ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g17 ਨੰ. 1 ਸਫ਼ੇ 8-9
  • ਜਦੋਂ ਮਾਂ ਜਾਂ ਬਾਪ ਗੁਜ਼ਰ ਜਾਵੇ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਜਦੋਂ ਮਾਂ ਜਾਂ ਬਾਪ ਗੁਜ਼ਰ ਜਾਵੇ
  • ਜਾਗਰੂਕ ਬਣੋ!—2017
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਚੁਣੌਤੀ
  • ਤੁਹਾਨੂੰ ਕੀ ਪਤਾ ਹੋਣਾ ਚਾਹੀਦਾ?
  • ਤੁਸੀਂ ਕੀ ਕਰ ਸਕਦੇ ਹੋ?
  • ਜਦੋਂ ਬੱਚੇ ਸੋਗ ਮਨਾਉਂਦੇ ਹਨ
    ਜਾਗਰੂਕ ਬਣੋ!—2017
  • ਮੈਂ ਮੌਤ ਦਾ ਗਮ ਕਿੱਦਾਂ ਸਹਾਂ?
    ਜਾਗਰੂਕ ਬਣੋ!—2010
  • ਉਨ੍ਹਾਂ ਲੋਕਾਂ ਦੀ ਮਦਦ ਕਰੋ ਜੋ ਸੋਗ ਕਰਦੇ ਹਨ
    ਜਾਗਰੂਕ ਬਣੋ!—2011
  • ਅਸੀਂ ਆਪਣੇ ਦੁੱਖ ਨੂੰ ਕਿੱਦਾਂ ਸਹਿ ਸਕਦੇ ਹਾਂ?
    ਮੌਤ ਦਾ ਗਮ ਕਿੱਦਾਂ ਸਹੀਏ?
ਹੋਰ ਦੇਖੋ
ਜਾਗਰੂਕ ਬਣੋ!—2017
g17 ਨੰ. 1 ਸਫ਼ੇ 8-9
ਇਕ ਬੱਚੇ ਨੇ ਕਬਰਸਤਾਨ ਵਿਚ ਕਿਸੇ ਵੱਡੇ ਦਾ ਹੱਥ ਫੜਿਆ ਹੋਇਆ

ਪਰਿਵਾਰ ਦੀ ਮਦਦ ਲਈ | ਨੌਜਵਾਨ

ਜਦੋਂ ਮਾਂ ਜਾਂ ਬਾਪ ਗੁਜ਼ਰ ਜਾਵੇ

ਚੁਣੌਤੀ

ਦਾਮੀ ਛੇ ਸਾਲਾਂ ਦੀ ਸੀ ਜਦੋਂ ਉਸ ਦੇ ਡੈਡੀ ਦੀ ਮੌਤ ਦਿਮਾਗ਼ ਦੀ ਨਾੜੀ ਫਟਣ ਕਰਕੇ ਹੋਈ। ਜਦੋਂ ਡੈਰਿਕ ਨੌਂ ਸਾਲਾਂ ਦਾ ਸੀ, ਉਦੋਂ ਉਸ ਦੇ ਡੈਡੀ ਦੀ ਦਿਲ ਦੀ ਬੀਮਾਰੀ ਲੱਗਣ ਨਾਲ ਮੌਤ ਹੋ ਗਈ। ਜੈਨੀ ਛੇ ਸਾਲਾਂ ਦੀ ਸੀ ਜਦੋਂ ਉਸ ਦੇ ਮੰਮੀ ਦੇ ਅੰਡਕੋਸ਼ ਵਿਚ ਕੈਂਸਰ ਹੋ ਗਿਆ ਅਤੇ ਇਕ ਸਾਲ ਬਾਅਦ ਉਹ ਗੁਜ਼ਰ ਗਏ।a

ਇਨ੍ਹਾਂ ਤਿੰਨਾਂ ਨੂੰ ਛੋਟੀ ਉਮਰ ਵਿਚ ਹੀ ਆਪਣੇ ਪਿਆਰਿਆਂ ਦੀ ਮੌਤ ਦਾ ਸਾਮ੍ਹਣਾ ਕਰਨਾ ਪਿਆ। ਕੀ ਤੁਹਾਡੇ ਨਾਲ ਵੀ ਇੱਦਾਂ ਹੋਇਆ ਹੈ? ਜੇ ਹਾਂ, ਤਾਂ ਇਹ ਲੇਖ ਗਮ ਸਹਿਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ।b ਪਰ ਆਓ ਆਪਾਂ ਪਹਿਲਾਂ ਸੋਗ ਕਰਨ ਸੰਬੰਧੀ ਕੁਝ ਗੱਲਾਂ ਦੇਖੀਏ।

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ?

