ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • gt ਅਧਿ. 22
  • ਚਾਰ ਚੇਲੇ ਸੱਦੇ ਜਾਂਦੇ ਹਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਚਾਰ ਚੇਲੇ ਸੱਦੇ ਜਾਂਦੇ ਹਨ
  • ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
  • ਮਿਲਦੀ-ਜੁਲਦੀ ਜਾਣਕਾਰੀ
  • ਉਹ ਡਰ ਤੇ ਸ਼ੱਕ ਦੇ ਖ਼ਿਲਾਫ਼ ਲੜਿਆ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
  • ਯਿਸੂ ਮਛੇਰਿਆਂ ਸਾਮ੍ਹਣੇ ਪ੍ਰਗਟ ਹੋਇਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ‘ਤੁਸੀਂ ਜਾ ਕੇ ਚੇਲੇ ਬਣਾਓ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
gt ਅਧਿ. 22

ਅਧਿਆਇ 22

ਚਾਰ ਚੇਲੇ ਸੱਦੇ ਜਾਂਦੇ ਹਨ

ਯਿਸੂ ਦੇ ਜੱਦੀ-ਨਗਰ ਨਾਸਰਤ ਵਿਚ ਆਪਣੇ ਜੀਵਨ ਤੇ ਕਾਤਲਾਨਾ ਹਮਲੇ ਤੋਂ ਬਾਅਦ, ਉਹ ਗਲੀਲ ਦੀ ਝੀਲ ਦੇ ਨੇੜੇ ਕਫ਼ਰਨਾਹੂਮ ਦੇ ਨਗਰ ਨੂੰ ਚਲਾ ਜਾਂਦਾ ਹੈ। ਇਹ ਯਸਾਯਾਹ ਦੀ ਇਕ ਹੋਰ ਭਵਿੱਖਬਾਣੀ ਦੀ ਪੂਰਤੀ ਕਰਦਾ ਹੈ। ਇਹ ਉਹ ਭਵਿੱਖਬਾਣੀ ਹੈ ਜਿਸ ਨੇ ਪੂਰਵ-ਸੰਕੇਤ ਕੀਤਾ ਕਿ ਸਮੁੰਦਰ ਦੇ ਕੋਲ ਵਸਣ ਵਾਲੇ ਗਲੀਲ ਦੇ ਲੋਕ ਇਕ ਵੱਡਾ ਚਾਨਣ ਦੇਖਣਗੇ।

ਜਿਉਂ ਹੀ ਯਿਸੂ ਇੱਥੇ ਆਪਣਾ ਰਾਜ ਪ੍ਰਚਾਰ ਦਾ ਚਾਨਣ-ਵਾਹਕ ਕੰਮ ਕਰਦਾ ਜਾਂਦਾ ਹੈ, ਉਹ ਆਪਣੇ ਚਾਰ ਚੇਲਿਆਂ ਦਾ ਪਤਾ ਲਗਾ ਲੈਂਦਾ ਹੈ। ਇਨ੍ਹਾਂ ਨੇ ਸ਼ੁਰੂ ਵਿਚ ਉਸ ਦੇ ਨਾਲ ਸਫਰ ਕੀਤਾ ਸੀ ਪਰੰਤੂ ਬਾਅਦ ਵਿਚ ਆਪਣੇ ਮਾਹੀਗੀਰੀ ਦੇ ਧੰਦੇ ਵਿਚ ਵਾਪਸ ਮੁੜ ਗਏ ਜਦੋਂ ਉਹ ਯਿਸੂ ਦੇ ਨਾਲ ਯਹੂਦਿਯਾ ਤੋਂ ਮੁੜ ਕੇ ਆਏ ਸਨ। ਸੰਭਵ ਹੈ ਯਿਸੂ ਹੁਣ ਉਨ੍ਹਾਂ ਨੂੰ ਲੱਭਦਾ ਹੈ, ਕਿਉਂਕਿ ਉਹ ਸਮਾਂ ਆ ਗਿਆ ਹੈ ਕਿ ਉਹ ਉਸ ਦੇ ਸਥਿਰ, ਨਿਯਮਿਤ ਮਦਦਗਾਰ ਹੋਣ, ਜਿਨ੍ਹਾਂ ਨੂੰ ਉਹ ਆਪਣੇ ਜਾਣ ਤੋਂ ਬਾਅਦ ਸੇਵਕਾਈ ਜਾਰੀ ਰੱਖਣ ਲਈ ਸਿਖਲਾਈ ਦੇ ਸਕੇ।

