ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • my ਕਹਾਣੀ 94
  • ਛੋਟੇ ਬੱਚਿਆਂ ਨਾਲ ਪਿਆਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਛੋਟੇ ਬੱਚਿਆਂ ਨਾਲ ਪਿਆਰ
  • ਬਾਈਬਲ ਕਹਾਣੀਆਂ ਦੀ ਕਿਤਾਬ
  • ਮਿਲਦੀ-ਜੁਲਦੀ ਜਾਣਕਾਰੀ
  • ਆਪਣੀ ਰਵਾਨਗੀ ਲਈ ਰਸੂਲਾਂ ਨੂੰ ਤਿਆਰ ਕਰਨਾ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
  • ਇਕ ਬਹਿਸ ਸ਼ੁਰੂ ਹੋ ਜਾਂਦੀ ਹੈ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
  • ਯਿਸੂ ਦਾ ਆਖ਼ਰੀ ਪਸਾਹ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ‘ਯਿਸੂ ਉਨ੍ਹਾਂ ਨਾਲ ਮਰਦੇ ਦਮ ਤਕ ਪਿਆਰ ਕਰਦਾ ਰਿਹਾ’
    ‘ਆਓ ਮੇਰੇ ਚੇਲੇ ਬਣੋ’
ਹੋਰ ਦੇਖੋ
ਬਾਈਬਲ ਕਹਾਣੀਆਂ ਦੀ ਕਿਤਾਬ
my ਕਹਾਣੀ 94

ਕਹਾਣੀ 94

ਛੋਟੇ ਬੱਚਿਆਂ ਨਾਲ ਪਿਆਰ

ਤਸਵੀਰ ਵਿਚ ਦੇਖੋ ਯਿਸੂ ਨੇ ਛੋਟੇ ਜਿਹੇ ਬੱਚੇ ਨੂੰ ਕਲਾਵੇ ਵਿਚ ਲਿਆ ਹੋਇਆ ਹੈ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਯਿਸੂ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ। ਯਿਸੂ ਨਾਲ ਬੈਠੇ ਆਦਮੀ ਉਸ ਦੇ ਚੇਲੇ ਹਨ। ਚਲੋ ਆਓ ਦੇਖੀਏ ਯਿਸੂ ਉਨ੍ਹਾਂ ਨੂੰ ਕੀ ਕਹਿ ਰਿਹਾ ਹੈ।

ਯਿਸੂ ਅਤੇ ਉਸ ਦੇ ਚੇਲੇ ਹੁਣੇ-ਹੁਣੇ ਇਕ ਲੰਬਾ ਸਫ਼ਰ ਤੈਅ ਕਰ ਕੇ ਆਏ ਸਨ। ਰਾਹ ਵਿਚ ਚੇਲੇ ਆਪਸ ਵਿਚ ਕਿਸੇ ਗੱਲ ਤੇ ਬਹਿਸ ਕਰ ਰਹੇ ਸਨ। ਯਿਸੂ ਨੇ ਉਨ੍ਹਾਂ ਨੂੰ ਪੁੱਛਿਆ: ‘ਤੁਸੀਂ ਰਾਹ ਵਿਚ ਕਿਸ ਗੱਲ ਤੇ ਬਹਿਸ ਕਰ ਰਹੇ ਸੀ?’ ਯਿਸੂ ਤਾਂ ਪਹਿਲਾਂ ਹੀ ਜਾਣਦਾ ਸੀ ਕਿ ਚੇਲੇ ਆਪਸ ਵਿਚ ਕਿਉਂ ਬਹਿਸ ਕਰ ਰਹੇ ਸਨ। ਪਰ ਫਿਰ ਵੀ ਉਸ ਨੇ ਉਨ੍ਹਾਂ ਨੂੰ ਇਹ ਸਵਾਲ ਪੁੱਛਿਆ। ਉਹ ਦੇਖਣਾ ਚਾਹੁੰਦਾ ਸੀ ਕਿ ਉਸ ਦੇ ਚੇਲੇ ਉਸ ਨੂੰ ਸਾਰੀ ਗੱਲ ਸੱਚ-ਸੱਚ ਦੱਸਦੇ ਹਨ ਜਾਂ ਨਹੀਂ।

ਉਨ੍ਹਾਂ ਨੇ ਯਿਸੂ ਦੇ ਸਵਾਲ ਦਾ ਕੋਈ ਜਵਾਬ ਨਾ ਦਿੱਤਾ ਕਿਉਂਕਿ ਉਹ ਇਸ ਗੱਲ ਤੇ ਬਹਿਸ ਕਰ ਰਹੇ ਸਨ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਹੈ। ਭਲਾ, ਹੁਣ ਯਿਸੂ ਉਨ੍ਹਾਂ ਨੂੰ ਕਿਵੇਂ ਸਮਝਾਉਂਦਾ ਕਿ ਆਪਣੇ ਆਪ ਨੂੰ ਦੂਜਿਆਂ ਤੋਂ ਵੱਡਾ ਸਮਝਣਾ ਚੰਗੀ ਗੱਲ ਨਹੀਂ?

