ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • my ਕਹਾਣੀ 95
  • ਯਿਸੂ ਦਾ ਸਿੱਖਿਆ ਦੇਣ ਦਾ ਢੰਗ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਿਸੂ ਦਾ ਸਿੱਖਿਆ ਦੇਣ ਦਾ ਢੰਗ
  • ਬਾਈਬਲ ਕਹਾਣੀਆਂ ਦੀ ਕਿਤਾਬ
  • ਮਿਲਦੀ-ਜੁਲਦੀ ਜਾਣਕਾਰੀ
  • ਇਕ ਗੁਆਂਢੀ ਰੂਪੀ ਸਾਮਰੀ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
  • ਇਕ ਸਾਮਰੀ ਔਰਤ ਨੂੰ ਸਿੱਖਿਆ ਦੇਣਾ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
  • ਯਿਸੂ ਨੇ ਪਰਮੇਸ਼ੁਰ ਦੀ ਬੁੱਧ ਪ੍ਰਗਟ ਕੀਤੀ
    ਯਹੋਵਾਹ ਦੇ ਨੇੜੇ ਰਹੋ
  • ਖੂਹ ਤੇ ਔਰਤ ਨਾਲ ਮੁਲਾਕਾਤ
    ਬਾਈਬਲ ਕਹਾਣੀਆਂ ਦੀ ਕਿਤਾਬ
ਹੋਰ ਦੇਖੋ
ਬਾਈਬਲ ਕਹਾਣੀਆਂ ਦੀ ਕਿਤਾਬ
my ਕਹਾਣੀ 95

ਕਹਾਣੀ 95

ਯਿਸੂ ਦਾ ਸਿੱਖਿਆ ਦੇਣ ਦਾ ਢੰਗ

ਇਕ ਵਾਰੀ ਯਿਸੂ ਨੇ ਇਕ ਆਦਮੀ ਨੂੰ ਦੱਸਿਆ ਕਿ ਉਸ ਨੂੰ ਆਪਣੇ ਗੁਆਂਢੀ ਨਾਲ ਪਿਆਰ ਕਰਨਾ ਚਾਹੀਦਾ ਹੈ। ਫਿਰ ਉਸ ਆਦਮੀ ਨੇ ਯਿਸੂ ਨੂੰ ਪੁੱਛਿਆ: ‘ਮੇਰਾ ਗੁਆਂਢੀ ਕੌਣ ਹੈ?’ ਯਿਸੂ ਜਾਣਦਾ ਸੀ ਕਿ ਇਸ ਬੰਦੇ ਨੇ ਸਵਾਲ ਕਿਉਂ ਪੁੱਛਿਆ ਸੀ। ਅਸਲ ਵਿਚ ਇਸ ਬੰਦੇ ਦਾ ਮੰਨਣਾ ਸੀ ਕਿ ਉਸ ਦੇ ਗੁਆਂਢੀ ਸਿਰਫ਼ ਉਸ ਦੀ ਜਾਤ ਅਤੇ ਧਰਮ ਦੇ ਲੋਕ ਹੀ ਸਨ। ਚਲੋ ਆਓ ਦੇਖੀਏ ਯਿਸੂ ਨੇ ਉਸ ਨੂੰ ਕਿਵੇਂ ਜਵਾਬ ਦਿੱਤਾ।

ਕਈ ਵਾਰੀ ਯਿਸੂ ਕਹਾਣੀਆਂ ਰਾਹੀਂ ਸਿੱਖਿਆ ਦਿੰਦਾ ਸੀ। ਇਸ ਬੰਦੇ ਨੂੰ ਜਵਾਬ ਦੇਣ ਲਈ ਉਸ ਨੇ ਇਕ ਕਹਾਣੀ ਸੁਣਾਈ। ਯਿਸੂ ਨੇ ਇਸ ਬੰਦੇ ਨੂੰ ਇਕ ਯਹੂਦੀ ਅਤੇ ਇਕ ਸਾਮਰੀ ਦੀ ਕਹਾਣੀ ਸੁਣਾਈ। ਆਪਾਂ ਇਸ ਕਿਤਾਬ ਵਿਚ ਪੜ੍ਹ ਚੁੱਕੇ ਹਾਂ ਕਿ ਯਹੂਦੀ ਲੋਕ ਸਾਮਰੀ ਲੋਕਾਂ ਨੂੰ ਜ਼ਰਾ ਵੀ ਪਸੰਦ ਨਹੀਂ ਕਰਦੇ ਸਨ। ਯਿਸੂ ਨੇ ਕਹਾਣੀ ਸ਼ੁਰੂ ਕੀਤੀ:

ਇਕ ਦਿਨ ਇਕ ਯਹੂਦੀ ਪਹਾੜੀ ਰਸਤੇ ਤੇ ਯਰੀਹੋ ਸ਼ਹਿਰ ਨੂੰ ਜਾ ਰਿਹਾ ਸੀ। ਅਚਾਨਕ ਡਾਕੂਆਂ ਨੇ ਆ ਕੇ ਉਸ ਨੂੰ ਘੇਰ ਲਿਆ। ਉਨ੍ਹਾਂ ਨੇ ਉਸ ਦੇ ਸਾਰੇ ਪੈਸੇ ਖੋਹ ਲਏ ਅਤੇ ਉਸ ਨੂੰ ਕੁੱਟ-ਮਾਰ ਕੇ ਮਰਨ ਲਈ ਰਾਹ ਵਿਚ ਸੁੱਟ ਗਏ।