ਇਸ ਲਈ ਜਿਉਂ ਹੀ ਯਿਸੂ ਝੀਲ ਦੇ ਕੰਢੇ ਚੱਲ ਰਿਹਾ ਹੁੰਦਾ ਹੈ ਅਤੇ ਉਹ ਸ਼ਮਊਨ ਪਤਰਸ ਅਤੇ ਉਸ ਦੇ ਸਾਥੀਆਂ ਨੂੰ ਆਪਣੇ ਜਾਲ ਧੋਂਦੇ ਹੋਏ ਦੇਖਦਾ ਹੈ, ਉਹ ਉਨ੍ਹਾਂ ਕੋਲ ਜਾਂਦਾ ਹੈ। ਉਹ ਪਤਰਸ ਦੀ ਬੇੜੀ ਤੇ ਚੜ੍ਹ ਜਾਂਦਾ ਹੈ ਅਤੇ ਉਸ ਨੂੰ ਕੰਢਿਓਂ ਦੂਰ ਖਿੱਚਣ ਲਈ ਕਹਿੰਦਾ ਹੈ। ਜਦੋਂ ਉਹ ਥੋੜ੍ਹੇ ਫ਼ਾਸਲੇ ਤੇ ਜਾਂਦੇ ਹਨ, ਤਾਂ ਯਿਸੂ ਬੇੜੀ ਵਿਚ ਬੈਠ ਕੇ ਕੰਢੇ ਤੇ ਬੈਠੀ ਭੀੜ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੰਦਾ ਹੈ।

ਇਸ ਤੋਂ ਬਾਅਦ, ਯਿਸੂ ਪਤਰਸ ਨੂੰ ਕਹਿੰਦਾ ਹੈ: “ਡੂੰਘੇ ਪਾਣੀ ਵਿੱਚ ਲੈ ਚੱਲ ਅਤੇ ਸ਼ਿਕਾਰ ਲਈ ਆਪਣੇ ਜਾਲ ਪਾਓ।”

“ਸੁਆਮੀ ਜੀ,” ਪਤਰਸ ਜਵਾਬ ਦਿੰਦਾ ਹੈ, “ਅਸਾਂ ਸਾਰੀ ਰਾਤ ਮਿਹਨਤ ਕੀਤੀ ਪਰ ਕੁਝ ਨਾ ਫੜਿਆ ਤਦ ਵੀ ਤੇਰੇ ਆਖਣ ਨਾਲ ਜਾਲ ਪਾਵਾਂਗਾ।”

ਜਦੋਂ ਜਾਲ ਪਾਏ ਜਾਂਦੇ ਹਨ, ਤਦ ਇੰਨੀ ਵੱਡੀ ਗਿਣਤੀ ਵਿਚ ਮੱਛੀਆਂ ਫੜੀਆਂ ਜਾਂਦੀਆਂ ਹਨ ਕਿ ਉਨ੍ਹਾਂ ਦੇ ਜਾਲ ਟੁੱਟਣ ਲੱਗਦੇ ਹਨ। ਜਲਦੀ ਨਾਲ, ਇਹ ਆਦਮੀ ਨਾਲ ਦੀ ਇਕ ਬੇੜੀ ਵਿਚ ਆਪਣੇ ਸਾਥੀਆਂ ਨੂੰ ਆ ਕੇ ਮਦਦ ਕਰਨ ਲਈ ਸੰਕੇਤ ਕਰਦੇ ਹਨ। ਜਲਦੀ ਹੀ ਦੋਨੋਂ ਬੇੜੀਆਂ ਇੰਨੀਆਂ ਸਾਰੀਆਂ ਮੱਛੀਆਂ ਨਾਲ ਭਰ ਜਾਂਦੀਆਂ ਹਨ ਕਿ ਉਹ ਡੁੱਬਣ ਲੱਗਦੀਆਂ ਹਨ। ਇਹ ਦੇਖ ਕੇ, ਪਤਰਸ ਯਿਸੂ ਦੇ ਅੱਗੇ ਝੁੱਕ ਕੇ ਕਹਿੰਦਾ ਹੈ: “ਪ੍ਰਭੁ ਜੀ ਮੇਰੇ ਕੋਲੋਂ ਚੱਲਿਆ ਜਾਹ ਕਿਉਂ ਜੋ ਮੈਂ ਪਾਪੀ ਬੰਦਾ ਹਾਂ।”

