ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g16 ਨੰ. 2 ਸਫ਼ੇ 8-9
  • ਕਿਵੇਂ ਬਣਾਈਏ ਸੱਚੇ ਦੋਸਤ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕਿਵੇਂ ਬਣਾਈਏ ਸੱਚੇ ਦੋਸਤ
  • ਜਾਗਰੂਕ ਬਣੋ!—2016
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਚੁਣੌਤੀ
  • ਤੁਹਾਨੂੰ ਕੀ ਪਤਾ ਹੋਣਾ ਚਾਹੀਦਾ
  • ਤੁਸੀਂ ਕੀ ਕਰ ਸਕਦੇ ਹੋ?
  • ਤਕਨਾਲੋਜੀ ਦਾ ਕੀ ਅਸਰ ਪੈਂਦਾ ਹੈ—ਤੁਹਾਡੀ ਦੋਸਤੀ ʼਤੇ
    ਜਾਗਰੂਕ ਬਣੋ!—2021
  • ਨਿਰਮੋਹੀ ਦੁਨੀਆਂ ਵਿਚ ਦੋਸਤੀ ਬਰਕਰਾਰ ਰੱਖੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਸੋਚ-ਸਮਝ ਕੇ ਦੋਸਤ ਬਣਾਓ
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਤੁਸੀਂ ਦੋਸਤੀ ਕਿਵੇਂ ਕਰ ਸਕਦੇ ਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
ਹੋਰ ਦੇਖੋ
ਜਾਗਰੂਕ ਬਣੋ!—2016
g16 ਨੰ. 2 ਸਫ਼ੇ 8-9
ਦੋ ਨੌਜਵਾਨ ਇਕ-ਦੂਜੇ ਨਾਲ ਗੱਲ ਕਰਦੇ ਹੋਏ

ਪਰਿਵਾਰ ਦੀ ਮਦਦ ਲਈ | ਨੌਜਵਾਨ

ਕਿਵੇਂ ਬਣਾਈਏ ਸੱਚੇ ਦੋਸਤ

ਚੁਣੌਤੀ

ਦੋ ਨੌਜਵਾਨ ਪੁਲ ਦੇ ਦੋਵੇਂ ਸਿਰਿਆਂ ਤੇ ਖੜ੍ਹੇ ਹੋਏ

ਤਕਨਾਲੋਜੀ ਦਾ ਬਹੁਤ ਫ਼ਾਇਦਾ ਹੈ, ਇਤਿਹਾਸ ਵਿਚ ਕਿਸੇ ਹੋਰ ਸਮੇਂ ਨਾਲੋਂ ਅੱਜ ਤੁਸੀਂ ਆਸਾਨੀ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਸੰਪਰਕ ਕਰ ਸਕਦੇ ਹੋ। ਪਰ ਫਿਰ ਵੀ ਲੱਗਦਾ ਹੈ ਕਿ ਅੱਜ ਰਿਸ਼ਤੇ ਸਿਰਫ਼ ਨਾਂ ਦੇ ਹੀ ਰਹਿ ਗਏ ਹਨ। ਇਕ ਨੌਜਵਾਨ ਇਸ ਗੱਲ ਨੂੰ ਇਸ ਤਰ੍ਹਾਂ ਸਮਝਾਉਂਦਾ ਹੈ: “ਮੈਨੂੰ ਇੱਦਾਂ ਲੱਗਦਾ ਹੈ ਕਿ ਮੇਰੀ ਦੋਸਤੀ ਕਦੇ ਵੀ ਖ਼ਤਮ ਹੋ ਸਕਦੀ ਹੈ। ਦੂਸਰੇ ਪਾਸੇ, ਮੇਰੇ ਡੈਡੀ ਦੇ ਦੋਸਤ ਦਹਾਕਿਆਂ ਤੋਂ ਉਨ੍ਹਾਂ ਦੇ ਨਾਲ ਹਨ!”

ਅੱਜ ਦੇ ਸਮੇਂ ਵਿਚ ਪੱਕੇ ਦੋਸਤ ਬਣਾਉਣੇ ਚੁਣੌਤੀ ਦੀ ਗੱਲ ਕਿਉਂ ਹੈ?

