ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g16 ਨੰ. 3 ਸਫ਼ਾ 5
  • 2 ਮਾਹੌਲ ਦਾ ਧਿਆਨ ਰੱਖੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 2 ਮਾਹੌਲ ਦਾ ਧਿਆਨ ਰੱਖੋ
  • ਜਾਗਰੂਕ ਬਣੋ!—2016
  • ਮਿਲਦੀ-ਜੁਲਦੀ ਜਾਣਕਾਰੀ
  • 1 ਸਹੀ ਨਜ਼ਰੀਆ ਰੱਖੋ
    ਜਾਗਰੂਕ ਬਣੋ!—2016
  • ਆਦਤ ਦੀ ਤਾਕਤ ਫ਼ਾਇਦੇਮੰਦ ਹੋ ਸਕਦੀ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਜਾਣ-ਪਛਾਣ
    ਜਾਗਰੂਕ ਬਣੋ!—2016
  • ਆਪਣੀਆਂ ਆਦਤਾਂ ਕਿਵੇਂ ਸੁਧਾਰੀਏ
    ਜਾਗਰੂਕ ਬਣੋ!—2016
ਹੋਰ ਦੇਖੋ
ਜਾਗਰੂਕ ਬਣੋ!—2016
g16 ਨੰ. 3 ਸਫ਼ਾ 5
ਰਾਤ ਨੂੰ ਕਸਰਤ ਵਾਲੇ ਕੱਪੜੇ, ਬੂਟ, ਪਾਣੀ ਦੀ ਬੋਤਲ ਅਤੇ ਐੱਮ. ਪੀ. ਪਲੇਅਰ ਤਿਆਰ ਕਰ ਕੇ ਰੱਖਿਆ ਹੋਇਆ

ਮੁੱਖ ਪੰਨੇ ਤੋਂ | ਆਪਣੀਆਂ ਆਦਤਾਂ ਕਿਵੇਂ ਸੁਧਾਰੀਏ

2 ਮਾਹੌਲ ਦਾ ਧਿਆਨ ਰੱਖੋ

  • ਤੁਸੀਂ ਟੀਚਾ ਰੱਖਿਆ ਸੀ ਕਿ ਤੁਸੀਂ ਪੌਸ਼ਟਿਕ ਖਾਣਾ ਖਾਓਗੇ, ਪਰ ਆਈਸ-ਕ੍ਰੀਮ ਦੇਖ ਕੇ ਤੁਹਾਡੇ ਮੂੰਹ ਵਿੱਚੋਂ ਲਾਰਾਂ ਟਪਕਣ ਲੱਗ ਪੈਂਦੀਆਂ ਹਨ।

  • ਤੁਸੀਂ ਸਿਗਰਟ ਛੱਡਣ ਦਾ ਫ਼ੈਸਲਾ ਕੀਤਾ ਹੈ, ਪਰ ਤੁਹਾਡਾ ਦੋਸਤ, ਜਿਸ ਨੂੰ ਪਤਾ ਹੈ ਕਿ ਤੁਸੀਂ ਸਿਗਰਟ ਛੱਡਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਹਾਨੂੰ ਸਿਗਰਟ ਪੀਣ ਲਈ ਕਹਿੰਦਾ ਹੈ।

  • ਤੁਸੀਂ ਅੱਜ ਕਸਰਤ ਕਰਨ ਦੀ ਸੋਚੀ ਹੈ, ਪਰ ਅਲਮਾਰੀ ਵਿੱਚੋਂ ਬੂਟਾਂ ਨੂੰ ਕੱਢਣਾ ਹੀ ਤੁਹਾਨੂੰ ਪਹਾੜ ਜਿੱਡਾ ਕੰਮ ਲੱਗਦਾ ਹੈ!

ਕੀ ਤੁਸੀਂ ਇਨ੍ਹਾਂ ਗੱਲਾਂ ਵਿਚ ਕੋਈ ਸਮਾਨਤਾ ਦੇਖ ਸਕਦੇ ਹੋ? ਵਾਰ-ਵਾਰ ਇਹੀ ਦੇਖਣ ਵਿਚ ਆਇਆ ਹੈ ਕਿ ਚੰਗੀਆਂ ਆਦਤਾਂ ਪਾਉਣ ਅਤੇ ਬੁਰੀਆਂ ਆਦਤਾਂ ਛੱਡਣ ਵਿਚ ਸਾਡੇ ਆਲੇ-ਦੁਆਲੇ ਦਾ ਮਾਹੌਲ ਅਹਿਮ ਰੋਲ ਅਦਾ ਕਰਦਾ ਹੈ। ਕਹਿਣ ਦਾ ਮਤਲਬ ਹੈ ਕਿ ਅਸੀਂ ਜਿਨ੍ਹਾਂ ਹਾਲਾਤਾਂ ਵਿਚ ਰਹਿੰਦੇ ਹਾਂ ਅਤੇ ਜਿਸ ਤਰ੍ਹਾਂ ਦੇ ਲੋਕਾਂ ਨਾਲ ਸਮਾਂ ਬਿਤਾਉਂਦੇ ਹਾਂ, ਉਨ੍ਹਾਂ ਦਾ ਸਾਡੇ ʼਤੇ ਅਸਰ ਪੈਂਦਾ ਹੈ।

ਬਾਈਬਲ ਦਾ ਅਸੂਲ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।”​—ਕਹਾਉਤਾਂ 22:3.

