ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g19 ਨੰ. 2 ਸਫ਼ੇ 8-9
  • ਹਿੰਮਤੀ ਕਿਵੇਂ ਬਣੀਏ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਹਿੰਮਤੀ ਕਿਵੇਂ ਬਣੀਏ?
  • ਜਾਗਰੂਕ ਬਣੋ!—2019
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਹਿੰਮਤੀ ਬਣਨ ਦਾ ਕੀ ਮਤਲਬ ਹੈ?
  • ਹਿੰਮਤੀ ਬਣਨਾ ਜ਼ਰੂਰੀ ਕਿਉਂ ਹੈ?
  • ਬੱਚਿਆਂ ਨੂੰ ਹਿੰਮਤੀ ਬਣਨਾ ਕਿਵੇਂ ਸਿਖਾਈਏ?
  • ਮੈਂ ਕਿੰਨਾ ਕੁ ਹਿੰਮਤੀ ਹਾਂ?
    ਨੌਜਵਾਨਾਂ ਦੇ ਸਵਾਲ
  • ਅਸਫ਼ਲਤਾ ਦਾ ਸਾਮ੍ਹਣਾ ਕਰਨ ਵਿਚ ਬੱਚਿਆਂ ਦੀ ਮਦਦ ਕਰੋ
    ਪਰਿਵਾਰ ਦੀ ਮਦਦ ਲਈ
  • ਬੱਚਿਆਂ ਨੂੰ ਨਿਮਰ ਬਣਨਾ ਸਿਖਾਓ
    ਜਾਗਰੂਕ ਬਣੋ!—2017
  • ਕਿਵੇਂ ਕਰੀਏ ਬੱਚਿਆਂ ਦੀ ਤਾਰੀਫ਼
    ਜਾਗਰੂਕ ਬਣੋ!—2016
ਹੋਰ ਦੇਖੋ
ਜਾਗਰੂਕ ਬਣੋ!—2019
g19 ਨੰ. 2 ਸਫ਼ੇ 8-9
ਕੇਕ ਵਧੀਆ ਨਾ ਬਣਾਉਣ ਕਰਕੇ ਇਕ ਮਾਂ ਆਪਣੀ ਖਿਝੀ ਹੋਈ ਕੁੜੀ ਦੀ ਮਦਦ ਕਰਦੀ ਹੋਈ

ਸਬਕ 3

ਹਿੰਮਤੀ ਕਿਵੇਂ ਬਣੀਏ?

ਹਿੰਮਤੀ ਬਣਨ ਦਾ ਕੀ ਮਤਲਬ ਹੈ?

ਹਿੰਮਤੀ ਇਨਸਾਨ ਕੁਝ ਬੁਰਾ ਹੋਣ ʼਤੇ ਢੇਰੀ ਨਹੀਂ ਢਾਹ ਲੈਂਦਾ। ਇਹ ਹੁਨਰ ਪੈਦਾਇਸ਼ੀ ਨਹੀਂ, ਸਗੋਂ ਤਜਰਬੇ ਨਾਲ ਪੈਦਾ ਹੁੰਦਾ ਹੈ। ਜਿਵੇਂ ਇਕ ਛੋਟਾ ਬੱਚਾ ਬਿਨਾਂ ਡਿਗੇ ਤੁਰਨਾ ਨਹੀਂ ਸਿੱਖਦਾ, ਉਸੇ ਤਰ੍ਹਾਂ ਤੁਹਾਡਾ ਬੱਚਾ ਨਾਕਾਮ ਹੋਏ ਬਿਨਾਂ ਕਾਮਯਾਬ ਹੋਣਾ ਨਹੀਂ ਸਿੱਖ ਪਾਵੇਗਾ।

ਹਿੰਮਤੀ ਬਣਨਾ ਜ਼ਰੂਰੀ ਕਿਉਂ ਹੈ?

