ਪਰਿਵਾਰ ਵਿਚ ਖ਼ੁਸ਼ੀ ਕਿਵੇਂ ਲਿਆਈਏ?
ਖ਼ੁਸ਼ੀ ਪਾਉਣ ਲਈ ਕੀ ਜ਼ਰੂਰੀ ਹੈ?
ਪਿਆਰ?
ਪੈਸਾ?
ਕੋਈ ਹੋਰ ਚੀਜ਼?
ਧਰਮ-ਗ੍ਰੰਥ ਕਹਿੰਦਾ ਹੈ . . .
“ਧੰਨ ਉਹ ਹਨ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਇਸ ਅਨੁਸਾਰ ਚੱਲਦੇ ਹਨ!”—ਲੂਕਾ 11:28, ਨਵੀਂ ਦੁਨੀਆਂ ਅਨੁਵਾਦ।
ਇਸ ਸਲਾਹ ʼਤੇ ਚੱਲ ਕੇ . . .
ਤੁਹਾਡਾ ਆਪਸ ਵਿਚ ਸੱਚਾ ਪਿਆਰ ਹੋਵੇਗਾ।—ਅਫ਼ਸੀਆਂ 5:28, 29.
ਤੁਸੀਂ ਇਕ-ਦੂਜੇ ਦਾ ਇੱਜ਼ਤ-ਮਾਣ ਕਰੋਗੇ।—ਅਫ਼ਸੀਆਂ 5:33.
ਤੁਹਾਡੇ ਪਰਿਵਾਰ ਵਿਚ ਸੁੱਖ-ਚੈਨ ਹੋਵੇਗਾ।—ਮਰਕੁਸ 10:6-9.
ਕੀ ਅਸੀਂ ਧਰਮ-ਗ੍ਰੰਥ ਉੱਤੇ ਵਿਸ਼ਵਾਸ ਕਰ ਸਕਦੇ ਹਾਂ?
ਜੀ ਹਾਂ, ਦੋ ਕਾਰਨਾਂ ʼਤੇ ਗੌਰ ਕਰੋ:
ਪਰਮੇਸ਼ੁਰ ਨੇ ਪਰਿਵਾਰ ਦੀ ਸ਼ੁਰੂਆਤ ਕੀਤੀ ਹੈ। ਬਾਈਬਲ ਕਹਿੰਦੀ ਹੈ ਕਿ ਯਹੋਵਾਹ ਪਰਮੇਸ਼ੁਰ ਦੀ ਬਦੌਲਤ “ਧਰਤੀ ਉੱਤੇ ਹਰ ਪਰਿਵਾਰ ਦਾ ਨਾਂ ਹੋਂਦ ਵਿਚ ਆਇਆ ਹੈ।” (ਅਫ਼ਸੀਆਂ 3:14, 15) ਇਸ ਦਾ ਮਤਲਬ ਹੈ ਕਿ ਯਹੋਵਾਹ ਨੇ ਹੀ ਪਰਿਵਾਰ ਦਾ ਇੰਤਜ਼ਾਮ ਕੀਤਾ ਹੈ। ਇਹ ਗੱਲ ਇੰਨੀ ਅਹਿਮ ਕਿਉਂ ਹੈ?
ਇਸ ਮਿਸਾਲ ʼਤੇ ਗੌਰ ਕਰੋ: ਮੰਨ ਲਓ ਕਿ ਤੁਸੀਂ ਬੜੀ ਸੁਆਦ ਦਾਲ-ਸਬਜ਼ੀ ਖਾ ਰਹੇ ਹੋ ਤੇ ਜਾਣਨਾ ਚਾਹੁੰਦੇ ਹੋ ਕਿ ਇਸ ਵਿਚ ਕੀ ਪਾਇਆ ਗਿਆ ਹੈ। ਇਹ ਪਤਾ ਲਾਉਣ ਲਈ ਤੁਸੀਂ ਕਿਸ ਨੂੰ ਪੁੱਛੋਗੇ? ਉਸ ਨੂੰ ਜਿਸ ਨੇ ਖਾਣਾ ਬਣਾਇਆ ਸੀ।
ਇਸੇ ਤਰ੍ਹਾਂ ਜੇ ਅਸੀਂ ਪਤਾ ਲਾਉਣਾ ਹੈ ਕਿ ਅਸੀਂ ਆਪਣੇ ਪਰਿਵਾਰ ਵਿਚ ਖ਼ੁਸ਼ੀਆਂ ਕਿਵੇਂ ਲਿਆ ਸਕਦੇ ਹਾਂ, ਤਾਂ ਸਾਨੂੰ ਕਿਸ ਨੂੰ ਪੁੱਛਣਾ ਚਾਹੀਦਾ ਹੈ? ਸਾਨੂੰ ਪਰਿਵਾਰ ਦੀ ਸ਼ੁਰੂਆਤ ਕਰਨ ਵਾਲੇ ਪਰਮੇਸ਼ੁਰ ਯਹੋਵਾਹ ਤੋਂ ਸਲਾਹ ਲੈਣ ਦੀ ਲੋੜ ਹੈ।—ਉਤਪਤ 2:18-24, ਪਵਿੱਤਰ ਬਾਈਬਲ।
ਪਰਮੇਸ਼ੁਰ ਨੂੰ ਤੁਹਾਡਾ ਫ਼ਿਕਰ ਹੈ। ਤੁਹਾਡੇ ਪਰਿਵਾਰ ਲਈ ਵਧੀਆ ਹੋਵੇਗਾ ਕਿ ਉਹ ਬਾਈਬਲ ਵਿੱਚੋਂ ਯਹੋਵਾਹ ਦੀ ਸਲਾਹ ਲੈਣ। ਕਿਉਂ? “ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।” (1 ਪਤਰਸ 5:6, 7, ਨਵੀਂ ਦੁਨੀਆਂ ਅਨੁਵਾਦ।) ਯਹੋਵਾਹ ਹਮੇਸ਼ਾ ਤੁਹਾਡਾ ਭਲਾ ਚਾਹੁੰਦਾ ਹੈ ਅਤੇ ਉਸ ਦੀ ਸਲਾਹ ਹਮੇਸ਼ਾ ਸਹੀ ਹੁੰਦੀ ਹੈ!—ਕਹਾਉਤਾਂ 3:5, 6; ਯਸਾਯਾਹ 48:17, 18, ਪਵਿੱਤਰ ਬਾਈਬਲ।
ਜ਼ਰਾ ਸੋਚੋ
ਪਤੀ, ਪਤਨੀ ਜਾਂ ਮਾਪਿਆਂ ਵਜੋਂ ਤੁਸੀਂ ਆਪਣਾ ਫ਼ਰਜ਼ ਚੰਗੀ ਤਰ੍ਹਾਂ ਕਿਵੇਂ ਨਿਭਾ ਸਕਦੇ ਹੋ?
ਜਵਾਬ ਪਾਉਣ ਲਈ ਇਨ੍ਹਾਂ ਹਵਾਲਿਆਂ ਨੂੰ ਪੜ੍ਹੋ: ਅਫ਼ਸੀਆਂ 5:1, 2 ਅਤੇ ਕੁਲੁੱਸੀਆਂ 3:18-21.