ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g17 ਨੰ. 4 ਸਫ਼ੇ 14-15
  • ਰੱਬ ਦਾ ਨਾਮ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਰੱਬ ਦਾ ਨਾਮ
  • ਜਾਗਰੂਕ ਬਣੋ!—2017
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਰੱਬ ਦਾ ਨਾਮ ਕੀ ਹੈ?
  • ਰੱਬ ਦੇ ਨਾਮ ਦਾ ਕੀ ਮਤਲਬ ਹੈ?
  • ਰੱਬ ਦਾ ਨਾਮ ਕੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2019
  • ਪਰਮੇਸ਼ੁਰ ਦਾ ਨਾਂ—ਇਸ ਦੀ ਵਰਤੋਂ ਅਤੇ ਇਸ ਦਾ ਮਤਲਬ
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
  • ਕੀ ਤੁਸੀਂ ਰੱਬ ਦਾ ਨਾਂ ਜਾਣਦੇ ਹੋ ਤੇ ਇਹ ਨਾਂ ਲੈਂਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
  • ਯਹੋਵਾਹ ਦੇ ਮਹਾਨ ਨਾਂ ਦੀ ਵਡਿਆਈ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
ਹੋਰ ਦੇਖੋ
ਜਾਗਰੂਕ ਬਣੋ!—2017
g17 ਨੰ. 4 ਸਫ਼ੇ 14-15
ਟੈਟ੍ਰਾਗ੍ਰਾਮਟਨ

ਬਾਈਬਲ ਦੀਆਂ ਪੁਰਾਣੀਆਂ ਹੱਥ-ਲਿਖਤਾਂ ਵਿਚ ਬਹੁਤ ਵਾਰ ਇਬਰਾਨੀ ਅੱਖਰਾਂ ਵਿਚ ਰੱਬ ਦਾ ਨਾਮ ਆਉਂਦਾ ਹੈ

ਬਾਈਬਲ ਕੀ ਕਹਿੰਦੀ ਹੈ

ਰੱਬ ਦਾ ਨਾਮ

ਲੱਖਾਂ ਹੀ ਲੋਕ ਰੱਬ ਨੂੰ ਪ੍ਰਭੂ, ਅੱਤ ਮਹਾਨ, ਅੱਲਾ ਜਾਂ ਸਿਰਫ਼ ਰੱਬ ਕਹਿ ਕੇ ਪੁਕਾਰਦੇ ਹਨ। ਪਰ ਰੱਬ ਦਾ ਇਕ ਨਾਮ ਹੈ। ਕੀ ਤੁਹਾਨੂੰ ਉਸ ਦਾ ਨਾਮ ਲੈਣਾ ਚਾਹੀਦਾ ਹੈ?

ਰੱਬ ਦਾ ਨਾਮ ਕੀ ਹੈ?

ਲੋਕੀ ਕੀ ਕਹਿੰਦੇ ਹਨ?

ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਰੱਬ ਦਾ ਨਾਮ ਯਿਸੂ ਹੈ। ਦੂਜੇ ਦਾਅਵਾ ਕਰਦੇ ਹਨ ਕਿ ਸਰਬਸ਼ਕਤੀਮਾਨ ਰੱਬ ਸਿਰਫ਼ ਇੱਕੋ ਹੈ। ਇਸ ਲਈ ਉਸ ਦਾ ਨਾਮ ਲੈਣਾ ਜ਼ਰੂਰੀ ਨਹੀਂ ਹੈ। ਪਰ ਕਈ ਲੋਕ ਬਹਿਸ ਕਰਦੇ ਹਨ ਕਿ ਰੱਬ ਦਾ ਨਾਮ ਲੈਣਾ ਸਹੀ ਨਹੀਂ ਹੈ।

ਬਾਈਬਲ ਕੀ ਕਹਿੰਦੀ ਹੈ?

ਸਰਬਸ਼ਕਤੀਮਾਨ ਰੱਬ ਦਾ ਨਾਮ ਯਿਸੂ ਨਹੀਂ ਹੈ ਕਿਉਂਕਿ ਉਹ ਸਰਬਸ਼ਕਤੀਮਾਨ ਨਹੀਂ ਹੈ। ਦਰਅਸਲ ਯਿਸੂ ਨੇ ਆਪਣੇ ਚੇਲਿਆਂ ਨੂੰ ਰੱਬ ਨੂੰ ਪ੍ਰਾਰਥਨਾ ਕਰਨੀ ਸਿਖਾਈ: “ਹੇ ਪਿਤਾ, ਤੇਰਾ ਨਾਮ ਪਵਿੱਤਰ ਕੀਤਾ ਜਾਵੇ।” (ਲੂਕਾ 11:2) ਯਿਸੂ ਨੇ ਖ਼ੁਦ ਪ੍ਰਾਰਥਨਾ ਕੀਤੀ: “ਹੇ ਪਿਤਾ, ਆਪਣੇ ਨਾਮ ਦੀ ਮਹਿਮਾ ਕਰ।”​—ਯੂਹੰਨਾ 12:28.

