ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g16 ਨੰ. 4 ਸਫ਼ੇ 10-11
  • ਕਮਾਲ ਦਾ ਤੱਤ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕਮਾਲ ਦਾ ਤੱਤ
  • ਜਾਗਰੂਕ ਬਣੋ!—2016
  • ਮਿਲਦੀ-ਜੁਲਦੀ ਜਾਣਕਾਰੀ
  • ਕਾਰਬਨ ਮੋਨਾਕਸਾਈਡ—ਚੁੱਪ-ਚੁਪੀਤਾ ਕਾਤਲ
    ਜਾਗਰੂਕ ਬਣੋ!—2001
  • ਆਪਣੀ ਪੈਂਸਿਲ ਦਿਓਗੇ ਜ਼ਰਾ?
    ਜਾਗਰੂਕ ਬਣੋ!—2007
  • ਲਹੂ ਦੇ ਲਾਲ ਸੈੱਲ ਕਮਾਲ ਦੀ ਚੀਜ਼
    ਜਾਗਰੂਕ ਬਣੋ!—2006
  • ਲਾਜਵਾਬ ਹੀਮੋਗਲੋਬਿਨ ਕਮਾਲ ਦਾ ਡੀਜ਼ਾਈਨ!
    ਜਾਗਰੂਕ ਬਣੋ!—2011
ਹੋਰ ਦੇਖੋ
ਜਾਗਰੂਕ ਬਣੋ!—2016
g16 ਨੰ. 4 ਸਫ਼ੇ 10-11

ਕਮਾਲ ਦਾ ਤੱਤ

ਕਾਰਬਨ ਦੇ ਐਟਮ

ਇਕ ਕਿਤਾਬ ਕਹਿੰਦੀ ਹੈ: “ਜ਼ਿੰਦਗੀ ਲਈ ਕਾਰਬਨ ਨਾਲੋਂ ਹੋਰ ਕੋਈ ਵੀ ਜ਼ਰੂਰੀ ਤੱਤ ਨਹੀਂ ਹੈ।” ਕਾਰਬਨ ਦੀਆਂ ਅਨੋਖੀਆਂ ਖ਼ਾਸੀਅਤਾਂ ਕਰਕੇ ਇਹ ਆਪਣੇ ਆਪ ਨਾਲ ਅਤੇ ਕਈ ਹੋਰ ਰਸਾਇਣਕ ਤੱਤਾਂ ਨਾਲ ਜੁੜ ਕੇ ਲੱਖਾਂ ਹੀ ਯੌਗਿਕ (compounds) ਬਣਾਉਂਦਾ ਹੈ। ਇੱਦਾਂ ਦੇ ਕਈ ਹੋਰ ਨਵੇਂ-ਨਵੇਂ ਯੌਗਿਕਾਂ ਦਾ ਪਤਾ ਲੱਗ ਰਿਹਾ ਹੈ ਜਾਂ ਇਨ੍ਹਾਂ ਨੂੰ ਬਣਾਇਆ ਜਾ ਰਿਹਾ ਹੈ।​—Nature’s Building Blocks.

ਥੱਲੇ ਦੱਸੀਆਂ ਮਿਸਾਲਾਂ ਤੋਂ ਦੇਖਿਆ ਜਾ ਸਕਦਾ ਹੈ ਕਿ ਕਾਰਬਨ ਦੇ ਐਟਮ ਜੁੜ ਕੇ ਵੱਖੋ-ਵੱਖਰੇ ਆਕਾਰ ਬਣਾ ਸਕਦੇ ਹਨ ਜਿਵੇਂ ਲੜੀਆਂ, ਪਿਰਾਮਿਡ, ਛੱਲੇ, ਪਰਤਾਂ ਅਤੇ ਟਿਊਬਾਂ। ਕਾਰਬਨ ਵਾਕਈ ਕਮਾਲ ਦਾ ਤੱਤ ਹੈ! ◼ (g16-E No. 5)

