਸ਼ਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਗੱਲ ਨੂੰ ਭੁੱਲ ਜਾਓ ਜਾਂ ਇੱਦਾਂ ਸੋਚੋ ਕਿ ਗੱਲ ਤਾਂ ਕੁਝ ਨਹੀਂ ਸੀ। ਕਈ ਵਾਰ ਇਸ ਦਾ ਮਤਲਬ ਹੁੰਦਾ ਹੈ ਕਿ ਆਪਣੇ ਤੇ ਆਪਣੇ ਵਿਆਹ ਦੀ ਖ਼ਾਤਰ ਗੱਲ ਨੂੰ ਛੱਡ ਦਿਓ।

ਮਾਫ਼ ਨਾ ਕਰਨ ਦੇ ਬੁਰੇ ਨਤੀਜਿਆਂ ਬਾਰੇ ਸੋਚੋ। ਕਈ ਮਾਹਰ ਮੰਨਦੇ ਹਨ ਕਿ ਦਿਲ ਵਿਚ ਗੁੱਸਾ ਰੱਖਣਾ ਸਿਹਤ ਲਈ ਨੁਕਸਾਨਦੇਹ ਸਾਬਤ ਹੁੰਦਾ ਹੈ। ਇਸ ਨਾਲ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦੇ ਹੋ ਅਤੇ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੋ ਸਕਦਾ ਹੈ। ਨਾਲੇ ਤੁਹਾਡਾ ਵਿਆਹ ਵੀ ਟੁੱਟ ਸਕਦਾ ਹੈ। ਇਸ ਲਈ ਬਾਈਬਲ ਕਹਿੰਦੀ ਹੈ: “ਇਕ-ਦੂਜੇ ਨਾਲ ਪਿਆਰ ਅਤੇ ਦਇਆ ਨਾਲ ਪੇਸ਼ ਆਓ, ਨਾਲੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ।”​—ਅਫ਼ਸੀਆਂ 4:32.

ਮਾਫ਼ ਕਰਨ ਦੇ ਫ਼ਾਇਦਿਆਂ ਬਾਰੇ ਸੋਚੋ। ਆਪਣੇ ਸਾਥੀ ਨੂੰ ਮਾਫ਼ ਕਰ ਕੇ ਤੁਸੀਂ ਦਿਖਾਉਂਦੇ ਹੋ ਕਿ ਤੁਹਾਨੂੰ ਭਰੋਸਾ ਹੈ ਕਿ ਤੁਹਾਡੇ ਸਾਥੀ ਦਾ ਇਰਾਦਾ ਗ਼ਲਤ ਨਹੀਂ ਸੀ ਅਤੇ ਤੁਸੀਂ ਉਸ ਦੀਆਂ ਗ਼ਲਤੀਆਂ ਨੂੰ ਯਾਦ ਨਹੀਂ ਰੱਖਦੇ ਹੋ। ਮਾਫ਼ ਕਰਨ ਨਾਲ ਤੁਸੀਂ ਗੁੱਸਾ ਨਹੀਂ ਕਰੋਗੇ ਅਤੇ ਤੁਹਾਡਾ ਪਿਆਰ ਵਧਦਾ ਰਹੇਗਾ।​—ਬਾਈਬਲ ਦਾ ਅਸੂਲ: ਕੁਲੁੱਸੀਆਂ 3:13.

ਯਾਦ ਰੱਖੋ। ਜਦੋਂ ਅਸੀਂ ਮੰਨਦੇ ਹਾਂ ਕਿ ਸਾਡੇ ਸਾਥੀ ਵਿਚ ਕਮੀਆਂ-ਕਮਜ਼ੋਰੀਆਂ ਹਨ, ਤਾਂ ਸਾਡੇ ਲਈ ਮਾਫ਼ ਕਰਨਾ ਸੌਖਾ ਹੋ ਜਾਂਦਾ ਹੈ। ਵਿਆਹ ਬਾਰੇ ਇਕ ਕਿਤਾਬ ਕਹਿੰਦੀ ਹੈ ਕਿ ਜੇ ਤੁਸੀਂ ਆਪਣੇ ਸਾਥੀ ਦੀਆਂ ਕਮੀਆਂ-ਕਮਜ਼ੋਰੀਆਂ ʼਤੇ ਜ਼ਿਆਦਾ ਧਿਆਨ ਦਿੰਦੇ ਹੋ, ਤਾਂ ਤੁਸੀਂ ਉਸ ਦੇ ਚੰਗੇ ਗੁਣਾਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ। ਕਿਤਾਬ ਅੱਗੇ ਕਹਿੰਦੀ ਹੈ: “ਤੁਸੀਂ ਕਿਸ ਗੱਲ ਉੱਤੇ ਜ਼ੋਰ ਦੇਣਾ ਚਾਹੁੰਦੇ ਹੋ?” ਯਾਦ ਰੱਖੋ ਕਿ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ।​—ਬਾਈਬਲ ਦਾ ਅਸੂਲ: ਯਾਕੂਬ 3:2.

