ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 7/15 ਸਫ਼ੇ 14-15
  • ਵਿਆਹ ਦੇ ਵਾਅਦੇ ਨੂੰ ਮਜ਼ਬੂਤ ਕਿਵੇਂ ਕਰੀਏ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵਿਆਹ ਦੇ ਵਾਅਦੇ ਨੂੰ ਮਜ਼ਬੂਤ ਕਿਵੇਂ ਕਰੀਏ
  • ਜਾਗਰੂਕ ਬਣੋ!—2015
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਚੁਣੌਤੀ
  • 1 ਸਾਥ ਨਿਭਾਓ
    ਜਾਗਰੂਕ ਬਣੋ!—2018
  • ਵਿਆਹ ਦੇ ਬੰਧਨ ਨੂੰ ਮਜ਼ਬੂਤ ਬਣਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
  • ਦੂਜਾ ਰਾਜ਼: ਸਾਥ ਨਿਭਾਓ
    ਜਾਗਰੂਕ ਬਣੋ!—2010
  • ਉਮਰ ਭਰ ਆਪਣੇ ਜੀਵਨ-ਸਾਥੀ ਦਾ ਸਾਥ ਨਿਭਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
ਹੋਰ ਦੇਖੋ
ਜਾਗਰੂਕ ਬਣੋ!—2015
g 7/15 ਸਫ਼ੇ 14-15
ਇਕ ਖ਼ੁਸ਼ਹਾਲ ਵਿਆਹੁਤਾ ਜੋੜਾ ਬਰਫ਼ ਵਿਚ ਤੁਰਦਾ ਹੋਇਆ

ਪਰਿਵਾਰ ਦੀ ਮਦਦ ਲਈ | ਵਿਆਹੁਤਾ ਜੀਵਨ

ਵਿਆਹ ਦੇ ਵਾਅਦੇ ਨੂੰ ਮਜ਼ਬੂਤ ਕਿਵੇਂ ਕਰੀਏ

ਚੁਣੌਤੀ

ਜਿਸ ਦਿਨ ਤੁਹਾਡਾ ਵਿਆਹ ਹੋਇਆ, ਉਸ ਦਿਨ ਤੁਸੀਂ ਸਹੁੰ ਖਾਧੀ ਸੀ। ਇਹ ਵਾਅਦਾ ਜੀਵਨ ਭਰ ਦਾ ਹੈ ਕਿ ਤੁਸੀਂ ਆਪਣੇ ਜੀਵਨ ਸਾਥੀ ਨਾਲ ਹੀ ਰਹੋਗੇ ਅਤੇ ਵਿਆਹ ਵਿਚ ਆਈਆਂ ਸਮੱਸਿਆਵਾਂ ਨੂੰ ਸੁਲਝਾਓਗੇ।

ਸਮੇਂ ਦੇ ਬੀਤਣ ਨਾਲ ਮਤ-ਭੇਦਾਂ ਕਾਰਨ ਵਿਆਹੁਤਾ ਜ਼ਿੰਦਗੀ ਖ਼ਤਰੇ ਵਿਚ ਪੈ ਸਕਦੀ ਹੈ। ਕੀ ਤੁਸੀਂ ਅੱਜ ਵੀ ਆਪਣੇ ਜੀਵਨ ਸਾਥੀ ਨਾਲ ਕੀਤੇ ਵਾਅਦੇ ਨੂੰ ਨਿਭਾਉਣਾ ਚਾਹੁੰਦੇ ਹੋ?

