ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ypq ਸਵਾਲ 7 ਸਫ਼ੇ 21-23
  • ਮੈਂ ਸੈਕਸ ਕਰਨ ਦੇ ਦਬਾਅ ਦਾ ਸਾਮ੍ਹਣਾ ਕਿਵੇਂ ਕਰਾਂ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮੈਂ ਸੈਕਸ ਕਰਨ ਦੇ ਦਬਾਅ ਦਾ ਸਾਮ੍ਹਣਾ ਕਿਵੇਂ ਕਰਾਂ?
  • 10 ਸਵਾਲ ਜੋ ਨੌਜਵਾਨ ਪੁੱਛਦੇ ਹਨ
  • ਮਿਲਦੀ-ਜੁਲਦੀ ਜਾਣਕਾਰੀ
  • ਮੈਂ ਸੈਕਸ ਬਾਰੇ ਆਪਣੇ ਵਿਸ਼ਵਾਸ ਕਿਵੇਂ ਸਮਝਾਵਾਂ?
    ਨੌਜਵਾਨਾਂ ਦੇ ਸਵਾਲ
  • ਵਿਆਹ ਤੋਂ ਪਹਿਲਾਂ ਸੈਕਸ ਕਰਨ ਵਿਚ ਕੀ ਗ਼ਲਤੀ ਹੈ?
    ਜਾਗਰੂਕ ਬਣੋ!—2004
  • ਕੀ ਮੌਖਿਕ ਸੰਭੋਗ ਅਸਲ ਵਿਚ ਸੈਕਸ ਹੈ?
    ਨੌਜਵਾਨਾਂ ਦੇ ਸਵਾਲ
  • ਆਪਣੇ ਬੱਚਿਆਂ ਨਾਲ ਸੈਕਸ ਬਾਰੇ ਗੱਲ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
ਹੋਰ ਦੇਖੋ
10 ਸਵਾਲ ਜੋ ਨੌਜਵਾਨ ਪੁੱਛਦੇ ਹਨ
ypq ਸਵਾਲ 7 ਸਫ਼ੇ 21-23
ਇਕ ਨੌਜਵਾਨ ਕੁੜੀ ਇਕ ਮੁੰਡੇ ਨੂੰ ਸਖ਼ਤੀ ਨਾਲ ਮਨ੍ਹਾ ਕਰਦੀ ਹੋਈ

ਸਵਾਲ 7

ਮੈਂ ਸੈਕਸ ਕਰਨ ਦੇ ਦਬਾਅ ਦਾ ਸਾਮ੍ਹਣਾ ਕਿਵੇਂ ਕਰਾਂ?

ਇਹ ਜਾਣਨਾ ਕਿਉਂ ਜ਼ਰੂਰੀ ਹੈ?

ਸੈਕਸ ਦੇ ਮਾਮਲੇ ਬਾਰੇ ਤੁਹਾਡੇ ਫ਼ੈਸਲੇ ਤੁਹਾਡੀ ਪੂਰੀ ਜ਼ਿੰਦਗੀ ʼਤੇ ਅਸਰ ਪਾਉਣਗੇ।

ਤੁਸੀਂ ਕੀ ਕਰਦੇ?

ਕਲਪਨਾ ਕਰੋ: ਹੈਦਰ ਦੋ ਮਹੀਨੇ ਪਹਿਲਾਂ ਮਾਈਕ ਨੂੰ ਮਿਲੀ ਸੀ, ਪਰ ਉਸ ਨੂੰ ਲੱਗਦਾ ਹੈ ਕਿ ਉਹ ਉਸ ਨੂੰ ਸਦੀਆਂ ਤੋਂ ਜਾਣਦੀ ਹੈ। ਉਹ ਇਕ-ਦੂਜੇ ਨੂੰ ਮੈਸਿਜ ਕਰਦੇ ਰਹਿੰਦੇ ਹਨ ਅਤੇ ਕਈ-ਕਈ ਘੰਟੇ ਫ਼ੋਨ ʼਤੇ ਗੱਲਾਂ ਕਰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਕੁਝ ਗੱਲਾਂ ਬਾਰੇ ਉਨ੍ਹਾਂ ਦੋਵਾਂ ਦੀ ਸੋਚ ਇੱਕੋ ਜਿਹੀ ਹੈ। ਪਰ ਹੁਣ ਮਾਈਕ ਗੱਲਬਾਤ ਕਰਨ ਤੋਂ ਇਲਾਵਾ ਕੁਝ ਹੋਰ ਵੀ ਚਾਹੁੰਦਾ ਹੈ।