ਸਮਝਦਾਰੀ ਵਰਤੋ। ਜਦੋਂ ਤੁਹਾਡਾ ਸਾਥੀ ਅਜਿਹਾ ਕੁਝ ਕਰਦਾ ਜਾਂ ਕਹਿੰਦਾ ਹੈ ਜਿਸ ਨਾਲ ਤੁਹਾਨੂੰ ਦੁੱਖ ਲੱਗਦਾ ਹੈ, ਤਾਂ ਆਪਣੇ ਆਪ ਨੂੰ ਪੁੱਛੋ: ‘ਕੀ ਗੱਲ ਇੰਨੀ ਵੱਡੀ ਹੈ? ਕੀ ਮਾਫ਼ੀ ਮੰਗਵਾਉਣੀ ਜ਼ਰੂਰੀ ਹੈ ਜਾਂ ਕੀ ਮੈਂ ਇਸ ਗੱਲ ʼਤੇ ਮਿੱਟੀ ਪਾ ਸਕਦਾ ਹਾਂ?’​—ਬਾਈਬਲ ਦਾ ਅਸੂਲ: 1 ਪਤਰਸ 4:8.

ਜੇ ਜ਼ਰੂਰੀ ਹੋਵੇ, ਤਾਂ ਮਸਲੇ ਬਾਰੇ ਗੱਲ ਕਰੋ। ਪਿਆਰ ਨਾਲ ਸਮਝਾਓ ਕਿ ਕਿਸ ਗੱਲ ਨੇ ਤੁਹਾਨੂੰ ਠੇਸ ਪਹੁੰਚਾਈ ਅਤੇ ਤੁਹਾਨੂੰ ਦੁੱਖ ਕਿਉਂ ਲੱਗਾ। ਆਪਣੇ ਸਾਥੀ ਦੇ ਇਰਾਦਿਆਂ ʼਤੇ ਨਾ ਹੀ ਸ਼ੱਕ ਕਰੋ ਤੇ ਨਾ ਹੀ ਆਪਣੀ ਗੱਲ ʼਤੇ ਅੜੇ ਰਹੋ। ਆਪਣੇ ਸਾਥੀ ਨੂੰ ਸਿਰਫ਼ ਇਹ ਦੱਸੋ ਕਿ ਉਸ ਦੀਆਂ ਗੱਲਾਂ ਦਾ ਤੁਹਾਡੇ ਉੱਤੇ ਕੀ ਅਸਰ ਪਿਆ। (g13 09-E)

ਮੁੱਖ ਹਵਾਲੇ

  • “ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ, ਤਾਂ ਵੀ ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ।”​—ਕੁਲੁੱਸੀਆਂ 3:13.

  • “ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ।”​—ਯਾਕੂਬ 3:2.

  • “ਪਿਆਰ ਕਰਨ ਵਾਲੇ ਇਨਸਾਨ ਇਕ-ਦੂਜੇ ਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।”​—1 ਪਤਰਸ 4:8.

ਜਦੋਂ ਮਾਫ਼ੀ ਮੰਗਣ ਦੀ ਲੋੜ ਪਵੇ

ਜੇ ਤੁਸੀਂ ਆਪਣੇ ਸਾਥੀ ਦਾ ਦਿਲ ਦੁਖਾਇਆ ਹੈ, ਤਾਂ ਦਿਲੋਂ ਮਾਫ਼ੀ ਮੰਗੋ। ਭਾਵੇਂ ਤੁਸੀਂ ਆਪਣੇ ਸਾਥੀ ਨਾਲ ਸਹਿਮਤ ਨਹੀਂ ਹੋ, ਤਾਂ ਵੀ ਤੁਸੀਂ ਉਸ ਨੂੰ ਠੇਸ ਪਹੁੰਚਾਉਣ ਲਈ ਮਾਫ਼ੀ ਮੰਗ ਸਕਦੇ ਹੋ। ਜੇ ਤੁਸੀਂ ਦੁਬਾਰਾ ਉਹੀ ਗ਼ਲਤੀ ਨਾ ਦੁਹਰਾਉਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਸੀਂ ਆਪਣੇ ਸਾਥੀ ਨੂੰ ਭਰੋਸਾ ਦਿਵਾਉਂਦੇ ਹੋ ਕਿ ਤੁਸੀਂ ਦਿਲੋਂ ਮਾਫ਼ੀ ਮੰਗੀ ਸੀ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