ਬਾਈਬਲ ਵਿਚ ਰੱਬ ਕਹਿੰਦਾ ਹੈ: “ਮੈਂ ਯਹੋਵਾਹ ਹਾਂ, ਏਹੋ ਈ ਮੇਰਾ ਨਾਮ ਹੈ, ਅਤੇ ਮੈਂ ਆਪਣਾ ਪਰਤਾਪ ਦੂਜੇ ਨੂੰ ਨਹੀਂ ਦਿਆਂਗਾ।” (ਯਸਾਯਾਹ 42:8) ਇਬਰਾਨੀ ਭਾਸ਼ਾ ਵਿਚ ਜਿਨ੍ਹਾਂ ਚਾਰ ਅੱਖਰਾਂ ਤੋਂ ਰੱਬ ਦਾ ਨਾਮ ਬਣਿਆ ਹੈ, ਉਨ੍ਹਾਂ ਦਾ ਪੰਜਾਬੀ ਵਿਚ ਅਨੁਵਾਦ “ਯਹੋਵਾਹ” ਕੀਤਾ ਗਿਆ ਹੈ। ਇਬਰਾਨੀ ਲਿਖਤਾਂ ਵਿਚ ਲਗਭਗ 7,000 ਵਾਰ ਇਹ ਨਾਮ ਆਉਂਦਾ ਹੈ।a ਬਾਈਬਲ ਵਿਚ ਇਹ ਨਾਮ ਕਿਸੇ ਵੀ ਖ਼ਿਤਾਬ ਨਾਲੋਂ ਕਿਤੇ ਜ਼ਿਆਦਾ ਵਾਰ ਆਉਂਦਾ ਹੈ, ਜਿਵੇਂ “ਰੱਬ” ਜਾਂ “ਸਰਬਸ਼ਕਤੀਮਾਨ”। ਨਾਲੇ ਯਹੋਵਾਹ ਦਾ ਨਾਮ ਹੋਰ ਕਿਸੇ ਵੀ ਨਾਮ ਨਾਲੋਂ ਕਿਤੇ ਜ਼ਿਆਦਾ ਵਾਰ ਆਉਂਦਾ ਹੈ, ਜਿਵੇਂ ਅਬਰਾਹਾਮ, ਮੂਸਾ ਜਾਂ ਦਾਊਦ।

ਕੁਝ ਲੋਕ ਮੰਨਦੇ ਹਨ ਕਿ ਆਦਰਮਈ ਤਰੀਕੇ ਨਾਲ ਵੀ ਰੱਬ ਦਾ ਨਾਮ ਲੈਣਾ ਸਹੀ ਨਹੀਂ ਹੈ। ਪਰ ਬਾਈਬਲ ਵਿਚ ਯਹੋਵਾਹ ਨੇ ਕਿਤੇ ਵੀ ਆਦਰ ਨਾਲ ਆਪਣਾ ਨਾਮ ਲੈਣ ਤੋਂ ਨਹੀਂ ਰੋਕਿਆ। ਇਸ ਦੀ ਬਜਾਇ, ਬਾਈਬਲ ਤੋਂ ਪਤਾ ਲੱਗਦਾ ਹੈ ਕਿ ਰੱਬ ਦੇ ਸੇਵਕ ਬਿਨਾਂ ਝਿਜਕੇ ਉਸ ਦਾ ਨਾਮ ਲੈਂਦੇ ਸਨ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਉਹ ਨਾਮ ਦਿੱਤੇ ਜਿਸ ਵਿਚ ਯਹੋਵਾਹ ਦਾ ਨਾਮ ਆਉਂਦਾ ਸੀ, ਜਿਵੇਂ ਏਲੀਯਾਹ, ਜਿਸ ਦਾ ਮਤਲਬ ਹੈ “ਮੇਰਾ ਰੱਬ ਯਹੋਵਾਹ ਹੈ” ਅਤੇ ਜ਼ਕਰਯਾਹ, ਜਿਸ ਦਾ ਮਤਲਬ ਹੈ “ਯਹੋਵਾਹ ਨੇ ਮੈਨੂੰ ਯਾਦ ਕੀਤਾ।” ਨਾਲੇ ਉਹ ਹਰ ਰੋਜ਼ ਇਕ-ਦੂਜੇ ਨਾਲ ਗੱਲਾਂ ਕਰਦਿਆਂ ਵੀ ਰੱਬ ਦਾ ਨਾਮ ਲੈਣ ਤੋਂ ਝਿਜਕਦੇ ਨਹੀਂ ਸਨ।​—ਰੂਥ 2:4.

