ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lfb ਪਾਠ 25 ਸਫ਼ਾ 64 - ਸਫ਼ਾ 65 ਪੈਰਾ 3
  • ਭਗਤੀ ਲਈ ਡੇਰਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਭਗਤੀ ਲਈ ਡੇਰਾ
  • ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਦੇ ਮਹਾਨ ਮੰਦਰ ਵਿਚ ਭਗਤੀ ਕਰਨ ਦੇ ਸਨਮਾਨ ਨੂੰ ਅਨਮੋਲ ਸਮਝੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਭਗਤੀ ਲਈ ਤੰਬੂ
    ਬਾਈਬਲ ਕਹਾਣੀਆਂ ਦੀ ਕਿਤਾਬ
  • “ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਕੂਚ—ਅਧਿਆਵਾਂ ਦਾ ਸਾਰ
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਹੋਰ ਦੇਖੋ
ਬਾਈਬਲ ਤੋਂ ਸਿੱਖੋ ਅਹਿਮ ਸਬਕ
lfb ਪਾਠ 25 ਸਫ਼ਾ 64 - ਸਫ਼ਾ 65 ਪੈਰਾ 3
ਡੇਰਾ ਅਤੇ ਇਸ ਦਾ ਵਿਹੜਾ

ਪਾਠ 25

ਭਗਤੀ ਲਈ ਡੇਰਾ

ਜਦੋਂ ਮੂਸਾ ਸੀਨਈ ਪਹਾੜ ʼਤੇ ਸੀ, ਤਾਂ ਯਹੋਵਾਹ ਨੇ ਉਸ ਨੂੰ ਇਕ ਖ਼ਾਸ ਤੰਬੂ ਬਣਾਉਣ ਲਈ ਕਿਹਾ ਜੋ ਡੇਰਾ ਕਹਾਵੇਗਾ। ਇੱਥੇ ਇਜ਼ਰਾਈਲੀ ਪਰਮੇਸ਼ੁਰ ਦੀ ਭਗਤੀ ਕਰ ਸਕਦੇ ਸਨ। ਇਸ ਡੇਰੇ ਨੂੰ ਇੱਦਾਂ ਦਾ ਬਣਾਇਆ ਜਾਣਾ ਸੀ ਕਿ ਇਜ਼ਰਾਈਲੀ ਇਸ ਨੂੰ ਆਪਣੇ ਨਾਲ ਕਿਤੇ ਵੀ ਲਿਜਾ ਸਕਦੇ ਸਨ।

ਯਹੋਵਾਹ ਨੇ ਕਿਹਾ: ‘ਲੋਕਾਂ ਨੂੰ ਕਹਿ ਕਿ ਉਹ ਡੇਰਾ ਬਣਾਉਣ ਲਈ ਜੋ ਦੇ ਸਕਦੇ ਹਨ, ਉਹ ਦੇਣ।’ ਇਜ਼ਰਾਈਲੀਆਂ ਨੇ ਸੋਨਾ, ਚਾਂਦੀ, ਤਾਂਬਾ, ਕੀਮਤੀ ਪੱਥਰ ਤੇ ਗਹਿਣੇ ਦਿੱਤੇ। ਉਨ੍ਹਾਂ ਨੇ ਉੱਨ, ਮਲਮਲ ਦੇ ਕੱਪੜੇ, ਜਾਨਵਰਾਂ ਦੀਆਂ ਖੱਲਾਂ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਵੀ ਦਿੱਤੀਆਂ। ਉਨ੍ਹਾਂ ਨੇ ਇੰਨੀ ਖੁੱਲ੍ਹ-ਦਿਲੀ ਦਿਖਾਈ ਕਿ ਮੂਸਾ ਨੂੰ ਕਹਿਣਾ ਪਿਆ: ‘ਸਾਡੇ ਕੋਲ ਬਹੁਤ ਕੁਝ ਹੋ ਗਿਆ ਹੈ! ਹੁਣ ਹੋਰ ਚੀਜ਼ਾਂ ਨਾ ਲਿਆਓ।’

