ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g21 ਨੰ. 3 ਸਫ਼ੇ 14-15
  • ਰੱਬ ਹੈ ਜਾਂ ਨਹੀਂ​—⁠ਇਹ ਜਾਣਨਾ ਜ਼ਰੂਰੀ ਕਿਉਂ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਰੱਬ ਹੈ ਜਾਂ ਨਹੀਂ​—⁠ਇਹ ਜਾਣਨਾ ਜ਼ਰੂਰੀ ਕਿਉਂ ਹੈ?
  • ਜਾਗਰੂਕ ਬਣੋ!—2021
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਤੁਹਾਡੀ ਜ਼ਿੰਦਗੀ ਹੋਰ ਵੀ ਖ਼ੁਸ਼ੀਆਂ ਭਰੀ ਹੋ ਜਾਵੇਗੀ
  • ਤੁਹਾਨੂੰ ਰੋਜ਼ਮੱਰਾ ਦੀ ਜ਼ਿੰਦਗੀ ਬਾਰੇ ਵਧੀਆ ਸਲਾਹਾਂ ਮਿਲਣਗੀਆਂ
  • ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਮਿਲਣਗੇ
  • ਤੁਹਾਨੂੰ ਚੰਗੇ ਭਵਿੱਖ ਦੀ ਉਮੀਦ ਮਿਲੇਗੀ
  • ਕੀ ਰੱਬ ਹੈ? ਕੀ ਤੁਹਾਨੂੰ ਕੋਈ ਫ਼ਰਕ ਪੈਂਦਾ ਹੈ?
    ਜਾਗਰੂਕ ਬਣੋ!—2015
  • ਦੁਨੀਆਂ ਦਾ ਸਿਰਜਣਹਾਰ ਕਿਹੋ ਜਿਹਾ ਹੈ?
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
  • ਸੁਨਹਿਰੇ ਭਵਿੱਖ ਦੀ ਉਮੀਦ
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਸੁਨਹਿਰੇ ਭਵਿੱਖ ਦੀ ਉਮੀਦ
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖਣਾ ਸ਼ੁਰੂ ਕਰੋ
ਹੋਰ ਦੇਖੋ
ਜਾਗਰੂਕ ਬਣੋ!—2021
g21 ਨੰ. 3 ਸਫ਼ੇ 14-15
ਮੁੰਡੇ-ਕੁੜੀਆਂ ਦਰਖ਼ਤ ʼਤੇ ਬੈਠੇ ਪੰਛੀਆਂ ਦੀ ਤਾਰੀਫ਼ ਕਰਦੇ ਹੋਏ।

ਰੱਬ ਹੈ ਜਾਂ ਨਹੀਂ—ਇਹ ਜਾਣਨਾ ਜ਼ਰੂਰੀ ਕਿਉਂ ਹੈ?

ਅਸੀਂ ਸਿਰਜਣਹਾਰ ਦੀ ਹੋਂਦ ਬਾਰੇ ਕਈ ਸਬੂਤਾਂ ਦੀ ਜਾਂਚ ਕੀਤੀ ਹੈ। ਕੀ ਇਨ੍ਹਾਂ ਦੀ ਜਾਂਚ ਕਰ ਕੇ ਤੁਹਾਨੂੰ ਯਕੀਨ ਹੋ ਗਿਆ ਹੈ ਕਿ ਕੋਈ ਰੱਬ ਹੈ? ਜੇ ਹਾਂ, ਤਾਂ ਕਿਉਂ ਨਾ ਇਹ ਵੀ ਜਾਂਚ ਕਰ ਕੇ ਦੇਖੋ ਕਿ ਬਾਈਬਲ ਰੱਬ ਨੇ ਲਿਖਵਾਈ ਹੈ ਜਾਂ ਨਹੀਂ। ਇੱਦਾਂ ਕਰਨਾ ਜ਼ਰੂਰੀ ਕਿਉਂ ਹੈ? ਜੇ ਤੁਹਾਨੂੰ ਯਕੀਨ ਹੋਵੇਗਾ ਕਿ ਬਾਈਬਲ ਵਿਚ ਲਿਖੀਆਂ ਗੱਲਾਂ ਸੱਚੀਆਂ ਹਨ, ਤਾਂ ਤੁਹਾਨੂੰ ਬਹੁਤ ਸਾਰੇ ਫ਼ਾਇਦੇ ਹੋਣਗੇ। ਆਓ ਆਪਾਂ ਕੁਝ ਫ਼ਾਇਦਿਆਂ ʼਤੇ ਗੌਰ ਕਰੀਏ।