ਕਈ ਬੱਚੇ ਕਿਸੇ ਕੰਮ ਵਿਚ ਅਸਫ਼ਲ ਹੋਣ, ਔਖੇ ਹਾਲਾਤ ਆਉਣ ਜਾਂ ਕਿਸੇ ਵੱਲੋਂ ਗ਼ਲਤੀ ਕੱਢਣ ʼਤੇ ਨਿਰਾਸ਼ ਹੋ ਜਾਂਦੇ ਹਨ। ਕਈ ਤਾਂ ਬੁਰੀ ਤਰ੍ਹਾਂ ਟੁੱਟ ਜਾਂਦੇ ਹਨ। ਪਰ ਬੱਚਿਆਂ ਨੂੰ ਇਨ੍ਹਾਂ ਸੱਚਾਈਆਂ ਤੋਂ ਜਾਣੂ ਹੋਣ ਦੀ ਲੋੜ ਹੈ:

  • ਅਸੀਂ ਹਮੇਸ਼ਾ ਹਰ ਕੰਮ ਵਿਚ ਕਾਮਯਾਬ ਨਹੀਂ ਹੋ ਸਕਦੇ।​—ਯਾਕੂਬ 3:2.

  • ਹਰ ਕਿਸੇ ʼਤੇ ਬੁਰਾ ਸਮਾਂ ਆਉਂਦਾ ਹੈ।​—ਉਪਦੇਸ਼ਕ ਦੀ ਪੋਥੀ 9:11.

  • ਸਿੱਖਣ ਲਈ ਸੁਧਾਰ ਜ਼ਰੂਰੀ ਹੈ।​—ਕਹਾਉਤਾਂ 9:9.

ਹਿੰਮਤ ਰੱਖਣ ਨਾਲ ਤੁਹਾਡਾ ਬੱਚਾ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਪਾਵੇਗਾ।

ਬੱਚਿਆਂ ਨੂੰ ਹਿੰਮਤੀ ਬਣਨਾ ਕਿਵੇਂ ਸਿਖਾਈਏ?

ਜਦੋਂ ਬੱਚਾ ਕਿਸੇ ਕੰਮ ਵਿਚ ਨਾਕਾਮ ਹੋ ਜਾਂਦਾ ਹੈ।

ਬਾਈਬਲ ਦਾ ਅਸੂਲ: “ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ।”​—ਕਹਾਉਤਾਂ 24:16.

ਬੱਚੇ ਦੀ ਇਹ ਜਾਣਨ ਵਿਚ ਮਦਦ ਕਰੋ ਕਿ ਕੋਈ ਸਮੱਸਿਆ ਗੰਭੀਰ ਹੈ ਜਾਂ ਨਹੀਂ। ਮਿਸਾਲ ਲਈ, ਤੁਹਾਡਾ ਬੱਚਾ ਉਦੋਂ ਕੀ ਕਰੇਗਾ ਜਦੋਂ ਉਹ ਸਕੂਲ ਦੇ ਕਿਸੇ ਟੈੱਸਟ ਵਿਚ ਫੇਲ੍ਹ ਹੋ ਜਾਂਦਾ ਹੈ? ਉਹ ਸ਼ਾਇਦ ਨਿਰਾਸ਼ ਹੋ ਕੇ ਕਹੇ: “ਮੇਰੇ ਤੋਂ ਕਦੇ ਕੁਝ ਨਹੀਂ ਹੋਣਾ!”

