ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g17 ਨੰ. 2 ਸਫ਼ੇ 10-11
  • ਐਂਟੇਰਿਕ ਨਾੜੀ ਤੰਤਰ—ਸਾਡੇ ਸਰੀਰ ਦਾ “ਦੂਸਰਾ ਦਿਮਾਗ਼”?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਐਂਟੇਰਿਕ ਨਾੜੀ ਤੰਤਰ—ਸਾਡੇ ਸਰੀਰ ਦਾ “ਦੂਸਰਾ ਦਿਮਾਗ਼”?
  • ਜਾਗਰੂਕ ਬਣੋ!—2017
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • “ਇਕ ਰਸਾਇਣਕ ਕਾਰਖ਼ਾਨਾ”
  • ਵਧੀਆ ਸੰਚਾਰ
  • ਦਿਮਾਗ਼ ਦਾ ਖੋਜਕਾਰ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ
    ਜਾਗਰੂਕ ਬਣੋ!—2017
  • ਵਿਸ਼ਾ-ਸੂਚੀ
    ਜਾਗਰੂਕ ਬਣੋ!—2017
ਜਾਗਰੂਕ ਬਣੋ!—2017
g17 ਨੰ. 2 ਸਫ਼ੇ 10-11
ਪਾਚਨ ਪ੍ਰਣਾਲੀ ਵਿਚ ਐਂਟੇਰਿਕ ਨਾੜੀ ਤੰਤਰ

ਐਂਟੇਰਿਕ ਨਾੜੀ ਤੰਤਰ (ਨੀਲੇ ਰੰਗ ਦਾ) ਪਾਚਨ ਨਾਲੀ ਵਿਚ ਫੈਲਿਆ ਹੋਇਆ

ਐਂਟੇਰਿਕ ਨਾੜੀ ਤੰਤਰ ਸਾਡੇ ਸਰੀਰ ਦਾ “ਦੂਸਰਾ ਦਿਮਾਗ਼”?

ਸਾਡੇ ਸਰੀਰ ਵਿਚ ਕਿੰਨੇ ਦਿਮਾਗ਼ ਹੁੰਦੇ? ਹਾਂ ਤੁਸੀਂ ਠੀਕ ਕਿਹਾ, “ਇਕ” ਹੀ ਹੁੰਦਾ। ਪਰ ਸਾਡੇ ਸਰੀਰ ਵਿਚ ਹੋਰ ਨਾੜੀ ਤੰਤਰ ਵੀ ਹਨ। ਇਕ ਨਰਵ ਸੈੱਲਾਂ (ਨਿਊਰੋਨਜ਼) ਦਾ ਨੈੱਟਵਰਕ ਇੰਨਾ ਫੈਲਿਆ ਹੋਇਆ ਹੈ ਕਿ ਕੁਝ ਵਿਗਿਆਨੀ ਇਸ ਨੂੰ “ਦੂਸਰਾ ਦਿਮਾਗ਼” ਕਹਿੰਦੇ ਹਨ। ਇਸ ਨੂੰ ਐਂਟੇਰਿਕ ਨਾੜੀ ਤੰਤਰ ਕਹਿੰਦੇ ਹਨ। ਇਹ ਸਾਡੇ ਸਿਰ ਵਿਚ ਨਹੀਂ, ਸਗੋਂ ਇਸ ਦਾ ਜ਼ਿਆਦਾ ਹਿੱਸਾ ਸਾਡੇ ਢਿੱਡ ਵਿਚ ਹੁੰਦਾ ਹੈ।

ਸਾਡੇ ਸਰੀਰ ਨੂੰ ਭੋਜਨ ਤੋਂ ਊਰਜਾ ਬਣਾਉਣ ਲਈ ਬਹੁਤ ਸਾਰੇ ਕੰਮ ਕਰਨ ਅਤੇ ਤਾਲਮੇਲ ਦੀ ਲੋੜ ਪੈਂਦੀ ਹੈ। ਇਸ ਲਈ ਸਾਡਾ ਦਿਮਾਗ਼ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਸ ਨੇ ਭੋਜਨ ਪਚਾਉਣ ਦਾ ਜ਼ਿਆਦਾਤਰ ਕੰਮ ਇਸ ਨਾੜੀ ਤੰਤਰ ਨੂੰ ਹੀ ਦਿੱਤਾ ਹੈ।