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ

ਤਕਨਾਲੋਜੀ ਸ਼ਾਇਦ ਕੁਝ ਹੱਦ ਤਕ ਜ਼ਿੰਮੇਵਾਰ ਹੈ। ਮੈਸਿਜ ਭੇਜ ਕੇ, ਇੰਟਰਨੈੱਟ ਰਾਹੀਂ ਗੱਲ ਕਰ ਕੇ ਜਾਂ ਹੋਰ ਇਹੋ ਜਿਹੇ ਤਰੀਕਿਆਂ ਨਾਲ ਅਸੀਂ ਕਿਸੇ ਨਾਲ ਵੀ ਦੋਸਤੀ ਕਰ ਸਕਦੇ ਹਾਂ, ਭਾਵੇਂ ਉਹ ਸਾਡੇ ਕੋਲ ਮੌਜੂਦ ਨਹੀਂ ਵੀ ਹੈ। ਇਕ-ਦੂਜੇ ਨਾਲ ਬੈਠ ਕੇ ਚੰਗੀ ਗੱਲਬਾਤ ਕਰਨ ਦੀ ਬਜਾਇ ਹੁਣ ਫਟਾਫਟ ਮੈਸਿਜ ਭੇਜ ਦਿੱਤੇ ਜਾਂਦੇ ਹਨ। ਬਣਾਵਟੀ ਸਿਆਣਪ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਕਹਿੰਦੀ ਹੈ: “ਲੋਕ ਹੁਣ ਆਹਮੋ-ਸਾਮ੍ਹਣੇ ਬੈਠ ਕੇ ਘੱਟ ਹੀ ਗੱਲਬਾਤ ਕਰਦੇ ਹਨ। ਵਿਦਿਆਰਥੀ ਇਕ-ਦੂਜੇ ਨਾਲ ਘੱਟ ਸਮਾਂ ਬਿਤਾਉਂਦੇ ਹਨ ਅਤੇ ਸਕ੍ਰੀਨ ʼਤੇ ਜ਼ਿਆਦਾ।”

ਕੁਝ ਹਾਲਾਤਾਂ ਵਿਚ ਤਕਨਾਲੋਜੀ ਕਰਕੇ ਸਾਨੂੰ ਸ਼ਾਇਦ ਲੱਗੇ ਕਿ ਸਾਡੀ ਦੋਸਤੀ ਪੱਕੀ ਹੈ, ਪਰ ਅਸਲ ਵਿਚ ਇਹ ਹੁੰਦੀ ਨਹੀਂ। 22 ਸਾਲਾਂ ਦਾ ਬ੍ਰਾਇਅਨa ਕਹਿੰਦਾ ਹੈ: “ਹਾਲ ਹੀ ਵਿਚ ਮੈਨੂੰ ਅਹਿਸਾਸ ਹੋਇਆ ਕਿ ਆਪਣੇ ਦੋਸਤਾਂ ਦਾ ਹਾਲ-ਚਾਲ ਪੁੱਛਣ ਲਈ ਹਮੇਸ਼ਾ ਮੈਂ ਹੀ ਪਹਿਲ ਕਰਦਾ ਸੀ। ਫਿਰ ਮੈਂ ਮੈਸਿਜ ਭੇਜਣੇ ਬੰਦ ਕਰ ਦਿੱਤੇ ਤਾਂਕਿ ਦੇਖਾਂ ਕਿ ਕਿੰਨੇ ਕੁ ਜਣੇ ਮੈਨੂੰ ਮੈਸਿਜ ਭੇਜਣ ਲਈ ਪਹਿਲ ਕਰਦੇ ਹਨ। ਸੱਚੀ ਦੱਸਾਂ, ਬਹੁਤ ਘੱਟ ਜਣਿਆਂ ਨੇ ਮੈਨੂੰ ਮੈਸਿਜ ਕੀਤਾ। ਕੁਝ ਦੋਸਤ ਮੇਰੇ ਉੱਨੇ ਨੇੜੇ ਨਹੀਂ ਸਨ ਜਿੰਨਾ ਮੈਂ ਸੋਚਦਾ ਸੀ।”

ਕੀ ਮੈਸਿਜ ਭੇਜ ਕੇ ਜਾਂ ਆਨ-ਲਾਈਨ ਗੱਲ ਕਰ ਕੇ ਲੋਕਾਂ ਨਾਲ ਦੋਸਤੀ ਪੱਕੀ ਨਹੀਂ ਕੀਤੀ ਜਾ ਸਕਦੀ ਹੈ? ਹਾਂ, ਖ਼ਾਸ ਕਰਕੇ ਜੇ ਤੁਸੀਂ ਉਨ੍ਹਾਂ ਲੋਕਾਂ ਨਾਲ ਆਹਮੋ-ਸਾਮ੍ਹਣੇ ਵੀ ਗੱਲਬਾਤ ਕਰਦੇ ਹੋ। ਇੰਟਰਨੈੱਟ ਰਾਹੀਂ ਜਾਂ ਮੈਸਿਜ ਭੇਜ ਕੇ ਅਸੀਂ ਲੋਕਾਂ ਨੂੰ ਜਾਣ ਤਾਂ ਸਕਦੇ ਹਾਂ, ਪਰ ਉਨ੍ਹਾਂ ਨਾਲ ਦੋਸਤੀ ਗੂੜ੍ਹੀ ਨਹੀਂ ਕਰ ਸਕਦੇ।

ਤੁਸੀਂ ਕੀ ਕਰ ਸਕਦੇ ਹੋ?

