ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 7/14 ਸਫ਼ੇ 12-13
  • ਸੋਚ-ਸਮਝ ਕੇ ਖ਼ਰਚਾ ਕਿਵੇਂ ਕਰੀਏ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੋਚ-ਸਮਝ ਕੇ ਖ਼ਰਚਾ ਕਿਵੇਂ ਕਰੀਏ?
  • ਜਾਗਰੂਕ ਬਣੋ!—2014
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਚੁਣੌਤੀ
  • ਘਰ ਦਾ ਖ਼ਰਚਾ ਚਲਾਉਣਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਖ਼ਰਚਾ ਕਿਵੇਂ ਚਲਾਈਏ
    ਘਰ ਵਿਚ ਖ਼ੁਸ਼ੀਆਂ ਲਿਆਓ
  • ਪੈਸੇ ਬਾਰੇ ਸਹੀ ਨਜ਼ਰੀਆ
    ਜਾਗਰੂਕ ਬਣੋ!—2015
  • ਕੀ ਪੈਸਾ ਤੁਹਾਡਾ ਮਾਲਕ ਹੈ ਜਾਂ ਤੁਹਾਡਾ ਗ਼ੁਲਾਮ?
    ਜਾਗਰੂਕ ਬਣੋ!—2009
ਹੋਰ ਦੇਖੋ
ਜਾਗਰੂਕ ਬਣੋ!—2014
g 7/14 ਸਫ਼ੇ 12-13
ਇਕ ਜਵਾਨ ਵਿਆਹੁਤਾ ਜੋੜਾ ਸ਼ਾਪਿੰਗ ਕਰਦਾ ਹੋਇਆ

ਪਰਿਵਾਰ ਦੀ ਮਦਦ ਲਈ | ਵਿਆਹੁਤਾ ਜੀਵਨ

ਸੋਚ-ਸਮਝ ਕੇ ਖ਼ਰਚਾ ਕਿਵੇਂ ਕਰੀਏ?

ਚੁਣੌਤੀ

ਜਦ ਤੁਸੀਂ ਆਪਣੀਆਂ ਬੈਂਕ ਸਟੇਟਮੈਂਟਾਂ ਅਤੇ ਬਿਲਾਂ ਨੂੰ ਦੇਖਦੇ ਹੋ, ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਪੈਸਾ ਇੱਦਾਂ ਖ਼ਰਚ ਹੋ ਰਹੇ ਹੋ ਜਿੱਦਾਂ ਹੱਥਾਂ ਵਿੱਚੋਂ ਰੇਤ ਨਿਕਲਦੀ ਜਾਂਦੀ ਹੈ। ਤੁਹਾਡੇ ਵਿਆਹ ਨੂੰ ਅਜੇ ਥੋੜ੍ਹਾ ਹੀ ਸਮਾਂ ਹੋਇਆ ਹੈ ਅਤੇ ਤੁਸੀਂ ਹੱਦੋਂ ਵੱਧ ਖ਼ਰਚਾ ਕਰ ਰਹੇ ਹੋ। ਕੀ ਇਸ ਵਿਚ ਤੁਹਾਡੇ ਸਾਥੀ ਦਾ ਕਸੂਰ ਹੈ? ਨਹੀਂ, ਉਸ ʼਤੇ ਦੋਸ਼ ਨਾ ਲਾਓ। ਦੋਵੇਂ ਮਿਲ ਕੇ ਸੋਚੋ ਕਿ ਕਿਨ੍ਹਾਂ ਕਾਰਨਾਂ ਕਰਕੇ ਤੁਸੀਂ ਦੋਵੇਂ ਕਰਜ਼ੇ ਹੇਠਾਂ ਆਏ ਹੋ।a

ਇਵੇਂ ਕਿਉਂ ਹੁੰਦਾ ਹੈ?

