ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 11/14 ਸਫ਼ਾ 16
  • ਟਿੱਡੇ ਦੇ ਦਿਮਾਗ਼ ਵਿਚ ਖ਼ਾਸ ਨਿਊਰਾਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਟਿੱਡੇ ਦੇ ਦਿਮਾਗ਼ ਵਿਚ ਖ਼ਾਸ ਨਿਊਰਾਨ
  • ਜਾਗਰੂਕ ਬਣੋ!—2014
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਦਾ ਦਿਨ ਨੇੜੇ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਸ੍ਰਿਸ਼ਟੀ ਵਿਚ ਯਹੋਵਾਹ ਦੀ ਬੁੱਧ ਝਲਕਦੀ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਦਿਮਾਗ਼ ਦਾ ਖੋਜਕਾਰ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ
    ਜਾਗਰੂਕ ਬਣੋ!—2017
ਜਾਗਰੂਕ ਬਣੋ!—2014
g 11/14 ਸਫ਼ਾ 16
ਟਿੱਡਿਆਂ ਦਾ ਉੱਡ ਰਿਹਾ ਝੁੰਡ

ਇਹ ਕਿਸ ਦਾ ਕਮਾਲ ਹੈ?

ਟਿੱਡੇ ਦੇ ਦਿਮਾਗ਼ ਵਿਚ ਖ਼ਾਸ ਨਿਊਰਾਨ

ਟਿੱਡੇ ਝੁੰਡਾਂ ਵਿਚ ਇਕ ਥਾਂ ਤੋਂ ਦੂਜੀ ਥਾਂ ਉੱਡ ਕੇ ਜਾਂਦੇ ਹਨ। ਇਕ ਕਿਲੋਮੀਟਰ ਪ੍ਰਤੀ ਵਰਗ [0.4 ਵਰਗ ਮੀਲ] ਦੇ ਦਾਇਰੇ ਵਿਚ 8 ਕਰੋੜ ਟਿੱਡੇ ਹੋ ਸਕਦੇ ਹਨ। ਪਰ ਉਹ ਉੱਡਦੇ ਹੋਏ ਇਕ-ਦੂਜੇ ਨਾਲ ਟਕਰਾਉਂਦੇ ਨਹੀਂ ਹਨ। ਇਸ ਦਾ ਰਾਜ਼ ਕੀ ਹੈ?

ਜ਼ਰਾ ਸੋਚੋ: ਹਰ ਟਿੱਡੇ ਦੀਆਂ ਦੋਵੇਂ ਅੱਖਾਂ ਦੇ ਪਿੱਛੇ ਖ਼ਾਸ ਕਿਸਮ ਦੇ ਦੋ ਨਿਊਰਾਨ (ਲੋਬੂਲਾ ਜਾਇੰਟ ਮੂਵਮੈਂਟ ਡਿਟੈਕਟਰ) ਹੁੰਦੇ ਹਨ। ਇਨ੍ਹਾਂ ਨਿਊਰਾਨਾਂ ਦੀ ਮਦਦ ਨਾਲ ਟਿੱਡੇ ਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਉਸ ਵੱਲ ਆ ਰਿਹਾ ਹੁੰਦਾ ਹੈ। ਜਦੋਂ ਟੱਕਰ ਹੋਣ ਵਾਲੀ ਹੁੰਦੀ ਹੈ, ਤਾਂ ਇਹ ਨਿਊਰਾਨ ਟਿੱਡੇ ਦੇ ਖੰਭਾਂ ਤੇ ਲੱਤਾਂ ਨੂੰ ਸੰਦੇਸ਼ ਭੇਜਦੇ ਹਨ ਜਿਸ ਕਰਕੇ ਟਿੱਡਾ ਟੱਕਰ ਤੋਂ ਬਚਣ ਲਈ ਤੁਰੰਤ ਪਿੱਛੇ ਹਟ ਜਾਂਦਾ ਹੈ। ਅਸਲ ਵਿਚ ਇਨਸਾਨ ਦੀ ਅੱਖ ਨੂੰ ਝਮਕਣ ਵਿਚ ਜਿੰਨਾ ਸਮਾਂ ਲੱਗਦਾ ਹੈ, ਉਸ ਤੋਂ ਵੀ ਪੰਜ ਗੁਣਾ ਘੱਟ ਸਮੇਂ ਵਿਚ ਇਕ ਟਿੱਡਾ ਟੱਕਰ ਹੋਣ ਤੋਂ ਆਪਣਾ ਬਚਾਅ ਕਰ ਸਕਦਾ ਹੈ।

ਟਿੱਡੇ ਦੀਆਂ ਅੱਖਾਂ ਤੇ ਨਿਊਰਾਨਾਂ ਦੀ ਸਟੱਡੀ ਕਰ ਕੇ ਸਾਇੰਸਦਾਨਾਂ ਨੇ ਇਕ ਕੰਪਿਊਟਰ ਸਿਸਟਮ ਬਣਾਇਆ ਹੈ ਜੋ ਕੰਮ ਕਰ ਰਹੇ ਰੋਬੋਟ ਨੂੰ ਚੇਤਾਵਨੀ ਦਿੰਦਾ ਹੈ ਕਿ ਉਸ ਵੱਲ ਕੋਈ ਚੀਜ਼ ਆ ਰਹੀ ਹੈ ਅਤੇ ਉਹ ਟੱਕਰ ਹੋਣ ਤੋਂ ਆਪਣਾ ਬਚਾਅ ਕਰ ਸਕਦਾ ਹੈ। ਇਸ ਵਾਸਤੇ ਗੁੰਝਲਦਾਰ ਰਡਾਰ ਜਾਂ ਇਨਫ੍ਰਾਰੈੱਡ ਡਿਟੈਕਟਰਾਂ ਦੀ ਲੋੜ ਨਹੀਂ ਪੈਂਦੀ। ਖੋਜਕਾਰ ਇਹ ਤਕਨਾਲੋਜੀ ਕਾਰਾਂ ਤੇ ਹੋਰ ਗੱਡੀਆਂ ਵਿਚ ਇਸਤੇਮਾਲ ਕਰ ਰਹੇ ਹਨ। ਇਸ ਤਕਨਾਲੋਜੀ ਦੀ ਮਦਦ ਨਾਲ ਟਕਰਾਅ ਦੀ ਚੇਤਾਵਨੀ ਤੇਜ਼ੀ ਨਾਲ ਮਿਲਦੀ ਹੈ ਜਿਸ ਕਰਕੇ ਟਕਰਾਅ ਘੱਟ ਸਕਦੇ ਹਨ। ਯੂਨਾਇਟਿਡ ਕਿੰਗਡਮ ਵਿਚ ਲਿੰਕਨ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਸ਼ਿਗੋਨ ਯੌ ਕਹਿੰਦਾ ਹੈ: “ਅਸੀਂ ਛੋਟੇ ਜਿਹੇ ਟਿੱਡੇ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ।”

ਤੁਹਾਡਾ ਕੀ ਖ਼ਿਆਲ ਹੈ? ਕੀ ਟਿੱਡੇ ਦੇ ਦਿਮਾਗ਼ ਵਿਚ ਖ਼ਾਸ ਨਿਊਰਾਨ ਵਿਕਾਸਵਾਦ ਦਾ ਨਤੀਜਾ ਹਨ? ਜਾਂ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ? (g14 09-E)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