ਸੱਚੀ ਦੋਸਤੀ ਦੀ ਪਰਿਭਾਸ਼ਾ। ਬਾਈਬਲ ਦੱਸਦੀ ਹੈ ਕਿ ਦੋਸਤ ਉਹ ਹੁੰਦਾ ਹੈ ਜੋ “ਭਰਾ ਨਾਲੋਂ ਵੀ ਵੱਧ ਕੇ ਚਿਪਕਦਾ ਹੈ।” (ਕਹਾਉਤਾਂ 18:24) ਕੀ ਤੁਸੀਂ ਇਸ ਤਰ੍ਹਾਂ ਦਾ ਦੋਸਤ ਚਾਹੁੰਦੇ ਹੋ? ਕੀ ਤੁਸੀਂ ਇਸ ਤਰ੍ਹਾਂ ਦੇ ਦੋਸਤ ਹੋ? ਇਨ੍ਹਾਂ ਸਵਾਲਾਂ ਦੇ ਜਵਾਬ ਪਾਉਣ ਲਈ ਜ਼ਰੂਰੀ ਹੈ ਕਿ ਤੁਸੀਂ ਉਹ ਤਿੰਨ ਗੁਣ ਲਿਖੋ ਜੋ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਦੋਸਤ ਵਿਚ ਹੋਣ। ਫਿਰ ਉਹ ਤਿੰਨ ਗੁਣ ਲਿਖੋ ਜੋ ਤੁਹਾਡੇ ਵਿਚ ਹੋਣੇ ਜ਼ਰੂਰੀ ਹਨ। ਆਪਣੇ ਆਪ ਨੂੰ ਪੁੱਛੋ: ‘ਮੈਂ ਇੰਟਰਨੈੱਟ ਰਾਹੀਂ ਜਿਨ੍ਹਾਂ ਲੋਕਾਂ ਨਾਲ ਗੱਲ ਕਰਦਾ ਹਾਂ ਉਨ੍ਹਾਂ ਵਿੱਚੋਂ ਕਿੰਨੇ ਜਣੇ ਉਹ ਗੁਣ ਦਿਖਾਉਂਦੇ ਹਨ ਜੋ ਮੈਂ ਇਕ ਦੋਸਤ ਵਿਚ ਚਾਹੁੰਦਾ ਹਾਂ? ਮੇਰੇ ਦੋਸਤ ਮੈਨੂੰ ਕਿਹੜੇ ਗੁਣ ਦਿਖਾਉਣ ਲਈ ਕਹਿੰਦੇ ਹਨ?’​—ਬਾਈਬਲ ਦਾ ਅਸੂਲ: ਫ਼ਿਲਿੱਪੀਆਂ 2:4.

ਸੋਚੋ ਕਿ ਤੁਹਾਡੇ ਲਈ ਸਭ ਤੋਂ ਜ਼ਰੂਰੀ ਕੀ ਹੈ। ਇੰਟਰਨੈੱਟ ਰਾਹੀਂ ਅਕਸਰ ਉਨ੍ਹਾਂ ਲੋਕਾਂ ਦੀ ਦੋਸਤੀ ਹੁੰਦੀ ਹੈ ਜਿਨ੍ਹਾਂ ਦੀਆਂ ਕੁਝ ਗੱਲਾਂ ਮਿਲਦੀਆਂ-ਜੁਲਦੀਆਂ ਹੋਣ ਜਿਵੇਂ ਕਿ ਸ਼ੌਕ। ਪਰ ਇੱਕੋ ਜਿਹੇ ਸ਼ੌਕ ਹੋਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਇੱਕੋ ਜਿਹੀਆਂ ਕਦਰਾਂ-ਕੀਮਤਾਂ ਹੋਣੀਆਂ। 21 ਸਾਲਾਂ ਦੀ ਲੀਐਨ ਕਹਿੰਦੀ ਹੈ: “ਮੇਰੇ ਸ਼ਾਇਦ ਜ਼ਿਆਦਾ ਦੋਸਤ ਨਹੀਂ ਹਨ, ਪਰ ਜਿੰਨੇ ਵੀ ਹਨ ਉਹ ਚਾਹੁੰਦੇ ਹਨ ਕਿ ਮੈਂ ਇਕ ਚੰਗੀ ਇਨਸਾਨ ਬਣਾਂ।”​—ਬਾਈਬਲ ਦਾ ਅਸੂਲ: ਕਹਾਉਤਾਂ 13:20.