ਤਬਦੀਲੀਆਂ ਕਰੋ। ਜੇ ਤੁਸੀਂ ਵਿਆਹ ਤੋਂ ਪਹਿਲਾਂ ਆਪਣੇ ਮੰਮੀ-ਡੈਡੀ ਨਾਲ ਘਰ ਰਹਿੰਦੇ ਸੀ, ਤਾਂ ਸ਼ਾਇਦ ਤੁਹਾਨੂੰ ਬਿਲ ਦੇਣੇ ਅਤੇ ਖ਼ਰਚੇ ਚੁੱਕਣ ਬਾਰੇ ਪਤਾ ਨਹੀਂ ਸੀ। ਇਹ ਵੀ ਹੋ ਸਕਦਾ ਹੈ ਕਿ ਤੁਸੀਂ ਪਤੀ-ਪਤਨੀ ਪੈਸੇ ਨੂੰ ਵੱਖੋ-ਵੱਖਰੇ ਤਰੀਕੇ ਨਾਲ ਇਸਤੇਮਾਲ ਕਰਦੇ ਹੋ। ਮਿਸਾਲ ਲਈ, ਇਕ ਦਾ ਸ਼ਾਇਦ ਪੈਸੇ ਖ਼ਰਚਣ ਵਿਚ ਹੱਥ ਬੜਾ ਖੁੱਲ੍ਹਾ ਹੈ ਅਤੇ ਦੂਜੇ ਨੂੰ ਸ਼ਾਇਦ ਪੈਸੇ ਬਚਾਉਣ ਦੀ ਆਦਤ ਹੈ। ਇਸ ਲਈ ਇਕ-ਦੂਜੇ ਨੂੰ ਸਮਝਣ ਵਿਚ ਸਮਾਂ ਲੱਗਦਾ ਹੈ ਅਤੇ ਤੁਸੀਂ ਦੋਵੇਂ ਮਿਲ ਕੇ ਗੱਲ ਕਰੋ ਕਿ ਤੁਸੀਂ ਪੈਸੇ ਨੂੰ ਕਿਵੇਂ ਖ਼ਰਚੋਗੇ।

ਇਕ ਵਿਆਹੁਤਾ ਜੋੜੇ ਦੀਆਂ ਲੱਤਾਂ ਦੁਆਲੇ ਜੰਗਲੀ ਬੂਟੀ ਵਧਦੀ ਹੋਈ

ਬਾਗ਼ ਦੀ ਜੰਗਲੀ ਬੂਟੀ ਵਾਂਗ ਕਰਜ਼ਾ ਨਾ ਚੁਕਾਉਣ ʼਤੇ ਇਹ ਦਿਨ-ਬਦਿਨ ਵਧਦਾ ਜਾਵੇਗਾ

ਢਿੱਲ-ਮੱਠ ਨਾ ਕਰੋ। ਜਿਮ ਇਕ ਕਾਮਯਾਬ ਬਿਜ਼ਨਿਸਮੈਨ ਹੈ ਅਤੇ ਉਹ ਮੰਨਦਾ ਹੈ ਕਿ ਜਦ ਉਸ ਦਾ ਨਵਾਂ-ਨਵਾਂ ਵਿਆਹ ਹੋਇਆ, ਤਾਂ ਉਸ ਨੂੰ ਪਤਾ ਨਹੀਂ ਸੀ ਕਿ ਸਹੀ ਤਰੀਕੇ ਨਾਲ ਪੈਸੇ ਕਿਵੇਂ ਖ਼ਰਚਣੇ ਹਨ ਜਿਸ ਕਾਰਨ ਉਸ ਨੂੰ ਕਾਫ਼ੀ ਨੁਕਸਾਨ ਸਹਿਣਾ ਪਿਆ। ਉਹ ਕਹਿੰਦਾ ਹੈ: “ਮੈਂ ਬਿਲ ਭਰਨ ਵਿਚ ਢਿੱਲ-ਮੱਠ ਕੀਤੀ ਜਿਸ ਕਾਰਨ ਮੈਨੂੰ ਤੇ ਮੇਰੀ ਪਤਨੀ ਨੂੰ ਹਜ਼ਾਰਾਂ ਡਾਲਰ ਜੁਰਮਾਨੇ ਵਜੋਂ ਭਰਨੇ ਪਏ ਤੇ ਆਖ਼ਰ ਵਿਚ ਸਾਡੀਆਂ ਜੇਬਾਂ ਖਾਲੀ ਹੋ ਗਈਆਂ!”