ਹਰ ਕੋਈ ਅਲੱਗ-ਅਲੱਗ ਤਰੀਕੇ ਨਾਲ ਸੋਗ ਕਰਦਾ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਜਿਸ ਤਰੀਕੇ ਨਾਲ ਸੋਗ ਮਨਾਉਂਦੇ ਹੋ, ਉਹ ਤਰੀਕਾ ਸ਼ਾਇਦ ਦੂਸਰਿਆਂ ਤੋਂ ਵੱਖਰਾ ਹੋਵੇ। ਮੌਤ ਦਾ ਗਮ ਸਹਿਣ ਬਾਰੇ ਇਕ ਕਿਤਾਬ ਦੱਸਦੀ ਹੈ: “ਮੌਤ ਦਾ ਗਮ ਸਹਿਣ ਦੇ ਕੋਈ ਨਿਯਮ ਨਹੀਂ ਹਨ।” ਅਹਿਮ ਗੱਲ ਇਹ ਹੈ ਕਿ ਤੁਸੀਂ ਆਪਣੇ ਗਮ ਨੂੰ ਅੰਦਰ ਹੀ ਅੰਦਰ ਨਾ ਲੁਕਾਓ। ਕਿਉਂ? ਕਿਉਂਕਿ . . .

ਗਮ ਨੂੰ ਅੰਦਰ ਲੁਕਾਉਣ ਨਾਲ ਨੁਕਸਾਨ ਹੀ ਹੁੰਦਾ। ਜੈਨੀ, ਜਿਸ ਦਾ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ: “ਮੈਂ ਸੋਚਦੀ ਸੀ ਕਿ ਮੈਨੂੰ ਆਪਣੀ ਛੋਟੀ ਭੈਣ ਕਰਕੇ ਹਿੰਮਤ ਰੱਖਣੀ ਪੈਣੀ। ਇਸ ਕਰਕੇ ਮੈਂ ਆਪਣੀਆਂ ਭਾਵਨਾਵਾਂ ਅੰਦਰ ਹੀ ਦਫ਼ਨ ਕਰ ਲਈਆਂ। ਭਾਵੇਂ ਮੈਨੂੰ ਪਤਾ ਹੈ ਕਿ ਇੱਦਾਂ ਕਰਨਾ ਸਿਹਤ ਲਈ ਚੰਗਾ ਨਹੀਂ, ਪਰ ਮੈਂ ਅੱਜ ਵੀ ਆਪਣੀਆਂ ਭਾਵਨਾਵਾਂ ਅੰਦਰ ਹੀ ਲੁਕਾ ਲੈਂਦੀ ਹਾਂ।”

ਮਾਹਰ ਇਸ ਗੱਲ ਨਾਲ ਸਹਿਮਤ ਹਨ। ਇਕ ਕਿਤਾਬ ਕਹਿੰਦੀ ਹੈ: “ਜਿਹੜੀਆਂ ਭਾਵਨਾਵਾਂ ਨੂੰ ਲੁਕਾ ਲਿਆ ਜਾਂਦਾ ਹੈ, ਉਹ ਹਮੇਸ਼ਾ ਲੁਕੀਆਂ ਹੀ ਨਹੀਂ ਰਹਿੰਦੀਆਂ, ਸਗੋਂ ਜਦੋਂ ਤੁਸੀਂ ਸੋਚਿਆ ਵੀ ਨਹੀਂ ਹੁੰਦਾ, ਇਹ ਗੁਬਾਰ ਨਿਕਲ ਜਾਂਦਾ ਹੈ ਜਾਂ ਕੋਈ ਬੀਮਾਰੀ ਲੱਗ ਜਾਂਦੀ ਹੈ।” ਨਾਲੇ ਗਮ ਨੂੰ ਛੁਪਾਉਣ ਲਈ ਕਈ ਸ਼ਰਾਬ ਪੀਣ ਜਾਂ ਨਸ਼ੇ ਕਰਨੇ ਸ਼ੁਰੂ ਕਰ ਸਕਦੇ ਹਨ। ਦੁੱਖ ਭੁਲਾਉਣ ਲਈ ਉਹ ਇੱਦਾਂ ਕਰਦੇ ਹਨ।

