ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g16 ਨੰ. 1 ਸਫ਼ੇ 14-15
  • ਦੁਨੀਆਂ ਦਾ ਅੰਤ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੁਨੀਆਂ ਦਾ ਅੰਤ
  • ਜਾਗਰੂਕ ਬਣੋ!—2016
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • “ਦੁਨੀਆਂ” ਕੀ ਹੈ ਜਿਸ ਦਾ ਅੰਤ ਹੋਵੇਗਾ?
  • ਦੁਨੀਆਂ ਦਾ ਅੰਤ ਕਿਸ ਤਰ੍ਹਾਂ ਹੋਵੇਗਾ?
  • ਦੁਨੀਆਂ ਦਾ ਅੰਤ ਕਦੋਂ ਹੋਵੇਗਾ?
  • ਪਰਮੇਸ਼ੁਰ ਦਾ ਮਕਸਦ ਜਲਦੀ ਹੀ ਪੂਰਾ ਹੋਵੇਗਾ
    ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?
  • ਦੁਨੀਆਂ ਦੇ ਹਾਲਾਤ ਕੀ ਮਾਅਨੇ ਰੱਖਦੇ ਹਨ?
    ਜਾਗਦੇ ਰਹੋ!
  • ਪਰਮੇਸ਼ੁਰ ਦੇ ਰਾਜ ਵਿਚ “ਬਾਹਲਾ ਸੁਖ ਹੋਵੇਗਾ”
    ਜਾਗਰੂਕ ਬਣੋ!—2019
  • ਕੀ ਇਹ ਸੰਸਾਰ ਬਚੇਗਾ?
    ਕੀ ਇਹ ਸੰਸਾਰ ਬਚੇਗਾ?
ਹੋਰ ਦੇਖੋ
ਜਾਗਰੂਕ ਬਣੋ!—2016
g16 ਨੰ. 1 ਸਫ਼ੇ 14-15

ਬਾਈਬਲ ਕੀ ਕਹਿੰਦੀ ਹੈ | ਦੁਨੀਆਂ ਦਾ ਅੰਤ

ਦੁਨੀਆਂ ਦਾ ਅੰਤ

1 ਯੂਹੰਨਾ 2:17 ਕਹਿੰਦਾ ਹੈ: “ਇਹ ਦੁਨੀਆਂ ਅਤੇ ਇਸ ਦੀ ਹਰ ਚੀਜ਼ ਜਿਸ ਦੀ ਲਾਲਸਾ ਲੋਕ ਕਰਦੇ ਹਨ ਖ਼ਤਮ ਹੋ ਜਾਵੇਗੀ।” “ਦੁਨੀਆਂ” ਕੀ ਹੈ? ਇਹ ਕਦੋਂ ਅਤੇ ਕਿਵੇਂ ਖ਼ਤਮ ਹੋਵੇਗੀ?

“ਦੁਨੀਆਂ” ਕੀ ਹੈ ਜਿਸ ਦਾ ਅੰਤ ਹੋਵੇਗਾ?

ਬਾਈਬਲ ਕੀ ਕਹਿੰਦੀ ਹੈ

ਸਵਾਲ ਵਿਚ ਜਿਸ ਦੁਨੀਆਂ ਦੀ ਗੱਲ ਕੀਤੀ ਗਈ ਹੈ, ਉਸ ਦੀਆਂ ‘ਲਾਲਸਾਵਾਂ’ ਹਨ ਜੋ ਰੱਬ ਨੂੰ ਚੰਗੀਆਂ ਨਹੀਂ ਲੱਗਦੀਆਂ। ਇਸ ਲਈ ਇੱਥੇ ਸੱਚ-ਮੁੱਚ ਦੀ ਧਰਤੀ ਦੀ ਗੱਲ ਨਹੀਂ ਕੀਤੀ ਗਈ। ਇਸ ਦੀ ਬਜਾਇ, ਇੱਥੇ ਮਨੁੱਖਜਾਤੀ ਦੀ ਗੱਲ ਕੀਤੀ ਗਈ ਹੈ ਜੋ ਰੱਬ ਦਾ ਅਨਾਦਰ ਕਰ ਕੇ ਉਸ ਦਾ ਦੁਸ਼ਮਣ ਬਣਦੀ ਹੈ। (ਯਾਕੂਬ 4:4) ਜਿਨ੍ਹਾਂ ਲੋਕਾਂ ਨਾਲ ਇਹ ਦੁਨੀਆਂ ਬਣੀ ਹੈ, “ਪ੍ਰਭੂ ਉਨ੍ਹਾਂ ਲੋਕਾਂ ਦਾ ਨਿਆਂ ਕਰੇਗਾ ਅਤੇ ਉਨ੍ਹਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦੇਵੇਗਾ।” (2 ਥੱਸਲੁਨੀਕੀਆਂ 1:7-9) ਦੂਜੇ ਪਾਸੇ, ਜਿਹੜੇ ਲੋਕ ਯਿਸੂ ਮਸੀਹ ਦਾ ਕਹਿਣਾ ਮੰਨ ਕੇ “ਦੁਨੀਆਂ ਵਰਗੇ ਨਹੀਂ” ਬਣੇ ਰਹਿੰਦੇ, ਉਨ੍ਹਾਂ ਕੋਲ ਹਮੇਸ਼ਾ ਲਈ ਜੀਉਣ ਦੀ ਉਮੀਦ ਹੈ।​—ਯੂਹੰਨਾ 15:19.