ਤੁਹਾਡੀ ਜ਼ਿੰਦਗੀ ਹੋਰ ਵੀ ਖ਼ੁਸ਼ੀਆਂ ਭਰੀ ਹੋ ਜਾਵੇਗੀ

ਬਾਈਬਲ ਕਹਿੰਦੀ ਹੈ: “[ਰੱਬ] ਤੁਹਾਡੇ ਲਈ ਆਕਾਸ਼ੋਂ ਮੀਂਹ ਵਰ੍ਹਾ ਕੇ ਤੇ ਚੰਗੀ ਪੈਦਾਵਾਰ ਵਾਲੀਆਂ ਰੁੱਤਾਂ ਦੇ ਕੇ ਤੁਹਾਨੂੰ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਰਜਾਉਂਦਾ ਰਿਹਾ ਅਤੇ ਤੁਹਾਡੇ ਦਿਲਾਂ ਨੂੰ ਖ਼ੁਸ਼ੀਆਂ ਨਾਲ ਭਰਦਾ ਰਿਹਾ।”​—ਰਸੂਲਾਂ ਦੇ ਕੰਮ 14:17.

ਇਸ ਦਾ ਕੀ ਮਤਲਬ ਹੈ? ਤੁਸੀਂ ਇਸ ਦੁਨੀਆਂ ਵਿਚ ਜਿਸ ਵੀ ਚੀਜ਼ ਦਾ ਆਨੰਦ ਮਾਣਦੇ ਹੋ, ਉਹ ਸਿਰਜਣਹਾਰ ਵੱਲੋਂ ਤੋਹਫ਼ਾ ਹੈ। ਜਦੋਂ ਤੁਸੀਂ ਜਾਣੋਗੇ ਕਿ ਰੱਬ ਤੁਹਾਡੀ ਕਿੰਨੀ ਪਰਵਾਹ ਕਰਦਾ ਹੈ, ਤਾਂ ਤੁਸੀਂ ਇਨ੍ਹਾਂ ਤੋਹਫ਼ਿਆਂ ਲਈ ਉਸ ਦੇ ਹੋਰ ਵੀ ਜ਼ਿਆਦਾ ਸ਼ੁਕਰਗੁਜ਼ਾਰ ਹੋਵੋਗੇ।

ਤੁਹਾਨੂੰ ਰੋਜ਼ਮੱਰਾ ਦੀ ਜ਼ਿੰਦਗੀ ਬਾਰੇ ਵਧੀਆ ਸਲਾਹਾਂ ਮਿਲਣਗੀਆਂ

ਬਾਈਬਲ ਕਹਿੰਦੀ ਹੈ: “ਤੂੰ ਸਮਝੇਂਗਾ ਕਿ ਨੇਕੀ, ਨਿਆਂ ਅਤੇ ਈਮਾਨਦਾਰੀ ਕੀ ਹੈ, ਹਾਂ, ਤੂੰ ਚੰਗੇ ਰਾਹ ਨੂੰ ਸਮਝੇਂਗਾ।”​—ਕਹਾਉਤਾਂ 2:9.

ਇਸ ਦਾ ਕੀ ਮਤਲਬ ਹੈ? ਤੁਹਾਡਾ ਸਿਰਜਣਹਾਰ ਜਾਣਦਾ ਹੈ ਕਿ ਖ਼ੁਸ਼ ਰਹਿਣ ਲਈ ਤੁਹਾਨੂੰ ਸਲਾਹ ਦੀ ਲੋੜ ਹੈ। ਬਾਈਬਲ ਪੜ੍ਹ ਕੇ ਤੁਹਾਨੂੰ ਬਹੁਤ ਸਾਰੀਆਂ ਸਲਾਹਾਂ ਮਿਲਣਗੀਆਂ ਜਿਨ੍ਹਾਂ ਤੋਂ ਤੁਹਾਨੂੰ ਹੁਣ ਫ਼ਾਇਦਾ ਹੋ ਸਕਦਾ ਹੈ।

ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਮਿਲਣਗੇ

ਬਾਈਬਲ ਕਹਿੰਦੀ ਹੈ: ‘ਤੂੰ ਪਰਮੇਸ਼ੁਰ ਦਾ ਗਿਆਨ ਹਾਸਲ ਕਰੇਂਗਾ।’​—ਕਹਾਉਤਾਂ 2:5.