ਦੂਸਰਿਆਂ ਨੂੰ ਮਿਲੋ। ਆਹਮੋ-ਸਾਮ੍ਹਣੇ ਗੱਲ ਕਰਨ ਦੀ ਕੋਈ ਰੀਸ ਨਹੀਂ। ਇਸ ਨਾਲ ਤੁਸੀਂ ਦੂਸਰੇ ਵਿਅਕਤੀ ਦੇ ਬੋਲਣ ਦਾ ਲਹਿਜਾ, ਉਸ ਦੀਆਂ ਅਦਾਵਾਂ ਅਤੇ ਚਿਹਰੇ ਦੇ ਹਾਵ-ਭਾਵ ਦੇਖ ਸਕਦੇ ਹੋ।​—ਬਾਈਬਲ ਦਾ ਅਸੂਲ: 1 ਥੱਸਲੁਨੀਕੀਆਂ 2:17.

ਚਿੱਠੀ ਲਿਖੋ। ਭਾਵੇਂ ਇਹ ਪੁਰਾਣੇ ਜ਼ਮਾਨੇ ਦਾ ਰਿਵਾਜ ਲੱਗੇ, ਪਰ ਇਸ ਤੋਂ ਦੂਸਰੇ ਵਿਅਕਤੀ ਨੂੰ ਪਤਾ ਲੱਗਦਾ ਹੈ ਕਿ ਤੁਸੀਂ ਉਸ ਬਾਰੇ ਕਿੰਨਾ ਸੋਚਦੇ ਹੋ ਤੇ ਉਸ ਦੀ ਪਰਵਾਹ ਕਰਦੇ ਹੋ। ਅੱਜ-ਕੱਲ੍ਹ ਦੇ ਜ਼ਮਾਨੇ ਵਿਚ ਇਸ ਤਰ੍ਹਾਂ ਘੱਟ ਹੀ ਹੁੰਦਾ ਹੈ। ਮਿਸਾਲ ਲਈ, ਸ਼ੈਰੀ ਟਰਕਲ ਨੇ ਆਪਣੀ ਕਿਤਾਬ ਅਲੌਨ ਟੂਗੈਦਰ ਵਿਚ ਇਕ ਨੌਜਵਾਨ ਬਾਰੇ ਲਿਖਿਆ ਜੋ ਕਹਿੰਦਾ ਹੈ ਕਿ ਉਸ ਨੂੰ ਨਹੀਂ ਯਾਦ ਕਿ ਕਦੇ ਕਿਸੇ ਨੇ ਉਸ ਨੂੰ ਚਿੱਠੀ ਲਿਖੀ ਹੋਵੇ। ਜਦੋਂ ਲੋਕ ਚਿੱਠੀਆਂ ਲਿਖਦੇ ਸਨ, ਉਸ ਸਮੇਂ ਬਾਰੇ ਗੱਲ ਕਰਦੇ ਹੋਏ ਉਸ ਨੇ ਕਿਹਾ: “ਮੈਂ ਉਨ੍ਹਾਂ ਦਿਨਾਂ ਨੂੰ ਯਾਦ ਕਰਦਾ ਹਾਂ ਭਾਵੇਂ ਮੈਂ ਉਸ ਵੇਲੇ ਜੀਉਂਦਾ ਵੀ ਨਹੀਂ ਸੀ।” ਕਿਉਂ ਨਾ ‘ਪੁਰਾਣੀ ਤਕਨਾਲੋਜੀ’ ਵਰਤ ਕੇ ਦੋਸਤ ਬਣਾਓ?

