ਗੀਤ 22 (185)
ਸਾਡੇ ਅਜ਼ੀਜ਼ ਜੀ ਉੱਠਣਗੇ
1 ਮੈਂ ਮੌਤ ਦਾ ਗਮ ਮਿਟਾਵਾਂਗਾ,
ਇਹ ਰੱਬ ਦਾ ਵਾਅਦਾ ਹੈ
ਅਰਥੀ ਉੱਠੀ ਹੈ ਜਿਨ੍ਹਾਂ ਦੀ,
ਉਹ ਫਿਰ ਜੀ ਉੱਠਣਗੇ
ਪਹਿਲਾਂ ਉਹ ਸਭ ਆਜ਼ਾਦ ਹੋਣਗੇ,
ਜੋ ਸਵਰਗ ਦੇ ਵਾਰਸ ਨੇ
ਯਹੋਵਾਹ ਦੇ ਇਹ ਵਫ਼ਾਦਾਰ,
ਇਨਾਮ, ਹਾਂ, ਪਾਉਣਗੇ
2 ਮੈਂ ਬੰਧਨ ਖੋਲ੍ਹਾਂਗਾ ਮੌਤ ਦੇ,
ਯਹੋਵਾਹ ਕਹਿੰਦਾ ਹੈ
ਚਿਤਾ ਦੀ ਅੱਗ ਵਿਚ ਜੋ ਜਲੇ,
ਉਹ ਵਾਪਸ ਆਉਣਗੇ
ਸ਼ਮਸ਼ਾਨ ਦੀ ਰਾਖ ਬਣੇ ਹਨ ਜੋ,
ਉਹ ਜੀਵਨ ਪਾਉਣਗੇ
ਧਰਤੀ ਦੇ ਵਾਰਸ ਫਿਰ ਜੀ ਕੇ,
ਖ਼ੁਸ਼ੀ ਨਾਲ ਝੂਮਣਗੇ
3 ਮੈਂ ਪੰਜੇ ਖੋਲ੍ਹਾਂਗਾ ਮੌਤ ਦੇ,
ਇਹ ਰੱਬ ਦਾ ਵਾਅਦਾ ਹੈ
ਸੰਜੋ ਕੇ ਪਿਆਰ ਨਾਲ ਰੱਖੀ ਹੈ,
ਹਰੇਕ ਦੀ ਯਾਦ ਉਸ ਨੇ
ਨਿਸਾਰ ਜੋ ਵੀ ਹੋਵੇ ਉਸ ਲਈ,
ਉਹ ਫਿਰ ਜੀ ਉੱਠਣਗੇ
ਅਹਿਸਾਨ ਜੋ ਰੱਖਣ ਯਾਦ ਉਸ ਦਾ,
ਸਦਾ ਲਈ ਜੀਉਣਗੇ
4 ਮੈਂ ਮੌਤ ਦਾ ਦਰਦ ਮਿਟਾਵਾਂਗਾ,
ਯਹੋਵਾਹ ਕਹਿੰਦਾ ਹੈ
ਸਭ ਨੂੰ ਦੱਸੋ,
ਯਹੋਵਾਹ ਦਾ ਇਹ ਵਾਅਦਾ ਪੱਕਾ ਹੈ
ਜਦ ਯਿਸੂ ਦੇਵੇਗਾ ਆਵਾਜ਼,
ਸਭ ਸੁਣ ਕੇ ਉੱਠਣਗੇ
ਸਾਡੇ ਅਜ਼ੀਜ਼ ਇਸ ਮੌਤ ਦੀ ਨੀਂਦ ਤੋਂ
ਸਭ ਜਾਗ ਉੱਠਣਗੇ