ਗਮ ਕਰਕੇ ਸ਼ਾਇਦ ਭਾਵਨਾਵਾਂ ʼਤੇ ਕਾਬੂ ਪਾਉਣਾ ਔਖਾ ਹੋਵੇ। ਮਿਸਾਲ ਲਈ, ਕੁਝ ਲੋਕ ਮਰ ਚੁੱਕੇ ਵਿਅਕਤੀ ਨਾਲ ਗੁੱਸੇ ਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਵਿਅਕਤੀ ਉਨ੍ਹਾਂ ਨੂੰ “ਛੱਡ” ਕੇ ਚਲਾ ਗਿਆ। ਕਈ ਜਣੇ ਰੱਬ ʼਤੇ ਦੋਸ਼ ਲਾਉਂਦੇ ਹਨ ਅਤੇ ਸੋਚਦੇ ਹਨ ਕਿ ਰੱਬ ਉਸ ʼਤੇ ਮੌਤ ਨਾ ਆਉਣ ਦਿੰਦਾ। ਬਹੁਤ ਸਾਰੇ ਲੋਕਾਂ ਵਿਚ ਦੋਸ਼ੀ ਭਾਵਨਾਵਾਂ ਆ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਨੇ ਮਰ ਚੁੱਕੇ ਇਨਸਾਨ ਨੂੰ ਕੁਝ ਗ਼ਲਤ ਕਿਹਾ ਸੀ ਜਾਂ ਉਸ ਨਾਲ ਕੁਝ ਬੁਰਾ ਕੀਤਾ ਸੀ ਅਤੇ ਉਹ ਹੁਣ ਮਰ ਚੁੱਕੇ ਵਿਅਕਤੀ ਤੋਂ ਮਾਫ਼ੀ ਨਹੀਂ ਮੰਗ ਸਕਦੇ।

ਸੋ ਇਹ ਗੱਲ ਪੱਕੀ ਹੈ ਕਿ ਗਮ ਵਿੱਚੋਂ ਉਭਰਨਾ ਕੋਈ ਸੌਖੀ ਗੱਲ ਨਹੀਂ। ਪਰ ਤੁਸੀਂ ਗਮ ਨੂੰ ਕਿੱਦਾਂ ਘਟਾ ਸਕਦੇ ਹੋ ਅਤੇ ਆਪਣੀ ਜ਼ਿੰਦਗੀ ਵਿਚ ਅੱਗੇ ਕਿੱਦਾਂ ਵਧ ਸਕਦੇ ਹੋ?

ਤੁਸੀਂ ਕੀ ਕਰ ਸਕਦੇ ਹੋ?

ਕਿਸੇ ਨਾਲ ਗੱਲ ਕਰੋ। ਇਸ ਮੁਸ਼ਕਲ ਘੜੀ ਦੌਰਾਨ ਸ਼ਾਇਦ ਤੁਸੀਂ ਦੂਜਿਆਂ ਤੋਂ ਅਲੱਗ-ਅਲੱਗ ਰਹਿਣਾ ਚਾਹੋ। ਪਰ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਦੋਸਤ ਨਾਲ ਦਿਲ ਦੀਆਂ ਗੱਲਾਂ ਕਰ ਕੇ ਤੁਸੀਂ ਆਪਣੀਆਂ ਭਾਵਨਾਵਾਂ ʼਤੇ ਕਾਬੂ ਪਾ ਸਕੋਗੇ ਅਤੇ ਗਮ ਵਿੱਚੋਂ ਬਾਹਰ ਨਿਕਲ ਸਕੋਗੇ।​—ਬਾਈਬਲ ਦਾ ਅਸੂਲ: ਕਹਾਉਤਾਂ 18:24.

ਡਾਇਰੀ ਲਿਖੋ। ਆਪਣੇ ਗੁਜ਼ਰ ਚੁੱਕੇ ਮਾਪੇ ਬਾਰੇ ਲਿਖੋ। ਮਿਸਾਲ ਲਈ, ਤੁਹਾਨੂੰ ਉਸ ਦੀ ਕਿਹੜੀ ਗੱਲ ਸਭ ਤੋਂ ਜ਼ਿਆਦਾ ਯਾਦ ਆਉਂਦੀ ਹੈ? ਉਸ ਦੇ ਵਧੀਆ ਗੁਣਾਂ ਬਾਰੇ ਲਿਖੋ। ਤੁਸੀਂ ਉਸ ਦੇ ਕਿਹੜੇ ਗੁਣਾਂ ਦੀ ਰੀਸ ਕਰਨੀ ਚਾਹੋਗੇ?

