ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • wj ਅਧਿ. 7 ਸਫ਼ੇ 16-17
  • ਪੁਰਾਣ ਸ਼ਾਸਤਰ ਅਤੇ ਅੱਜ ਦੀ ਹਿੰਦੂ ਉਪਾਸਨਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪੁਰਾਣ ਸ਼ਾਸਤਰ ਅਤੇ ਅੱਜ ਦੀ ਹਿੰਦੂ ਉਪਾਸਨਾ
  • ਸਾਨੂੰ ਪਰਮੇਸ਼ੁਰ ਦੀ ਉਪਾਸਨਾ ਪ੍ਰੇਮ ਅਤੇ ਸੱਚਾਈ ਨਾਲ ਕਿਉਂ ਕਰਨੀ ਚਾਹੀਦੀ ਹੈ?
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਪੁਰਾਣ ਸ਼ਾਸਤਰਾਂ ਵਿਚ ਸ੍ਰਿਸ਼ਟੀ
  • ਪਰਮੇਸ਼ੁਰ ਲਈ ਖੋਜ
  • ਉਪਾਸਨਾ ਦੇ ਤਰੀਕੇ
  • ਤੁਸੀਂ ਕੀ ਚੁਣੋਗੇ?
  • ਭਾਰਤ ਦੀਆਂ ਪਵਿੱਤਰ ਲਿਖਤਾਂ
    ਸਾਨੂੰ ਪਰਮੇਸ਼ੁਰ ਦੀ ਉਪਾਸਨਾ ਪ੍ਰੇਮ ਅਤੇ ਸੱਚਾਈ ਨਾਲ ਕਿਉਂ ਕਰਨੀ ਚਾਹੀਦੀ ਹੈ?
  • ਵੇਦ—ਸੱਚਾਈ ਲਈ ਖੋਜ
    ਸਾਨੂੰ ਪਰਮੇਸ਼ੁਰ ਦੀ ਉਪਾਸਨਾ ਪ੍ਰੇਮ ਅਤੇ ਸੱਚਾਈ ਨਾਲ ਕਿਉਂ ਕਰਨੀ ਚਾਹੀਦੀ ਹੈ?
  • ਪਰਮੇਸ਼ੁਰ ਦੇ ਉਪਾਸਕ ਉਸ ਦੀ ਸੱਚਾਈ ਨਾਲ ਪ੍ਰੇਮ ਰੱਖਦੇ ਹਨ
    ਸਾਨੂੰ ਪਰਮੇਸ਼ੁਰ ਦੀ ਉਪਾਸਨਾ ਪ੍ਰੇਮ ਅਤੇ ਸੱਚਾਈ ਨਾਲ ਕਿਉਂ ਕਰਨੀ ਚਾਹੀਦੀ ਹੈ?
  • ਉਪਨਿਸ਼ਧ—ਫ਼ਲਸਫ਼ੇ ਦਾ ਪ੍ਰੇਮ
    ਸਾਨੂੰ ਪਰਮੇਸ਼ੁਰ ਦੀ ਉਪਾਸਨਾ ਪ੍ਰੇਮ ਅਤੇ ਸੱਚਾਈ ਨਾਲ ਕਿਉਂ ਕਰਨੀ ਚਾਹੀਦੀ ਹੈ?
ਹੋਰ ਦੇਖੋ
ਸਾਨੂੰ ਪਰਮੇਸ਼ੁਰ ਦੀ ਉਪਾਸਨਾ ਪ੍ਰੇਮ ਅਤੇ ਸੱਚਾਈ ਨਾਲ ਕਿਉਂ ਕਰਨੀ ਚਾਹੀਦੀ ਹੈ?
wj ਅਧਿ. 7 ਸਫ਼ੇ 16-17