ਆਪਣੇ ਬੱਚੇ ਨੂੰ ਦੱਸੋ ਕਿ ਉਹ ਅਗਲੀ ਵਾਰ ਹੋਰ ਵਧੀਆ ਕਿਵੇਂ ਕਰ ਸਕਦਾ ਹੈ। ਇਸ ਤਰ੍ਹਾਂ ਉਹ ਹਿੰਮਤ ਹਾਰਨ ਦੀ ਬਜਾਇ ਮੁਸ਼ਕਲ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰੇਗਾ।

ਨਾਲੇ ਮੁਸ਼ਕਲ ਦਾ ਹੱਲ ਆਪ ਕੱਢਣ ਦੀ ਬਜਾਇ ਬੱਚੇ ਦੀ ਮਦਦ ਕਰੋ ਕਿ ਉਹ ਖ਼ੁਦ ਸੋਚੇ ਕਿ ਮੁਸ਼ਕਲ ਕਿੱਦਾਂ ਹੱਲ ਕਰਨੀ ਹੈ। ਤੁਸੀਂ ਉਸ ਨੂੰ ਪੁੱਛ ਸਕਦੇ ਹੋ: “ਤੂੰ ਇਸ ਵਿਸ਼ੇ ਵਿੱਚੋਂ ਚੰਗੇ ਨੰਬਰ ਲੈਣ ਲਈ ਕੀ ਕਰ ਸਕਦਾ ਹੈ?”

ਜਦੋਂ ਕੋਈ ਮੁਸੀਬਤ ਆਣ ਪਵੇ।

ਬਾਈਬਲ ਦਾ ਅਸੂਲ: “ਤੁਸੀਂ ਨਹੀਂ ਜਾਣਦੇ ਕਿ ਕੱਲ੍ਹ ਨੂੰ ਤੁਹਾਡੇ ਨਾਲ ਕੀ ਹੋਵੇਗਾ।”​—ਯਾਕੂਬ 4:14.

ਜ਼ਿੰਦਗੀ ਵਿਚ ਕਦੇ ਵੀ ਕੁਝ ਵੀ ਹੋ ਸਕਦਾ। ਇਕ ਅਮੀਰ ਵਿਅਕਤੀ ਕੱਲ੍ਹ ਨੂੰ ਗ਼ਰੀਬ ਹੋ ਸਕਦਾ ਤੇ ਇਕ ਤੰਦਰੁਸਤ ਵਿਅਕਤੀ ਕੱਲ੍ਹ ਨੂੰ ਬੀਮਾਰ ਹੋ ਸਕਦਾ। ਬਾਈਬਲ ਕਹਿੰਦੀ ਹੈ: ‘ਤੇਜ਼ ਦੌੜਨ ਵਾਲਾ ਹਮੇਸ਼ਾ ਪਹਿਲੇ ਦਰਜੇ ʼਤੇ ਨਹੀਂ ਆਉਂਦਾ। ਬਹਾਦਰ ਹਮੇਸ਼ਾ ਲੜਾਈ ਵਿਚ ਜਿੱਤਦਾ ਨਹੀਂ। ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।’​—ਉਪਦੇਸ਼ਕ 9:11, CL.

ਮਾਪਿਆਂ ਵਜੋਂ ਤੁਸੀਂ ਆਪਣੇ ਬੱਚੇ ਨੂੰ ਮੁਸ਼ਕਲਾਂ ਤੋਂ ਬਚਾਉਣ ਲਈ ਹਰ ਜ਼ਰੂਰੀ ਕਦਮ ਚੁੱਕਦੇ ਹੋ। ਪਰ ਸੱਚ ਤਾਂ ਇਹ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਹਰ ਮੁਸ਼ਕਲ ਤੋਂ ਨਹੀਂ ਬਚਾ ਸਕਦੇ।

ਮਿਸਾਲ ਲਈ, ਦੋਸਤੀ ਟੁੱਟਣ ʼਤੇ ਜਾਂ ਪਰਿਵਾਰ ਵਿਚ ਕਿਸੇ ਮੈਂਬਰ ਦੀ ਮੌਤ ਹੋਣ ʼਤੇ ਸ਼ਾਇਦ ਤੁਹਾਡਾ ਬੱਚਾ ਦੁਖੀ ਹੋਵੇ। ਇਨ੍ਹਾਂ ਹਾਲਾਤਾਂ ਵਿੱਚੋਂ ਲੰਘਣ ਲਈ ਉਸ ਦੀ ਮਦਦ ਕਰੋ। ਇਸ ਤਰ੍ਹਾਂ ਕਰਨ ਨਾਲ ਵੱਡਾ ਹੋਣ ʼਤੇ ਉਹ ਹੋਰ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕੇਗਾ, ਜਿਵੇਂ ਨੌਕਰੀ ਛੁੱਟਣ ʼਤੇ ਜਾਂ ਪੈਸਾ ਦੀ ਤੰਗੀ ਆਉਣ ʼਤੇ।a