ਕ੍ਰੈਡਿਟ ਕਾਰਡ ਦਾ ਫੰਦਾ। ਜੇ ਤੁਸੀਂ ਪੈਸੇ ਦੇ ਕੇ ਨਹੀਂ, ਸਗੋਂ ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਚੀਜ਼ਾਂ ਖ਼ਰੀਦਦੇ ਹੋ, ਇੰਟਰਨੈੱਟ ਤੋਂ ਸ਼ਾਪਿੰਗ ਕਰਦੇ ਹੋ ਅਤੇ ਬੈਂਕ ਰਾਹੀਂ ਸਿੱਧੇ ਪੈਸੇ ਭਰਦੇ ਹੋ, ਤਾਂ ਇੱਦਾਂ ਪੈਸਾ ਪਾਣੀ ਵਾਂਗ ਖ਼ਰਚਿਆ ਜਾਂਦਾ ਹੈ। ਅੱਜ-ਕੱਲ੍ਹ ਬੜੀ ਆਸਾਨੀ ਨਾਲ ਪੈਸਾ ਲੋਨ ʼਤੇ ਮਿਲ ਜਾਂਦਾ ਹੈ ਜਿਸ ਦੇ ਲਾਲਚ ਕਾਰਨ ਕਈ ਨਵੇਂ ਵਿਆਹੇ ਜੋੜੇ ਹੱਦੋਂ ਵਧ ਖ਼ਰਚਾ ਕਰ ਬੈਠਦੇ ਹਨ।

ਸੋ ਕਾਰਨ ਜੋ ਵੀ ਹੋਵੇ, ਪੈਸੇ ਨੂੰ ਲੈ ਕੇ ਤੁਹਾਡੇ ਦੋਵਾਂ ਵਿਚ ਦਰਾੜ ਪੈਦਾ ਹੋ ਸਕਦੀ ਹੈ। ਵਿਆਹੁਤਾ ਜ਼ਿੰਦਗੀ ਬਾਰੇ ਇਕ ਕਿਤਾਬ ਕਹਿੰਦੀ ਹੈ: “ਭਾਵੇਂ ਪਤੀ-ਪਤਨੀ ਕੋਲ ਕਿੰਨਾ ਹੀ ਪੈਸਾ ਕਿਉਂ ਨਾ ਹੋਵੇ, ਫਿਰ ਵੀ ਪੈਸਾ ਹੀ ਉਨ੍ਹਾਂ ਦੇ ਰਿਸ਼ਤੇ ਵਿਚ ਸਾਰੇ ਫ਼ਸਾਦ ਦੀ ਜੜ੍ਹ ਹੈ।”

ਤੁਸੀਂ ਕੀ ਕਰ ਸਕਦੇ ਹੋ

ਮਿਲ ਕੇ ਮਸਲਾ ਸੁਲਝਾਓ। ਇਕ-ਦੂਜੇ ʼਤੇ ਇਲਜ਼ਾਮ ਲਾਉਣ ਦੀ ਬਜਾਇ ਤੁਸੀਂ ਦੋਵੇਂ ਸੋਚ-ਸਮਝ ਕੇ ਖ਼ਰਚਾ ਕਰੋ। ਮਸਲੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਹੀ ਫ਼ੈਸਲਾ ਕਰੋ ਕਿ ਤੁਸੀਂ ਆਪਣੇ ਰਿਸ਼ਤੇ ਵਿਚ ਪੈਸੇ ਨੂੰ ਦੀਵਾਰ ਨਹੀਂ ਬਣਨ ਦਿਓਗੇ।​—ਬਾਈਬਲ ਦਾ ਅਸੂਲ: ਅਫ਼ਸੀਆਂ 4:32.