ਅਧਿਆਇ 7

ਪੁਰਾਣ ਸ਼ਾਸਤਰ ਅਤੇ ਅੱਜ ਦੀ ਹਿੰਦੂ ਉਪਾਸਨਾ

ਵਰਤਮਾਨ-ਦਿਨਾਂ ਦੀ ਹਿੰਦੂ ਉਪਾਸਨਾ ਉਨ੍ਹਾਂ ਸ਼ਾਸਤਰਾਂ ਉੱਤੇ ਆਧਾਰਿਤ ਹੈ ਜਿਨ੍ਹਾਂ ਨੂੰ ਪੁਰਾਣ ਸ਼ਾਸਤਰ ਆਖਿਆ ਜਾਂਦਾ ਹੈ। ਵੇਦਾਂ ਦੇ ਅਤੁੱਲ, ਉਹ ਮੂਰਤੀਆਂ ਦੀ ਵਰਤੋਂ, ਮੰਦਰ ਰਹੁਰੀਤਾਂ, ਅਤੇ ਪਵਿੱਤਰ ਸਥਾਨਾਂ ਦੀਆਂ ਤੀਰਥ-ਯਾਤਰਾਵਾਂ ਨੂੰ ਅੱਗੇ ਵਧਾਉਂਦੇ ਹਨ। ਅਜੇਹੀਆਂ ਅਭਿਆਸਾਂ ਦੁਆਰਾ, ਉਪਾਸਕ ਪੁਨਰ-ਜਨਮ ਦੇ ਚੱਕਰ ਤੋਂ ਛੁਟਕਾਰਾ ਪਾਉਣ ਲਈ ਪਰਮੇਸ਼ੁਰ ਦੀ ਅਸੀਸ ਭਾਲਦੇ ਹਨ।

2 “ਪੁਰਾਣ ਸ਼ਾਸਤਰਾਂ ਨੂੰ ‘ਆਮ ਲੋਕਾਂ ਦਾ ਵੇਦ’ ਆਖਿਆ ਗਿਆ ਹੈ, ਕਿਉਂਕਿ ਉਹ ਕਲਪਿਤ ਕਥਾ ਅਤੇ ਲੋਕ ਕਥਾ, ਕਹਾਣੀ ਅਤੇ ਚਿੰਨ੍ਹ ਦੁਆਰਾ ਕਾਫ਼ੀ ਰਿਵਾਇਤੀ ਅਤੇ ਪ੍ਰਮਾਣਕ ਸਾਮੱਗਰੀ ਪੇਸ਼ ਕਰਦੇ ਹਨ,” ਹਿੰਦੂ ਵਰਲਡ ਨੋਟ ਕਰਦੀ ਹੈ।1 ਭਾਵੇਂ ਪੁਰਾਣ ਸ਼ਾਸਤਰ ਆਮ ਤੌਰ ਤੇ ਕੱਟੜ ਬ੍ਰਾਹਮਣਾਂ ਅਤੇ ਸੁਧਾਰਕਾਂ ਦੁਆਰਾ ਸਵੀਕਾਰ ਨਹੀਂ ਕੀਤੇ ਜਾਂਦੇ ਹਨ, ਉਹ ਸਾਧਾਰਣ ਹਿੰਦੂਆਂ ਵਿਚਕਾਰ ਪ੍ਰਚਲਿਤ ਹਨ। ਕੀ ਉਹ ਤੁਹਾਨੂੰ ਸੱਚਾਈ ਨਾਲ ਪਰਮੇਸ਼ੁਰ ਦੀ ਉਪਾਸਨਾ ਕਰਨ ਲਈ ਮਦਦ ਕਰ ਸਕਦੇ ਹਨ? ਉਸ ਉੱਤੇ ਗੌਰ ਕਰੋ ਜੋ ਇਹ ਸਿਖਾਉਂਦੇ ਹਨ।

ਪੁਰਾਣ ਸ਼ਾਸਤਰਾਂ ਵਿਚ ਸ੍ਰਿਸ਼ਟੀ

3 ਵੈਦਿਕ ਖ਼ਿਆਲਾਂ ਦੁਆਰਾ ਪ੍ਰਭਾਵਿਤ ਹੋਏ, ਵਿਸ਼ਨੂੰ ਪੁਰਾਣ ਦੇ ਸੰਗ੍ਰਹਿਕਾਰ ਮੰਨਦੇ ਸਨ ਕਿ ਵਿਸ਼ਵ-ਮੰਡਲ ਵਿਚ ਸੱਤ ਉਪਰਲੀਆਂ ਮੰਜ਼ਲਾਂ ਹਨ, ਸਭ ਤੋਂ ਹੇਠਾਂ ਧਰਤੀ ਹੈ, ਅਤੇ ਸੱਤ ਹੇਠਲੀਆਂ ਮੰਜ਼ਲਾਂ ਹਨ, ਜੋ ਅੱਧੇ-ਮਨੁੱਖ ਅਤੇ ਅੱਧੇ-ਨਾਗ ਨਸਲ ਨਾਲ ਵਸੀਆਂ ਹੋਈਆਂ ਹਨ।