ਇਜ਼ਰਾਈਲੀ ਡੇਰਾ ਬਣਾਉਣ ਵਿਚ ਮਦਦ ਕਰਨ ਲਈ ਤੋਹਫ਼ੇ ਲਿਆਉਂਦੇ ਹੋਏ

ਬਹੁਤ ਸਾਰੇ ਹੁਨਰਮੰਦ ਆਦਮੀਆਂ ਤੇ ਔਰਤਾਂ ਨੇ ਡੇਰਾ ਬਣਾਉਣ ਵਿਚ ਮਦਦ ਕੀਤੀ। ਯਹੋਵਾਹ ਨੇ ਉਨ੍ਹਾਂ ਨੂੰ ਕੰਮ ਕਰਨ ਲਈ ਬੁੱਧ ਦਿੱਤੀ। ਕਈਆਂ ਨੇ ਧਾਗਾ ਕੱਤਿਆ, ਕਈਆਂ ਨੇ ਕੱਪੜਾ ਬੁਣਿਆ ਜਾਂ ਕਢਾਈ ਕੀਤੀ। ਕਈਆਂ ਨੇ ਪੱਥਰ ਲਾਏ, ਸੋਨੇ ਦਾ ਕੰਮ ਕੀਤਾ ਜਾਂ ਲੱਕੜ ਨੂੰ ਘੜਿਆ।

ਯਹੋਵਾਹ ਦੇ ਕਹੇ ਅਨੁਸਾਰ ਲੋਕਾਂ ਨੇ ਡੇਰਾ ਬਣਾਇਆ। ਉਨ੍ਹਾਂ ਨੇ ਇਕ ਸੋਹਣਾ ਪਰਦਾ ਬਣਾਇਆ ਤਾਂਕਿ ਉਹ ਡੇਰੇ ਨੂੰ ਦੋ ਭਾਗਾਂ ਵਿਚ ਵੰਡ ਸਕਣ, ਪਵਿੱਤਰ ਤੇ ਅੱਤ ਪਵਿੱਤਰ ਕਮਰਾ। ਅੱਤ ਪਵਿੱਤਰ ਕਮਰੇ ਵਿਚ ਇਕਰਾਰ ਦਾ ਸੰਦੂਕ ਸੀ ਜੋ ਕਿੱਕਰ ਦੀ ਲੱਕੜ ਤੇ ਸੋਨੇ ਨਾਲ ਬਣਿਆ ਹੋਇਆ ਸੀ। ਪਵਿੱਤਰ ਕਮਰੇ ਵਿਚ ਸੋਨੇ ਦਾ ਸ਼ਮਾਦਾਨ, ਇਕ ਮੇਜ਼ ਅਤੇ ਧੂਪ ਧੁਖਾਉਣ ਲਈ ਇਕ ਵੇਦੀ ਸੀ। ਵਿਹੜੇ ਵਿਚ ਤਾਂਬੇ ਦਾ ਹੌਦ ਅਤੇ ਇਕ ਵੱਡੀ ਵੇਦੀ ਸੀ। ਇਕਰਾਰ ਦਾ ਸੰਦੂਕ ਇਜ਼ਰਾਈਲੀਆਂ ਨੂੰ ਯਾਦ ਕਰਾਉਣ ਲਈ ਬਣਾਇਆ ਸੀ ਕਿ ਉਨ੍ਹਾਂ ਨੇ ਯਹੋਵਾਹ ਦਾ ਕਹਿਣਾ ਮੰਨਣ ਦਾ ਵਾਅਦਾ ਕੀਤਾ ਸੀ। ਕੀ ਤੁਹਾਨੂੰ ਪਤਾ ਕਿ ਇਕਰਾਰ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ, ਇਕ ਖ਼ਾਸ ਵਾਅਦਾ।

ਯਹੋਵਾਹ ਨੇ ਹਾਰੂਨ ਤੇ ਉਸ ਦੇ ਮੁੰਡਿਆਂ ਨੂੰ ਡੇਰੇ ਵਿਚ ਪੁਜਾਰੀਆਂ ਵਜੋਂ ਕੰਮ ਕਰਨ ਲਈ ਚੁਣਿਆ। ਉਨ੍ਹਾਂ ਨੇ ਇਸ ਦੀ ਸਾਂਭ-ਸੰਭਾਲ ਕਰਨੀ ਸੀ ਅਤੇ ਯਹੋਵਾਹ ਨੂੰ ਬਲ਼ੀਆਂ ਚੜ੍ਹਾਉਣੀਆਂ ਸਨ। ਸਿਰਫ਼ ਮਹਾਂ ਪੁਜਾਰੀ ਹਾਰੂਨ ਹੀ ਅੱਤ ਪਵਿੱਤਰ ਕਮਰੇ ਵਿਚ ਜਾ ਸਕਦਾ ਸੀ। ਉਹ ਸਾਲ ਵਿਚ ਸਿਰਫ਼ ਇਕ ਵਾਰ ਆਪਣੇ ਲਈ, ਆਪਣੇ ਪਰਿਵਾਰ ਅਤੇ ਪੂਰੀ ਇਜ਼ਰਾਈਲ ਕੌਮ ਦੇ ਪਾਪਾਂ ਲਈ ਬਲ਼ੀ ਚੜ੍ਹਾਉਣ ਵਾਸਤੇ ਅੰਦਰ ਜਾਂਦਾ ਸੀ।