ਬਜਟ ਬਣਾਓ। ਮਹੀਨੇ ਵਿਚ ਹੁੰਦੇ ਛੋਟੇ-ਵੱਡੇ ਸਾਰੇ ਖ਼ਰਚੇ ਲਿਖ ਲਓ। ਫਿਰ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਪੈਸੇ ਕਿੱਥੇ ਖ਼ਰਚ ਹੋ ਰਹੇ ਹਨ ਅਤੇ ਕਿੱਥੇ ਤੁਸੀਂ ਫਾਲਤੂ ਖ਼ਰਚੇ ਕਰ ਰਹੇ ਹੋ। ਪਹਿਲਾਂ ਜ਼ਿਕਰ ਕੀਤਾ ਗਿਆ ਜਿਮ ਕਹਿੰਦਾ ਹੈ: “ਤੁਹਾਨੂੰ ਆਪਣੇ ਬੇਫ਼ਜ਼ੂਲ ਖ਼ਰਚਿਆਂ ʼਤੇ ਲਗਾਮ ਲਾਉਣੀ ਹੀ ਪਵੇਗੀ।”

ਆਪਣੇ ਜ਼ਰੂਰੀ ਖ਼ਰਚਿਆਂ ਜਿਵੇਂ ਕਿ ਖਾਣ-ਪੀਣ, ਕੱਪੜੇ, ਕਿਰਾਇਆ ਅਤੇ ਕਾਰ ਦੀਆਂ ਕਿਸ਼ਤਾਂ ਵਗੈਰਾ ਦੀ ਇਕ ਲਿਸਟ ਬਣਾਓ। ਹਰ ਚੀਜ਼ ਦੀ ਕੀਮਤ ਲਿਖ ਲਓ ਅਤੇ ਦੇਖੋ ਕਿ ਹਰ ਮਹੀਨੇ ਤੁਹਾਡਾ ਕਿੰਨਾ ਕੁ ਖ਼ਰਚਾ ਹੋਵੇਗਾ।​—ਬਾਈਬਲ ਦਾ ਅਸੂਲ: ਲੂਕਾ 14:28.

“ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ।”​—ਕਹਾਉਤਾਂ 22:7

ਹਰ ਮਹੀਨੇ ਹੋਣ ਵਾਲੇ ਵੱਖੋ-ਵੱਖਰੇ ਖ਼ਰਚਿਆਂ (ਰੋਟੀ-ਪਾਣੀ, ਕਿਰਾਇਆ, ਪੈਟਰੋਲ ਵਗੈਰਾ) ਲਈ ਪੈਸਾ ਇਕ ਪਾਸੇ ਰੱਖ ਲਓ। ਕੁਝ ਲੋਕ ਅਲੱਗ-ਅਲੱਗ ਖ਼ਰਚਿਆਂ ਲਈ ਪੈਸੇ ਵੱਖ-ਵੱਖ ਲਿਫ਼ਾਫ਼ਿਆਂ ਵਿਚ ਪਾ ਲੈਂਦੇ ਹਨ।b ਜੇ ਪੈਸੇ ਇਕ ਲਿਫ਼ਾਫ਼ੇ ਵਿੱਚੋਂ ਖ਼ਰਚੇ ਜਾਂਦੇ ਹਨ, ਤਾਂ ਉਹ ਉਸ ਚੀਜ਼ ਲਈ ਹੋਰ ਖ਼ਰਚਾ ਨਹੀਂ ਕਰਦੇ ਜਾਂ ਦੂਜੇ ਲਿਫ਼ਾਫ਼ਿਆਂ ਵਿੱਚੋਂ ਪੈਸੇ ਕੱਢ ਕੇ ਗੁਜ਼ਾਰਾ ਕਰਦੇ ਹਨ।

