ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • my ਕਹਾਣੀ 96
  • ਯਿਸੂ ਨੇ ਬੀਮਾਰਾਂ ਨੂੰ ਚੰਗਾ ਕੀਤਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਿਸੂ ਨੇ ਬੀਮਾਰਾਂ ਨੂੰ ਚੰਗਾ ਕੀਤਾ
  • ਬਾਈਬਲ ਕਹਾਣੀਆਂ ਦੀ ਕਿਤਾਬ
  • ਮਿਲਦੀ-ਜੁਲਦੀ ਜਾਣਕਾਰੀ
  • ਯਿਸੂ ਰਾਜੇ ਦੇ ਤੌਰ ਤੇ ਆਇਆ
    ਬਾਈਬਲ ਕਹਾਣੀਆਂ ਦੀ ਕਿਤਾਬ
  • ਕੰਮ ਅਤੇ ਆਰਾਮ ਕਰਨ ਦਾ ‘ਇੱਕ ਸਮਾਂ’ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
ਬਾਈਬਲ ਕਹਾਣੀਆਂ ਦੀ ਕਿਤਾਬ
my ਕਹਾਣੀ 96

ਕਹਾਣੀ 96

ਯਿਸੂ ਨੇ ਬੀਮਾਰਾਂ ਨੂੰ ਚੰਗਾ ਕੀਤਾ

ਯਿਸੂ ਨੂੰ ਯੂਹੰਨਾ ਕੋਲੋਂ ਬਪਤਿਸਮਾ ਲਏ ਨੂੰ ਹੁਣ ਤਿੰਨ ਸਾਲ ਤੋਂ ਉੱਪਰ ਹੋ ਗਏ ਸਨ। ਉਸ ਨੇ ਕਈ ਥਾਵਾਂ ਤੇ ਸਫ਼ਰ ਕੀਤਾ ਸੀ। ਉਹ ਜਿੱਥੇ ਵੀ ਜਾਂਦਾ ਸੀ, ਉੱਥੇ ਦੇ ਬੀਮਾਰ ਲੋਕਾਂ ਨੂੰ ਠੀਕ ਕਰਦਾ ਸੀ।

ਹੁਣ ਹਰ ਸ਼ਹਿਰ ਤੇ ਪਿੰਡ ਵਿਚ ਬਸ ਯਿਸੂ ਦੇ ਚਮਤਕਾਰਾਂ ਦੀਆਂ ਗੱਲਾਂ ਹੋ ਰਹੀਆਂ ਸਨ। ਲੋਕੀ ਲੰਗੜਿਆਂ, ਅੰਨ੍ਹਿਆਂ, ਬੋਲਿਆਂ ਅਤੇ ਕਈ ਹੋਰ ਬੀਮਾਰਾਂ ਨੂੰ ਉਸ ਕੋਲ ਲੈ ਕੇ ਆਉਂਦੇ ਸਨ। ਉਹ ਉਨ੍ਹਾਂ ਸਾਰਿਆਂ ਨੂੰ ਠੀਕ ਕਰ ਦਿੰਦਾ ਸੀ।

ਇਕ ਦਿਨ ਯਿਸੂ ਸਬਤ ਵਾਲੇ ਦਿਨ ਲੋਕਾਂ ਨੂੰ ਸਿੱਖਿਆ ਦੇ ਰਿਹਾ ਸੀ। ਸਬਤ ਯਹੂਦੀਆਂ ਦੇ ਆਰਾਮ ਕਰਨ ਦਾ ਦਿਨ ਸੀ। ਤਸਵੀਰ ਵਿਚ ਜਿਸ ਤੀਵੀਂ ਨੂੰ ਤੁਸੀਂ ਦੇਖ ਰਹੇ ਹੋ, ਉਹ ਬਹੁਤ ਬੀਮਾਰ ਸੀ। ਆਪਣੀ ਬੀਮਾਰੀ ਕਰਕੇ ਉਹ ਪਿਛਲੇ 18 ਸਾਲਾਂ ਤੋਂ ਸਿੱਧੀ ਖੜ੍ਹੀ ਨਹੀਂ ਹੋ ਪਾ ਰਹੀ ਸੀ। ਯਿਸੂ ਨੇ ਉਸ ਉੱਤੇ ਆਪਣੇ ਹੱਥ ਰੱਖੇ, ਤਾਂ ਉਹ ਹੌਲੀ-ਹੌਲੀ ਸਿੱਧੀ ਖੜ੍ਹੀ ਹੋ ਗਈ। ਵਾਹ! ਉਹ ਬਿਲਕੁਲ ਠੀਕ ਹੋ ਗਈ ਸੀ!