ਉਦੋਂ ਕੀ, ਜਦੋਂ ਤੁਹਾਡੇ ਮਨ ਵਿਚ ਨਿਰਾਸ਼ ਕਰਨ ਵਾਲੇ ਖ਼ਿਆਲ ਆਉਂਦੇ ਹਨ? ਮਿਸਾਲ ਲਈ, ਜੇ ਤੁਸੀਂ ਇਹੀ ਸੋਚੀ ਜਾਂਦੇ ਹੋ ਕਿ ਤੁਸੀਂ ਆਪਣੇ ਮੰਮੀ ਜਾਂ ਡੈਡੀ ਦੇ ਗੁਜ਼ਰ ਜਾਣ ਤੋਂ ਪਹਿਲਾਂ ਉਨ੍ਹਾਂ ਨਾਲ ਰੁੱਖੇ ਢੰਗ ਨਾਲ ਗੱਲ ਕੀਤੀ ਸੀ, ਤਾਂ ਲਿਖੋ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ ਤੇ ਕਿਉਂ। ਮਿਸਾਲ ਲਈ, “ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ ਕਿਉਂਕਿ ਮੈਂ ਆਪਣੇ ਡੈਡੀ ਜੀ ਦੇ ਗੁਜ਼ਰ ਜਾਣ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨਾਲ ਬਹਿਸ ਕੀਤੀ ਸੀ।”

ਹੱਦੋਂ ਵੱਧ ਦੋਸ਼ੀ ਮਹਿਸੂਸ ਨਾ ਕਰੋ। ਇਕ ਕਿਤਾਬ ਕਹਿੰਦੀ ਹੈ: “ਤੁਸੀਂ ਇਸ ਕਰਕੇ ਆਪਣੇ ਆਪ ਨੂੰ ਦੋਸ਼ੀ ਨਾ ਠਹਿਰਾਓ ਕਿ ਤੁਹਾਨੂੰ ਪਤਾ ਨਹੀਂ ਸੀ ਕਿ ਤੁਹਾਨੂੰ ਮਾਫ਼ੀ ਮੰਗਣ ਦਾ ਕਦੇ ਮੌਕਾ ਨਹੀਂ ਮਿਲੇਗਾ। ਕੋਈ ਵੀ ਇਨਸਾਨ ਇੱਦਾਂ ਦਾ ਨਹੀਂ ਹੈ ਜਿਸ ਨੂੰ ਆਪਣੀ ਕਹਿਣੀ ਜਾਂ ਕਰਨੀ ਕਰਕੇ ਕਦੇ ਮਾਫ਼ੀ ਨਾ ਮੰਗਣੀ ਪਵੇ।”​—ਬਾਈਬਲ ਦਾ ਅਸੂਲ: ਅੱਯੂਬ 10:1.

ਆਪਣੀ ਸਿਹਤ ਦਾ ਖ਼ਿਆਲ ਰੱਖੋ। ਚੰਗੀ ਤਰ੍ਹਾਂ ਆਰਾਮ ਕਰੋ, ਕਸਰਤ ਕਰੋ ਅਤੇ ਪੌਸ਼ਟਿਕ ਖਾਣਾ ਖਾਓ। ਜੇ ਤੁਹਾਡਾ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ, ਤਾਂ ਪੂਰਾ ਦਿਨ ਕੁਝ-ਨ-ਕੁਝ ਪੌਸ਼ਟਿਕ ਖਾਂਦੇ ਰਹੋ। ਉਦੋਂ ਤਕ ਇੱਦਾਂ ਕਰਦੇ ਰਹੋ, ਜਦ ਤਕ ਤੁਹਾਨੂੰ ਚੰਗੀ ਤਰ੍ਹਾਂ ਭੁੱਖ ਨਹੀਂ ਲੱਗਣ ਲੱਗ ਪੈਂਦੀ। ਆਪਣੇ ਗਮ ਨੂੰ ਭੁਲਾਉਣ ਲਈ ਨਾ ਤਾਂ ਜੰਕ ਫੂਡ ਖਾਓ ਤੇ ਨਾ ਹੀ ਸ਼ਰਾਬ ਪੀਓ। ਇੱਦਾਂ ਕਰਨ ਨਾਲ ਤੁਹਾਡੀ ਸਿਹਤ ਖ਼ਰਾਬ ਹੋ ਜਾਵੇਗੀ।