ਇਸ ਦਾ ਕੀ ਮਤਲਬ ਹੈ? ਜਦੋਂ ਤੁਸੀਂ ਜਾਣ ਲਓਗੇ ਕਿ ਕੋਈ ਸਿਰਜਣਹਾਰ ਹੈ, ਤਾਂ ਤੁਹਾਨੂੰ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਮਿਲਣਗੇ, ਜਿਵੇਂ: ਜ਼ਿੰਦਗੀ ਦਾ ਕੀ ਮਕਸਦ ਹੈ? ਇੰਨੇ ਦੁੱਖ ਕਿਉਂ ਹਨ? ਮਰਨ ਤੋਂ ਬਾਅਦ ਕੀ ਹੁੰਦਾ ਹੈ? ਤੁਹਾਨੂੰ ਬਾਈਬਲ ਵਿੱਚੋਂ ਇਨ੍ਹਾਂ ਸਵਾਲਾਂ ਦੇ ਜਵਾਬ ਮਿਲਣਗੇ।

ਤੁਹਾਨੂੰ ਚੰਗੇ ਭਵਿੱਖ ਦੀ ਉਮੀਦ ਮਿਲੇਗੀ

ਬਾਈਬਲ ਕਹਿੰਦੀ ਹੈ: “‘ਯਹੋਵਾਹ ਕਹਿੰਦਾ ਹੈ, ‘ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੈਂ ਤੁਹਾਡੇ ਲਈ ਕੀ ਕਰਨ ਦਾ ਇਰਾਦਾ ਕੀਤਾ ਹੈ। ਮੈਂ ਤੁਹਾਡੇ ਉੱਤੇ ਬਿਪਤਾ ਨਹੀਂ ਲਿਆਵਾਂਗਾ, ਸਗੋਂ ਤੁਹਾਨੂੰ ਸ਼ਾਂਤੀ ਬਖ਼ਸ਼ਾਂਗਾ। ਮੈਂ ਤੁਹਾਨੂੰ ਚੰਗਾ ਭਵਿੱਖ ਅਤੇ ਉਮੀਦ ਦਿਆਂਗਾ।’”​—ਯਿਰਮਿਯਾਹ 29:11.

jw.org ʼਤੇ ਕੀ ਬਾਈਬਲ ਸੱਚੀ ਹੈ? ਅਤੇ ਬਾਈਬਲ ਦਾ ਲਿਖਾਰੀ ਕੌਣ ਹੈ? ਨਾਂ ਦੀਆਂ ਵੀਡੀਓ ਦੇਖੋ। ਵੈੱਬਸਾਈਟ ʼਤੇ ਇਹ ਵੀਡੀਓ ਦੇਖਣ ਲਈ “ਲੱਭੋ” ਡੱਬੀ ਵਿਚ “ਬਾਈਬਲ ਸੱਚੀ” ਜਾਂ “ਬਾਈਬਲ ਦਾ ਲਿਖਾਰੀ” ਟਾਈਪ ਕਰੋ।

ਇਸ ਦਾ ਕੀ ਮਤਲਬ ਹੈ? ਰੱਬ ਵਾਅਦਾ ਕਰਦਾ ਹੈ ਕਿ ਭਵਿੱਖ ਵਿਚ ਉਹ ਬੁਰਾਈ, ਦੁੱਖਾਂ ਤੇ ਇੱਥੋਂ ਤਕ ਕਿ ਮੌਤ ਨੂੰ ਵੀ ਖ਼ਤਮ ਕਰ ਦੇਵੇਗਾ। ਜੇ ਤੁਸੀਂ ਰੱਬ ਦੇ ਵਾਅਦਿਆਂ ʼਤੇ ਭਰੋਸਾ ਕਰੋਗੇ, ਤਾਂ ਤੁਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਹਾਰ ਨਹੀਂ ਮੰਨੋਗੇ।

ਕੁਝ ਜਣਿਆਂ ਨੂੰ ਸਿਰਜਣਹਾਰ ʼਤੇ ਵਿਸ਼ਵਾਸ ਕਰਨ ਦੇ ਕੀ ਫ਼ਾਇਦੇ ਹੋਏ ਹਨ?

ਸਿੰਡੀ।

“ਮੈਨੂੰ ਇਹ ਦੇਖ ਕੇ ਹਮੇਸ਼ਾ ਹੈਰਾਨੀ ਹੁੰਦੀ ਹੈ ਕਿ ਰੱਬ ਕਿਨ੍ਹਾਂ ਤਰੀਕਿਆਂ ਨਾਲ ਮੇਰੀ ਮਦਦ ਕਰਦਾ ਹੈ। ਉਹ ਮੇਰੀ ਇਹ ਜਾਣਨ ਵਿਚ ਮਦਦ ਕਰਦਾ ਹੈ ਕਿ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਕੀ ਹੈ, ਮੈਂ ਦੂਜਿਆਂ ਨਾਲ ਵਧੀਆ ਰਿਸ਼ਤਾ ਕਿਵੇਂ ਬਣਾ ਸਕਦੀ ਹਾਂ ਅਤੇ ਰੱਬ ਦੀ ਦੋਸਤ ਕਿਵੇਂ ਬਣ ਸਕਦੀ ਹਾਂ।”​—ਸਿੰਡੀ, ਅਮਰੀਕਾ।

