ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lfb ਪਾਠ 23 ਸਫ਼ਾ 60 - ਸਫ਼ਾ 61 ਪੈਰਾ 4
  • ਯਹੋਵਾਹ ਨਾਲ ਵਾਅਦਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਨਾਲ ਵਾਅਦਾ
  • ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਨੇ ਆਪਣੇ ਹੁਕਮ ਦਿੱਤੇ
    ਬਾਈਬਲ ਕਹਾਣੀਆਂ ਦੀ ਕਿਤਾਬ
  • ਯਹੋਵਾਹ ਦੇ ਰਾਹਾਂ ਨੂੰ ਜਾਣਨਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਉਨ੍ਹਾਂ ਨੇ ਆਪਣਾ ਵਾਅਦਾ ਤੋੜ ਦਿੱਤਾ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਬਲ਼ਦੀ ਝਾੜੀ
    ਬਾਈਬਲ ਤੋਂ ਸਿੱਖੋ ਅਹਿਮ ਸਬਕ
ਹੋਰ ਦੇਖੋ
ਬਾਈਬਲ ਤੋਂ ਸਿੱਖੋ ਅਹਿਮ ਸਬਕ
lfb ਪਾਠ 23 ਸਫ਼ਾ 60 - ਸਫ਼ਾ 61 ਪੈਰਾ 4
ਇਜ਼ਰਾਈਲੀ ਸੀਨਈ ਪਹਾੜ ਦੇ ਨੇੜੇ ਖੜ੍ਹੇ ਹੋਏ

ਪਾਠ 23

ਯਹੋਵਾਹ ਨਾਲ ਵਾਅਦਾ

ਲਾਲ ਸਮੁੰਦਰ ਪਾਰ ਕਰਨ ਤੋਂ ਲਗਭਗ ਦੋ ਮਹੀਨਿਆਂ ਬਾਅਦ ਇਜ਼ਰਾਈਲੀ ਸੀਨਈ ਪਹਾੜ ਕੋਲ ਪਹੁੰਚੇ। ਉਨ੍ਹਾਂ ਨੇ ਉੱਥੇ ਡੇਰਾ ਲਾਇਆ। ਮੂਸਾ ਪਹਾੜ ʼਤੇ ਚਲਾ ਗਿਆ। ਯਹੋਵਾਹ ਨੇ ਉਸ ਨੂੰ ਕਿਹਾ: ‘ਮੈਂ ਇਜ਼ਰਾਈਲੀਆਂ ਨੂੰ ਬਚਾਇਆ। ਜੇ ਉਹ ਮੇਰਾ ਕਹਿਣਾ ਮੰਨਣਗੇ, ਤਾਂ ਉਹ ਮੇਰੇ ਖ਼ਾਸ ਲੋਕ ਬਣ ਜਾਣਗੇ।’ ਮੂਸਾ ਥੱਲੇ ਗਿਆ ਤੇ ਉਸ ਨੇ ਇਜ਼ਰਾਈਲੀਆਂ ਨੂੰ ਯਹੋਵਾਹ ਦੀਆਂ ਗੱਲਾਂ ਦੱਸੀਆਂ। ਉਨ੍ਹਾਂ ਨੇ ਕੀ ਕਿਹਾ? ਉਨ੍ਹਾਂ ਨੇ ਜਵਾਬ ਦਿੱਤਾ: ‘ਅਸੀਂ ਉਹ ਸਭ ਕੁਝ ਕਰਾਂਗੇ ਜੋ ਯਹੋਵਾਹ ਨੇ ਕਿਹਾ ਹੈ।’

ਮੂਸਾ ਫਿਰ ਪਹਾੜ ʼਤੇ ਚਲਾ ਗਿਆ। ਉੱਥੇ ਯਹੋਵਾਹ ਨੇ ਕਿਹਾ: ‘ਤਿੰਨ ਦਿਨਾਂ ਬਾਅਦ ਮੈਂ ਤੇਰੇ ਨਾਲ ਗੱਲ ਕਰਾਂਗਾ। ਲੋਕਾਂ ਨੂੰ ਖ਼ਬਰਦਾਰ ਕਰ ਕਿ ਉਹ ਸੀਨਈ ਪਹਾੜ ʼਤੇ ਨਾ ਚੜ੍ਹਨ।’ ਮੂਸਾ ਥੱਲੇ ਗਿਆ ਤੇ ਉਸ ਨੇ ਇਜ਼ਰਾਈਲੀਆਂ ਨੂੰ ਕਿਹਾ ਕਿ ਉਹ ਯਹੋਵਾਹ ਦੀ ਗੱਲ ਸੁਣਨ ਲਈ ਤਿਆਰ ਹੋ ਜਾਣ।