ਬਾਈਬਲ ਸਾਨੂੰ ਦੂਰ ਦੀ ਸੋਚਣ ਦੀ ਸਲਾਹ ਦਿੰਦੀ ਹੈ। ਇਸ ਤਰ੍ਹਾਂ ਕਰ ਕੇ ਅਸੀਂ ਸਮਝਦਾਰੀ ਨਾਲ ਅਜਿਹੇ ਹਾਲਾਤਾਂ ਤੋਂ ਦੂਰ ਰਹਾਂਗੇ ਜਿਨ੍ਹਾਂ ਕਰਕੇ ਸਾਡੇ ਟੀਚੇ ਅਧੂਰੇ ਰਹਿ ਸਕਦੇ ਹਨ। ਨਾਲੇ ਅਸੀਂ ਆਪਣੇ ਹਾਲਾਤਾਂ ਨੂੰ ਵਧੀਆ ਬਣਾ ਸਕਾਂਗੇ। (2 ਤਿਮੋਥਿਉਸ 2:22) ਥੋੜ੍ਹੇ ਸ਼ਬਦਾਂ ਵਿਚ ਕਹੀਏ, ਤਾਂ ਅਸੀਂ ਆਪਣੇ ਮਾਹੌਲ ਦਾ ਧਿਆਨ ਰੱਖ ਸਕਦੇ ਹਾਂ।

ਗ਼ਲਤ ਕੰਮ ਕਰਨਾ ਆਪਣੇ ਲਈ ਔਖਾ ਬਣਾਓ ਤੇ ਸਹੀ ਕੰਮ ਕਰਨਾ ਸੌਖਾ

ਤੁਸੀਂ ਕੀ ਕਰ ਸਕਦੇ ਹੋ

  • ਗ਼ਲਤ ਕੰਮ ਕਰਨਾ ਆਪਣੇ ਲਈ ਔਖਾ ਬਣਾਓ। ਮਿਸਾਲ ਲਈ, ਜੇ ਤੁਸੀਂ ਚਟਪਟਾ ਜਾਂ ਬਜ਼ਾਰੂ ਖਾਣਾ ਨਹੀਂ ਖਾਣਾ ਚਾਹੁੰਦੇ, ਤਾਂ ਇਸ ਨੂੰ ਆਪਣੀ ਰਸੋਈ ਵਿਚ ਨਾ ਰੱਖੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹ ਤੁਹਾਡੇ ਲਈ ਠੀਕ ਨਹੀਂ ਹੈ। ਫਿਰ ਜਦੋਂ ਤੁਹਾਡਾ ਮਨ ਇਹ ਚੀਜ਼ਾਂ ਖਾਣ ਨੂੰ ਕਰੇਗਾ, ਤਾਂ ਤੁਹਾਨੂੰ ਆਪਣੀ ਇੱਛਾ ਅੱਗੇ ਝੁਕਣ ਲਈ ਜ਼ਿਆਦਾ ਜੱਦੋ-ਜਹਿਦ ਕਰਨੀ ਪਵੇਗੀ।

  • ਸਹੀ ਕੰਮ ਕਰਨਾ ਆਪਣੇ ਲਈ ਸੌਖਾ ਬਣਾਓ। ਮਿਸਾਲ ਲਈ, ਜੇ ਤੁਸੀਂ ਸੋਚਿਆ ਹੈ ਕਿ ਸਵੇਰੇ ਉੱਠਦਿਆਂ ਹੀ ਕਸਰਤ ਕਰਨ ਜਾਓਗੇ, ਤਾਂ ਰਾਤ ਨੂੰ ਹੀ ਆਪਣੇ ਬੈੱਡ ਦੇ ਨੇੜੇ ਕਸਰਤ ਵਾਲੇ ਕੱਪੜੇ ਰੱਖ ਲਓ। ਤੁਹਾਡੇ ਲਈ ਇਹ ਕੰਮ ਕਰਨਾ ਜਿੰਨਾ ਸੌਖਾ ਹੋਵੇਗਾ, ਉੱਨਾ ਹੀ ਤੁਸੀਂ ਇਸ ਅਨੁਸਾਰ ਚੱਲੋਗੇ।

  • ਧਿਆਨ ਨਾਲ ਆਪਣੇ ਦੋਸਤ ਚੁਣੋ। ਜਿਨ੍ਹਾਂ ਲੋਕਾਂ ਨਾਲ ਅਸੀਂ ਸਮਾਂ ਬਿਤਾਉਂਦੇ ਹਾਂ, ਉਨ੍ਹਾਂ ਵਰਗੇ ਹੀ ਬਣਨ ਦੀ ਕੋਸ਼ਿਸ਼ ਕਰਦੇ ਹਾਂ। (1 ਕੁਰਿੰਥੀਆਂ 15:33) ਇਸ ਲਈ ਉਨ੍ਹਾਂ ਲੋਕਾਂ ਨਾਲ ਜ਼ਿਆਦਾ ਸਮਾਂ ਨਾ ਬਿਤਾਓ ਜੋ ਅਜਿਹੀਆਂ ਆਦਤਾਂ ਪਾਉਣ ਦੀ ਹੱਲਾਸ਼ੇਰੀ ਦਿੰਦੇ ਹਨ ਜੋ ਤੁਸੀਂ ਛੱਡਣੀਆਂ ਚਾਹੁੰਦੇ ਹੋ। ਉਨ੍ਹਾਂ ਲੋਕਾਂ ਨਾਲ ਮਿਲੋ-ਗਿਲੋ ਜੋ ਚੰਗੀਆਂ ਆਦਤਾਂ ਪਾਉਣ ਦੀ ਹੱਲਾਸ਼ੇਰੀ ਦਿੰਦੇ ਹਨ।

ਬਾਈਬਲ ਦੇ ਹੋਰ ਅਸੂਲ

“ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ।”​—ਕਹਾਉਤਾਂ 13:20.

“ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ।”​—ਕਹਾਉਤਾਂ 21:5, CL.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