ਹੀਰਾ

ਹੀਰਾ

ਕਾਰਬਨ ਦੇ ਐਟਮ ਪਿਰਾਮਿਡ ਬਣਾਉਂਦੇ ਹਨ ਜਿਨ੍ਹਾਂ ਨੂੰ ਟੈਟਰਾਹੀਡਰੋਨ ਕਹਿੰਦੇ ਹਨ। ਇਨ੍ਹਾਂ ਠੋਸ ਪਿਰਾਮਿਡਾਂ ਦੇ ਬਣਨ ਨਾਲ ਹੀਰਾ ਬਹੁਤ ਜ਼ਿਆਦਾ ਸਖ਼ਤ ਬਣ ਜਾਂਦਾ ਹੈ। ਹੋਰ ਕੋਈ ਵੀ ਕੁਦਰਤੀ ਤੱਤ ਇੰਨਾ ਸਖ਼ਤ ਨਹੀਂ ਹੁੰਦਾ। ਹੀਰਾ ਕਾਰਬਨ ਦੇ ਐਟਮਾਂ ਦਾ ਇਕ ਅਣੂ ਹੁੰਦਾ ਹੈ।

ਗ੍ਰੈਫਾਈਟ

ਪੈਂਸਿਲ ਦਾ ਸਿੱਕਾ

ਆਪਸ ਵਿਚ ਘੁੱਟ ਕੇ ਜੁੜੇ ਹੋਏ ਕਾਰਬਨ ਦੇ ਐਟਮਾਂ ਦੀਆਂ ਢਿੱਲੀਆਂ ਪਰਤਾਂ ਹੁੰਦੀਆਂ ਹਨ ਜੋ ਇਕ-ਦੂਜੇ ਤੋਂ ਇਸ ਤਰ੍ਹਾਂ ਅਲੱਗ ਹੋ ਸਕਦੀਆਂ ਹਨ ਜਿਵੇਂ ਤਹਿ ਲਾ ਕੇ ਰੱਖੇ ਹੋਏ ਕਾਗਜ਼। ਇਨ੍ਹਾਂ ਖ਼ਾਸੀਅਤਾਂ ਕਰਕੇ ਗ੍ਰੈਫਾਈਟ ਗ੍ਰੀਸ (lubricant) ਵਾਂਗ ਕੰਮ ਕਰਦਾ ਹੈ ਅਤੇ ਪੈਂਸਿਲਾਂ ਦੇ ਸਿੱਕੇ ਵਿਚ ਪਾਇਆ ਜਾਂਦਾ ਮੁੱਖ ਤੱਤ ਹੈ।

ਗ੍ਰਾਫੀਨ

ਪੈਂਸਿਲ ਦੀ ਲਕੀਰ

ਇਹ ਕਾਰਬਨ ਦੇ ਐਟਮਾਂ ਦੀ ਇੱਕੋ ਪਰਤ ਹੁੰਦੀ ਹੈ ਜਿਸ ਵਿਚ ਐਟਮਾਂ ਦੇ ਛੇਕੋਣੇ ਆਕਾਰ ਵਾਲੇ ਖ਼ਾਨਿਆਂ ਦੀ ਜਾਲ਼ੀ ਜਿਹੀ ਬਣੀ ਹੁੰਦੀ ਹੈ। ਗ੍ਰਾਫੀਨ ਸਟੀਲ ਤੋਂ ਕਈ ਗੁਣਾ ਜ਼ਿਆਦਾ ਮਜ਼ਬੂਤ ਹੁੰਦਾ ਹੈ। ਪੈਂਸਿਲ ਦੀ ਇਕ ਲਕੀਰ ਵਿਚ ਗ੍ਰਾਫੀਨ ਦੀ ਥੋੜ੍ਹੀ ਜਿਹੀ ਮਾਤਰਾ ਦੀ ਇਕ ਪਰਤ ਜਾਂ ਕਈ ਪਰਤਾਂ ਹੁੰਦੀਆਂ ਹਨ।

ਫੂਲੇਰੀਨ

ਫੂਲੇਰੀਨ

ਕਾਰਬਨ ਦੇ ਇਹ ਖੋਖਲੇ ਅਣੂ ਕਈ ਆਕਾਰਾਂ ਵਿਚ ਹੁੰਦੇ ਹਨ ਜਿਵੇਂ ਕਿ ਬਾਰੀਕ-ਬਾਰੀਕ ਗੋਲੇ ਅਤੇ ਟਿਊਬਾਂ ਜਿਨ੍ਹਾਂ ਨੂੰ ਨੈਨੋਟਿਊਬਾਂ ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਨੈਨੋਮੀਟਰਾਂ (ਇਕ ਮੀਟਰ ਦਾ ਅਰਬਵਾਂ ਹਿੱਸਾ) ਵਿਚ ਮਾਪਿਆ ਜਾਂਦਾ ਹੈ।