ਜਦੋਂ ਬੱਚੇ ਨੂੰ ਸੁਧਾਰਿਆ ਜਾਂਦਾ ਹੈ।

ਬਾਈਬਲ ਦਾ ਅਸੂਲ: “ਸਲਾਹ ਨੂੰ ਸੁਣ . . . ਤਾਂ ਜੋ ਓੜਕ ਨੂੰ ਬੁੱਧਵਾਨ ਬਣੇਂ।”​—ਕਹਾਉਤਾਂ 19:20.

ਜਦੋਂ ਕੋਈ ਤੁਹਾਡੇ ਬੱਚੇ ਨੂੰ ਕਿਸੇ ਗੱਲ ਵਿਚ ਸੁਧਾਰਦਾ ਹੈ, ਤਾਂ ਉਸ ਦਾ ਮਕਸਦ ਬੱਚੇ ਨੂੰ ਡਰਾਉਣਾ ਜਾਂ ਦੁਖੀ ਕਰਨ ਦਾ ਨਹੀਂ ਹੁੰਦਾ, ਬਲਕਿ ਉਹ ਤੁਹਾਡੇ ਬੱਚੇ ਦੀ ਮਦਦ ਕਰਨੀ ਚਾਹੁੰਦਾ ਹੈ।

ਜਦੋਂ ਤੁਸੀਂ ਤਾੜਨਾ ਕਬੂਲ ਕਰਨ ਵਿਚ ਆਪਣੇ ਬੱਚੇ ਦੀ ਮਦਦ ਕਰਦੇ ਹੋ, ਤਾਂ ਇਸ ਦਾ ਤੁਹਾਨੂੰ ਦੋਵਾਂ ਨੂੰ ਫ਼ਾਇਦਾ ਹੋਵੇਗਾ। ਜੌਨ ਨਾਂ ਦਾ ਪਿਤਾ ਕਹਿੰਦਾ ਹੈ, “ਜੇ ਤੁਸੀਂ ਆਪਣੇ ਬੱਚੇ ਨੂੰ ਗ਼ਲਤੀਆਂ ਦੇ ਅੰਜਾਮਾਂ ਤੋਂ ਬਚਾਉਂਦੇ ਰਹੋਗੇ, ਤਾਂ ਉਹ ਕਦੀ ਵੀ ਨਹੀਂ ਸਿੱਖੇਗਾ। ਉਹ ਇਕ ਤੋਂ ਬਾਅਦ ਇਕ ਗ਼ਲਤੀ ਕਰੇਗਾ ਤੇ ਤੁਹਾਨੂੰ ਪੂਰੀ ਜ਼ਿੰਦਗੀ ਉਸ ਦੀਆਂ ਗ਼ਲਤੀਆਂ ਨੂੰ ਸੁਧਾਰਨਾ ਪਵੇਗਾ। ਇਸ ਤਰ੍ਹਾਂ ਤੁਹਾਡੀ ਤੇ ਤੁਹਾਡੇ ਬੱਚੇ ਦੀ ਜ਼ਿੰਦਗੀ ਦੁਖਦਾਈ ਹੋ ਜਾਵੇਗੀ।”