ਅਲੀਸ।

“ਸਿਰਜਣਹਾਰ ʼਤੇ ਯਕੀਨ ਕਰਨ ਕਰਕੇ ਮੇਰੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੈ। ਮੈਂ ਉਸ ਦਾ ਬਚਨ ਪੜ੍ਹਦੀ ਹਾਂ। ਮੈਂ ਉਸ ਬਾਰੇ ਤੇ ਉਸ ਦੀਆਂ ਬਣਾਈਆਂ ਚੀਜ਼ਾਂ ਬਾਰੇ ਵਧੀਆ-ਵਧੀਆ ਗੱਲਾਂ ਸਿੱਖਦੀ ਹਾਂ। ਇਸ ਕਰਕੇ ਮੈਂ ਕਦੇ ਬੋਰ ਨਹੀਂ ਹੁੰਦੀ।”​—ਅਲੀਸ, ਫਰਾਂਸ।

ਪੀਟਰ।

“ਰੱਬ ਨੇ ਬਾਈਬਲ ਵਿਚ ਜੋ ਗੱਲਾਂ ਦੱਸੀਆਂ ਹਨ, ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ਮੈਂ ਜ਼ਿਆਦਾ ਖ਼ੁਸ਼ ਰਹਿੰਦਾ ਹਾਂ, ਦੂਜਿਆਂ ਵਿਚ ਕਮੀਆਂ ਨਹੀਂ ਕੱਢਦਾ, ਦੂਜਿਆਂ ਦੀਆਂ ਲੋੜਾਂ ਵੱਲ ਜ਼ਿਆਦਾ ਧਿਆਨ ਦਿੰਦਾ ਹਾਂ ਅਤੇ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹਾਂ। ਨਾਲੇ ਮੈਂ ਆਪਣੇ ਬੱਚਿਆਂ ਦੀ ਵੀ ਵਧੀਆ ਤਰੀਕੇ ਨਾਲ ਦੇਖ-ਭਾਲ ਕਰਦਾ ਹਾਂ।”​—ਪੀਟਰ, ਨੀਦਰਲੈਂਡ।

ਲਿਜ਼।

“ਖਾਣਾ, ਸੌਣਾ ਤੇ ਕੰਮ ʼਤੇ ਭੱਜਣਾ! ਪਹਿਲਾਂ ਬਸ ਇਹੀ ਮੇਰੀ ਜ਼ਿੰਦਗੀ ਸੀ। ਮੈਂ ਆਪਣੀ ਜ਼ਿੰਦਗੀ ਘੜੀਸ ਰਹੀ ਸੀ। ਪਰ ਰੱਬ ਨੂੰ ਜਾਣਨ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਹੈ ਕਿ ਜ਼ਿੰਦਗੀ ਇਕ ਸ਼ਾਨਦਾਰ ਤੋਹਫ਼ਾ ਹੈ ਜਿਸ ਦੀ ਮੈਨੂੰ ਕਦਰ ਕਰਨੀ ਚਾਹੀਦੀ ਹੈ। ਇਸ ਲਈ ਹੁਣ ਮੈਂ ਜ਼ਿੰਦਗੀ ਦਾ ਆਨੰਦ ਮਾਣਦੀ ਹਾਂ।”​—ਲਿਜ਼, ਏਸਟੋਨੀਆ।

ਆਦਰੀਅਨ।

“ਮੈਂ ਛੋਟੀਆਂ-ਛੋਟੀਆਂ ਗੱਲਾਂ ਬਾਰੇ ਚਿੰਤਾ ਕਰਦਾ ਰਹਿੰਦਾ ਹਾਂ। ਪਰ ਮੈਂ ਜਾਣਦਾ ਹਾਂ ਕਿ ਬੁਰਾਈ, ਅਨਿਆਂ ਤੇ ਦੁੱਖਾਂ ਨੂੰ ਖ਼ਤਮ ਕੀਤਾ ਜਾਵੇਗਾ। ਇਸ ਗੱਲ ਤੋਂ ਮੈਨੂੰ ਬਹੁਤ ਰਾਹਤ ਮਿਲਦੀ ਹੈ।”​—ਆਦਰੀਅਨ, ਫਰਾਂਸ।

ਜਾਣੋ ਕਿ ਬਾਈਬਲ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਕੀ ਜਵਾਬ ਦਿੰਦੀ ਹੈ। ਬਾਈਬਲ ਕਿਉਂ ਪੜ੍ਹੀਏ? ਨਾਂ ਦੀ ਵੀਡੀਓ ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