1 ਯੂਹੰਨਾ 2:17 ਦੇ ਅਖ਼ੀਰ ਵਿਚ ਲਿਖਿਆ ਹੈ: “ਜਿਹੜਾ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਹੈ, ਉਹੀ ਹਮੇਸ਼ਾ ਰਹੇਗਾ।” ਜੀ ਹਾਂ, ਇਸ ਤਰ੍ਹਾਂ ਦੇ ਇਨਸਾਨ ਕੋਲ ਧਰਤੀ ʼਤੇ ਹਮੇਸ਼ਾ ਲਈ ਜੀਉਣ ਦੀ ਉਮੀਦ ਹੈ ਜਿਸ ਤਰ੍ਹਾਂ ਜ਼ਬੂਰਾਂ ਦੀ ਪੋਥੀ 37:29 ਵਿਚ ਦੱਸਿਆ ਹੈ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”

“ਤੁਸੀਂ ਦੁਨੀਆਂ ਅਤੇ ਦੁਨੀਆਂ ਦੀਆਂ ਚੀਜ਼ਾਂ ਨੂੰ ਪਿਆਰ ਨਾ ਕਰੋ। ਜਿਹੜਾ ਦੁਨੀਆਂ ਨੂੰ ਪਿਆਰ ਕਰਦਾ ਹੈ, ਉਸ ਦੇ ਦਿਲ ਵਿਚ ਪਿਤਾ ਲਈ ਪਿਆਰ ਨਹੀਂ ਹੈ।”​—1 ਯੂਹੰਨਾ 2:15.

ਦੁਨੀਆਂ ਦਾ ਅੰਤ ਕਿਸ ਤਰ੍ਹਾਂ ਹੋਵੇਗਾ?

ਬਾਈਬਲ ਕੀ ਕਹਿੰਦੀ ਹੈ

ਅੰਤ ਦੋ ਪੜਾਵਾਂ ਵਿਚ ਆਵੇਗਾ। ਪਹਿਲਾ, ਰੱਬ ਸਾਰੇ ਝੂਠੇ ਧਰਮਾਂ ਦਾ ਨਾਸ਼ ਕਰੇਗਾ ਜਿਨ੍ਹਾਂ ਨੂੰ ਕੰਜਰੀ ਵਜੋਂ ਦਰਸਾਇਆ ਗਿਆ ਹੈ ਜਿਸ ਦਾ ਨਾਂ ਹੈ “ਮਹਾਂ ਬਾਬਲ।” (ਪ੍ਰਕਾਸ਼ ਦੀ ਕਿਤਾਬ 17:1-5; 18:8) ਇਹ ਰੱਬ ਦੀ ਵਫ਼ਾਦਾਰ ਹੋਣ ਦਾ ਦਾਅਵਾ ਤਾਂ ਕਰਦੀ ਹੈ, ਪਰ ਇਸ ਨੇ ਦੁਨੀਆਂ ਦੇ ਰਾਜਨੀਤਿਕ ਨੇਤਾਵਾਂ ਨਾਲ ਸੰਬੰਧ ਰੱਖੇ ਹੋਏ ਹਨ। ਪਰ ਇਹੀ ਨੇਤਾ ਉਸ ਦੇ ਖ਼ਿਲਾਫ਼ ਹੋ ਜਾਣਗੇ। “ਉਹ ਉਸ ਕੰਜਰੀ ਨਾਲ ਨਫ਼ਰਤ ਕਰਨਗੇ ਅਤੇ ਉਸ ਨੂੰ ਬਰਬਾਦ ਤੇ ਨੰਗਾ ਕਰ ਦੇਣਗੇ ਅਤੇ ਉਸ ਦਾ ਮਾਸ [ਜਾਂ ਧਨ-ਦੌਲਤ] ਖਾ ਜਾਣਗੇ ਅਤੇ ਉਸ ਨੂੰ ਪੂਰੀ ਤਰ੍ਹਾਂ ਅੱਗ ਵਿਚ ਸਾੜ ਸੁੱਟਣਗੇ।”​—ਪ੍ਰਕਾਸ਼ ਦੀ ਕਿਤਾਬ 17:16.