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ

ਇਕ ਜੋੜਾ ਕਿਸ਼ਤੀ ਵਿਚ ਬੈਠਾ ਹੋਇਆ ਜਿਸ ਦਾ ਲੰਗਰ ਕਿਨਾਰੇ ’ਤੇ ਲੱਗਾ ਹੋਇਆ ਹੈ

ਵਿਆਹ ਦੇ ਵਾਅਦੇ ਨੂੰ ਲੰਗਰ ਸਮਝੋ ਜੋ ਤੁਹਾਡੇ ਵਿਆਹ ਨੂੰ ਸਥਿਰ ਬਣਾ ਸਕਦਾ ਹੈ

ਵਾਅਦਾ ਹੱਲ ਹੈ, ਨਾ ਕਿ ਸਮੱਸਿਆ। ਅੱਜ ਬਹੁਤ ਸਾਰੇ ਲੋਕ ਵਿਆਹ ਦੇ ਵਾਅਦੇ ʼਤੇ ਸ਼ੱਕ ਕਰਦੇ ਹਨ। ਕੁਝ ਲੋਕ ਸ਼ਾਇਦ ਵਿਆਹ ਦੇ ਫ਼ੈਸਲੇ ਨੂੰ ਗ਼ਲਤ ਮੰਨਣ ਅਤੇ ਇਸ ਦੀ ਤੁਲਨਾ ਜ਼ੰਜੀਰ ਨਾਲ ਕਰਨ। ਇਸ ਨੂੰ ਜ਼ੰਜੀਰ ਸਮਝਣ ਦੀ ਬਜਾਇ ਲੰਗਰ ਸਮਝੋ ਜੋ ਤੁਹਾਡੇ ਵਿਆਹ ਨੂੰ ਸਥਿਰ ਬਣਾ ਸਕਦਾ ਹੈ। ਮੇਗਨ ਨਾਂ ਦੀ ਇਕ ਪਤਨੀ ਕਹਿੰਦੀ ਹੈ: “ਲੜਾਈ-ਝਗੜੇ ਵੇਲੇ ਵਿਆਹ ਦੇ ਵਾਅਦੇ ਕਰਕੇ ਤੁਹਾਨੂੰ ਪਤਾ ਹੁੰਦਾ ਹੈ ਕਿ ਨਾ ਤੁਸੀਂ ਤੇ ਨਾ ਤੁਹਾਡਾ ਜੀਵਨ ਸਾਥੀ ਤੁਹਾਨੂੰ ਛੱਡੇਗਾ।”a ਭਾਵੇਂ ਕਿ ਵਿਆਹੁਤਾ ਜੀਵਨ ਵਿਚ ਕੁਝ ਮੁਸ਼ਕਲਾਂ ਆ ਰਹੀਆਂ ਹਨ, ਪਰ ਤੁਹਾਨੂੰ ਇਹ ਯਕੀਨ ਹੁੰਦਾ ਹੈ ਕਿ ਤੁਹਾਡਾ ਵਿਆਹ ਨਹੀਂ ਟੁੱਟੇਗਾ। ਇਸ ਕਰਕੇ ਤੁਸੀਂ ਵਿਆਹੁਤਾ ਜੀਵਨ ਵਿਚ ਆਉਂਦੀਆਂ ਮੁਸ਼ਕਲਾਂ ਨੂੰ ਸੁਲਝਾ ਸਕਦੇ ਹੋ।​—“ਵਾਅਦਾ ਤੇ ਵਫ਼ਾਦਾਰੀ” ਨਾਂ ਦੀ ਡੱਬੀ ਦੇਖੋ।

ਮੁੱਖ ਗੱਲ: ਜੇ ਤੁਹਾਡੇ ਵਿਆਹੁਤਾ ਜੀਵਨ ਵਿਚ ਸਮੱਸਿਆਵਾਂ ਹਨ, ਤਾਂ ਹੁਣ ਹੀ ਆਪਣੇ ਵਿਆਹ ਦੇ ਵਾਅਦੇ ਨੂੰ ਮਜ਼ਬੂਤ ਕਰਨ ਦਾ ਸਮਾਂ ਹੈ, ਨਾ ਕਿ ਇਸ ʼਤੇ ਸ਼ੱਕ ਕਰਨ ਦਾ। ਤੁਸੀਂ ਇਹ ਕਿਵੇਂ ਕਰ ਸਕਦੇ ਹੋ?

ਤੁਸੀਂ ਕੀ ਕਰ ਸਕਦੇ ਹੋ

ਆਪਣੇ ਨਜ਼ਰੀਏ ਦੀ ਜਾਂਚ ਕਰੋ। “ਵਿਆਹ ਜੀਵਨ ਭਰ ਦਾ ਬੰਧਨ ਹੈ।” ਕੀ ਇਹ ਵਾਕ ਪੜ੍ਹ ਕੇ ਤੁਸੀਂ ਆਪਣੇ ਆਪ ਨੂੰ ਜਾਲ਼ ਵਿਚ ਫਸਿਆ ਹੋਇਆ ਮਹਿਸੂਸ ਕਰਦੇ ਹੋ ਜਾਂ ਸੁਰੱਖਿਅਤ ਮਹਿਸੂਸ ਕਰਦੇ ਹੋ? ਜਦੋਂ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ ਹਨ, ਤਾਂ ਕੀ ਇਹ ਸੋਚਣਾ ਸਹੀ ਹੈ ਕਿ ਤੁਸੀਂ ਆਪਣੇ ਜੀਵਨ ਸਾਥੀ ਨੂੰ ਛੱਡ ਸਕਦੇ ਹੋ? ਵਿਆਹ ਦੇ ਵਾਅਦੇ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਇਸ ਨੂੰ ਉਮਰ ਭਰ ਦਾ ਬੰਧਨ ਸਮਝੋ।​—ਬਾਈਬਲ ਦਾ ਅਸੂਲ: ਮੱਤੀ 19:6.

