ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • my ਕਹਾਣੀ 15
  • ਲੂਤ ਦੀ ਪਤਨੀ ਨੇ ਪਿੱਛੇ ਦੇਖਿਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਲੂਤ ਦੀ ਪਤਨੀ ਨੇ ਪਿੱਛੇ ਦੇਖਿਆ
  • ਬਾਈਬਲ ਕਹਾਣੀਆਂ ਦੀ ਕਿਤਾਬ
  • ਮਿਲਦੀ-ਜੁਲਦੀ ਜਾਣਕਾਰੀ
  • ਲੂਤ ਦੀ ਪਤਨੀ ਨੂੰ ਯਾਦ ਰੱਖੋ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਅਬਰਾਹਾਮ ਨਾਲ ਪਰਮੇਸ਼ੁਰ ਦਾ ਇਕਰਾਰ
    ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
  • ਤਣਾਅ ਦਾ ਸਾਮ੍ਹਣਾ ਕਰਨ ਵਿਚ ਦੂਜਿਆਂ ਦੀ ਮਦਦ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • ਲੂਤ ਦੀ ਪਤਨੀ ਨੂੰ ਹਮੇਸ਼ਾ ਯਾਦ ਰੱਖਿਓ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
ਬਾਈਬਲ ਕਹਾਣੀਆਂ ਦੀ ਕਿਤਾਬ
my ਕਹਾਣੀ 15

ਕਹਾਣੀ 15

ਲੂਤ ਦੀ ਪਤਨੀ ਨੇ ਪਿੱਛੇ ਦੇਖਿਆ

ਲੂਤ ਤੇ ਉਸ ਦਾ ਪਰਿਵਾਰ ਅਬਰਾਹਾਮ ਨਾਲ ਕਨਾਨ ਵਿਚ ਰਹਿ ਰਹੇ ਸਨ। ਇਕ ਦਿਨ ਅਬਰਾਹਾਮ ਨੇ ਲੂਤ ਨੂੰ ਕਿਹਾ ਕਿ ‘ਆਪਣੇ ਕੋਲ ਬਹੁਤ ਸਾਰੇ ਪਸ਼ੂ ਹੋ ਗਏ ਹਨ ਤੇ ਇੰਨੇ ਸਾਰੇ ਪਸ਼ੂ ਚਾਰਨ ਲਈ ਸਾਡੇ ਕੋਲ ਜ਼ਮੀਨ ਨਹੀਂ ਹੈ, ਇਸ ਲਈ ਹੁਣ ਆਪਾਂ ਨੂੰ ਜੁਦਾ ਹੋਣਾ ਪਵੇਗਾ। ਤੂੰ ਆਪਣੇ ਲਈ ਜਗ੍ਹਾ ਚੁਣ ਲੈ ਜਿੱਥੇ ਤੂੰ ਰਹਿਣਾ ਚਾਹੁੰਦਾ ਹੈਂ ਤੇ ਮੈਂ ਉਸ ਜਗ੍ਹਾ ਦੇ ਦੂਸਰੇ ਪਾਸੇ ਚਲੇ ਜਾਵਾਂਗਾ।’

ਲੂਤ ਨੇ ਆਪਣੇ ਪਰਿਵਾਰ ਲਈ ਸਭ ਤੋਂ ਵਧੀਆ ਸ਼ਹਿਰ ਚੁਣਿਆ। ਇਹ ਸ਼ਹਿਰ ਯਰਦਨ ਦੇ ਇਲਾਕੇ ਵਿਚ ਪੈਂਦਾ ਸੀ ਤੇ ਇਸ ਦਾ ਨਾਮ ਸੀ ਸਦੂਮ। ਇੱਥੇ ਪਸ਼ੂਆਂ ਲਈ ਕਾਫ਼ੀ ਘਾਹ ਤੇ ਪੀਣ ਲਈ ਪਾਣੀ ਸੀ। ਇਸ ਲਈ ਲੂਤ ਤੇ ਉਸ ਦਾ ਪਰਿਵਾਰ ਸਦੂਮ ਵਿਚ ਜਾ ਵਸੇ।