ਪ੍ਰਾਰਥਨਾ ਰਾਹੀਂ ਰੱਬ ਨਾਲ ਗੱਲ ਕਰੋ। ਬਾਈਬਲ ਦੱਸਦੀ ਹੈ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ।” (ਜ਼ਬੂਰਾਂ ਦੀ ਪੋਥੀ 55:22) ਪ੍ਰਾਰਥਨਾ ਕਰਨ ਨਾਲ ਤੁਸੀਂ ਸਿਰਫ਼ ਚੰਗਾ ਹੀ ਮਹਿਸੂਸ ਨਹੀਂ ਕਰਦੇ, ਸਗੋਂ ਇਸ ਦੇ ਜ਼ਰੀਏ ਤੁਸੀਂ “ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ” ਵਾਲੇ ਪਰਮੇਸ਼ੁਰ ਨਾਲ ਆਪਣੇ ਦਿਲ ਦੀ ਗੱਲ ਕਰ ਸਕਦੇ ਹੋ।​—2 ਕੁਰਿੰਥੀਆਂ 1:3, 4.

ਪਰਮੇਸ਼ੁਰ ਸੋਗ ਕਰਨ ਵਾਲਿਆਂ ਨੂੰ ਬਹੁਤ ਤਰੀਕਿਆਂ ਨਾਲ ਦਿਲਾਸਾ ਦਿੰਦਾ ਹੈ। ਉਨ੍ਹਾਂ ਵਿੱਚੋਂ ਇਕ ਤਰੀਕਾ ਹੈ, ਬਾਈਬਲ। ਕਿਉਂ ਨਾ ਤੁਸੀਂ ਜਾਣੋ ਕਿ ਬਾਈਬਲ ਮਰੇ ਹੋਇਆਂ ਦੀ ਹਾਲਤ ਅਤੇ ਦੁਬਾਰਾ ਜੀਉਂਦੇ ਹੋਣ ਦੀ ਉਮੀਦ ਬਾਰੇ ਕੀ ਸਿਖਾਉਂਦੀ ਹੈ?c​—ਬਾਈਬਲ ਦਾ ਅਸੂਲ: ਜ਼ਬੂਰਾਂ ਦੀ ਪੋਥੀ 94:19.

a ਤੁਸੀਂ ਦਾਮੀ, ਡੈਰਿਕ ਅਤੇ ਜੈਨੀ ਬਾਰੇ ਅਗਲੇ ਲੇਖ ਵਿਚ ਵੀ ਪੜ੍ਹ ਸਕਦੇ ਹੋ।

b ਭਾਵੇਂ ਇਹ ਲੇਖ ਮਾਂ ਜਾਂ ਬਾਪ ਦੇ ਗੁਜ਼ਰ ਜਾਣ ਬਾਰੇ ਹੈ, ਪਰ ਇਸ ਵਿਚ ਦੱਸੇ ਸੁਝਾਅ ਭੈਣ-ਭਰਾ ਜਾਂ ਦੋਸਤ ਦੇ ਗੁਜ਼ਰ ਜਾਣ ʼਤੇ ਵੀ ਲਾਗੂ ਹੁੰਦੇ ਹਨ।

c ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ ਭਾਗ 1 (ਅੰਗ੍ਰੇਜ਼ੀ) ਦਾ 16ਵਾਂ ਅਧਿਆਇ ਦੇਖੋ। ਇਹ ਕਿਤਾਬ www.jw.org ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। PUBLICATIONS ਹੇਠਾਂ ਦੇਖੋ।

ਮੁੱਖ ਹਵਾਲੇ

  • “ਅਜੇਹਾ ਵੀ ਹਿੱਤਕਾਰੀ ਹੈ ਜੋ ਭਰਾ ਨਾਲੋਂ ਵੀ ਵੱਧ ਕੇ ਚਿਪਕਦਾ ਹੈ।”​—ਕਹਾਉਤਾਂ 18:24.

  • “ਮੈਂ ਆਪਣੀ ਜਾਨ ਦੀ ਕੁੜੱਤਣ ਵਿੱਚ ਬੋਲਾਂਗਾ!”​—ਅੱਯੂਬ 10:1.

  • ‘ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਪਰਮੇਸ਼ੁਰ ਦੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।’​—ਜ਼ਬੂਰਾਂ ਦੀ ਪੋਥੀ 94:19.