ਚੀਜ਼ਾਂ ਬਾਰੇ ਨਜ਼ਰੀਆ ਬਦਲੋ। ਨਵੀਆਂ-ਨਵੀਆਂ ਚੀਜ਼ਾਂ ਖ਼ਰੀਦਣ ਨਾਲ ਖ਼ੁਸ਼ੀ ਨਹੀਂ ਮਿਲਦੀ ਕਿਉਂਕਿ ਯਿਸੂ ਨੇ ਕਿਹਾ: “ਭਾਵੇਂ ਕਿਸੇ ਇਨਸਾਨ ਕੋਲ ਜਿੰਨੀਆਂ ਮਰਜ਼ੀ ਚੀਜ਼ਾਂ ਹੋਣ, ਪਰ ਉਸ ਦੀ ਜ਼ਿੰਦਗੀ ਇਨ੍ਹਾਂ ਚੀਜ਼ਾਂ ਉੱਤੇ ਨਿਰਭਰ ਨਹੀਂ ਕਰਦੀ।” (ਲੂਕਾ 12:15) ਅਕਸਰ ਤੁਹਾਡੇ ਪੈਸੇ ਖ਼ਰਚਣ ਦੇ ਤਰੀਕੇ ਤੋਂ ਜ਼ਾਹਰ ਹੁੰਦਾ ਹੈ ਕਿ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਜਾਂ ਨਹੀਂ।​—ਬਾਈਬਲ ਦਾ ਅਸੂਲ: 1 ਤਿਮੋਥਿਉਸ 6:8.

ਫੇਰ-ਬਦਲ ਕਰੋ। ਐਰਨ ਜਿਸ ਦੇ ਵਿਆਹ ਨੂੰ ਦੋ ਸਾਲ ਹੋ ਗਏ ਹਨ, ਕਹਿੰਦਾ ਹੈ: “ਪਹਿਲਾਂ-ਪਹਿਲਾਂ ਕੇਬਲ ਟੀ.ਵੀ. ਅਤੇ ਬਾਹਰ ਹੋਟਲਾਂ ਵਿਚ ਖਾਣੇ ʼਤੇ ਪੈਸੇ ਲਾਉਣੇ ਕੋਈ ਵੱਡੀ ਗੱਲ ਨਹੀਂ ਲੱਗਦੀ। ਪਰ ਇਨ੍ਹਾਂ ਚੀਜ਼ਾਂ ʼਤੇ ਲੰਬੇ ਸਮੇਂ ਤਕ ਖ਼ਰਚਾ ਕਰਦੇ ਰਹਿਣ ਨਾਲ ਪੈਸੇ ਪੱਖੋਂ ਤੰਗੀ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। ਆਪਣੀ ਚਾਦਰ ਦੇਖ ਕੇ ਪੈਰ ਪਸਾਰਦਿਆਂ ਕਦੀ-ਕਦੀ ਸਾਨੂੰ ਕਈ ਚੀਜ਼ਾਂ ਖ਼ਰੀਦਣ ਤੋਂ ਖ਼ੁਦ ਨੂੰ ਰੋਕਣਾ ਪਿਆ ਹੈ।” (g14 06-E)

a ਹਾਲਾਂਕਿ ਇਹ ਲੇਖ ਨਵੇਂ ਵਿਆਹੇ ਜੋੜਿਆਂ ਲਈ ਹੈ, ਪਰ ਇਸ ਵਿਚ ਦਿੱਤੇ ਅਸੂਲ ਸਾਰੇ ਵਿਆਹੁਤਾ ਜੋੜਿਆਂ ʼਤੇ ਲਾਗੂ ਹੁੰਦੇ ਹਨ।

b ਜੇ ਤੁਸੀਂ ਖ਼ਰਚਾ ਕੈਸ਼ ਵਿਚ ਨਹੀਂ ਕਰਦੇ, ਪਰ ਕ੍ਰੈਡਿਟ ਕਾਰਡ ਜਾਂ ਆਨ-ਲਾਈਨ ਕਰਦੇ ਹੋ, ਤਾਂ ਹਰ ਲਿਫ਼ਾਫ਼ੇ ਵਿਚ ਇਸ ਦਾ ਹਿਸਾਬ-ਕਿਤਾਬ ਲਿਖ ਲਓ।