4 ਭਾਗਵਤ ਪੁਰਾਣ ਵਿਚ ਵਿਚਾਰ ਕੀਤਾ ਜਾਂਦਾ ਹੈ ਕਿ ਸੂਰਜ ਅਤੇ ਚੰਦ ਧਰਤੀ ਦੇ ਦੁਆਲੇ ਚੱਕਰ ਲਾਉਂਦੇ ਹਨ। ਕਿਹਾ ਜਾਂਦਾ ਹੈ ਕਿ ਜ਼ਿਆਦਾ ਰਫ਼ਤਾਰ ਕਰਕੇ, ਚੰਦ ਆਪਣੇ ਚੱਕਰ ਦੇ ਦੌਰਾਨ ਸੂਰਜ ਤੋਂ ਅੱਗੇ ਨਿਕਲ ਜਾਂਦਾ ਹੈ। ਇਕ ਨਾਗ ਉੱਤੇ ਠਹਿਰੀ ਹੋਈ ਇਹ ਧਰਤੀ ਮਹਾਂਦੀਪਾਂ ਵਿਚ ਵੰਡੀ ਹੋਈ ਹੈ ਜੋ ਪਾਣੀ, ਸ਼ਰਾਬ, ਅਤੇ ਘਿਉ ਦੇ ਮਹਾਂਸਾਗਰਾਂ ਨਾਲ ਅਲਹਿਦਾ-ਅਲਹਿਦਾ ਕੀਤੇ ਗਏ ਹਨ।—ਭਾਗਵਤ ਪੁਰਾਣ 5:16-22, 25.

ਪਰਮੇਸ਼ੁਰ ਲਈ ਖੋਜ

5 ਪੁਰਾਣ ਸ਼ਾਸਤਰ, ਵੇਦਾਂ ਅਤੇ ਉਪਨਿਸ਼ਧਾਂ ਦੇ ਵਾਂਗ, ਸੱਚੇ ਪਰਮੇਸ਼ੁਰ ਲਈ ਖੋਜ ਜਾਰੀ ਰੱਖਦੇ ਹਨ। ਭਾਵੇਂ ਗਿਆਨੀ ਅਨੇਕ ਦੇਵਤਿਆਂ ਦਾ ਸਨਮਾਨ ਕਰਦੇ ਹਨ, ਉਹ ਤੀਬਰ ਇੱਛਾ ਨਾਲ ਜਾਣਨਾ ਚਾਹੁੰਦੇ ਹਨ: “ਇਕ ਮੁਕਤੀ ਚਾਹਵਾਨ ਭਗਤ ਨੂੰ ਕਿਹੜੇ ਦੇਵਤੇ ਦੀ ਉਪਾਸਨਾ ਕਰਨੀ ਚਾਹੀਦੀ ਹੈ . . . ? ਈਸ਼ਵਰਾਂ ਦਾ ਈਸ਼ਵਰ ਕੌਣ ਹੈ?” ਇਹ ਕਿੰਨੇ ਮਹੱਤਵਪੂਰਣ ਸਵਾਲ ਹਨ!

6 ਇਸ ਦੇ ਜਵਾਬ ਵਿਚ ਬ੍ਰਹਮਾ ਪੁਰਾਣ ਨੋਟ ਕਰਦਾ ਹੈ ਕਿ ਭਾਵੇਂ ਬ੍ਰਹਮਾ, ਵਿਸ਼ਨੂੰ, ਯਾ ਸ਼ਿਵ ਦੀ ਉਪਾਸਨਾ ਕੀਤੀ ਜਾਂਦੀ ਹੈ, ਸੱਚਾ ਸ੍ਰਿਸ਼ਟੀਕਰਤਾ ਕੋਈ ਹੋਰ ਹੈ।2 ਇਸ ਨੁਕਤੇ ਦੀ ਪੁਸ਼ਟੀ ਕਰਦੇ ਹੋਏ, ਭਾਗਵਤ ਪੁਰਾਣ ਵਿਚ ਬ੍ਰਹਮਾ ਬਿਆਨ ਕਰਦਾ ਹੈ ਕਿ ਉਹ ਅਤੇ ਸ਼ਿਵ ਦੋਵੇਂ ਅਜੇ ਵੀ ਸ੍ਰਿਸ਼ਟੀਕਰਤਾ ਦੇ ਸੁਭਾਉ ਨੂੰ ਨਹੀਂ ਸਮਝ ਸਕੇ ਹਨ।—ਭਾਗਵਤ ਪੁਰਾਣ 2:6.

7 ਫਿਰ ਵੀ, ਪਰਮੇਸ਼ੁਰ ਦੇ ਪ੍ਰਗਟੀਕਰਨ ਤੋਂ ਬਗੈਰ, ਗਿਆਨੀਆਂ ਲਈ ਪਰਮੇਸ਼ੁਰ ਨੂੰ ਜਾਣਨਾ ਮੁਮਕਿਨ ਨਹੀਂ ਸੀ। ਨਤੀਜੇ ਵਜੋਂ, ਕੁਝ ਉਪਾਸਕ ਉਸ ਨੂੰ ਇਕ ਮਨੁੱਖ, ਇਕ ਪਸ਼ੂ, ਯਾ ਇੱਥੋਂ ਤਕ ਕਿ ਅੱਧੇ-ਮਨੁੱਖ, ਅੱਧੇ-ਪਸ਼ੂ ਦੀ ਕਲਪਨਾ ਵੀ ਕਰਦੇ ਹਨ। ਭਾਗਵਤ ਪੁਰਾਣ ਵਿਸ਼ਨੂੰ ਨੂੰ “ਸਿੰਗ ਵਾਲੀ, ਅਤੇ ਇਕ ਕਰੋੜ ਯੋਜਾਨਾਂ ਲੰਬੇ ਸਰੀਰ ਵਾਲੀ ਇਕ ਸੁਨਹਿਰੀ ਰੰਗ ਦੀ,” ਮੱਛੀ ਦੇ ਤੌਰ ਤੇ ਵਰਣਨ ਕਰਦਾ ਹੈ।3a ਵਾਯੂ ਪੁਰਾਣ ਉਹ ਨੂੰ ਇਕ ਗੁੜੇ ਰੰਗ ਦਾ 6,400 ਕਿ.ਮੀ. ਉੱਚਾ ਜੰਗਲੀ ਸੂਰ ਦੇ ਤੌਰ ਤੇ ਪੇਸ਼ ਕਰਦਾ ਹੈ।

8 ਪੁਰਾਣਿਕ ਲੋਕ-ਕਥਾਵਾਂ ਦੇ ਸੰਗ੍ਰਹਿਕਾਰ ਇਹ ਕਲਪਨਾ ਵੀ ਕਰਦੇ ਸਨ ਕਿ ਈਸ਼ਵਰਾਂ ਵਿਚ ਮਨੁੱਖੀ ਕਮਜ਼ੋਰੀਆਂ ਹਨ। ਬ੍ਰਹਮਾਵਈ ਪੁਰਾਣ ਬਿਆਨ ਕਰਦਾ ਹੈ ਕਿ ਬੁੱਧਵਾਨ ਵਿਅਕਤੀ ਬ੍ਰਹਮਾ ਦੀ ਉਪਾਸਨਾ ਨਹੀਂ ਕਰਦੇ ਹਨ ਕਿਉਂਕਿ ਇਕ ਵੱਡੀ ਗ਼ਲਤੀ ਕਰਕੇ ਉਹ ਸਰਾਪਿਆ ਗਿਆ ਸੀ।4b ਹਿੰਦੂ ਵਰਲਡ ਦੇ ਅਨੁਸਾਰ, ਦੂਸਰੇ ਪੁਰਾਣ ਸ਼ਾਸਤਰ ਸ਼ਿਵ ਨੂੰ “ਇਕ ਬੁਰੇ ਪ੍ਰਦਾਤਾ [ਜਿਸ ਨੇ] ਆਪਣੇ ਪਰਿਵਾਰ ਨੂੰ ਭੁੱਖੇ ਮਰਨ ਦਿੱਤਾ, ਜਦੋਂ ਕਿ ਉਹ ਆਪ ਅਫ਼ੀਮ ਅਤੇ ਹੋਰ ਨਸ਼ੇ ਲੈਂਦਾ ਸੀ,” ਦੇ ਤੌਰ ਤੇ ਵਰਣਨ ਕਰਦੇ ਹਨ।5

9 ਸਥਾਨਕ ਗਵਾਲਣਾਂ ਨਾਲ ਇਕ ਦੇਵਤੇ ਦੇ ਰਿਸ਼ਤੇ ਦੀਆਂ ਖ਼ਬਰਾਂ ਤੋਂ ਪਰੇਸ਼ਾਨ ਹੋਕੇ, ਭਾਗਵਤ ਪੁਰਾਣ ਵਿਚ ਇਕ ਰਾਜਾ ਪੁੱਛਦਾ ਹੈ: ‘ਇਕ ਈਸ਼ਵਰੀ ਪ੍ਰਭੁ ਜੋ ਨੇਕੀ ਸਥਾਪਿਤ ਕਰਨ ਅਤੇ ਬੁਰਾਈ ਨੂੰ ਦਬਾਉਣ ਲਈ ਪੈਦਾ ਹੋਇਆ ਸੀ, ਕਿਸ ਤਰ੍ਹਾਂ ਉਹ ਦੇ ਉਲਟ ਅਭਿਆਸ, ਅਰਥਾਤ ਦੂਸਰੇ ਮਨੁੱਖਾਂ ਦੀਆਂ ਪਤਨੀਆਂ ਦੀ ਭ੍ਰਿਸ਼ਟਤਾ ਕਰ ਸਕਦਾ ਹੈ?’7 ਇਸ ਦੇ ਜਵਾਬ ਵਿਚ ਗਿਆਨੀ ਆਖਦਾ ਹੈ ਕਿ ਅਗਰ ਉੱਚ ਵਿਅਕਤੀ ਨੇਕੀ ਤੋਂ ਹਟਕੇ ਕੁਰਾਹੇ ਪੈਂਦੇ ਹਨ, ਤਾਂ ਇਸ ਨੂੰ ਪਾਪ ਨਹੀਂ ਮੰਨਿਆ ਜਾ ਸਕਦਾ ਹੈ, ਜਿਸ ਤਰ੍ਹਾਂ ਅੱਗ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਹੈ ਅਗਰ ਉਹ ਅਸ਼ੁੱਧ ਚੀਜ਼ਾਂ ਨੂੰ ਭਸਮ ਕਰੇ।8

ਉਪਾਸਨਾ ਦੇ ਤਰੀਕੇ

10 ਪੁਰਾਣਿਕ ਉਪਾਸਨਾ ਬੜੀ ਸਾਵਧਾਨੀ ਨਾਲ ਵਿਓਂਤ ਕੀਤੇ ਹੋਏ ਮੰਦਰਾਂ, ਯਾ ਸਮਾਧੀਆਂ ਉੱਤੇ ਕੇਂਦ੍ਰਿਤ ਹੈ। ਉਨ੍ਹਾਂ ਦੇ ਜ਼ਮੀਨ ਦੇ ਵਿਓਂਤ ਇਕ ਮੰਡਲ ਦੀ ਪੈਰਵੀ ਕਰਦੇ ਹਨ, ਜੋ ਸਵਾਮੀ ਹਰਸ਼ਾਨੰਦ ਦੇ ਅਨੁਸਾਰ, “ਜਾਦੂ-ਭਰੀਆਂ ਸੰਭਾਵਨਾਵਾਂ ਵਾਲਾ ਇਕ ਰੇਖਾ-ਗਣਿਤ ਚਿੱਤਰ ਹੈ।”9 ਮੰਦਰ ਦੀ ਸਭ ਤੋਂ ਪਵਿੱਤਰ ਚੀਜ਼ ਇਕ ਯੰਤਰ ਹੈ, ਜੋ ਇਕ ਜਾਦੂ-ਭਰੇ ਚਿੱਤਰਾਂ ਵਾਲੀ ਸੁਨਹਿਰੀ ਪਲੇਟ ਹੈ। ਪਿਛਲਿਆਂ ਸਮਿਆਂ ਵਿਚ ਇਹ ਉਨ੍ਹਾਂ ਤੰਤ੍ਰਿਕ ਸੰਪਰਦਾਈਆਂ ਦੁਆਰਾ ਇਸਤੇਮਾਲ ਕੀਤੀ ਜਾਂਦੀ ਸੀ ਜੋ ਵੱਡੇ ਹਿੰਦੂ ਅਤੇ ਜੈਨ ਮੰਦਰਾਂ ਦੀਆਂ ਦੀਵਾਰਾਂ ਉੱਤੇ ਚਿੱਤਰਿਤ ਕੀਤੀਆਂ ਹੋਈਆਂ ਲਿੰਗੀ ਰਸਮਾਂ ਦਾ ਅਭਿਆਸ ਕਰਦੇ ਸਨ।

11 ਮੂਰਤੀਆਂ ਉਨ੍ਹਾਂ ਉਪਾਸਕਾਂ ਦੁਆਰਾ ਪਾਣੀ ਯਾ ਦੁੱਧ ਨਾਲ ਨਹਾਈਆਂ ਜਾਂਦੀਆਂ ਹਨ ਜੋ ਦੌਲਤ ਯਾ ਅੱਛੀ ਸਿਹਤ ਹਾਸਲ ਕਰਨ ਦੀ ਉਮੀਦ ਰੱਖਦੇ ਹਨ। ਫਿਰ, ਬ੍ਰਹਮਾਵਈ ਪੁਰਾਣ ਦੇ ਅਨੁਸਾਰ, ਰਹੁਰੀਤ ਦੀ ਜਾਦੂਮਈ ਪ੍ਰਭਾਵਕਤਾ ਨੂੰ ਨਿਸ਼ਚਿਤ ਕਰਨ ਲਈ, ਲੋਕਾਂ ਦੇ ਮੱਥਿਆਂ ਉੱਤੇ ਤਿਲਕ ਲਗਾਏ ਜਾਂਦੇ ਹਨ।10 ਬੁਰੀਆਂ ਆਤਮਾਵਾਂ ਨੂੰ ਦੂਰ ਹਟਾਉਣ ਲਈ ਦੀਵੇ ਜਗਾਏ ਅਤੇ ਫੁੱਲ ਚੜ੍ਹਾਏ ਜਾਂਦੇ ਹਨ, ਜਿਉਂ ਹੀ ਦੇਵੀ-ਦੇਵਤਿਆਂ ਦੀ ਪ੍ਰਸ਼ੰਸਾ ਵਿਚ ਯਾ ਉਨ੍ਹਾਂ ਦੀ ਮਿਹਰਬਾਨੀ ਭਾਲਣ ਲਈ ਮੰਤਰ ਦੁਹਰਾਏ ਜਾਂਦੇ ਹਨ।

12 ਸਕੰਦ ਪੁਰਾਣ ਮੂਰਤੀਆਂ ਦੀ ਵਰਤੋਂ ਨੂੰ, ਦੇਵਤਿਆਂ ਦੁਆਰਾ ਦੇਵੀ ਪਾਰਵਤੀ ਦੀ ਇਕਲਵੰਝ ਵਿਚ ਬਿਨਾਂ ਆਗਿਆ ਪ੍ਰਵੇਸ਼ ਕਾਰਨ ਈਸ਼ਵਰਾਂ ਉੱਤੇ ਪਾਏ ਹੋਏ ਇਕ ਸਰਾਪ ਨਾਲ ਜੋੜ ਕਰਦਾ ਹੈ। ਐਨਸਾਈਕਲੋਪੀਡੀਆ ਆਫ਼ ਪੁਰੈਣਿਕ ਬਿਲੀਫ਼ਸ ਐਂਡ ਪ੍ਰੈਕਟਿਸਿਸ ਬਿਆਨ ਕਰਦੀ ਹੈ: “ਜਾਪਦਾ ਹੈ ਕਿ ਈਸ਼ਵਰਾਂ ਦੇ ਤੌਰ ਤੇ ਪੱਥਰ-ਢੇਲਿਆਂ ਦੀ, ਨਾਲੇ ਘੜੀਆਂ ਹੋਈਆਂ ਮੂਰਤੀਆਂ ਦੀ ਵੀ ਉਪਾਸਨਾ ਕਰਨ ਦੇ [ਹਿੰਦੂ] ਅਭਿਆਸ ਦਾ ਇਹੋ ਹੀ ਕਾਰਨ ਹੈ।”11

ਤੁਸੀਂ ਕੀ ਚੁਣੋਗੇ?

13 ਹਿੰਦੂਆਂ ਦੁਆਰਾ ਪੁਰਾਣ ਸ਼ਾਸਤਰ ਸਿੰਮ੍ਰਤੀ ਦੇ ਰੂਪ ਵਿਚ ਸ਼੍ਰੇਣੀਬੱਧ ਕੀਤੇ ਜਾਂਦੇ ਹਨ ਕਿਉਂਕਿ ਇਹ ਲਿਖਤਾਂ ਈਸ਼ਵਰੀ ਤੌਰ ਤੇ ਪ੍ਰੇਰਿਤ ਨਹੀਂ ਹਨ ਪਰ ਮਨੁੱਖੀ ਆਰੰਭ ਤੋਂ ਹਨ। ਸੋ ਅਗਰ ਅਸੀਂ ਤੀਬਰ ਇੱਛਾ ਰੱਖਦੇ ਹਾਂ ਕਿ ਪਰਮੇਸ਼ੁਰ ਸਾਡੀ ਉਪਾਸਨਾ ਸਵੀਕਾਰ ਕਰਕੇ ਸਾਨੂੰ ਅਸੀਸ ਦੇਵੇ, ਤਾਂ ਸਾਨੂੰ ਸਰੂਤੀ ਲਈ ਆਪਣੀ ਖੋਜ ਜਾਰੀ ਰੱਖਣੀ ਚਾਹੀਦੀ ਹੈ। ਗੁਰੂ ਸਾਨੂੰ ਕੀ ਨਿਰਦੇਸ਼ਨ ਦੇ ਸਕਦੇ ਹਨ?

[ਫੁਟਨੋਟ]

a ਇਕ ਯੋਜਾਨ ਫ਼ਾਸਲੇ ਦਾ ਪ੍ਰਾਚੀਨ ਨਾਪ ਹੈ, ਜੋ 6 ਤੋਂ ਲੈਕੇ 16 ਕਿ.ਮੀ. ਤਕ ਦਾ ਹੁੰਦਾ ਸੀ।

b “ਸਾਰੇ ਭਾਰਤ ਵਿਚ, ਕੇਵਲ ਇਕ ਹੀ ਮਹੱਤਵਪੂਰਣ ਮੰਦਰ—ਪੁਸ਼ਕਰ, ਰਾਜਸਥਾਨ ਵਿਚ—ਬ੍ਰਹਮਾ ਨੂੰ ਸਮਰਪਿਤ ਹੈ।”6—ਇੰਡੀਆ, 1986, ਟਾਇਮ-ਲਾਇਫ਼ ਬੁੱਕਸ, ਸਫ਼ਾ 38.

[ਸਫ਼ਾ 17 ਉੱਤੇ ਡੱਬੀ]

ਇਨ੍ਹਾਂ ਕਸੌਟੀਆਂ ਨਾਲ ਪੁਰਾਣ ਸ਼ਾਸਤਰ ਕਿਸ ਹੱਦ ਤਕ ਸਹੀ ਉਤਰਦੇ ਹਨ?

ਉਨ੍ਹਾਂ ਨੂੰ:

1.ਪਰਮੇਸ਼ੁਰ ਦੀ ਵਡਿਆਈ ਕਰਨੀ ਅਤੇ ਉਸ ਦੇ ਬਾਰੇ ਸਾਡੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ

2.ਸੱਚੇ ਸਿਧਾਂਤ ਅਤੇ ਨੈਤਿਕ ਸਿੱਖਿਆ ਦੇਣੀ ਚਾਹੀਦੀ ਹੈ

3.ਕਲਪਿਤ ਕਥਾਵਾਂ ਤੋਂ ਮੁਕਤ ਹੋਣਾ ਚਾਹੀਦਾ ਹੈ

4.ਅਪਦੂਤਵਾਦ ਤੋਂ ਮੁਕਤ ਹੋਣਾ ਚਾਹੀਦਾ ਹੈ

5.ਸਾਡੀਆਂ ਸਮੱਸਿਆਵਾਂ ਦੇ ਸੁਲਝਾਉ ਦੇਣੇ ਚਾਹੀਦੇ ਹਨ ਅਤੇ ਸਾਡੇ ਜੀਵਨ ਉੱਤੇ ਅੱਛਾ ਪ੍ਰਭਾਵ ਪਾਉਣਾ ਚਾਹੀਦਾ ਹੈ

[ਸਫ਼ਾ 16 ਉੱਤੇ ਤਸਵੀਰ]

ਹਿੰਦੂ ਮੰਦਰ ਦੀ ਉਪਾਸਨਾ ਅਤੇ ਧਾਰਮਿਕ ਤਿਉਹਾਰ ਪੁਰਾਣ ਸ਼ਾਸਤਰਾਂ ਉੱਤੇ ਆਧਾਰਿਤ ਹਨ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