ਤੁਸੀਂ ਆਪਣੇ ਬੱਚੇ ਦੀ ਕਿਵੇਂ ਮਦਦ ਕਰ ਸਕਦੇ ਹੋ ਤਾਂਕਿ ਉਹ ਤਾੜਨਾ ਤੋਂ ਫ਼ਾਇਦਾ ਲੈ ਸਕੇ? ਜਦੋਂ ਤੁਹਾਡੇ ਬੱਚੇ ਨੂੰ ਸਕੂਲ ਵਿਚ ਜਾਂ ਕਿਸੇ ਹੋਰ ਵੱਲੋਂ ਤਾੜਨਾ ਮਿਲਦੀ ਹੈ, ਤਾਂ ਉਸ ਨੂੰ ਇਹ ਨਾ ਕਹੋ ਕਿ ਤੈਨੂੰ ਤਾੜਨਾ ਨਹੀਂ ਮਿਲਣੀ ਚਾਹੀਦੀ ਸੀ। ਇਸ ਦੀ ਬਜਾਇ, ਉਸ ਨੂੰ ਪੁੱਛੋ:

  • “ਤੈਨੂੰ ਕੀ ਲੱਗਦਾ ਕਿ ਤੈਨੂੰ ਕਿਉਂ ਤਾੜਨਾ ਦਿੱਤੀ ਗਈ?”

  • “ਤੂੰ ਆਪਣੇ ਵਿਚ ਸੁਧਾਰ ਕਿਵੇਂ ਕਰ ਸਕਦਾ ਹੈਂ?”

  • “ਅਗਲੀ ਵਾਰ ਅਜਿਹਾ ਹੋਣ ʼਤੇ ਤੂੰ ਕੀ ਕਰੇਂਗਾ?”

ਹਮੇਸ਼ਾ ਯਾਦ ਰੱਖੋ ਕਿ ਤਾੜਨਾ ਕਬੂਲ ਕਰਨ ਨਾਲ ਤੁਹਾਡੇ ਬੱਚੇ ਦਾ ਨਾ ਸਿਰਫ਼ ਹੁਣ, ਸਗੋਂ ਭਵਿੱਖ ਵਿਚ ਵੀ ਭਲਾ ਹੋਵੇਗਾ।

a 1 ਜੁਲਾਈ 2008 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ “ਮੌਤ ਦੇ ਗਮ ਵਿੱਚੋਂ ਉੱਭਰਨ ਲਈ ਆਪਣੇ ਬੱਚੇ ਦੀ ਮਦਦ ਕਰੋ” ਨਾਂ ਦਾ ਲੇਖ ਦੇਖੋ।

ਕੇਕ ਵਧੀਆ ਨਾ ਬਣਾਉਣ ਕਰਕੇ ਇਕ ਮਾਂ ਆਪਣੀ ਖਿਝੀ ਹੋਈ ਕੁੜੀ ਦੀ ਮਦਦ ਕਰਦੀ ਹੋਈ

ਹੁਣ ਤੋਂ ਹੀ ਸਿਖਾਓ

ਜਦੋਂ ਬੱਚਾ ਆਪਣੀਆਂ ਗ਼ਲਤੀਆਂ ਤੋਂ ਸਿੱਖਦਾ ਹੈ ਅਤੇ ਹਾਰ ਨਹੀਂ ਮੰਨਦਾ, ਤਾਂ ਅੱਗੇ ਜਾ ਕੇ ਨਵੇਂ ਕੰਮ ਸਿੱਖਣ ਵੇਲੇ ਉਹ ਹਿੰਮਤ ਨਹੀਂ ਹਾਰੇਗਾ ਤੇ ਮਾਹਰ ਬਣ ਜਾਵੇਗਾ

ਆਪਣੀ ਮਿਸਾਲ ਰਾਹੀਂ ਸਿਖਾਓ

  • ਕੀ ਮੈਂ ਆਪਣੀ ਗ਼ਲਤੀ ਮੰਨ ਲੈਂਦਾ ਹਾਂ ਜਾਂ ਦੂਸਰਿਆਂ ਦੇ ਮੱਥੇ ਦੋਸ਼ ਮੜ੍ਹ ਦਿੰਦਾ ਹਾਂ?