ਫਿਰ ਰੱਬ ਆਪਣਾ ਧਿਆਨ ਰਾਜਨੀਤਿਕ ਨੇਤਾਵਾਂ ਵੱਲ ਕਰੇਗਾ ਜੋ ਕਿ ‘ਸਾਰੀ ਧਰਤੀ ਦੇ ਰਾਜੇ’ ਹਨ। ਬੁਰੇ ਲੋਕਾਂ ਦੇ ਨਾਲ-ਨਾਲ ਇਨ੍ਹਾਂ ਰਾਜਿਆਂ ਦਾ “ਉਸ ਲੜਾਈ” ਵਿਚ ਨਾਸ਼ ਕੀਤਾ ਜਾਵੇਗਾ “ਜੋ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ʼਤੇ ਲੜੀ ਜਾਵੇਗੀ।” ਇਸ ਲੜਾਈ ਨੂੰ “ਆਰਮਾਗੇਡਨ” ਵੀ ਕਿਹਾ ਗਿਆ ਹੈ।​—ਪ੍ਰਕਾਸ਼ ਦੀ ਕਿਤਾਬ 16:14, 16.

“ਤੁਸੀਂ ਯਹੋਵਾਹ ਨੂੰ ਭਾਲੋ, ਹੇ ਧਰਤੀ ਦੇ ਸਾਰੇ ਮਸਕੀਨੋ, . . . ਧਰਮ ਨੂੰ ਭਾਲੋ, ਮਸਕੀਨੀ ਨੂੰ ਭਾਲੋ, ਸ਼ਾਇਤ ਤੁਸੀਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਲੁੱਕੇ ਰਹੋਗੇ!”​—ਸਫ਼ਨਯਾਹ 2:3.

ਦੁਨੀਆਂ ਦਾ ਅੰਤ ਕਦੋਂ ਹੋਵੇਗਾ?

ਬਾਈਬਲ ਕੀ ਕਹਿੰਦੀ ਹੈ

ਅੰਤ ਉਦੋਂ ਆਵੇਗਾ ਜਦੋਂ ਸਾਰੀ ਧਰਤੀ ʼਤੇ ਪਰਮੇਸ਼ੁਰ ਦੇ ਰਾਜ ਬਾਰੇ ਕਾਫ਼ੀ ਹੱਦ ਤਕ ਦੱਸਿਆ ਜਾ ਚੁੱਕਾ ਹੋਵੇਗਾ। ਇਹ ਰਾਜ ਇਕ ਸਰਕਾਰ ਹੈ ਜੋ ਸਾਰੀਆਂ ਮਨੁੱਖੀ ਸਰਕਾਰਾਂ ਦੀ ਜਗ੍ਹਾ ਲੈ ਲਵੇਗੀ। (ਦਾਨੀਏਲ 7:13, 14) ਯਿਸੂ ਨੇ ਕਿਹਾ ਸੀ: “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ ਅੰਤ ਆਵੇਗਾ।” (ਮੱਤੀ 24:14) ਪ੍ਰਚਾਰ ਦੇ ਇਸ ਕੰਮ ਤੋਂ ਰੱਬ ਦਾ ਨਿਆਂ ਅਤੇ ਦਇਆ ਝਲਕਦੀ ਹੈ। ਦੁਨੀਆਂ ਦੇ ਅੰਤ ਬਾਰੇ ਬਹੁਤ ਸਾਰੀਆਂ ‘ਨਿਸ਼ਾਨੀਆਂ’ ਦੱਸੀਆਂ ਗਈਆਂ ਸਨ ਜਿਨ੍ਹਾਂ ਵਿੱਚੋਂ ਇਕ ਨਿਸ਼ਾਨੀ ਇਹ ਕੰਮ ਹੈ। ਇਨ੍ਹਾਂ ਨਿਸ਼ਾਨੀਆਂ ਵਿਚ ਇਹ ਵੀ ਸ਼ਾਮਲ ਹੈ ਕਿ ਵੱਖੋ-ਵੱਖਰੇ ਦੇਸ਼ਾਂ ਵਿਚ ਲੜਾਈਆਂ ਹੋਣਗੀਆਂ, ਭੁਚਾਲ਼ ਆਉਣਗੇ, ਕਾਲ਼ ਪੈਣਗੇ ਅਤੇ ਬੀਮਾਰੀਆਂ ਹੋਣਗੀਆਂ।​—ਮੱਤੀ 24:3; ਲੂਕਾ 21:10, 11.

