ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • fg ਪਾਠ 7 ਸਵਾਲ 1-5
  • ਪਰਮੇਸ਼ੁਰ ਦਾ ਰਾਜ ਕੀ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਰਮੇਸ਼ੁਰ ਦਾ ਰਾਜ ਕੀ ਹੈ?
  • ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!
  • ਮਿਲਦੀ-ਜੁਲਦੀ ਜਾਣਕਾਰੀ
  • ਪਰਮੇਸ਼ੁਰ ਦਾ ਰਾਜ ਕੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਪਰਮੇਸ਼ੁਰ ਦਾ ਰਾਜ ਕੀ ਹੈ?
    ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?
  • ਪਰਮੇਸ਼ੁਰ ਦਾ ਰਾਜ ਕੀ ਹੈ?
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
  • ਯਿਸੂ ਮਸੀਹ—ਉਸ ਨੇ ਪਰਮੇਸ਼ੁਰ ਦੇ ਰਾਜ ਬਾਰੇ ਕੀ ਸਿਖਾਇਆ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
ਹੋਰ ਦੇਖੋ
ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!
fg ਪਾਠ 7 ਸਵਾਲ 1-5

ਪਾਠ 7

ਪਰਮੇਸ਼ੁਰ ਦਾ ਰਾਜ ਕੀ ਹੈ?

1. ਪਰਮੇਸ਼ੁਰ ਦਾ ਰਾਜ ਕੀ ਹੈ?

1. ਸਵਰਗ ਵਿਚ ਪਰਮੇਸ਼ੁਰ ਦਾ ਰਾਜ; 2. ਯਿਸੂ ਇਕ ਕੋੜ੍ਹੀ ਨੂੰ ਠੀਕ ਕਰਦਾ ਹੋਇਆ

ਯਿਸੂ ਸਭ ਤੋਂ ਵਧੀਆ ਰਾਜਾ ਕਿਉਂ ਹੈ?​—ਮਰਕੁਸ 1:40-42.

ਪਰਮੇਸ਼ੁਰ ਦਾ ਰਾਜ ਇਕ ਸਵਰਗੀ ਸਰਕਾਰ ਹੈ। ਇਹ ਬਾਕੀ ਸਾਰੀਆਂ ਸਰਕਾਰਾਂ ਦੀ ਥਾਂ ਲੈ ਲਵੇਗਾ ਅਤੇ ਸਵਰਗ ਵਿਚ ਤੇ ਧਰਤੀ ਉੱਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰੇਗਾ। ਪਰਮੇਸ਼ੁਰ ਦੇ ਰਾਜ ਬਾਰੇ ਖ਼ਬਰ ਵਾਕਈ ਖ਼ੁਸ਼ੀ ਦੀ ਖ਼ਬਰ ਹੈ। ਇਨਸਾਨਾਂ ਨੂੰ ਚੰਗੀ ਸਰਕਾਰ ਦੀ ਲੋੜ ਹੈ ਤੇ ਪਰਮੇਸ਼ੁਰ ਦਾ ਰਾਜ ਇਹ ਲੋੜ ਪੂਰੀ ਕਰੇਗਾ। ਇਹ ਰਾਜ ਧਰਤੀ ʼਤੇ ਵੱਸ ਰਹੇ ਸਾਰੇ ਲੋਕਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹ ਦੇਵੇਗਾ।​—ਦਾਨੀਏਲ 2:44, ਮੱਤੀ 6:9, 10; 24:14 ਪੜ੍ਹੋ।

ਹਰੇਕ ਰਾਜ ਦਾ ਰਾਜਾ ਹੁੰਦਾ ਹੈ। ਯਹੋਵਾਹ ਪਰਮੇਸ਼ੁਰ ਨੇ ਆਪਣੇ ਪੁੱਤਰ ਯਿਸੂ ਮਸੀਹ ਨੂੰ ਆਪਣੇ ਰਾਜ ਦਾ ਰਾਜਾ ਬਣਾਇਆ ਹੈ।​—ਪ੍ਰਕਾਸ਼ ਦੀ ਕਿਤਾਬ 11:15 ਪੜ੍ਹੋ।

ਵੀਡੀਓ ਦੇਖੋ ਰੱਬ ਦਾ ਰਾਜ ਕੀ ਹੈ?

2. ਯਿਸੂ ਸਭ ਤੋਂ ਵਧੀਆ ਰਾਜਾ ਕਿਉਂ ਹੈ?

ਯਿਸੂ ਇਸ ਲਈ ਸਭ ਤੋਂ ਵਧੀਆ ਰਾਜਾ ਹੈ ਕਿਉਂਕਿ ਉਹ ਹਮਦਰਦ ਹੈ ਅਤੇ ਹਮੇਸ਼ਾ ਸਹੀ ਕੰਮ ਕਰਦਾ ਹੈ। (ਮੱਤੀ 11:28-30) ਨਾਲੇ ਉਸ ਕੋਲ ਲੋਕਾਂ ਦੀ ਮਦਦ ਕਰਨ ਦੀ ਤਾਕਤ ਹੈ ਕਿਉਂਕਿ ਉਹ ਸਵਰਗੋਂ ਧਰਤੀ ʼਤੇ ਰਾਜ ਕਰੇਗਾ। ਮੁਰਦਿਆਂ ਵਿੱਚੋਂ ਜੀ ਉਠਾਏ ਜਾਣ ਤੋਂ ਬਾਅਦ ਯਿਸੂ ਸਵਰਗ ਨੂੰ ਗਿਆ ਤੇ ਉੱਥੇ ਉਹ ਯਹੋਵਾਹ ਦੇ ਸੱਜੇ ਪਾਸੇ ਬੈਠ ਕੇ ਇੰਤਜ਼ਾਰ ਕਰਨ ਲੱਗਾ। (ਇਬਰਾਨੀਆਂ 10:12, 13) ਸਮਾਂ ਆਉਣ ਤੇ ਪਰਮੇਸ਼ੁਰ ਨੇ ਉਸ ਨੂੰ ਰਾਜ ਕਰਨ ਦਾ ਅਧਿਕਾਰ ਦੇ ਦਿੱਤਾ।​—ਦਾਨੀਏਲ 7:13, 14 ਪੜ੍ਹੋ।

3. ਯਿਸੂ ਨਾਲ ਕੌਣ ਰਾਜ ਕਰੇਗਾ?

ਪਰਮੇਸ਼ੁਰ ਨੇ ਕੁਝ ਇਨਸਾਨਾਂ ਨੂੰ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਲਈ ਚੁਣਿਆ ਹੈ। ਬਾਈਬਲ ਵਿਚ ਇਨ੍ਹਾਂ ਨੂੰ ‘ਸੰਤ’ ਜਾਂ ਪਵਿੱਤਰ ਸੇਵਕ ਕਿਹਾ ਗਿਆ ਹੈ। (ਦਾਨੀਏਲ 7:27) ਸਭ ਤੋਂ ਪਹਿਲਾਂ ਯਿਸੂ ਦੇ ਵਫ਼ਾਦਾਰ ਰਸੂਲਾਂ ਨੂੰ ਪਵਿੱਤਰ ਸੇਵਕਾਂ ਵਜੋਂ ਚੁਣਿਆ ਗਿਆ ਸੀ। ਯਹੋਵਾਹ ਨੇ ਉਦੋਂ ਤੋਂ ਲੈ ਕੇ ਹੁਣ ਤਕ ਕਈ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਨੂੰ ਪਵਿੱਤਰ ਸੇਵਕਾਂ ਵਜੋਂ ਚੁਣਿਆ ਹੈ। ਯਿਸੂ ਵਾਂਗ ਉਨ੍ਹਾਂ ਨੂੰ ਜੀਉਂਦਾ ਕਰ ਕੇ ਸਵਰਗੀ ਸਰੀਰ ਦਿੱਤਾ ਜਾਂਦਾ ਹੈ।​—ਯੂਹੰਨਾ 14:1-3; 1 ਕੁਰਿੰਥੀਆਂ 15:42-44 ਪੜ੍ਹੋ।

ਕਿੰਨੇ ਲੋਕ ਸਵਰਗ ਨੂੰ ਜਾਣਗੇ? ਯਿਸੂ ਨੇ ਉਨ੍ਹਾਂ ਨੂੰ ‘ਛੋਟਾ ਝੁੰਡ’ ਕਿਹਾ ਸੀ। (ਲੂਕਾ 12:32) ਉਨ੍ਹਾਂ ਦੀ ਗਿਣਤੀ 1,44,000 ਹੈ ਤੇ ਉਹ ਯਿਸੂ ਨਾਲ ਧਰਤੀ ʼਤੇ ਰਾਜ ਕਰਨਗੇ।​—ਪ੍ਰਕਾਸ਼ ਦੀ ਕਿਤਾਬ 14:1 ਪੜ੍ਹੋ।

4. ਉਦੋਂ ਕੀ ਹੋਇਆ ਸੀ ਜਦੋਂ ਯਿਸੂ ਨੇ ਰਾਜ ਕਰਨਾ ਸ਼ੁਰੂ ਕੀਤਾ?

ਕੋਈ ਬਾਈਬਲ ਦੀ ਸਟੱਡੀ ਕਰ ਰਿਹਾ

ਯਿਸੂ ਨੇ 1914 ਵਿਚ ਰਾਜ ਕਰਨਾ ਸ਼ੁਰੂ ਕੀਤਾ ਸੀ।a ਰਾਜਾ ਬਣਨ ਤੋਂ ਬਾਅਦ ਯਿਸੂ ਨੇ ਸਭ ਤੋਂ ਪਹਿਲਾਂ ਸ਼ੈਤਾਨ ਤੇ ਉਸ ਦੇ ਦੂਤਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ। ਸ਼ੈਤਾਨ ਨੇ ਗੁੱਸੇ ਵਿਚ ਪਾਗਲ ਹੋ ਕੇ ਪੂਰੀ ਧਰਤੀ ʼਤੇ ਅੱਤ ਮਚਾ ਦਿੱਤੀ। (ਪ੍ਰਕਾਸ਼ ਦੀ ਕਿਤਾਬ 12:7-10, 12) ਉਸ ਸਮੇਂ ਤੋਂ ਇਨਸਾਨਾਂ ਦੀਆਂ ਦੁੱਖ-ਤਕਲੀਫ਼ਾਂ ਵਧਦੀਆਂ ਜਾ ਰਹੀਆਂ ਹਨ। ਲੜਾਈਆਂ, ਕਾਲ਼, ਮਹਾਂਮਾਰੀਆਂ ਅਤੇ ਭੁਚਾਲ਼ ਇਸ ਗੱਲ ਦੀ “ਨਿਸ਼ਾਨੀ” ਹੈ ਕਿ ਪਰਮੇਸ਼ੁਰ ਦਾ ਰਾਜ ਜਲਦੀ ਹੀ ਸਾਰੀ ਧਰਤੀ ʼਤੇ ਹਕੂਮਤ ਕਰੇਗਾ।​—ਲੂਕਾ 21:7, 10, 11, 31 ਪੜ੍ਹੋ।

5. ਪਰਮੇਸ਼ੁਰ ਦਾ ਰਾਜ ਕੀ-ਕੀ ਕਰ ਰਿਹਾ ਹੈ?

ਸਾਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਰਾਹੀਂ ਸਾਰੀਆਂ ਕੌਮਾਂ ਦੇ ਲੱਖਾਂ ਹੀ ਲੋਕਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹਿਆ ਜਾ ਰਿਹਾ ਹੈ ਅਤੇ ਇਹ ਨਿਮਰ ਲੋਕ ਆਪਣੇ ਆਪ ਨੂੰ ਯਿਸੂ ਦੇ ਅਧੀਨ ਕਰ ਰਹੇ ਹਨ। ਇਹ ਰਾਜ ਇਨ੍ਹਾਂ ਲੋਕਾਂ ਦੀ ਰੱਖਿਆ ਕਰੇਗਾ ਜਦ ਇਹ ਇਸ ਦੁਨੀਆਂ ਦਾ ਅੰਤ ਕਰੇਗਾ। ਇਸ ਲਈ ਜੋ ਲੋਕ ਪਰਮੇਸ਼ੁਰ ਦੇ ਰਾਜ ਦੀਆਂ ਬਰਕਤਾਂ ਪਾਉਣੀਆਂ ਚਾਹੁੰਦੇ ਹਨ, ਉਨ੍ਹਾਂ ਸਾਰਿਆਂ ਨੂੰ ਯਿਸੂ ਪ੍ਰਤੀ ਆਗਿਆਕਾਰ ਰਹਿਣਾ ਸਿੱਖਣ ਦੀ ਲੋੜ ਹੈ।​—ਪ੍ਰਕਾਸ਼ ਦੀ ਕਿਤਾਬ 7:9, 14, 16, 17 ਪੜ੍ਹੋ।

ਨਵੀਂ ਦੁਨੀਆਂ ਵਿਚ ਪਰਮੇਸ਼ੁਰ ਦੇ ਰਾਜ ਅਧੀਨ ਰਹਿ ਰਹੇ ਲੋਕ

1,000 ਸਾਲਾਂ ਦੌਰਾਨ ਇਹ ਰਾਜ ਪੂਰੀ ਧਰਤੀ ਨੂੰ ਅਦਨ ਦੇ ਬਾਗ਼ ਵਾਂਗ ਸੁੰਦਰ ਬਣਾ ਕੇ ਪਰਮੇਸ਼ੁਰ ਦਾ ਮੁਢਲਾ ਮਕਸਦ ਪੂਰਾ ਕਰੇਗਾ। ਆਖ਼ਰ ਵਿਚ ਯਿਸੂ ਇਹ ਰਾਜ ਆਪਣੇ ਪਿਤਾ ਨੂੰ ਵਾਪਸ ਸੌਂਪ ਦੇਵੇਗਾ। (1 ਕੁਰਿੰਥੀਆਂ 15:24-26) ਕੀ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਸ ਨੂੰ ਤੁਸੀਂ ਪਰਮੇਸ਼ੁਰ ਦੇ ਰਾਜ ਬਾਰੇ ਦੱਸਣਾ ਚਾਹੁੰਦੇ ਹੋ?​—ਜ਼ਬੂਰਾਂ ਦੀ ਪੋਥੀ 37:10, 11, 29 ਪੜ੍ਹੋ।

ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ ਅੱਠਵਾਂ ਤੇ ਨੌਵਾਂ ਅਧਿਆਇ ਦੇਖੋ।

a ਇਹ ਦੇਖਣ ਲਈ ਕਿ ਬਾਈਬਲ ਵਿਚ ਪਹਿਲਾਂ ਹੀ ਕਿਵੇਂ ਦੱਸਿਆ ਗਿਆ ਸੀ ਕਿ 1914 ਇਕ ਖ਼ਾਸ ਸਾਲ ਹੋਵੇਗਾ, ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦੇ ਸਫ਼ੇ 215-217 ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