“ਨਾ ਡਰ,” ਯਿਸੂ ਜਵਾਬ ਦਿੰਦਾ ਹੈ। “ਏਦੋਂ ਅੱਗੇ ਤੂੰ ਮਨੁੱਖਾਂ ਦਾ ਸ਼ਿਕਾਰੀ ਹੋਵੇਂਗਾ।”

ਯਿਸੂ ਪਤਰਸ ਦੇ ਭਰਾ ਅੰਦ੍ਰਿਯਾਸ ਨੂੰ ਵੀ ਸੱਦਾ ਦਿੰਦਾ ਹੈ। “ਮੇਰੇ ਮਗਰ ਆਓ,” ਉਹ ਉਨ੍ਹਾਂ ਨੂੰ ਤਾਕੀਦ ਕਰਦਾ ਹੈ, “ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ।” ਉਨ੍ਹਾਂ ਦੇ ਮਾਹੀਗੀਰੀ ਵਿਚ ਸਾਂਝੀਦਾਰ, ਜ਼ਬਦੀ ਦੇ ਪੁੱਤਰ, ਯਾਕੂਬ ਅਤੇ ਯੂਹੰਨਾ ਨੂੰ ਵੀ ਇਹੋ ਹੀ ਸੱਦਾ ਦਿੱਤਾ ਜਾਂਦਾ ਹੈ, ਅਤੇ ਉਹ ਵੀ ਬਿਨਾਂ ਝਿਜਕ ਪ੍ਰਤਿਕ੍ਰਿਆ ਦਿਖਾਉਂਦੇ ਹਨ। ਇਸ ਲਈ ਇਹ ਚਾਰੇ ਆਪਣੇ ਮਾਹੀਗੀਰੀ ਦੇ ਧੰਦੇ ਨੂੰ ਛੱਡ ਦਿੰਦੇ ਹਨ ਅਤੇ ਯਿਸੂ ਦੇ ਪਹਿਲੇ ਚਾਰ ਸਥਿਰ, ਨਿਯਮਿਤ ਅਨੁਯਾਈ ਬਣ ਜਾਂਦੇ ਹਨ। ਲੂਕਾ 5:​1-11; ਮੱਤੀ 4:​13-22; ਮਰਕੁਸ 1:​16-20; ਯਸਾਯਾਹ 9:​1, 2.

▪ ਯਿਸੂ ਆਪਣੇ ਚੇਲਿਆਂ ਨੂੰ ਆਪਣੇ ਮਗਰ ਚੱਲਣ ਲਈ ਕਿਉਂ ਸੱਦਦਾ ਹੈ, ਅਤੇ ਇਹ ਕੌਣ ਹਨ?

▪ ਪਤਰਸ ਕਿਹੜੇ ਚਮਤਕਾਰ ਤੋਂ ਡਰ ਜਾਂਦਾ ਹੈ?

▪ ਯਿਸੂ ਆਪਣੇ ਚੇਲਿਆਂ ਨੂੰ ਕਿਸ ਕਿਸਮ ਦੀ ਮਾਹੀਗੀਰੀ ਕਰਨ ਨੂੰ ਸੱਦਾ ਦਿੰਦਾ ਹੈ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