ਮੁੱਖ ਹਵਾਲੇ

  • “ਇਕ-ਦੂਜੇ ਨਾਲ ਪਿਆਰ ਅਤੇ ਦਇਆ ਨਾਲ ਪੇਸ਼ ਆਓ, ਨਾਲੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ।”​—ਅਫ਼ਸੀਆਂ 4:32.

  • “ਜੇ ਤੁਸੀਂ ਬੁਰਜ ਬਣਾਉਣ ਲੱਗੇ ਹੋ, ਤਾਂ ਕੀ ਤੁਸੀਂ ਪਹਿਲਾਂ ਬੈਠ ਕੇ ਪੂਰਾ ਹਿਸਾਬ ਨਹੀਂ ਲਾਓਗੇ ਕਿ ਤੁਹਾਡੇ ਕੋਲ ਬੁਰਜ ਬਣਾਉਣ ਲਈ ਪੈਸਾ ਹੈ ਜਾਂ ਨਹੀਂ?”​—ਲੂਕਾ 14:28.

  • “ਜੇ ਸਾਡੇ ਕੋਲ ਰੋਟੀ, ਕੱਪੜਾ ਤੇ ਮਕਾਨ ਹੈ, ਤਾਂ ਸਾਨੂੰ ਇਸ ਵਿਚ ਸੰਤੋਖ ਰੱਖਣਾ ਚਾਹੀਦਾ ਹੈ।”​—1 ਤਿਮੋਥਿਉਸ 6:8.

ਮਾਈਕਾ ਅਤੇ ਮੈਗਨ

ਮਾਈਕਾ ਅਤੇ ਮੈਗਨ

“ਜੇ ਪਤੀ-ਪਤਨੀ ਵਿੱਚੋਂ ਇਕ ਜਣਾ ਪੈਸਿਆਂ ਦੀ ਸਾਂਭ-ਸੰਭਾਲ ਕਰਦਾ ਹੈ ਅਤੇ ਬਿਲਾਂ ਦਾ ਭੁਗਤਾਨ ਕਰਦਾ ਹੈ, ਪਰ ਦੋਵਾਂ ਨੂੰ ਘਰ ਦੇ ਖ਼ਰਚਿਆਂ ਬਾਰੇ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ। ਗੱਲਬਾਤ ਕਰਨ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਚਿਆ ਜਾ ਸਕਦਾ ਹੈ।”

ਡੇਵਿਡ ਅਤੇ ਨੈਟਲੀਨ

ਡੇਵਿਡ ਅਤੇ ਨੈਟਲੀਨ

“ਪਹਿਲਾਂ ਤੋਂ ਹੀ ਤਿਆਰੀ ਕਰੋ। ਇਹ ਨਾ ਸੋਚੋ ਕਿ ਤੁਸੀਂ ਬੈਂਕ ਵਿਚਲੇ ਸਾਰੇ ਪੈਸੇ ਖ਼ਰਚ ਕਰ ਸਕਦੇ ਹੋ। ਜੇ ਤੁਸੀਂ ਪੈਸੇ ਬਚਾ ਕੇ ਨਹੀਂ ਰੱਖਦੇ, ਤਾਂ ਤੁਹਾਡੇ ਕੋਲ ਐਮਰਜੰਸੀ ਵੇਲੇ ਜਿਵੇਂ ਕਿ ਕਾਰ ਦੀ ਮੁਰੰਮਤ ਵਰਗੇ ਖ਼ਰਚਿਆਂ ਲਈ ਪੈਸੇ ਨਹੀਂ ਹੋਣਗੇ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