ਆਪਣੇ ਪਿਛੋਕੜ ਦੀ ਜਾਂਚ ਕਰੋ। ਮਾਪਿਆਂ ਦੇ ਰਿਸ਼ਤੇ ਕਰਕੇ ਸ਼ਾਇਦ ਵਿਆਹ ਦੇ ਵਾਅਦੇ ਪ੍ਰਤੀ ਤੁਹਾਡੇ ਨਜ਼ਰੀਏ ʼਤੇ ਅਸਰ ਪਵੇ। ਲੀਆ ਦੱਸਦੀ ਹੈ: “ਜਦੋਂ ਮੈਂ ਵੱਡੀ ਹੋ ਰਹੀ ਸੀ, ਤਾਂ ਮੇਰੇ ਮਾਪਿਆਂ ਦਾ ਤਲਾਕ ਹੋ ਗਿਆ ਤੇ ਮੈਨੂੰ ਇਹੀ ਫ਼ਿਕਰ ਸੀ ਕਿ ਉਨ੍ਹਾਂ ਕਰਕੇ ਵਿਆਹ ਦੇ ਵਾਅਦੇ ਪ੍ਰਤੀ ਮੇਰਾ ਨਜ਼ਰੀਆ ਸ਼ਾਇਦ ਉਨ੍ਹਾਂ ਵਰਗਾ ਹੋ ਜਾਵੇ।” ਯਕੀਨ ਰੱਖੋ ਕਿ ਤੁਸੀਂ ਆਪਣੇ ਵਿਆਹੁਤਾ ਰਿਸ਼ਤੇ ਨੂੰ ਵਧੀਆ ਬਣਾ ਸਕਦੇ ਹੋ। ਤੁਹਾਨੂੰ ਆਪਣੇ ਮਾਪਿਆਂ ਦੀਆਂ ਗ਼ਲਤੀਆਂ ਦੁਹਰਾਉਣ ਦੀ ਲੋੜ ਨਹੀਂ ਹੈ!​—ਬਾਈਬਲ ਦਾ ਅਸੂਲ: ਗਲਾਤੀਆਂ 6:4, 5.

ਆਪਣੇ ਬੋਲਣ ਦੇ ਅੰਦਾਜ਼ ਦੀ ਜਾਂਚ ਕਰੋ। ਆਪਣੇ ਜੀਵਨ ਸਾਥੀ ਨਾਲ ਝਗੜਾ ਕਰਦੇ ਹੋਏ ਉਸ ਨੂੰ ਉਹ ਗੱਲਾਂ ਕਹਿਣ ਤੋਂ ਪਰਹੇਜ਼ ਕਰੋ ਜਿਨ੍ਹਾਂ ਕਰਕੇ ਬਾਅਦ ਵਿਚ ਤੁਹਾਨੂੰ ਪਛਤਾਵਾ ਹੋਵੇ, ਜਿਵੇਂ ਕਿ “ਮੈਂ ਨਹੀਂ ਰਹਿਣਾ ਤੇਰੇ ਨਾਲ!” ਜਾਂ “ਮੈਂ ਕੋਈ ਹੋਰ ਲੱਭ ਲੈਣਾ ਜੋ ਮੇਰੀ ਕਦਰ ਕਰੂ!” ਇਸ ਤਰ੍ਹਾਂ ਦੀਆਂ ਗੱਲਾਂ ਵਾਅਦੇ ਨੂੰ ਕਮਜ਼ੋਰ ਕਰਦੀਆਂ ਹਨ। ਨਾਲੇ ਇੱਦਾਂ ਦੀਆਂ ਗੱਲਾਂ ਕਰਕੇ ਤੁਸੀਂ ਮਸਲੇ ਨੂੰ ਸੁਲਝਾਉਣ ਦੀ ਬਜਾਇ ਸਿਰਫ਼ ਇਕ-ਦੂਜੇ ਦੀ ਬੇਇੱਜ਼ਤੀ ਕਰਦੇ ਹੋ। ਚੁੱਭਵੀਆਂ ਗੱਲਾਂ ਕਹਿਣ ਦੀ ਬਜਾਇ ਤੁਸੀਂ ਸ਼ਾਇਦ ਇੱਦਾਂ ਕਹੋ: “ਆਪਾਂ ਦੋਨੋਂ ਦੁਖੀ ਹਾਂ। ਪਰ ਆਪਾਂ ਦੋਵੇਂ ਮਿਲ ਕੇ ਇਸ ਸਮੱਸਿਆ ਦਾ ਹੱਲ ਕਿਵੇਂ ਕਰ ਸਕਦੇ ਹਾਂ?”​—ਬਾਈਬਲ ਦਾ ਅਸੂਲ: ਕਹਾਉਤਾਂ 12:18.