ਪਿਛਲੇ ਦੋ ਮਹੀਨਿਆਂ ਵਿਚ ਮਾਈਕ ਅਤੇ ਹੈਦਰ ਨੇ ਸਿਰਫ਼ ਇਕ-ਦੂਜੇ ਦਾ ਹੱਥ ਹੀ ਫੜਿਆ ਸੀ ਅਤੇ ਇਕ-ਦੂਜੇ ਨੂੰ ਚੁੰਮਿਆ ਸੀ। ਹੈਦਰ ਇਸ ਤੋਂ ਅੱਗੇ ਨਹੀਂ ਵਧਣਾ ਚਾਹੁੰਦੀ। ਪਰ ਉਹ ਮਾਈਕ ਨੂੰ ਗੁਆਉਣਾ ਵੀ ਨਹੀਂ ਚਾਹੁੰਦੀ। ਮਾਈਕ ਉਸ ਨੂੰ ਅਹਿਸਾਸ ਕਰਵਾਉਂਦਾ ਹੈ ਕਿ ਉਹ ਕਿੰਨੀ ਸੋਹਣੀ ਹੈ ਅਤੇ ਉਸ ਲਈ ਜਾਨ ਤੋਂ ਵੀ ਪਿਆਰੀ ਹੈ। ਇਸ ਤੋਂ ਇਲਾਵਾ, ਹੈਦਰ ਸੋਚਦੀ ਹੈ: “ਅਸੀਂ ਇਕ-ਦੂਜੇ ਨੂੰ ਪਿਆਰ ਕਰਦੇ ਹਾਂ, ਇਸ ਲਈ . . .”

ਜੇ ਤੁਹਾਡੀ ਡੇਟਿੰਗ ਅਤੇ ਵਿਆਹ ਕਰਾਉਣ ਦੀ ਉਮਰ ਹੋ ਗਈ ਹੈ ਅਤੇ ਤੁਸੀਂ ਹੈਦਰ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਕਰਦੇ?

ਰੁਕੋ ਤੇ ਸੋਚੋ!

ਇਕ ਕੱਪੜੇ ਨੂੰ ਸਫ਼ਾਈ ਕਰਨ ਲਈ ਵਰਤਿਆ ਜਾ ਰਿਹਾ

ਸੈਕਸ ਵਿਆਹੇ ਹੋਏ ਲੋਕਾਂ ਲਈ ਪਰਮੇਸ਼ੁਰ ਵੱਲੋਂ ਤੋਹਫ਼ਾ ਹੈ। ਵਿਆਹ ਤੋਂ ਪਹਿਲਾਂ ਸੈਕਸ ਕਰਨਾ ਇਸ ਤੋਹਫ਼ੇ ਦੀ ਬੇਕਦਰੀ ਹੈ। ਇਹ ਤੋਹਫ਼ੇ ਵਿਚ ਮਿਲੀ ਸੋਹਣੀ ਕਮੀਜ਼ ਨਾਲ ਪੋਚਾ ਲਾਉਣ ਦੇ ਬਰਾਬਰ ਹੋਵੇਗਾ