ਮੁੱਖ ਗੱਲ: ਪੱਕੀ ਦੋਸਤੀ ਦਾ ਮਤਲਬ ਸਿਰਫ਼ ਇਕ-ਦੂਜੇ ਦੇ ਸੰਪਰਕ ਵਿਚ ਰਹਿਣਾ ਨਹੀਂ ਹੈ, ਸਗੋਂ ਇਸ ਵਿਚ ਹੋਰ ਵੀ ਕੁਝ ਸ਼ਾਮਲ ਹੈ। ਇਸ ਵਿਚ ਸ਼ਾਮਲ ਹੈ ਕਿ ਤੁਸੀਂ ਇਕ-ਦੂਜੇ ਨੂੰ ਪਿਆਰ, ਹਮਦਰਦੀ ਦਿਖਾਓ, ਧੀਰਜ ਰੱਖੋ ਅਤੇ ਇਕ-ਦੂਜੇ ਨੂੰ ਮਾਫ਼ ਕਰੋ। ਇਨ੍ਹਾਂ ਗੁਣਾਂ ਕਰਕੇ ਤੁਹਾਡੀ ਦੋਸਤੀ ਗੂੜ੍ਹੀ ਹੋਵੇਗੀ। ਪਰ ਜਦੋਂ ਤੁਸੀਂ ਇੰਟਰਨੈੱਟ ਰਾਹੀਂ ਗੱਲ ਕਰਦੇ ਹੋ, ਤਾਂ ਇਹੋ ਜਿਹੇ ਗੁਣ ਦਿਖਾਉਣੇ ਔਖੇ ਹੁੰਦੇ ਹਨ। ◼ (g16-E No. 1)

a ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

ਮੁੱਖ ਹਵਾਲੇ

  • “ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।”​—ਫ਼ਿਲਿੱਪੀਆਂ 2:4.

  • “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ।”​—ਕਹਾਉਤਾਂ 13:20.

  • “ਅਸੀਂ ਤੁਹਾਨੂੰ ਦੁਬਾਰਾ ਮਿਲਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ।”​—1 ਥੱਸਲੁਨੀਕੀਆਂ 2:17.

ਅਲੀਸਾਬੇਲ

ਅਲੀਸਾਬੇਲ

“ਜਦੋਂ ਅਸੀਂ ਨਿਰਾਸ਼ ਹੁੰਦੇ ਹਾਂ, ਤਾਂ ਸਾਨੂੰ ਕਿਸੇ ਨਾਲ ਗੱਲ ਕਰਨ ਦੀ ਲੋੜ ਪੈਂਦੀ ਹੈ। ਇਕ ਦੋਸਤ ਹੀ ਹੁੰਦੇ ਹਨ ਜੋ ਸਾਨੂੰ ਸਮਝਦੇ ਹਨ ਅਤੇ ਜਾਣਦੇ ਹਨ ਕਿ ਕਿਹੜੀ ਗੱਲ ਕਰਕੇ ਸਾਨੂੰ ਚੰਗਾ ਮਹਿਸੂਸ ਹੋਵੇਗਾ। ਉਹ ਸਿਰਫ਼ ਸਾਡੇ ਨਾਲ ਖ਼ੁਸ਼ੀਆਂ ਹੀ ਨਹੀਂ ਸਾਂਝੀਆਂ ਕਰਦੇ, ਸਗੋਂ ਮੁਸੀਬਤ ਦੌਰਾਨ ਸਾਡਾ ਸਾਥ ਵੀ ਦਿੰਦੇ ਹਨ।”

ਜਾਰਡਨ

ਜਾਰਡਨ

“ਛੋਟੇ ਹੁੰਦਿਆਂ ਮੈਂ ਘੱਟ ਹੀ ਕਿਸੇ ਨਾਲ ਗੱਲ ਕਰਦਾ ਸੀ ਅਤੇ ਮੈਂ ਕਿਸੇ ਵੱਲ ਦੋਸਤੀ ਦਾ ਹੱਥ ਵਧਾਉਣ ਦੀ ਕੋਸ਼ਿਸ਼ ਨਹੀਂ ਕਰਦਾ ਸੀ। ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਉਦਾਸੀ ਭਰਿਆ ਸਮਾਂ ਸੀ। ਅਖ਼ੀਰ ਮੈਂ ਆਪਣੇ ਆਪ ਨੂੰ ਬਦਲ ਲਿਆ। ਇਹ ਜ਼ਰੂਰੀ ਹੈ ਕਿ ਸਾਡੇ ਦੋਸਤ ਹੋਣ ਕਿਉਂਕਿ ਉਹ ਮੁਸ਼ਕਲ ਸਮਿਆਂ ਵਿਚ ਸਾਨੂੰ ਸਹਾਰਾ ਦਿੰਦੇ ਹਨ ਅਤੇ ਸਾਡੇ ਨਾਲ ਖ਼ੁਸ਼ੀਆਂ ਸਾਂਝੀਆਂ ਕਰਦੇ ਹਨ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