ਦਿਖਾਓ ਕਿ ਤੁਸੀਂ ‘ਵਾਅਦੇ ਦੀ ਕਦਰ’ ਕਰਦੇ ਹੋ। ਕੰਮ ਦੀ ਥਾਂ ʼਤੇ ਆਪਣੇ ਜੀਵਨ ਸਾਥੀ ਦੀ ਫੋਟੋ ਰੱਖੋ। ਦੂਜਿਆਂ ਨਾਲ ਆਪਣੇ ਵਿਆਹ ਬਾਰੇ ਚੰਗੀਆਂ ਗੱਲਾਂ ਕਰੋ। ਜਦੋਂ ਤੁਸੀਂ ਆਪਣੇ ਸਾਥੀ ਤੋਂ ਕਾਫ਼ੀ ਦਿਨਾਂ ਲਈ ਦੂਰ ਜਾਂਦੇ ਹੋ, ਤਾਂ ਹਰ ਰੋਜ਼ ਉਸ ਨੂੰ ਫ਼ੋਨ ਕਰੋ। ਹਮੇਸ਼ਾ “ਅਸੀਂ” ਕਹਿ ਕੇ ਗੱਲ ਕਰੋ ਅਤੇ ਅਜਿਹੇ ਵਾਕ ਵਰਤੋ, ਜਿਵੇਂ “ਮੈਂ ਤੇ ਮੇਰੀ ਪਤਨੀ” ਜਾਂ “ਮੈਂ ਤੇ ਮੇਰਾ ਪਤੀ।” ਇੱਦਾਂ ਕਰਕੇ ਤੁਸੀਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਦਿਖਾਓਗੇ ਕਿ ਤੁਸੀਂ ਆਪਣੇ ਜੀਵਨ ਸਾਥੀ ਨਾਲ ਕੀਤੇ ਵਿਆਹ ਦੇ ਵਾਅਦੇ ਦੀ ਕਦਰ ਕਰਦੇ ਹੋ।

ਚੰਗੀਆਂ ਮਿਸਾਲਾਂ ਤੋਂ ਸਿੱਖੋ। ਉਨ੍ਹਾਂ ਸਮਝਦਾਰ ਜੋੜਿਆਂ ਤੋਂ ਸਲਾਹ ਲਓ ਜਿਨ੍ਹਾਂ ਨੇ ਵਿਆਹੁਤਾ ਜ਼ਿੰਦਗੀ ਵਿਚ ਆਈਆਂ ਮੁਸ਼ਕਲਾਂ ਨੂੰ ਵਧੀਆ ਢੰਗ ਨਾਲ ਹੱਲ ਕੀਤਾ ਹੈ। ਉਨ੍ਹਾਂ ਨੂੰ ਪੁੱਛੋ: “ਵਿਆਹ ਦਾ ਵਾਅਦਾ ਤੁਹਾਡੇ ਲਈ ਕੀ ਮਾਅਨੇ ਰੱਖਦਾ ਹੈ ਅਤੇ ਇਸ ਵਾਅਦੇ ਨੇ ਵਿਆਹ ਦੇ ਬੰਧਨ ਨੂੰ ਮਜ਼ਬੂਤ ਕਰਨ ਵਿਚ ਤੁਹਾਡੀ ਕਿਵੇਂ ਮਦਦ ਕੀਤੀ ਹੈ?” ਬਾਈਬਲ ਕਹਿੰਦੀ ਹੈ: “ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ, ਇਉਂ ਮਨੁੱਖ ਆਪਣੇ ਮਿੱਤ੍ਰ ਦੇ ਮੁਖ ਨੂੰ ਤਿੱਖਾ ਕਰਦਾ ਹੈ।” (ਕਹਾਉਤਾਂ 27:17) ਬਾਈਬਲ ਦੇ ਇਸ ਅਸੂਲ ਨੂੰ ਮਨ ਵਿਚ ਰੱਖਦੇ ਹੋਏ ਕਿਉਂ ਨਾ ਉਨ੍ਹਾਂ ਦੀ ਸਲਾਹ ਤੋਂ ਫ਼ਾਇਦਾ ਉਠਾਓ ਜੋ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਸੁਖੀ ਹਨ? (g15-E 06)

a ਬਾਈਬਲ ਦੱਸਦੀ ਹੈ ਕਿ ਪਤੀ-ਪਤਨੀ ਸਿਰਫ਼ ਹਰਾਮਕਾਰੀ ਕਾਰਨ ਇਕ-ਦੂਜੇ ਨੂੰ ਤਲਾਕ ਦੇ ਸਕਦੇ ਹਨ।

ਮੁੱਖ ਹਵਾਲੇ

  • “ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ।”​—ਮੱਤੀ 19:6.