ਇਜ਼ਰਾਈਲੀ ਸੀਨਈ ਪਹਾੜ ʼਤੇ ਬਿਜਲੀ ਲਿਸ਼ਕਦੀ ਅਤੇ ਕਾਲਾ ਬੱਦਲ ਦੇਖਦੇ ਹੋਏ

ਤਿੰਨ ਦਿਨਾਂ ਬਾਅਦ ਇਜ਼ਰਾਈਲੀਆਂ ਨੇ ਪਹਾੜ ʼਤੇ ਬਿਜਲੀ ਲਿਸ਼ਕਦੀ ਤੇ ਇਕ ਕਾਲਾ ਬੱਦਲ ਦੇਖਿਆ। ਉਨ੍ਹਾਂ ਨੇ ਬਿਜਲੀ ਦੀਆਂ ਗਰਜਾਂ ਤੇ ਨਰਸਿੰਗੇ ਦੀ ਆਵਾਜ਼ ਸੁਣੀ। ਫਿਰ ਯਹੋਵਾਹ ਅੱਗ ਵਿਚ ਪਹਾੜ ʼਤੇ ਉੱਤਰਿਆ। ਇਜ਼ਰਾਈਲੀ ਇੰਨੇ ਡਰ ਗਏ ਕਿ ਉਹ ਥਰ-ਥਰ ਕੰਬਣ ਲੱਗ ਪਏ। ਪੂਰਾ ਪਹਾੜ ਜ਼ੋਰ-ਜ਼ੋਰ ਦੀ ਹਿੱਲਣ ਲੱਗ ਗਿਆ ਤੇ ਧੂੰਏਂ ਨਾਲ ਢਕਿਆ ਗਿਆ। ਨਰਸਿੰਗੇ ਦੀ ਆਵਾਜ਼ ਉੱਚੀ ਤੇ ਹੋਰ ਉੱਚੀ ਹੁੰਦੀ ਗਈ। ਫਿਰ ਪਰਮੇਸ਼ੁਰ ਨੇ ਕਿਹਾ: ‘ਮੈਂ ਯਹੋਵਾਹ ਹਾਂ। ਤੁਸੀਂ ਕਿਸੇ ਹੋਰ ਦੇਵੀ-ਦੇਵਤੇ ਦੀ ਭਗਤੀ ਨਾ ਕਰਨਾ।’

ਮੂਸਾ ਦੁਬਾਰਾ ਪਹਾੜ ʼਤੇ ਗਿਆ। ਯਹੋਵਾਹ ਨੇ ਮੂਸਾ ਨੂੰ ਇਜ਼ਰਾਈਲੀਆਂ ਲਈ ਕਾਨੂੰਨ ਦਿੱਤੇ ਕਿ ਉਨ੍ਹਾਂ ਨੂੰ ਉਸ ਦੀ ਭਗਤੀ ਕਿਵੇਂ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਇਕ-ਦੂਜੇ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ। ਮੂਸਾ ਨੇ ਕਾਨੂੰਨ ਲਿਖ ਲਏ ਅਤੇ ਫਿਰ ਇਨ੍ਹਾਂ ਨੂੰ ਇਜ਼ਰਾਈਲੀਆਂ ਸਾਮ੍ਹਣੇ ਪੜ੍ਹਿਆ। ਉਨ੍ਹਾਂ ਨੇ ਵਾਅਦਾ ਕੀਤਾ: ‘ਅਸੀਂ ਉਹ ਸਭ ਕੁਝ ਕਰਾਂਗੇ ਜੋ ਯਹੋਵਾਹ ਨੇ ਕਿਹਾ ਹੈ।’ ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਪਰਮੇਸ਼ੁਰ ਦਾ ਕਹਿਣਾ ਮੰਨਣਗੇ। ਪਰ ਕੀ ਉਨ੍ਹਾਂ ਨੇ ਆਪਣਾ ਵਾਅਦਾ ਨਿਭਾਇਆ?

“ਤੂੰ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।”​—ਮੱਤੀ 22:37

ਸਵਾਲ: ਸੀਨਈ ਪਹਾੜ ਕੋਲ ਕੀ ਹੋਇਆ? ਇਜ਼ਰਾਈਲੀਆਂ ਨੇ ਕੀ ਕਰਨ ਦਾ ਵਾਅਦਾ ਕੀਤਾ?

ਕੂਚ 19:1–20:21; 24:1-8; ਬਿਵਸਥਾ ਸਾਰ 7:6-9; ਨਹਮਯਾਹ 9:13, 14

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