ਇਜ਼ਰਾਈਲੀਆਂ ਨੇ ਮਿਸਰ ਛੱਡਣ ਤੋਂ ਇਕ ਸਾਲ ਬਾਅਦ ਡੇਰਾ ਬਣਾ ਲਿਆ ਸੀ। ਹੁਣ ਉਨ੍ਹਾਂ ਕੋਲ ਯਹੋਵਾਹ ਦੀ ਭਗਤੀ ਕਰਨ ਲਈ ਜਗ੍ਹਾ ਸੀ।

ਯਹੋਵਾਹ ਨੇ ਡੇਰਾ ਆਪਣੀ ਮਹਿਮਾ ਨਾਲ ਭਰ ਦਿੱਤਾ ਅਤੇ ਉਸ ʼਤੇ ਇਕ ਬੱਦਲ ਠਹਿਰ ਗਿਆ। ਜਿੰਨੀ ਦੇਰ ਤਕ ਬੱਦਲ ਡੇਰੇ ʼਤੇ ਰਹਿੰਦਾ ਸੀ, ਇਜ਼ਰਾਈਲੀ ਅੱਗੇ ਨਹੀਂ ਜਾਂਦੇ ਸਨ। ਪਰ ਜਦੋਂ ਬੱਦਲ ਡੇਰੇ ਤੋਂ ਉੱਪਰ ਉੱਠ ਜਾਂਦਾ ਸੀ, ਤਾਂ ਇਜ਼ਰਾਈਲੀਆਂ ਨੂੰ ਪਤਾ ਲੱਗ ਜਾਂਦਾ ਸੀ ਕਿ ਹੁਣ ਅੱਗੇ ਚੱਲਣ ਦਾ ਸਮਾਂ ਸੀ। ਉਹ ਡੇਰੇ ਨੂੰ ਇਕੱਠਾ ਕਰ ਕੇ ਬੱਦਲ ਦੇ ਪਿੱਛੇ-ਪਿੱਛੇ ਤੁਰ ਪੈਂਦੇ ਸਨ।

“ਮੈਂ ਸਿੰਘਾਸਣ ਤੋਂ ਇਕ ਉੱਚੀ ਆਵਾਜ਼ ਨੂੰ ਇਹ ਕਹਿੰਦੇ ਹੋਏ ਸੁਣਿਆ: ‘ਦੇਖ! ਪਰਮੇਸ਼ੁਰ ਦਾ ਬਸੇਰਾ ਇਨਸਾਨਾਂ ਦੇ ਵਿਚ ਹੋਵੇਗਾ ਅਤੇ ਉਹ ਉਨ੍ਹਾਂ ਦੇ ਨਾਲ ਰਹੇਗਾ ਅਤੇ ਉਹ ਉਸ ਦੇ ਲੋਕ ਹੋਣਗੇ। ਪਰਮੇਸ਼ੁਰ ਆਪ ਉਨ੍ਹਾਂ ਦੇ ਨਾਲ ਹੋਵੇਗਾ।’”​—ਪ੍ਰਕਾਸ਼ ਦੀ ਕਿਤਾਬ 21:3

ਸਵਾਲ: ਯਹੋਵਾਹ ਨੇ ਮੂਸਾ ਨੂੰ ਕੀ ਬਣਾਉਣ ਲਈ ਕਿਹਾ? ਯਹੋਵਾਹ ਨੇ ਹਾਰੂਨ ਤੇ ਉਸ ਦੇ ਮੁੰਡਿਆਂ ਨੂੰ ਕਿਹੜਾ ਕੰਮ ਦਿੱਤਾ?

ਕੂਚ 25:1-9; 31:1-11; 40:33-38; ਇਬਰਾਨੀਆਂ 9:1-7

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