ਜੀਵ-ਜੰਤੂ

ਜੀਉਂਦੇ ਸੈੱਲ ਜਿਨ੍ਹਾਂ ਵਿਚ ਕਾਰਬਨ ਹੁੰਦਾ ਹੈ

ਜਿਨ੍ਹਾਂ ਸੈੱਲਾਂ ਤੋਂ ਪੇੜ-ਪੌਦੇ, ਜਾਨਵਰ ਅਤੇ ਇਨਸਾਨ ਬਣੇ ਹੋਏ ਹਨ, ਉਨ੍ਹਾਂ ਸੈੱਲਾਂ ਦੀ ਬਣਤਰ ਕਾਰਬਨ ਤੋਂ ਬਗੈਰ ਨਹੀਂ ਹੋ ਸਕਦੀ ਜੋ ਕਾਰਬੋਹਾਈਡ੍ਰੇਟਸ, ਚਰਬੀ ਅਤੇ ਅਮੀਨੋ ਐਸਿਡ ਵਿਚ ਮਿਲਦਾ ਹੈ।

“[ਰੱਬ] ਦੇ ਗੁਣ . . . ਉਸ ਦੀਆਂ ਬਣਾਈਆਂ ਚੀਜ਼ਾਂ ਤੋਂ . . . ਦੇਖੇ ਜਾ ਸਕਦੇ ਹਨ।”​—ਰੋਮੀਆਂ 1:20..

ਤਾਰਾ

ਕਾਰਬਨ—ਤਾਰਿਆਂ ਵਿਚ ਸਾਰਾ ਕੁਝ ਸਹੀ ਚਲਾਉਣ ਵਾਲਾ ਤੱਤ

ਕਾਰਬਨ ਤਿੰਨ ਹੀਲੀਅਮ ਨਿਊਕਲੀਅਸਾਂ ਦੇ ਜੁੜਨ ਨਾਲ ਬਣਦਾ ਹੈ। ਵਿਗਿਆਨੀ ਮੰਨਦੇ ਹਨ ਕਿ ਰੈੱਡ ਜਾਇੰਟ ਤਾਰਿਆਂ ਵਿਚ ਇਹ ਨਿਊਕਲੀਅਸ ਜੁੜਦੇ ਹਨ। ਪਰ ਹੀਲੀਅਮ ਦੇ ਜੁੜਨ ਲਈ ਕੁਝ ਗੱਲਾਂ ਐਨ ਸਹੀ ਹੋਣੀਆਂ ਚਾਹੀਦੀਆਂ ਹਨ। ਭੌਤਿਕ-ਵਿਗਿਆਨੀ ਪੌਲ ਡੇਵਿਸ ਨੇ ਲਿਖਿਆ: “ਜੇ [ਭੌਤਿਕ ਨਿਯਮਾਂ ਵਿਚ] ਮਾੜੀ-ਮੋਟੀ ਵੀ ਤਬਦੀਲੀ ਹੋ ਜਾਵੇ, ਤਾਂ ਨਾ ਬ੍ਰਹਿਮੰਡ, ਨਾ ਕੋਈ ਜੀਉਂਦੀ ਚੀਜ਼ ਤੇ ਨਾ ਹੀ ਇਨਸਾਨ ਹੋਣਗੇ।” ਇਹ ਸਾਰਾ ਕੁਝ ਐਨ ਸਹੀ ਚੱਲਣ ਬਾਰੇ ਅਸੀਂ ਕੀ ਕਹਿ ਸਕਦੇ ਹਾਂ? ਕੁਝ ਕਹਿੰਦੇ ਹਨ ਕਿ ਇਹ ਆਪਣੇ ਆਪ ਹੀ ਹੋ ਗਿਆ। ਦੂਜੇ ਕਹਿੰਦੇ ਹਨ ਕਿ ਇਸ ਪਿੱਛੇ ਕਿਸੇ ਬੁੱਧੀਮਾਨ ਸ੍ਰਿਸ਼ਟੀਕਰਤਾ ਦਾ ਹੱਥ ਹੈ। ਤੁਹਾਨੂੰ ਕਿਹੜੀ ਗੱਲ ਜ਼ਿਆਦਾ ਸਹੀ ਲੱਗਦੀ ਹੈ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