ਜੇ ਤੁਸੀਂ ਕੋਈ ਕਾਨੂੰਨ ਤੋੜਦੇ ਹੋ, ਜਿਵੇਂ ਕਿ ਸਿਗਨਲ ਤੋੜਨਾ, ਤਾਂ ਤੁਹਾਨੂੰ ਇਸ ਦੇ ਅੰਜਾਮ ਭੁਗਤਣੇ ਪੈਣਗੇ। ਇਹ ਗੱਲ ਨੈਤਿਕ ਕਾਨੂੰਨ ਤੋੜਨ ʼਤੇ ਵੀ ਲਾਗੂ ਹੁੰਦੀ ਹੈ, ਜਿਵੇਂ ਕਿ ‘ਹਰਾਮਕਾਰੀ ਤੋਂ ਦੂਰ ਰਹਿਣ’ ਦਾ ਕਾਨੂੰਨ।​—1 ਥੱਸਲੁਨੀਕੀਆਂ 4:3.

ਇਸ ਹੁਕਮ ਨੂੰ ਤੋੜਨ ਦੇ ਕੀ ਨਤੀਜੇ ਨਿਕਲਣਗੇ? ਬਾਈਬਲ ਕਹਿੰਦੀ ਹੈ: “ਜਿਹੜਾ ਹਰਾਮਕਾਰੀ ਕਰਨ ਵਿਚ ਲੱਗਾ ਰਹਿੰਦਾ ਹੈ, ਉਹ ਆਪਣੇ ਹੀ ਸਰੀਰ ਦੇ ਖ਼ਿਲਾਫ਼ ਪਾਪ ਕਰਦਾ ਹੈ।” (1 ਕੁਰਿੰਥੀਆਂ 6:18) ਇਹ ਗੱਲ ਕਿਵੇਂ ਸੱਚ ਸਾਬਤ ਹੁੰਦੀ ਹੈ?

ਖੋਜਕਾਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਵਿਆਹ ਤੋਂ ਪਹਿਲਾਂ ਸੈਕਸ ਕੀਤਾ ਹੈ, ਉਨ੍ਹਾਂ ਨੂੰ ਇਹ ਕੁਝ ਨਤੀਜੇ ਭੁਗਤਣੇ ਪੈਂਦੇ ਹਨ:

  • ਗਮ: ਜਿਨ੍ਹਾਂ ਨੌਜਵਾਨਾਂ ਨੇ ਵਿਆਹ ਤੋਂ ਪਹਿਲਾਂ ਸੈਕਸ ਕੀਤਾ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਬਾਅਦ ਵਿਚ ਪਛਤਾਏ।

  • ਸ਼ੱਕ: ਸੈਕਸ ਕਰਨ ਤੋਂ ਬਾਅਦ ਦੋਨੋਂ ਇਕ-ਦੂਜੇ ਤੇ ਸ਼ੱਕ ਕਰਨ ਲੱਗ ਜਾਂਦੇ ਹਨ, ‘ਪਤਾ ਨਹੀਂ ਇਹ ਨੇ ਹੋਰ ਕਿਹਦੇ-ਕਿਹਦੇ ਨਾਲ ਸੈਕਸ ਕੀਤਾ ਹੋਣਾ!’

  • ਨਿਰਾਸ਼ਾ: ਜ਼ਿਆਦਾਤਰ ਕੁੜੀਆਂ ਅਜਿਹਾ ਸਾਥੀ ਚਾਹੁੰਦੀਆਂ ਹਨ ਜੋ ਉਨ੍ਹਾਂ ਦੀ ਹਿਫਾਜ਼ਤ ਕਰੇਗਾ, ਨਾ ਕਿ ਉਨ੍ਹਾਂ ਦਾ ਫ਼ਾਇਦਾ ਉਠਾਏਗਾ। ਬਹੁਤ ਸਾਰੇ ਮੁੰਡੇ ਬਾਅਦ ਵਿਚ ਉਨ੍ਹਾਂ ਕੁੜੀਆਂ ਨੂੰ ਪਸੰਦ ਨਹੀਂ ਕਰਦੇ ਜਿਨ੍ਹਾਂ ਨਾਲ ਉਨ੍ਹਾਂ ਨੇ ਪਹਿਲਾਂ ਸੈਕਸ ਕਰ ਲਿਆ ਹੁੰਦਾ।