ਤੁਸੀਂ ਦੂਜਿਆਂ ਦੀ ਮਦਦ ਕਰ ਸਕਦੇ ਹੋ

“ਮੈਂ ਅਤੇ ਮੇਰਾ ਪਰਿਵਾਰ ਯਹੋਵਾਹ ਦੇ ਗਵਾਹ ਹਾਂ। ਕੁਝ ਸਾਲ ਪਹਿਲਾਂ ਦੋ ਬੱਚਿਆਂ ਦੀ ਮੰਮੀ ਦੀ ਕੈਂਸਰ ਨਾਲ ਮੌਤ ਹੋ ਗਈ ਜਿਨ੍ਹਾਂ ਨੂੰ ਅਸੀਂ ਜਾਣਦੇ ਸੀ। ਉਨ੍ਹਾਂ ਦੀ ਉਮਰ ਛੇ ਤੇ ਤਿੰਨ ਸਾਲਾਂ ਦੀ ਸੀ। ਜਦੋਂ 17 ਸਾਲ ਪਹਿਲਾਂ ਸਾਡੇ ਡੈਡੀ ਦੀ ਮੌਤ ਹੋਈ ਸੀ, ਤਾਂ ਮੇਰੀ ਤੇ ਮੇਰੀ ਭੈਣ ਦੀ ਉਮਰ ਇੰਨੀ ਕੁ ਹੀ ਸੀ।

“ਮੈਂ, ਮੇਰੇ ਮੰਮੀ ਜੀ, ਮੇਰੀ ਛੋਟੀ ਭੈਣ ਤੇ ਭਰਾ ਨੇ ਉਨ੍ਹਾਂ ਦੀ ਮਦਦ ਕੀਤੀ। ਅਸੀਂ ਉਨ੍ਹਾਂ ਨੂੰ ਆਪਣੇ ਘਰ ਬੁਲਾਉਂਦੇ ਸੀ। ਜਦੋਂ ਵੀ ਉਹ ਗੱਲ ਕਰਨੀ ਚਾਹੁੰਦੇ ਸਨ, ਤਾਂ ਅਸੀਂ ਉਨ੍ਹਾਂ ਦੀ ਗੱਲ ਸੁਣਦੇ ਸੀ। ਅਸੀਂ ਉਨ੍ਹਾਂ ਨਾਲ ਸਮਾਂ ਬਿਤਾਉਂਦੇ ਸੀ। ਅਸੀਂ ਉਨ੍ਹਾਂ ਨਾਲ ਖੇਡਦੇ ਸੀ ਤੇ ਗੱਲਾਂ ਕਰਦੇ ਸੀ। ਨਾਲੇ ਜਦੋਂ ਉਹ ਸਲਾਹ ਮੰਗਦੇ ਸਨ, ਤਾਂ ਅਸੀਂ ਉਨ੍ਹਾਂ ਨੂੰ ਸਲਾਹ ਵੀ ਦਿੰਦੇ ਸੀ।

“ਮਾਂ ਜਾਂ ਬਾਪ ਦੇ ਗੁਜ਼ਰ ਜਾਣ ਦਾ ਦੁੱਖ ਅਸਹਿ ਹੁੰਦਾ ਹੈ ਅਤੇ ਇਸ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ। ਸਮੇਂ ਦੇ ਬੀਤਣ ਨਾਲ ਤੁਹਾਡੇ ਲਈ ਦੁੱਖ ਸਹਿਣਾ ਸੌਖਾ ਹੋ ਜਾਂਦਾ ਹੈ, ਪਰ ਤੁਸੀਂ ਇਸ ਨੂੰ ਕਦੇ ਭੁੱਲ ਨਹੀਂ ਸਕਦੇ। ਮੈਨੂੰ ਪਤਾ ਸੀ ਕਿ ਇਹ ਪਰਿਵਾਰ ਕਿਨ੍ਹਾਂ ਹਾਲਤਾਂ ਵਿੱਚੋਂ ਗੁਜ਼ਰ ਰਿਹਾ ਸੀ। ਇਸ ਕਰਕੇ ਮੈਨੂੰ ਖ਼ੁਸ਼ੀ ਹੈ ਕਿ ਸਾਡੇ ਪਰਿਵਾਰ ਨੇ ਉਨ੍ਹਾਂ ਦੀ ਮਦਦ ਕੀਤੀ। ਇੱਦਾਂ ਕਰਨ ਨਾਲ ਸਾਡਾ ਉਨ੍ਹਾਂ ਨਾਲ ਅਤੇ ਆਪਸ ਵਿਚ ਰਿਸ਼ਤਾ ਮਜ਼ਬੂਤ ਹੋਇਆ।”​—ਦਾਮੀ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