ਇਹ ਦੇਖ ਦੇ ਧਾਰਮਿਕ ਆਗੂਆਂ ਨੂੰ ਗੁੱਸਾ ਚੜ੍ਹ ਗਿਆ। ਉਨ੍ਹਾਂ ਵਿੱਚੋਂ ਇਕ ਨੇ ਭੀੜ ਨੂੰ ਝਿੜਕਿਆ: ‘ਛੇ ਦਿਨ ਹੁੰਦੇ ਹਨ ਕੰਮ ਕਰਨ ਲਈ, ਜੇ ਠੀਕ ਹੋਣਾ ਹੈ ਤਾਂ ਉਦੋਂ ਆਇਆ ਕਰੋ, ਨਾ ਕਿ ਸਬਤ ਦੇ ਦਿਨ!’

ਪਰ ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: ‘ਓ ਭੈੜੇ ਬੰਦਿਓ। ਤੁਹਾਡੇ ਵਿੱਚੋਂ ਕੌਣ ਆਪਣੇ ਗਧੇ ਨੂੰ ਸਬਤ ਵਾਲੇ ਦਿਨ ਪਾਣੀ ਨਹੀਂ ਪਿਲਾਵੇਗਾ। ਤਾਂ ਫਿਰ ਕੀ ਇਸ ਵਿਚਾਰੀ ਔਰਤ, ਜੋ 18 ਸਾਲਾਂ ਤੋਂ ਬੀਮਾਰੀ ਨਾਲ ਲੜ ਰਹੀ ਸੀ, ਨੂੰ ਸਬਤ ਦੇ ਦਿਨ ਠੀਕ ਕਰਨਾ ਗ਼ਲਤ ਹੈ?’ ਇਹ ਸੁਣ ਕੇ ਆਗੂ ਸ਼ਰਮਿੰਦਾ ਹੋ ਗਏ।

ਬਾਅਦ ਵਿਚ ਯਿਸੂ ਅਤੇ ਉਸ ਦੇ ਚੇਲੇ ਯਰੂਸ਼ਲਮ ਨੂੰ ਚਲੇ ਗਏ। ਰਾਹ ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ਯਰੂਸ਼ਲਮ ਵਿਚ ਉਸ ਨੂੰ ਮਾਰਿਆ ਜਾਵੇਗਾ ਅਤੇ ਬਾਅਦ ਵਿਚ ਉਸ ਨੂੰ ਜੀ ਉਠਾਇਆ ਜਾਵੇਗਾ। ਜਦ ਉਹ ਯਰੀਹੋ ਦੇ ਬਾਹਰ-ਬਾਹਰ ਦੀ ਲੰਘ ਰਹੇ ਸਨ, ਤਾਂ ਉੱਥੋਂ ਦੇ ਦੋ ਅੰਨ੍ਹੇ ਮੰਗਤਿਆਂ ਨੂੰ ਪਤਾ ਲੱਗਾ ਕਿ ਯਿਸੂ ਆ ਰਿਹਾ ਸੀ। ਉਹ ਯਿਸੂ ਨੂੰ ਆਵਾਜ਼ ਮਾਰਨ ਲੱਗੇ: ‘ਯਿਸੂ, ਸਾਡੀ ਮਦਦ ਕਰ!’

ਯਿਸੂ ਨੇ ਇਨ੍ਹਾਂ ਅੰਨ੍ਹਿਆਂ ਨੂੰ ਕੋਲ ਬੁਲਾ ਕੇ ਪੁੱਛਿਆ: ‘ਦੱਸੋ ਮੈਂ ਤੁਹਾਡੇ ਲਈ ਕੀ ਕਰਾਂ?’ ਉਨ੍ਹਾਂ ਨੇ ਜਵਾਬ ਦਿੱਤਾ: ‘ਪ੍ਰਭੂ, ਸਾਡੀਆਂ ਅੱਖਾਂ ਖੋਲ੍ਹਦੇ।’ ਯਿਸੂ ਨੇ ਉਨ੍ਹਾਂ ਦੀਆਂ ਅੱਖਾਂ ਨੂੰ ਛੂਹਿਆ ਅਤੇ ਉਹ ਉਸੇ ਵਕਤ ਠੀਕ ਹੋ ਗਏ! ਕੀ ਤੁਸੀਂ ਜਾਣਦੇ ਹੋ ਯਿਸੂ ਨੇ ਇਹ ਸਭ ਚਮਤਕਾਰ ਕਿਉਂ ਕੀਤੇ ਸਨ? ਕਿਉਂਕਿ ਉਹ ਲੋਕਾਂ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਹ ਚਾਹੁੰਦਾ ਸੀ ਕਿ ਲੋਕ ਉਸ ਤੇ ਨਿਹਚਾ ਰੱਖਣ। ਯਿਸੂ ਦੇ ਇਨ੍ਹਾਂ ਚਮਤਕਾਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਜਦ ਉਹ ਰਾਜਾ ਬਣੇਗਾ, ਤਾਂ ਉਹ ਸਾਡੀਆਂ ਸਾਰੀਆਂ ਬੀਮਾਰੀਆਂ ਨੂੰ ਦੂਰ ਕਰ ਦੇਵੇਗਾ।

ਮੱਤੀ 15:30, 31; ਲੂਕਾ 13:10-17; ਮੱਤੀ 20:29-34.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