  • ਕੀ ਮੈਂ ਬੱਚਿਆਂ ਨਾਲ ਆਪਣੀਆਂ ਗ਼ਲਤੀਆਂ ਬਾਰੇ ਗੱਲ ਕਰਦਾ ਹਾਂ ਅਤੇ ਦੱਸਦਾ ਹਾਂ ਕਿ ਮੈਂ ਇਨ੍ਹਾਂ ਤੋਂ ਕੀ ਸਿੱਖਿਆ?

  • ਕੀ ਮੈਂ ਦੂਸਰਿਆਂ ਦੀ ਗ਼ਲਤੀਆਂ ਕਰਕੇ ਉਨ੍ਹਾਂ ਦਾ ਮਜ਼ਾਕ ਉਡਾਉਂਦਾ ਹਾਂ?

ਕੁਝ ਮਾਪੇ ਕੀ ਕਹਿੰਦੇ ਹਨ?

“ਅਸੀਂ ਆਪਣੇ ਬੱਚਿਆਂ ਨੂੰ ਹਰ ਮੁਸੀਬਤ, ਨਾਕਾਮਯਾਬੀ ਅਤੇ ਗ਼ਲਤੀਆਂ ਦੇ ਅੰਜਾਮਾਂ ਤੋਂ ਨਹੀਂ ਬਚਾਇਆ। ਮੇਰੇ ਮਾਤਾ-ਪਿਤਾ ਨੇ ਮੇਰੇ ਨਾਲ ਵੀ ਇਸੇ ਤਰ੍ਹਾਂ ਕੀਤਾ ਸੀ, ਇਸ ਕਰਕੇ ਮੇਰੇ ਵਿਚ ਨਿਖਾਰ ਆ ਗਿਆ। ਮੈਨੂੰ ਲੱਗਦਾ ਹੈ ਕਿ ਆਪਣੇ ਬੱਚਿਆਂ ਨੂੰ ਹੱਦੋਂ ਵੱਧ ਲਾਡ-ਪਿਆਰ ਨਾ ਕਰਨ ਕਰਕੇ ਅੱਜ ਉਹ ਸਹੀ ਨਜ਼ਰੀਆ ਰੱਖਦੇ ਹਨ ਅਤੇ ਚੰਗੇ ਇਨਸਾਨ ਬਣ ਸਕੇ ਹਨ।”​—ਜੈਫ਼

“ਬੱਚਿਆਂ ਦੇ ਮਾਮਲੇ ਵਿਚ ਜਦੋਂ ਕਦੇ ਮੇਰੀ ਪਤਨੀ ਤੇ ਮੇਰੇ ਕੋਲੋਂ ਕੋਈ ਗ਼ਲਤੀ ਹੋ ਜਾਂਦੀ ਸੀ, ਤਾਂ ਅਸੀਂ ਹਮੇਸ਼ਾ ਉਨ੍ਹਾਂ ਤੋਂ ਮਾਫ਼ੀ ਮੰਗਦੇ ਸੀ। ਮੇਰਾ ਮੰਨਣਾ ਹੈ ਕਿ ਮਾਪਿਆਂ ਨੂੰ ਆਪਣੀਆਂ ਗ਼ਲਤੀਆਂ ਬਾਰੇ ਬੱਚਿਆਂ ਨਾਲ ਗੱਲ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰ ਕੇ ਉਹ ਆਪਣੇ ਬੱਚਿਆਂ ਨੂੰ ਗ਼ਲਤੀਆਂ ਪ੍ਰਤੀ ਸਹੀ ਨਜ਼ਰੀਆ ਰੱਖਣਾ ਸਿਖਾ ਰਹੇ ਹੋਣਗੇ।”​—ਜੇਮਜ਼

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