ਇਨ੍ਹਾਂ ਘਟਨਾਵਾਂ ਬਾਰੇ ਭਵਿੱਖਬਾਣੀ ਕਰਨ ਤੋਂ ਇਲਾਵਾ ਬਾਈਬਲ ਇਹ ਵੀ ਦੱਸਦੀ ਹੈ ਕਿ ‘ਆਖ਼ਰੀ ਦਿਨਾਂ’ ਦੌਰਾਨ ਲੋਕਾਂ ਵਿਚ ਕਿਹੋ ਜਿਹੇ ਔਗੁਣ ਹੋਣਗੇ। ਅਸੀਂ ਪੜ੍ਹਦੇ ਹਾਂ: “ਆਖ਼ਰੀ ਦਿਨ ਖ਼ਾਸ ਤੌਰ ਤੇ ਮੁਸੀਬਤਾਂ ਨਾਲ ਭਰੇ ਹੋਣਗੇ ਅਤੇ ਇਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ। ਕਿਉਂਕਿ ਲੋਕ ਸੁਆਰਥੀ, ਪੈਸੇ ਦੇ ਪ੍ਰੇਮੀ, . . . ਮਾਤਾ-ਪਿਤਾ ਦਾ ਕਹਿਣਾ ਨਾ ਮੰਨਣ ਵਾਲੇ, . . . ਅਸੰਜਮੀ, ਵਹਿਸ਼ੀ, ਭਲਾਈ ਨਾਲ ਪਿਆਰ ਨਾ ਕਰਨ ਵਾਲੇ, . . . ਪਰਮੇਸ਼ੁਰ ਨਾਲ ਪਿਆਰ ਕਰਨ ਦੀ ਬਜਾਇ ਮੌਜ-ਮਸਤੀ ਦੇ ਪ੍ਰੇਮੀ ਹੋਣਗੇ।”a​—2 ਤਿਮੋਥਿਉਸ 3:1-5.

ਗੁੱਸੇ ਨਾਲ ਭਰੇ ਲੋਕਾਂ ਦਾ ਸਮੂਹ

ਇਹ ਬੁਰੀ ਦੁਨੀਆਂ ਜਲਦੀ ਹੀ ‘ਖ਼ਤਮ ਹੋ ਜਾਵੇਗੀ।’—1 ਯੂਹੰਨਾ 2:17

ਇਹ ਨਿਸ਼ਾਨੀਆਂ ਲਗਭਗ 1914 ਵਿਚ ਪਹਿਲੇ ਵਿਸ਼ਵ ਯੁੱਧ ਦੇ ਸਮੇਂ ਤੋਂ ਪੂਰੀਆਂ ਹੋਣੀਆਂ ਸ਼ੁਰੂ ਹੋਈਆਂ ਸਨ। ਇਸ ਤੋਂ ਇਲਾਵਾ, ਉਸ ਸਾਲ ਤੋਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਦੁਨੀਆਂ ਦੇ ਕੋਨੇ-ਕੋਨੇ ਵਿਚ ਕੀਤਾ ਜਾ ਰਿਹਾ ਹੈ ਅਤੇ ਯਹੋਵਾਹ ਦੇ ਗਵਾਹਾਂ ਨੂੰ ਮਾਣ ਹੈ ਕਿ ਉਹ ਇਸ ਕੰਮ ਕਰਕੇ ਜਾਣੇ ਜਾਂਦੇ ਹਨ। ਅਸਲ ਵਿਚ ਉਨ੍ਹਾਂ ਦੇ ਮੁੱਖ ਰਸਾਲੇ ਦਾ ਸਿਰਲੇਖ ਹੈ ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ। (g15-E 11)

“ਇਸ ਲਈ, ਖ਼ਬਰਦਾਰ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਉਹ ਦਿਨ ਅਤੇ ਵੇਲਾ ਕਦੋਂ ਆਵੇਗਾ।”—ਮੱਤੀ 25:13.

a ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ ਨੌਵਾਂ ਅਧਿਆਇ ਦੇਖੋ। ਤੁਸੀਂ ਇਹ ਕਿਤਾਬ www.jw.org/pa ʼਤੇ ਵੀ ਪੜ੍ਹ ਸਕਦੇ ਹੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