ਫਿਰ ਥੋੜ੍ਹੀ ਦੇਰ ਬਾਅਦ ਉਸ ਰਾਹ ਤੋਂ ਇਕ ਯਹੂਦੀ ਜਾਜਕ ਲੰਘਿਆ। ਉਸ ਨੇ ਇਸ ਬੰਦੇ ਨੂੰ ਸੜਕ ਤੇ ਅਧਮੋਇਆ ਪਿਆ ਦੇਖਿਆ। ਤੁਹਾਡੇ ਖ਼ਿਆਲ ਵਿਚ ਕੀ ਉਸ ਨੇ ਇਸ ਬੰਦੇ ਦੀ ਮਦਦ ਕੀਤੀ? ਨਹੀਂ, ਉਹ ਆਰਾਮ ਨਾਲ ਕੋਲ ਦੀ ਲੰਘ ਗਿਆ। ਫਿਰ ਇਕ ਲੇਵੀ ਉੱਧਰੋਂ ਦੀ ਲੰਘਿਆ ਜੋ ਕਿ ਬਹੁਤ ਹੀ ਧਰਮੀ ਬੰਦਾ ਸੀ। ਕੀ ਇਹ ਲੇਵੀ ਉਸ ਦੀ ਮਦਦ ਕਰਨ ਲਈ ਰੁਕਿਆ? ਨਹੀਂ, ਉਸ ਨੇ ਵੀ ਇਸ ਵਿਚਾਰੇ ਬੰਦੇ ਦੀ ਕੋਈ ਮਦਦ ਨਹੀਂ ਕੀਤੀ। ਤਸਵੀਰ ਵਿਚ ਦੇਖੋ, ਲੇਵੀ ਅਤੇ ਯਹੂਦੀ ਦੋਵੇਂ ਆਪਣੇ ਰਸਤੇ ਜਾ ਰਹੇ ਹਨ।

ਪਰ ਹੁਣ ਦੇਖੋ ਇਸ ਬੰਦੇ ਦੀ ਕੋਈ ਮਦਦ ਕਰ ਰਿਹਾ ਹੈ। ਪਰ ਇਹ ਤਾਂ ਇਕ ਸਾਮਰੀ ਬੰਦਾ ਹੈ ਜੋ ਇਕ ਯਹੂਦੀ ਦੀ ਮਦਦ ਕਰ ਰਿਹਾ ਹੈ। ਉਹ ਉਸ ਦੀਆਂ ਸੱਟਾਂ ਤੇ ਮਲ੍ਹਮ ਲਗਾ ਰਿਹਾ ਹੈ। ਮਲ੍ਹਮ-ਪੱਟੀ ਕਰਨ ਤੋਂ ਬਾਅਦ ਉਹ ਯਹੂਦੀ ਨੂੰ ਇਕ ਐਸੀ ਜਗ੍ਹਾ ਤੇ ਲੈ ਗਿਆ ਜਿੱਥੇ ਉਹ ਆਰਾਮ ਕਰ ਸਕਦਾ ਸੀ ਅਤੇ ਉਸ ਦੀ ਚੰਗੀ ਤਰ੍ਹਾਂ ਦੇਖ-ਭਾਲ ਵੀ ਕੀਤੀ ਜਾ ਸਕਦੀ।

ਕਹਾਣੀ ਦੱਸਣ ਤੋਂ ਬਾਅਦ ਯਿਸੂ ਨੇ ਉਸ ਬੰਦੇ ਤੋਂ ਪੁੱਛਿਆ ਜਿਸ ਨੇ ਉਸ ਨੂੰ ਸ਼ੁਰੂ ਵਿਚ ਸਵਾਲ ਕੀਤਾ ਸੀ: ‘ਤੇਰੇ ਖ਼ਿਆਲ ਵਿਚ ਇਨ੍ਹਾਂ ਤਿੰਨਾਂ ਵਿੱਚੋਂ ਕਿਸ ਨੇ ਉਸ ਜ਼ਖ਼ਮੀ ਆਦਮੀ ਦੇ ਨਾਲ ਇਕ ਗੁਆਂਢੀ ਵਰਗਾ ਸਲੂਕ ਕੀਤਾ? ਜਾਜਕ, ਲੇਵੀ ਜਾਂ ਉਸ ਸਾਮਰੀ ਨੇ?’

ਉਸ ਬੰਦੇ ਨੇ ਜਵਾਬ ਦਿੱਤਾ: ‘ਸਾਮਰੀ ਨੇ ਕਿਉਂਕਿ ਉਸ ਨੇ ਜ਼ਖ਼ਮੀ ਆਦਮੀ ਦੀ ਮਦਦ ਕੀਤੀ।’

ਯਿਸੂ ਨੇ ਉਸ ਨੂੰ ਕਿਹਾ: ‘ਤੂੰ ਠੀਕ ਜਵਾਬ ਦਿੱਤਾ। ਹੁਣ ਜਾ ਅਤੇ ਇਸ ਸਾਮਰੀ ਦੀ ਤਰ੍ਹਾਂ ਤੂੰ ਵੀ ਦੂਜਿਆਂ ਨਾਲ ਪੇਸ਼ ਆ।’

ਯਿਸੂ ਦਾ ਸਿਖਾਉਣ ਦਾ ਢੰਗ ਕਿੰਨਾ ਵਧੀਆ ਹੈ, ਹੈ ਨਾ? ਜੇ ਤੁਸੀਂ ਉਸ ਦੀਆਂ ਸਿੱਖਿਆਵਾਂ ਬਾਈਬਲ ਵਿਚ ਪੜ੍ਹੋਗੇ, ਤਾਂ ਸੋਚੋ ਤੁਸੀਂ ਕਿੰਨਾ ਕੁਝ ਸਿੱਖੋਗੇ।

ਲੂਕਾ 10:25-37.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