ਉਸ ਨੇ ਇਕ ਬੱਚੇ ਨੂੰ ਆਵਾਜ਼ ਮਾਰੀ ਅਤੇ ਉਸ ਨੂੰ ਸਾਰਿਆਂ ਦੇ ਵਿਚਕਾਰ ਖੜ੍ਹਾ ਕੀਤਾ। ਫਿਰ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: ‘ਮੈਂ ਚਾਹੁੰਦਾ ਹਾਂ ਕਿ ਤੁਸੀਂ ਇਕ ਗੱਲ ਸਾਫ਼ ਜਾਣ ਲਓ ਕਿ ਜੇ ਤੁਸੀਂ ਛੋਟੇ ਬੱਚਿਆਂ ਵਰਗੇ ਨਹੀਂ ਬਣਦੇ, ਤਾਂ ਤੁਸੀਂ ਕਦੇ ਵੀ ਪਰਮੇਸ਼ੁਰ ਦੇ ਰਾਜ ਵਿਚ ਨਹੀਂ ਜਾ ਸਕੋਗੇ। ਪਰਮੇਸ਼ੁਰ ਦੇ ਰਾਜ ਵਿਚ ਸਭ ਤੋਂ ਮਹਾਨ ਇਨਸਾਨ ਉਹੀ ਹੈ ਜੋ ਇਸ ਬੱਚੇ ਵਰਗਾ ਬਣੇਗਾ।’ ਤੁਹਾਨੂੰ ਪਤਾ ਯਿਸੂ ਨੇ ਇਹ ਗੱਲ ਕਿਉਂ ਕਹੀ ਸੀ?

ਆਮ ਕਰਕੇ ਬੱਚੇ ਆਪਣੇ ਆਪ ਨੂੰ ਦੂਸਰਿਆਂ ਤੋਂ ਵੱਡਾ ਸਮਝਣ ਜਾਂ ਮਸ਼ਹੂਰ ਹੋਣ ਦੀ ਸੋਚਦੇ ਹੀ ਨਹੀਂ। ਚੇਲਿਆਂ ਨੂੰ ਵੀ ਬੱਚਿਆਂ ਵਰਗੇ ਬਣਨਾ ਚਾਹੀਦਾ ਸੀ। ਉਨ੍ਹਾਂ ਨੂੰ ਇਸ ਗੱਲ ਤੇ ਲੜਨਾ ਨਹੀਂ ਚਾਹੀਦਾ ਸੀ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਸੀ ਜਾਂ ਕੌਣ ਛੋਟਾ।

ਕਈ ਹੋਰਨਾਂ ਮੌਕਿਆਂ ਤੇ ਵੀ ਯਿਸੂ ਨੇ ਦਿਖਾਇਆ ਕਿ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ। ਇਸ ਗੱਲ ਤੋਂ ਕੁਝ ਮਹੀਨੇ ਬਾਅਦ ਕਈ ਲੋਕ ਆਪਣੇ ਬੱਚਿਆਂ ਨੂੰ ਯਿਸੂ ਨੂੰ ਮਿਲਾਉਣਾ ਚਾਹੁੰਦੇ ਸਨ। ਪਰ ਚੇਲੇ ਉਨ੍ਹਾਂ ਨੂੰ ਯਿਸੂ ਨਾਲ ਮਿਲਣ ਨਹੀਂ ਦੇ ਰਹੇ ਸਨ। ਇਹ ਦੇਖ ਕੇ ਯਿਸੂ ਨੇ ਚੇਲਿਆਂ ਨੂੰ ਕਿਹਾ: ‘ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਨ੍ਹਾਂ ਨੂੰ ਨਾ ਰੋਕੋ ਕਿਉਂਕਿ ਪਰਮੇਸ਼ੁਰ ਦਾ ਰਾਜ ਉਨ੍ਹਾਂ ਜਿਹਿਆਂ ਦਾ ਹੈ।’ ਫਿਰ ਯਿਸੂ ਨੇ ਬੱਚਿਆਂ ਨੂੰ ਕਲਾਵੇ ਵਿਚ ਲੈ ਲਿਆ ਅਤੇ ਉਨ੍ਹਾਂ ਤੇ ਹੱਥ ਰੱਖ ਕੇ ਅਸੀਸ ਦਿੱਤੀ। ਕਿੰਨੀ ਚੰਗੀ ਗੱਲ ਹੈ ਕਿ ਯਿਸੂ ਬੱਚਿਆਂ ਨਾਲ ਵੀ ਪਿਆਰ ਕਰਦਾ ਹੈ।

ਮੱਤੀ 18:1-4; 19:13-15; ਮਰਕੁਸ 9:33-37; 10:13-16.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