  • “ਹਰੇਕ ਨੂੰ ਆਪੋ ਆਪਣੀ ਜ਼ਿੰਮੇਵਾਰੀ ਦਾ ਭਾਰ ਆਪ ਚੁੱਕਣਾ ਪਵੇਗਾ।”​—ਗਲਾਤੀਆਂ 6:5.

  • “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।”​—ਕਹਾਉਤਾਂ 12:18.

ਵਾਅਦਾ ਅਤੇ ਵਫ਼ਾਦਾਰੀ

“ਜੇ ਤੁਸੀਂ ਅਤੇ ਤੁਹਾਡਾ ਜੀਵਨ ਸਾਥੀ ਇਕ-ਦੂਜੇ ਪ੍ਰਤੀ ਵਫ਼ਾਦਾਰ ਰਹਿੰਦੇ ਹੋ, ਤਾਂ ਤੁਸੀਂ ਜ਼ਿੰਦਗੀ ਭਰ ਇਕੱਠੇ ਰਹਿਣ ਦਾ ਮਜ਼ਾ ਉਠਾ ਸਕਦੇ ਹੋ। ਜਦੋਂ ਤੁਸੀਂ ਆਉਣ ਵਾਲੇ ਮਹੀਨਿਆਂ, ਸਾਲਾਂ ਅਤੇ ਦਹਾਕਿਆਂ ਬਾਰੇ ਸੋਚਦੇ ਹੋ, ਤਾਂ ਤੁਸੀਂ ਆਪਣੇ-ਆਪ ਨੂੰ ਅਤੇ ਆਪਣੇ ਜੀਵਨ ਸਾਥੀ ਨੂੰ ਇਕੱਠਿਆਂ ਦੇਖਦੇ ਹੋ। ਤੁਸੀਂ ਆਉਣ ਵਾਲੇ ਸਾਲਾਂ ਵਿਚ ਆਪਣੇ ਜੀਵਨ ਸਾਥੀ ਤੋਂ ਬਗੈਰ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੇ। ਇਸ ਕਰਕੇ ਤੁਹਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ। ਇਕ ਪਤਨੀ ਕਹਿੰਦੀ ਹੈ: “ਕਈ ਵਾਰ ਮੈਂ [ਆਪਣੇ ਪਤੀ] ਨਾਲ ਬਹੁਤ ਗੁੱਸੇ ਹੁੰਦੀ ਹਾਂ ਅਤੇ ਖਟਪਟ ਹੋਣ ਕਰਕੇ ਮੈਂ ਬਹੁਤ ਪਰੇਸ਼ਾਨ ਹੋ ਜਾਂਦੀ ਹਾਂ, ਪਰ ਉਦੋਂ ਵੀ ਮੈਨੂੰ ਇਸ ਗੱਲ ਦੀ ਚਿੰਤਾ ਨਹੀਂ ਹੁੰਦੀ ਕਿ ਸਾਡਾ ਵਿਆਹ ਟੁੱਟ ਜਾਵੇਗਾ। ਮੈਂ ਇਹੋ ਸੋਚਦੀ ਰਹਿੰਦੀ ਹਾਂ ਕਿ ਅਸੀਂ ਇਸ ਮਤਭੇਦ ਨੂੰ ਕਿਵੇਂ ਮਿਟਾ ਸਕਦੇ ਹਾਂ। ਭਾਵੇਂ ਉਸ ਵੇਲੇ ਮਸਲੇ ਨੂੰ ਹੱਲ ਕਰਨ ਦਾ ਮੈਨੂੰ ਕੋਈ ਤਰੀਕਾ ਨਜ਼ਰ ਨਹੀਂ ਆਉਂਦਾ, ਪਰ ਮੈਨੂੰ ਪੱਕਾ ਯਕੀਨ ਹੁੰਦਾ ਹੈ ਕਿ ਸਾਡੀ ਖਟਪਟ ਜ਼ਿਆਦਾ ਦੇਰ ਤਕ ਨਹੀਂ ਰਹੇਗੀ।’”​—15 ਸਤੰਬਰ 2003 ਦੇ ਪਹਿਰਾਬੁਰਜ ਅੰਕ ਤੋਂ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