ਲੂਤ ਯਹੋਵਾਹ ਪਰਮੇਸ਼ੁਰ ਦਾ ਭਗਤ ਸੀ ਜਦ ਕਿ ਸਦੂਮ ਦੇ ਲੋਕ ਯਹੋਵਾਹ ਨੂੰ ਨਹੀਂ ਮੰਨਦੇ ਸਨ। ਇਹ ਲੋਕ ਬਹੁਤ ਬੁਰੇ ਕੰਮ ਕਰ ਰਹੇ ਸਨ। ਇਨ੍ਹਾਂ ਲੋਕਾਂ ਕਰਕੇ ਲੂਤ ਬਹੁਤ ਦੁਖੀ ਸੀ। ਪਰਮੇਸ਼ੁਰ ਵੀ ਸਦੂਮ ਅਤੇ ਇਸ ਦੇ ਲਾਗਲੇ ਸ਼ਹਿਰ ਅਮੂਰਾਹ ਦੇ ਲੋਕਾਂ ਦੇ ਬੁਰੇ ਕੰਮ ਦੇਖ-ਦੇਖ ਕੇ ਅੱਕ ਗਿਆ ਸੀ। ਇਸ ਲਈ ਉਸ ਨੇ ਉਨ੍ਹਾਂ ਸ਼ਹਿਰਾਂ ਨੂੰ ਨਾਸ਼ ਕਰਨ ਦਾ ਫ਼ੈਸਲਾ ਕੀਤਾ। ਪਰ ਇਸ ਤੋਂ ਪਹਿਲਾਂ ਲੂਤ ਨੂੰ ਖ਼ਬਰਦਾਰ ਕਰਨ ਲਈ ਯਹੋਵਾਹ ਨੇ ਦੋ ਫ਼ਰਿਸ਼ਤੇ ਸਦੂਮ ਭੇਜੇ।

ਫ਼ਰਿਸ਼ਤਿਆਂ ਨੇ ਲੂਤ ਨੂੰ ਕਿਹਾ, ‘ਛੇਤੀ ਕਰ! ਆਪਣੀ ਪਤਨੀ ਅਤੇ ਆਪਣੀਆਂ ਦੋਵੇਂ ਧੀਆਂ ਨੂੰ ਲੈ ਕੇ ਇੱਥੋਂ ਨਿਕਲ ਜਾ!’ ਪਰ ਲੂਤ ਤੇ ਉਸ ਦਾ ਪਰਿਵਾਰ ਸ਼ਹਿਰ ਤੋਂ ਬਾਹਰ ਨਿਕਲਣ ਵਿਚ ਦੇਰ ਕਰ ਰਹੇ ਸਨ। ਇਹ ਦੇਖ ਕੇ ਫ਼ਰਿਸ਼ਤੇ ਉਨ੍ਹਾਂ ਨੂੰ ਬਾਹੋਂ ਫੜ ਕੇ ਸ਼ਹਿਰ ਦੇ ਬਾਹਰ ਲੈ ਗਏ। ਇਕ ਫ਼ਰਿਸ਼ਤੇ ਨੇ ਉਨ੍ਹਾਂ ਨੂੰ ਕਿਹਾ: ‘ਆਪਣੀਆਂ ਜਾਨਾਂ ਬਚਾਉਣ ਲਈ ਪਹਾੜਾਂ ਨੂੰ ਭੱਜ ਜਾਓ! ਪਰ ਪਿੱਛੇ ਮੁੜ ਕੇ ਨਾ ਦੇਖਣਾ।’

ਲੂਤ ਤੇ ਉਸ ਦੀਆਂ ਧੀਆਂ ਨੇ ਇੱਦਾਂ ਹੀ ਕੀਤਾ। ਪਰ ਉਸ ਦੀ ਤੀਵੀਂ ਨੇ ਇੰਜ ਨਹੀਂ ਕੀਤਾ। ਉਸ ਨੇ ਪਿੱਛੇ ਮੁੜ ਕੇ ਦੇਖਿਆ ਜਿਸ ਕਰਕੇ ਉਹ ਲੂਣ ਦਾ ਥੰਮ੍ਹ ਬਣ ਗਈ। ਕੀ ਤੁਸੀਂ ਲੂਤ ਦੀ ਪਤਨੀ ਨੂੰ ਤਸਵੀਰ ਵਿਚ ਦੇਖ ਸਕਦੇ ਹੋ?

ਇਸ ਤੋਂ ਅਸੀਂ ਸਿੱਖਦੇ ਹਾਂ ਕਿ ਪਰਮੇਸ਼ੁਰ ਉਨ੍ਹਾਂ ਨੂੰ ਬਚਾਉਂਦਾ ਹੈ ਜੋ ਉਸ ਦਾ ਕਹਿਣਾ ਮੰਨਦੇ ਹਨ। ਜੋ ਉਸ ਦਾ ਕਹਿਣਾ ਨਹੀਂ ਮੰਨਦੇ, ਉਨ੍ਹਾਂ ਨੂੰ ਉਹ ਨਾਸ਼ ਕਰ ਦਿੰਦਾ ਹੈ। ਇਸ ਲਈ ਸਾਨੂੰ ਉਸ ਦਾ ਕਹਿਣਾ ਮੰਨਣਾ ਚਾਹੀਦਾ ਹੈ।

ਉਤਪਤ 13:5-13; 18:20-33; 19:1-29; ਲੂਕਾ 17:28-32; 2 ਪਤਰਸ 2:6-8.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