ਰੱਬ ਚਾਹੁੰਦਾ ਹੈ ਕਿ ਅਸੀਂ ਉਸ ਦਾ ਨਾਮ ਲਈਏ। ਸਾਨੂੰ ‘ਯਹੋਵਾਹ ਦਾ ਧੰਨਵਾਦ ਕਰਨ, ਉਹ ਦਾ ਨਾਮ ਲੈ ਕੇ ਪੁਕਾਰਨ’ ਦੀ ਹੱਲਾਸ਼ੇਰੀ ਦਿੱਤੀ ਗਈ ਹੈ। (ਜ਼ਬੂਰਾਂ ਦੀ ਪੋਥੀ 105:1) ਉਹ ਉਨ੍ਹਾਂ ਵੱਲ ਖ਼ਾਸ ਧਿਆਨ ਦਿੰਦਾ ਹੈ ਜੋ “ਉਸ ਦੇ ਨਾਮ ਦਾ ਵਿਚਾਰ” ਕਰਦੇ ਹਨ।​—ਮਲਾਕੀ 3:16.

“ਭਈ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!”​—ਜ਼ਬੂਰਾਂ ਦੀ ਪੋਥੀ 83:18.

ਰੱਬ ਦੇ ਨਾਮ ਦਾ ਕੀ ਮਤਲਬ ਹੈ?

ਕੁਝ ਵਿਦਵਾਨ ਮੰਨਦੇ ਹਨ ਕਿ ਇਬਰਾਨੀ ਵਿਚ ਯਹੋਵਾਹ ਦੇ ਨਾਮ ਦਾ ਮਤਲਬ ਹੈ, “ਉਹ ਕਰਨ ਤੇ ਕਰਾਉਣ ਵਾਲਾ ਬਣਦਾ ਹੈ।” ਇਸ ਤੋਂ ਪਤਾ ਲੱਗਦਾ ਹੈ ਉਹ ਜੋ ਚਾਹੇ ਬਣ ਸਕਦਾ ਹੈ ਅਤੇ ਆਪਣਾ ਮਕਸਦ ਪੂਰਾ ਕਰਨ ਲਈ ਆਪਣੀ ਸ੍ਰਿਸ਼ਟੀ ਤੋਂ ਕੁਝ ਵੀ ਕਰਵਾ ਸਕਦਾ ਹੈ। ਸਿਰਫ਼ ਸਰਬਸ਼ਕਤੀਮਾਨ ਤੇ ਸਿਰਜਣਹਾਰ ਹੀ ਇਸ ਨਾਮ ʼਤੇ ਖਰਾ ਉੱਤਰ ਸਕਦਾ ਹੈ।

ਰੱਬ ਦਾ ਨਾਮ ਲੈ ਕੇ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?

ਰੱਬ ਦਾ ਨਾਮ ਜਾਣ ਕੇ ਉਸ ਬਾਰੇ ਤੁਹਾਡੀ ਸੋਚ ਬਦਲ ਜਾਵੇਗੀ। ਤੁਹਾਡੇ ਲਈ ਰੱਬ ਨਾਲ ਕਰੀਬੀ ਰਿਸ਼ਤਾ ਜੋੜਨਾ ਹੋਰ ਵੀ ਸੌਖਾ ਹੋ ਜਾਵੇਗਾ। ਤੁਸੀਂ ਉਸ ਵਿਅਕਤੀ ਨਾਲ ਕਰੀਬੀ ਰਿਸ਼ਤਾ ਕਿਵੇਂ ਜੋੜ ਸਕਦੇ ਹੋ ਜਿਸ ਦਾ ਤੁਹਾਨੂੰ ਨਾਮ ਹੀ ਨਹੀਂ ਪਤਾ? ਰੱਬ ਨੇ ਆਪਣਾ ਨਾਮ ਤੁਹਾਨੂੰ ਇਸ ਲਈ ਦੱਸਿਆ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਨੇੜੇ ਆਓ।​—ਯਾਕੂਬ 4:8.

ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਹਮੇਸ਼ਾ ਆਪਣੇ ਨਾਮ ʼਤੇ ਖਰਾ ਉਤਰੇਗਾ ਕਿਉਂਕਿ ਉਹ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਦਾ ਹੈ। ਇਸੇ ਕਰਕੇ ਬਾਈਬਲ ਦੱਸਦੀ ਹੈ: “ਤੇਰੇ ਨਾਮ ਦੇ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ।” (ਜ਼ਬੂਰਾਂ ਦੀ ਪੋਥੀ 9:10) ਜਿੱਦਾਂ-ਜਿੱਦਾਂ ਤੁਸੀਂ ਸਿੱਖੋਗੇ ਕਿ ਯਹੋਵਾਹ ਦਾ ਨਾਮ ਉਸ ਦੇ ਗੁਣਾਂ ਨਾਲ ਜੁੜਿਆ ਹੋਇਆ ਹੈ, ਜਿਵੇਂ ਪਿਆਰ, ਦਇਆ, ਤਰਸ ਅਤੇ ਨਿਆਂ, ਉੱਦਾਂ-ਉੱਦਾਂ ਉਸ ʼਤੇ ਤੁਹਾਡਾ ਭਰੋਸਾ ਵਧੇਗਾ। (ਕੂਚ 34:5-7) ਸਾਨੂੰ ਇਹ ਜਾਣ ਕੇ ਕਿੰਨੀ ਤਸੱਲੀ ਮਿਲਦੀ ਹੈ ਕਿ ਯਹੋਵਾਹ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਦਾ ਹੈ ਅਤੇ ਕਦੇ ਵੀ ਆਪਣੇ ਗੁਣਾਂ ਤੋਂ ਉਲਟ ਕੰਮ ਨਹੀਂ ਕਰਦਾ।

ਸਰਬਸ਼ਕਤੀਮਾਨ ਪਰਮੇਸ਼ੁਰ ਬਾਰੇ ਜਾਣਨਾ ਸਨਮਾਨ ਦੀ ਗੱਲ ਹੈ। ਇਸ ਨਾਲ ਤੁਹਾਨੂੰ ਹੁਣ ਅਤੇ ਆਉਣ ਵਾਲੇ ਸਮੇਂ ਵਿਚ ਬਰਕਤਾਂ ਮਿਲ ਸਕਦੀਆਂ ਹਨ। ਰੱਬ ਵਾਅਦਾ ਕਰਦਾ ਹੈ: “ਉਸ ਨੇ ਮੇਰੇ ਨਾਂ ਨੂੰ ਜਾਣਿਆ ਹੈ, ਇਸ ਲਈ ਮੈਂ ਉਸ ਦੀ ਰਖਿਆ ਕਰਾਂਗਾ।”​—ਭਜਨ 91:14, CL.

“ਜੋ ਕੋਈ ਯਹੋਵਾਹ ਦਾ ਨਾਮ ਲੈ ਕੇ ਪੁਕਾਰੇਗਾ, ਬਚਾਇਆ ਜਾਵੇਗਾ।”​—ਯੋਏਲ 2:32.

ਅਲੱਗ-ਅਲੱਗ ਭਾਸ਼ਾਵਾਂ ਵਿਚ ਰੱਬ ਦਾ ਨਾਮ

ਅਲੱਗ-ਅਲੱਗ ਭਾਸ਼ਾਵਾਂ ਵਿਚ ਰੱਬ ਦਾ ਨਾਮ

a ਬਾਈਬਲ ਦੇ ਬਹੁਤ ਸਾਰੇ ਅਨੁਵਾਦਾਂ ਵਿੱਚੋਂ ਰੱਬ ਦਾ ਨਾਮ ਕੱਢ ਕੇ ਉਸ ਦੀ ਥਾਂ “ਪ੍ਰਭੂ” ਪਾ ਦਿੱਤਾ ਗਿਆ ਹੈ। ਜਦ ਕਿ ਕੁਝ ਹੋਰ ਅਨੁਵਾਦਾਂ ਵਿਚ ਖ਼ਾਸ ਆਇਤਾਂ ਜਾਂ ਫੁਟਨੋਟਾਂ ਵਿਚ ਰੱਬ ਦਾ ਨਾਮ ਪਾਇਆ ਗਿਆ ਹੈ। ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਵਿਚ ਉਨ੍ਹਾਂ ਥਾਵਾਂ ʼਤੇ ਰੱਬ ਦਾ ਨਾਮ ਪਾਇਆ ਗਿਆ ਹੈ ਜਿਨ੍ਹਾਂ ਥਾਵਾਂ ʼਤੇ ਪੁਰਾਣੀਆਂ ਹੱਥ-ਲਿਖਤਾਂ ਵਿਚ ਇਹ ਨਾਮ ਸੀ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