ਭਾਵੇਂ ਕਿ ਨਾੜੀ ਤੰਤਰ ਦਿਮਾਗ਼ ਨਾਲੋਂ ਕਿਤੇ ਸਾਧਾਰਣ ਹੈ, ਪਰ ਹੈ ਬਹੁਤ ਗੁੰਝਲਦਾਰ। ਇਨਸਾਨਾਂ ਵਿਚ ਇਹ ਲਗਭਗ 20-60 ਕਰੋੜ ਨਰਵ ਸੈੱਲਾਂ ਦਾ ਬਣਿਆ ਹੈ। ਨਰਵ ਸੈੱਲਾਂ ਦਾ ਇਹ ਗੁੰਝਲਦਾਰ ਨੈੱਟਵਰਕ ਸਾਡੀ ਪਾਚਨ-ਪ੍ਰਣਾਲੀ ਵਿਚ ਬਣਿਆ ਹੈ। ਵਿਗਿਆਨੀ ਮੰਨਦੇ ਹਨ ਕਿ ਜੇ ਨਾੜੀ ਤੰਤਰ ਵਾਲਾ ਕੰਮ ਦਿਮਾਗ਼ ਨੂੰ ਕਰਨਾ ਪੈਂਦਾ, ਤਾਂ ਦਿਮਾਗ਼ ਤੋਂ ਪਾਚਨ-ਪ੍ਰਣਾਲੀ ਤਕ ਆਉਣ ਵਾਲੀਆਂ ਨਸਾਂ ਬਹੁਤ ਮੋਟੀਆਂ ਹੋਣੀਆਂ ਸਨ। ਦ ਸੈਕਿੰਡ ਬ੍ਰੇਨ ਨਾਂ ਦੀ ਕਿਤਾਬ ਦੱਸਦੀ ਹੈ, “ਇਸ ਲਈ ਇਹੀ ਸੌਖਾ ਤੇ ਸੁਰੱਖਿਅਤ ਹੈ ਕਿ [ਪਾਚਨ-ਪ੍ਰਣਾਲੀ] ਆਪਣਾ ਸਾਰਾ ਕੰਮ ਆਪ ਹੀ ਕਰੇ।”

“ਇਕ ਰਸਾਇਣਕ ਕਾਰਖ਼ਾਨਾ”

ਭੋਜਨ ਪਚਾਉਣ ਲਈ ਸਹੀ ਸਮੇਂ ʼਤੇ ਅਲੱਗ-ਅਲੱਗ ਤਰ੍ਹਾਂ ਦੇ ਰਸਾਇਣਕ ਮਿਸ਼ਰਣ ਪੈਦਾ ਕਰਨ ਅਤੇ ਇਨ੍ਹਾਂ ਨੂੰ ਸਹੀ ਜਗ੍ਹਾ ʼਤੇ ਪਹੁੰਚਾਏ ਜਾਣ ਦੀ ਲੋੜ ਪੈਂਦੀ ਹੈ। ਪ੍ਰੋਫ਼ੈਸਰ ਗੈਰੀ ਮੌ ਬਿਲਕੁਲ ਸਹੀ ਕਹਿੰਦਾ ਹੈ ਕਿ ਪਾਚਨ-ਪ੍ਰਣਾਲੀ “ਇਕ ਰਸਾਇਣਕ ਕਾਰਖ਼ਾਨਾ” ਹੈ। ਇਸ ਕਾਰਖ਼ਾਨੇ ਵਿਚ ਹੋਣ ਵਾਲਾ ਕੰਮ ਬਹੁਤ ਹੈਰਾਨ ਕਰਨ ਵਾਲਾ ਹੈ। ਉਦਾਹਰਣ ਲਈ, ਆਂਦਰਾਂ ਦੀ ਪਰਤ ਵਿਚ ਖ਼ਾਸ ਤਰ੍ਹਾਂ ਦੇ ਸੈੱਲ ਹੁੰਦੇ ਹਨ ਜੋ ਖਾਧੇ ਗਏ ਭੋਜਨ ਵਿਚ ਮੌਜੂਦ ਰਸਾਇਣਾਂ ਦੀ ਪਛਾਣ ਕਰਦੇ ਹਨ। ਇਸ ਜਾਣਕਾਰੀ ਅਨੁਸਾਰ ਇਹ ਨਾੜੀ ਤੰਤਰ ਪਚਾਉਣ ਵਾਲੇ ਸਹੀ ਐਨਜ਼ਾਇਮ ਪੈਦਾ ਕਰਨ ਵਿਚ ਮਦਦ ਕਰਦਾ ਹੈ ਜੋ ਖਾਣੇ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਤੋੜਦੇ ਹਨ ਤਾਂਕਿ ਸਰੀਰ ਇਨ੍ਹਾਂ ਨੂੰ ਪਚਾ ਸਕੇ। ਨਾਲੇ ਨਾੜੀ ਤੰਤਰ ਖਾਣੇ ਦੇ ਰਸਾਇਣਕ ਗੁਣਾਂ ਦਾ ਵੀ ਧਿਆਨ ਰੱਖਦਾ ਹੈ ਅਤੇ ਇਨ੍ਹਾਂ ਅਨੁਸਾਰ ਇਹ ਪਚਾਉਣ ਵਾਲੇ ਐਨਜ਼ਾਇਮਾਂ ਵਿਚ ਫੇਰ-ਬਦਲ ਕਰਦਾ ਹੈ।

ਸੋਚੋ ਕਿ ਪਾਚਨ ਨਾਲੀ ਇਕ ਅਜਿਹੀ ਫੈਕਟਰੀ ਹੈ ਜੋ ਜ਼ਿਆਦਾਤਰ ਨਾੜੀ ਤੰਤਰ ਦੇ ਕਹਿਣ ʼਤੇ ਚੱਲਦੀ ਹੈ। ਸਾਡਾ “ਦੂਸਰਾ ਦਿਮਾਗ਼” ਪਾਚਨ ਨਾਲੀ ਦੀਆਂ ਮਾਸ-ਪੇਸ਼ੀਆਂ ਨੂੰ ਸੁੰਗੜਨ ਦਾ ਨਿਰਦੇਸ਼ ਦਿੰਦਾ ਹੈ ਤਾਂਕਿ ਭੋਜਨ ਪਾਚਨ-ਪ੍ਰਣਾਲੀ ਵਿਚ ਅੱਗੇ ਵੱਧ ਸਕੇ। ਨਾੜੀ ਤੰਤਰ ਧਿਆਨ ਰੱਖਦਾ ਹੈ ਕਿ ਮਾਸ-ਪੇਸ਼ੀਆਂ ਕਿੰਨੇ ਜ਼ੋਰ ਤੇ ਕਿੰਨੀ ਵਾਰ ਸੁੰਗੜਨ ਤਾਂਕਿ ਖਾਣਾ ਪਾਚਨ-ਪ੍ਰਣਾਲੀ ਵਿਚ ਇਕ ਘੁੰਮਦੀ ਬੈੱਲਟ ਉੱਤੇ ਪਏ ਸਾਮਾਨ ਵਾਂਗ ਅੱਗੇ ਵਧਦਾ ਰਹੇ।

ਨਾੜੀ ਤੰਤਰ ਸੁਰੱਖਿਆ ਦਾ ਵੀ ਖ਼ਿਆਲ ਰੱਖਦਾ ਹੈ। ਅਸੀਂ ਜੋ ਭੋਜਨ ਖਾਂਦੇ ਹਾਂ, ਉਸ ਵਿਚ ਬਹੁਤ ਨੁਕਸਾਨਦੇਹ ਜੀਵਾਣੂ ਹੋ ਸਕਦੇ ਹਨ। ਇਸ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਲਗਭਗ 70-80 ਪ੍ਰਤਿਸ਼ਤ ਲਿਮਫੋਸਾਈਟ ਸੈੱਲ, ਜੋ ਸਾਡੇ ਸਰੀਰ ਦੀ ਰਾਖੀ ਕਰਨ ਵਾਲੇ ਇਮਿਊਨ ਸਿਸਟਮ ਦਾ ਜ਼ਰੂਰੀ ਹਿੱਸਾ ਹਨ, ਸਾਡੇ ਢਿੱਡ ਵਿਚ ਹੀ ਹੁੰਦੇ ਹਨ। ਜੇ ਕਿਤੇ ਅਸੀਂ ਭੋਜਨ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਨੁਕਸਾਨਦੇਹ ਜੀਵਾਣੂ ਖਾ ਲਈਏ, ਤਾਂ ਨਾੜੀ ਤੰਤਰ ਸਾਡੇ ਸਰੀਰ ਦੀ ਸੁਰੱਖਿਆ ਕਰਦੇ ਹੋਏ ਸਾਡੇ ਢਿੱਡ ਵਿਚ ਜ਼ੋਰਦਾਰ ਵੱਟ ਪਾਉਣਾ ਸ਼ੁਰੂ ਕਰਦਾ ਹੈ ਜਿਸ ਕਰਕੇ ਹਾਨੀਕਾਰਕ ਪਦਾਰਥ ਦਸਤ ਜਾਂ ਉਲਟੀ ਰਾਹੀਂ ਬਾਹਰ ਨਿਕਲ ਜਾਂਦੇ ਹਨ।

ਵਧੀਆ ਸੰਚਾਰ

ਚਾਹੇ ਲੱਗਦਾ ਹੈ ਕਿ ਨਾੜੀ ਤੰਤਰ ਦਿਮਾਗ਼ ਤੋਂ ਆਜ਼ਾਦ ਕੰਮ ਕਰਦਾ ਹੈ, ਪਰ ਦੋਵੇਂ ਨਾੜੀ ਤੰਤਰ ਲਗਾਤਾਰ ਸੰਚਾਰ ਕਰਦੇ ਰਹਿੰਦੇ ਹਨ। ਉਦਾਹਰਣ ਲਈ, ਨਾੜੀ ਤੰਤਰ ਉਨ੍ਹਾਂ ਹਾਰਮੋਨਜ਼ ਨੂੰ ਵਧਾਉਂਦਾ-ਘਟਾਉਂਦਾ ਹੈ ਜੋ ਸਾਡੇ ਦਿਮਾਗ਼ ਨੂੰ ਦੱਸਦੇ ਹਨ ਕਿ ਸਾਨੂੰ ਕਦੋਂ ਤੇ ਕਿੰਨਾ ਖਾਣਾ ਚਾਹੀਦਾ ਹੈ। ਜਦੋਂ ਅਸੀਂ ਰੱਜ ਜਾਂਦੇ ਹਾਂ, ਤਾਂ ਨਾੜੀ ਤੰਤਰ ਦੇ ਨਰਵ ਸੈੱਲ ਦਿਮਾਗ਼ ਨੂੰ ਦੱਸ ਦਿੰਦੇ ਹਨ। ਨਾਲੇ ਜੇ ਜ਼ਿਆਦਾ ਖਾਣ ʼਤੇ ਸਾਡਾ ਜੀ ਕੱਚਾ ਹੋਣ ਲੱਗ ਪਵੇ, ਤਾਂ ਇਹ ਨਾੜੀ ਤੰਤਰ ਦਾ ਹੀ ਕੰਮ ਹੈ।

ਇਸ ਲੇਖ ਨੂੰ ਪੜ੍ਹਨ ਤੋਂ ਪਹਿਲਾਂ ਵੀ ਤੁਸੀਂ ਸ਼ਾਇਦ ਕਦੇ ਸੋਚਿਆ ਹੋਣਾ ਕਿ ਤੁਹਾਡੀ ਪਾਚਨ ਨਾਲੀ ਅਤੇ ਦਿਮਾਗ਼ ਵਿਚ ਜ਼ਰੂਰ ਸੰਚਾਰ ਹੁੰਦਾ ਹੋਣਾ। ਮਿਸਾਲ ਲਈ, ਕੀ ਤੁਸੀਂ ਗੌਰ ਕੀਤਾ ਕਿ ਕੁਝ ਖਾ ਕੇ ਤੁਹਾਡਾ ਮੂਡ ਵਧੀਆ ਹੋ ਜਾਂਦਾ? ਖੋਜਕਾਰ ਦੱਸਦੇ ਹਨ ਕਿ ਇੱਦਾਂ ਉਦੋਂ ਹੁੰਦਾ ਜਦੋਂ ਨਾੜੀ ਤੰਤਰ ਸਾਡੇ ਦਿਮਾਗ਼ ਨੂੰ ‘ਖ਼ੁਸ਼ੀ ਦੇ ਸਿਗਨਲ’ ਭੇਜਦਾ ਹੈ। ਇਹ ਪ੍ਰਕ੍ਰਿਆ ਸ਼ੁਰੂ ਹੋਣ ਕਰਕੇ ਅਸੀਂ ਵਧੀਆ ਮਹਿਸੂਸ ਕਰਦੇ ਹਾਂ। ਸ਼ਾਇਦ ਇਸੇ ਕਰਕੇ ਕਈ ਲੋਕ ਜਦੋਂ ਤਣਾਅ ਵਿਚ ਹੁੰਦੇ ਹਨ, ਤਾਂ ਆਪਣੀ ਪਸੰਦ ਦਾ ਖਾਣਾ ਖਾਂਦੇ ਹਨ। ਇਸੇ ਕਰਕੇ ਵਿਗਿਆਨੀ ਡਿਪਰੈਸ਼ਨ ਦਾ ਇਲਾਜ ਕਰਨ ਲਈ ਨਾੜੀ ਤੰਤਰ ਨੂੰ ਉਤੇਜਿਤ ਕਰਨ ਦਾ ਕੋਈ ਤਰੀਕਾ ਲੱਭ ਰਹੇ ਹਨ।

ਦਿਮਾਗ਼ ਅਤੇ ਪਾਚਨ-ਪ੍ਰਣਾਲੀ ਵਿਚ ਸੰਚਾਰ ਦੀ ਦੂਸਰੀ ਉਦਾਹਰਣ ਹੈ ਕਿ ਕਈ ਲੋਕਾਂ ਨੂੰ ਘਬਰਾਹਟ ਕਰਕੇ ਢਿੱਡ ਵਿਚ ਵੱਟ ਪੈਣ ਲੱਗ ਪੈਂਦੇ ਹਨ। ਇਹ ਇਸ ਕਰਕੇ ਹੁੰਦਾ ਕਿਉਂਕਿ ਜਦੋਂ ਇਨਸਾਨ ਤਣਾਅ ਵਿਚ ਹੁੰਦਾ ਹੈ, ਤਾਂ ਨਾੜੀ ਤੰਤਰ ਲਹੂ ਦਾ ਵਹਾਅ ਢਿੱਡ ਤੋਂ ਦੂਰ ਕਰ ਕੇ ਦਿਮਾਗ਼ ਵੱਲ ਕਰ ਦਿੰਦਾ ਹੈ। ਨਾਲੇ ਸਾਡਾ ਜੀ ਕੱਚਾ ਹੋਣਾ ਸ਼ੁਰੂ ਹੋ ਸਕਦਾ ਹੈ ਜਦੋਂ ਤਣਾਅ ਵਿਚ ਦਿਮਾਗ਼ ਨਾੜੀ ਤੰਤਰ ਨੂੰ ਨਿਰਦੇਸ਼ਨ ਦਿੰਦਾ ਹੈ ਕਿ ਉਹ ਆਂਦਰਾਂ ਦੇ ਸੁੰਗੜਨ ਵਿਚ ਬਦਲਾਅ ਕਰੇ।

ਚਾਹੇ ਕਿ ਨਾੜੀ ਤੰਤਰ ਇਹ ਸਾਰੇ ਕੰਮ ਕਰਦਾ ਹੈ, ਪਰ ਇਹ ਸਾਡੇ ਲਈ ਸੋਚਣ ਜਾਂ ਫ਼ੈਸਲੇ ਕਰਨ ਦਾ ਕੰਮ ਨਹੀਂ ਕਰ ਸਕਦਾ। ਦੂਸਰੇ ਸ਼ਬਦਾਂ ਵਿਚ ਨਾੜੀ ਤੰਤਰ ਦਿਮਾਗ਼ ਨਹੀਂ ਹੈ। ਇਸ ਦੀ ਮਦਦ ਨਾਲ ਤੁਸੀਂ ਨਾ ਤਾਂ ਗਾਣੇ ਲਿਖ ਸਕਦੇ, ਨਾ ਹੀ ਆਪਣੇ ਬੈਂਕ ਖ਼ਾਤੇ ਦਾ ਹਿਸਾਬ-ਕਿਤਾਬ ਰੱਖ ਸਕਦੇ ਹੋ ਅਤੇ ਨਾ ਹੀ ਸਕੂਲ ਦਾ ਕੰਮ ਕਰ ਸਕਦੇ ਹੋ। ਪਰ ਇਹ ਸ਼ਾਨਦਾਰ ਤੇ ਗੁੰਝਲਦਾਰ ਪ੍ਰਬੰਧ ਅੱਜ ਵੀ ਵਿਗਿਆਨੀਆਂ ਨੂੰ ਹੈਰਾਨ ਕਰਦਾ ਹੈ ਅਤੇ ਇਸ ਬਾਰੇ ਅਜੇ ਵੀ ਬਹੁਤ ਕੁਝ ਜਾਣਨਾ ਬਾਕੀ ਹੈ। ਸੋ ਅਗਲੀ ਵਾਰ ਖਾਣਾ ਖਾਣ ਵੇਲੇ ਇਕ ਮਿੰਟ ਲਈ ਜ਼ਰਾ ਰੁਕ ਕੇ ਸੋਚੋ ਕਿ ਪਾਚਨ-ਪ੍ਰਣਾਲੀ ਕਿਵੇਂ ਕੰਮ ਕਰਦੀ ਹੈ, ਕਿਵੇਂ ਜਾਣਕਾਰੀ ਇਕੱਠੀ ਕਰਦੀ ਹੈ ਅਤੇ ਦਿਮਾਗ਼ ਨਾਲ ਕਿਵੇਂ ਤਾਲ-ਮੇਲ ਤੇ ਸੰਚਾਰ ਕਰਦੀ ਹੈ!

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