  • ਮੁੱਖ ਗੱਲ: ਤੁਹਾਡਾ ਕੁਆਰਾਪਣ ਬਹੁਤ ਅਨਮੋਲ ਹੈ। ਇਸ ਨੂੰ ਐਵੇਂ ਨਾ ਗੁਆਓ! ਵਿਆਹ ਤੋਂ ਪਹਿਲਾਂ ਸੈਕਸ ਕਰ ਕੇ ਤੁਸੀਂ ਇਹ ਬਹੁਤ ਕੀਮਤੀ ਚੀਜ਼ ਗੁਆ ਦਿੰਦੇ ਹੋ ਅਤੇ ਆਪਣੇ ਆਪ ਨੂੰ ਭ੍ਰਿਸ਼ਟ ਕਰਦੇ ਹੋ।​—ਰੋਮੀਆਂ 1:24.

ਦਿਖਾਓ ਕਿ ਤੁਹਾਡੇ ਵਿਚ ‘ਹਰਾਮਕਾਰੀ ਤੋਂ ਦੂਰ ਰਹਿਣ’ ਦੀ ਹਿੰਮਤ ਹੈ। (1 ਥੱਸਲੁਨੀਕੀਆਂ 4:3) ਜਦੋਂ ਤੁਹਾਡਾ ਵਿਆਹ ਹੋਵੇਗਾ, ਤਦ ਤੁਸੀਂ ਸੈਕਸ ਕਰ ਸਕਦੇ ਹੋ। ਉਸ ਵੇਲੇ ਤੁਹਾਨੂੰ ਉਹ ਚਿੰਤਾ, ਪਛਤਾਵਾ ਅਤੇ ਘਬਰਾਹਟ ਨਹੀਂ ਮਹਿਸੂਸ ਹੋਵੇਗੀ ਜੋ ਵਿਆਹ ਤੋਂ ਪਹਿਲਾਂ ਸੈਕਸ ਕਰਨ ਨਾਲ ਹੁੰਦੀ।​—ਕਹਾਉਤਾਂ 7:22, 23; 1 ਕੁਰਿੰਥੀਆਂ 7:3.

ਤੁਸੀਂ ਕੀ ਸੋਚਦੇ ਹੋ?

  • ਜੇ ਕੋਈ ਤੁਹਾਨੂੰ ਸੱਚ-ਮੁੱਚ ਪਿਆਰ ਕਰਦਾ ਹੈ, ਤਾਂ ਕੀ ਉਹ ਤੁਹਾਨੂੰ ਸਰੀਰਕ ਨੁਕਸਾਨ ਪਹੁੰਚਾਵੇਗਾ ਜਾਂ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵੇਗਾ?

  • ਜੇ ਕੋਈ ਸੱਚ-ਮੁੱਚ ਤੁਹਾਡੀ ਪਰਵਾਹ ਕਰਦਾ ਹੈ, ਤਾਂ ਕੀ ਉਹ ਤੁਹਾਨੂੰ ਕੋਈ ਅਜਿਹਾ ਕੰਮ ਕਰਨ ਲਈ ਕਹੇਗਾ ਜਿਸ ਕਰਕੇ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਖ਼ਤਰੇ ਵਿਚ ਪੈ ਜਾਵੇ?​—ਇਬਰਾਨੀਆਂ 13:4.

ਸਿਰਫ਼ ਕੁੜੀਆਂ ਲਈ

ਇਕ ਨੌਜਵਾਨ ਕੁੜੀ ਬੈਠ ਕੇ ਸੋਚਦੀ ਹੋਈ

ਬਹੁਤ ਸਾਰੇ ਮੁੰਡਿਆਂ ਨੇ ਕਿਹਾ ਹੈ ਕਿ ਉਹ ਉਸ ਕੁੜੀ ਨਾਲ ਕਦੇ ਵੀ ਵਿਆਹ ਨਹੀਂ ਕਰਨਗੇ ਜਿਸ ਨਾਲ ਉਨ੍ਹਾਂ ਨੇ ਸੈਕਸ ਕੀਤਾ ਹੈ। ਕਿਉਂ? ਕਿਉਂਕਿ ਉਹ ਕਿਸੇ ਪਵਿੱਤਰ ਤੇ ਬੇਦਾਗ਼ ਕੁੜੀ ਨਾਲ ਵਿਆਹ ਕਰਾਉਣਗੇ!

ਕੀ ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋਈ? ਸ਼ਾਇਦ ਤੁਹਾਨੂੰ ਗੁੱਸਾ ਵੀ ਚੜ੍ਹਿਆ ਹੋਵੇ। ਇਹ ਗੱਲ ਯਾਦ ਰੱਖੋ: ਫ਼ਿਲਮਾਂ ਅਤੇ ਟੀ. ਵੀ. ਵਿਚ ਦਿਖਾਇਆ ਜਾਂਦਾ ਹੈ ਕਿ ਨੌਜਵਾਨਾਂ ਵਿਚ ਸੈਕਸ ਆਮ ਹੀ ਗੱਲ ਹੈ ਅਤੇ ਇਸ ਵਿਚ ਕੋਈ ਨੁਕਸਾਨ ਨਹੀਂ ਹੈ ਜਾਂ ਇਹੀ ਸੱਚਾ ਪਿਆਰ ਹੈ।

ਇੰਨੀਆਂ ਭੋਲੀਆਂ ਨਾ ਬਣੋ! ਜੇ ਕੋਈ ਤੁਹਾਨੂੰ ਸੈਕਸ ਕਰਨ ਲਈ ਭਰਮਾ ਰਿਹਾ ਹੈ, ਤਾਂ ਅਸਲ ਵਿਚ ਉਹ ਆਪਣੇ ਬਾਰੇ ਹੀ ਸੋਚ ਰਿਹਾ ਹੈ।​—1 ਕੁਰਿੰਥੀਆਂ 13:4, 5.

ਸਿਰਫ਼ ਮੁੰਡਿਆਂ ਲਈ

ਇਕ ਨੌਜਵਾਨ ਮੁੰਡਾ ਬੈਠ ਕੇ ਸੋਚਦਾ ਹੋਇਆ

ਜੇ ਤੁਸੀਂ ਡੇਟਿੰਗ ਕਰ ਰਹੇ ਹੋ, ਤਾਂ ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਸੱਚ-ਮੁੱਚ ਆਪਣੀ ਗਰਲ-ਫ੍ਰੈਂਡ ਦੀ ਪਰਵਾਹ ਕਰਦਾ ਹਾਂ?’ ਜੇ ਤੁਹਾਡਾ ਜਵਾਬ “ਹਾਂ” ਹੈ, ਤਾਂ ਤੁਸੀਂ ਇਹ ਕਿਸ ਤਰ੍ਹਾਂ ਦਿਖਾ ਸਕਦੇ ਹੋ? ਪਰਮੇਸ਼ੁਰ ਦੇ ਕਾਨੂੰਨਾਂ ਨੂੰ ਮੰਨਣ ਦੀ ਹਿੰਮਤ ਕਰੋ, ਸਮਝ ਤੋਂ ਕੰਮ ਲੈਂਦੇ ਹੋਏ ਉਨ੍ਹਾਂ ਹਾਲਾਤਾਂ ਤੋਂ ਦੂਰ ਰਹੋ ਜਿਨ੍ਹਾਂ ਵਿਚ ਤੁਸੀਂ ਆਸਾਨੀ ਨਾਲ ਗ਼ਲਤ ਕੰਮ ਕਰ ਸਕਦੇ ਹੋ ਅਤੇ ਆਪਣੀ ਗਰਲ-ਫ੍ਰੈਂਡ ਦੇ ਭਲੇ ਬਾਰੇ ਸੋਚ ਕੇ ਆਪਣਾ ਪਿਆਰ ਦਿਖਾਓ।

ਜੇ ਤੁਹਾਡੇ ਵਿਚ ਇਹ ਗੁਣ ਹਨ, ਤਾਂ ਤੁਹਾਡੀ ਗਰਲ-ਫ੍ਰੈਂਡ ਵੀ ਬਾਈਬਲ ਵਿਚ ਜ਼ਿਕਰ ਕੀਤੀ ਉਸ ਕੁੜੀ ਵਾਂਗ ਮਹਿਸੂਸ ਕਰੇਗੀ ਜਿਸ ਨੇ ਕਿਹਾ: “ਮੇਰਾ ਬਾਲਮ ਮੇਰਾ ਹੈ ਤੇ ਮੈਂ ਉਸ ਦੀ ਹਾਂ।” (ਸਰੇਸ਼ਟ ਗੀਤ 2:16) ਦੂਜੇ ਸ਼ਬਦਾਂ ਵਿਚ, ਉਸ ਦੇ ਦਿਲ ਵਿਚ ਤੁਹਾਡੇ ਲਈ ਪਿਆਰ ਹੋਰ ਵਧੇਗਾ।

ਸੁਝਾਅ

ਜੇ ਕੋਈ ਇਹ ਕਹਿ ਕੇ ਤੁਹਾਨੂੰ ਸੈਕਸ ਕਰਨ ਲਈ ਭਰਮਾਵੇ: “ਜੇ ਤੈਨੂੰ ਮੇਰੇ ਨਾਲ ਪਿਆਰ ਹੈ, ਤਾਂ ਤੂੰ ਇਹ ਕਰੇਂਗੀ,” ਤਾਂ ਸਖ਼ਤੀ ਨਾਲ ਜਵਾਬ ਦਿਓ: “ਜੇ ਤੈਨੂੰ ਮੇਰੇ ਨਾਲ ਪਿਆਰ ਹੈ, ਤਾਂ ਤੂੰ ਮੈਨੂੰ ਕਦੇ ਵੀ ਇੱਦਾਂ ਕਰਨ ਲਈ ਨਹੀਂ ਕਹੇਂਗਾ!”

ਕਿਸੇ ਕੁੜੀ ਜਾਂ ਮੁੰਡੇ ਨਾਲ ਪੇਸ਼ ਆਉਂਦੇ ਵੇਲੇ ਇਹ ਗੱਲ ਧਿਆਨ ਵਿਚ ਰੱਖੋ, ‘ਕੀ ਤੁਸੀਂ ਆਪਣੇ ਮੰਮੀ-ਡੈਡੀ ਸਾਮ੍ਹਣੇ ਇਹ ਕੰਮ ਕਰ ਸਕਦੇ ਹੋ?’ ਜੇ ਨਹੀਂ, ਤਾਂ ਉਹ ਕੰਮ ਨਾ ਕਰੋ।

ਮੈਂ ਇਸ ਤਰ੍ਹਾਂ ਕਰਨਾ

  • ਜੇ ਕੋਈ ਤੁਹਾਨੂੰ ਸੈਕਸ ਕਰਨ ਲਈ ਕਹਿੰਦਾ ਹੈ, ਤਾਂ ਤੁਸੀਂ ਕੀ ਕਰੋਗੇ?

  • ਕਿਹੜੇ ਹਾਲਾਤਾਂ ਵਿਚ ਤੁਹਾਡੇ ਲਈ “ਨਾਂਹ” ਕਹਿਣੀ ਔਖੀ ਹੋ ਸਕਦੀ ਹੈ?

  • ਤੁਸੀਂ ਉਨ੍ਹਾਂ ਹਾਲਾਤਾਂ ਤੋਂ ਕਿਵੇਂ ਦੂਰ ਰਹੋਗੇ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