ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lfb ਪਾਠ 27 ਸਫ਼ਾ 68 - ਸਫ਼ਾ 69 ਪੈਰਾ 2
  • ਉਨ੍ਹਾਂ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਉਨ੍ਹਾਂ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ
  • ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਮਿਲਦੀ-ਜੁਲਦੀ ਜਾਣਕਾਰੀ
  • ਹਾਰੂਨ ਦੀ ਲਾਠੀ ਤੇ ਫੁੱਲ ਉੱਗੇ
    ਬਾਈਬਲ ਕਹਾਣੀਆਂ ਦੀ ਕਿਤਾਬ
  • ਵਫ਼ਾਦਾਰੀ ਨਾਲ ਪਰਮੇਸ਼ੁਰੀ ਅਧਿਕਾਰ ਦੇ ਅਧੀਨ ਹੋਵੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਕੀ ਯਹੋਵਾਹ ਤੁਹਾਨੂੰ ਜਾਣਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਹੰਕਾਰ ਨਾਲ ਸਿਰ ਨੀਵਾਂ ਹੁੰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
ਹੋਰ ਦੇਖੋ
ਬਾਈਬਲ ਤੋਂ ਸਿੱਖੋ ਅਹਿਮ ਸਬਕ
lfb ਪਾਠ 27 ਸਫ਼ਾ 68 - ਸਫ਼ਾ 69 ਪੈਰਾ 2
ਕੋਰਹ ਅਤੇ ਉਸ ਦੇ ਸਾਥੀ ਮੂਸਾ ਤੇ ਹਾਰੂਨ ਸਾਮ੍ਹਣੇ ਖੜ੍ਹੇ ਹੋਏ

ਪਾਠ 27

ਉਨ੍ਹਾਂ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ

ਕੁਝ ਸਮੇਂ ਬਾਅਦ ਜਦੋਂ ਇਜ਼ਰਾਈਲੀ ਉਜਾੜ ਵਿਚ ਹੀ ਸਨ, ਤਾਂ ਕੋਰਹ, ਦਾਥਾਨ, ਅਬੀਰਾਮ ਤੇ ਹੋਰ 250 ਜਣਿਆਂ ਨੇ ਮੂਸਾ ਖ਼ਿਲਾਫ਼ ਬਗਾਵਤ ਕਰ ਦਿੱਤੀ। ਉਨ੍ਹਾਂ ਨੇ ਮੂਸਾ ਨੂੰ ਕਿਹਾ: ‘ਬੱਸ! ਬਹੁਤ ਹੋ ਗਿਆ! ਤੂੰ ਹੀ ਕਿਉਂ ਸਾਡਾ ਆਗੂ ਹੈਂ ਅਤੇ ਹਾਰੂਨ ਮਹਾਂ ਪੁਜਾਰੀ? ਯਹੋਵਾਹ ਸਿਰਫ਼ ਤੇਰੇ ਤੇ ਹਾਰੂਨ ਨਾਲ ਹੀ ਨਹੀਂ ਹੈ, ਸਗੋਂ ਸਾਡੇ ਸਾਰਿਆਂ ਨਾਲ ਹੈ।’ ਯਹੋਵਾਹ ਇਸ ਗੱਲ ਤੋਂ ਖ਼ੁਸ਼ ਨਹੀਂ ਸੀ। ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਜ਼ਰਾਈਲੀ ਉਸ ਖ਼ਿਲਾਫ਼ ਬਗਾਵਤ ਕਰ ਰਹੇ ਸਨ!

ਮੂਸਾ ਨੇ ਕੋਰਹ ਤੇ ਉਸ ਦੇ ਸਾਥੀਆਂ ਨੂੰ ਕਿਹਾ: ‘ਕੱਲ੍ਹ ਸਵੇਰ ਨੂੰ ਆਪੋ-ਆਪਣੇ ਕੜਛਿਆਂ ਵਿਚ ਧੂਪ ਪਾ ਕੇ ਯਹੋਵਾਹ ਦੇ ਡੇਰੇ ʼਤੇ ਆਇਓ। ਯਹੋਵਾਹ ਸਾਨੂੰ ਦਿਖਾਵੇਗਾ ਕਿ ਉਸ ਨੇ ਕਿਸ ਨੂੰ ਚੁਣਿਆ ਹੈ।’

ਅਗਲੇ ਦਿਨ ਕੋਰਹ ਅਤੇ ਉਸ ਦਾ ਸਾਥ ਦੇਣ ਵਾਲੇ 250 ਆਦਮੀ ਮੂਸਾ ਨੂੰ ਮਿਲਣ ਲਈ ਡੇਰੇ ʼਤੇ ਆਏ। ਉੱਥੇ ਉਨ੍ਹਾਂ ਨੇ ਧੂਪ ਧੁਖਾਇਆ ਜਿਵੇਂ ਉਹ ਪੁਜਾਰੀ ਹੋਣ। ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਕਿਹਾ: ‘ਕੋਰਹ ਤੇ ਉਸ ਦੇ ਆਦਮੀਆਂ ਤੋਂ ਦੂਰ ਖੜ੍ਹੇ ਹੋ ਜਾਓ।’

ਕੋਰਹ ਮੂਸਾ ਕੋਲ ਡੇਰੇ ʼਤੇ ਗਿਆ, ਪਰ ਦਾਥਾਨ, ਅਬੀਰਾਮ ਤੇ ਉਨ੍ਹਾਂ ਦੇ ਪਰਿਵਾਰ ਡੇਰੇ ʼਤੇ ਨਹੀਂ ਗਏ। ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕੋਰਹ, ਦਾਥਾਨ ਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਖੜ੍ਹੇ ਹੋ ਜਾਣ ਲਈ ਕਿਹਾ। ਇਕਦਮ ਸਾਰੇ ਜਣੇ ਦੂਰ ਖੜ੍ਹੇ ਹੋ ਗਏ। ਦਾਥਾਨ, ਅਬੀਰਾਮ ਤੇ ਉਨ੍ਹਾਂ ਦੇ ਪਰਿਵਾਰ ਆਪਣੇ ਤੰਬੂਆਂ ਦੇ ਬਾਹਰ ਖੜ੍ਹ ਗਏ। ਅਚਾਨਕ ਜ਼ਮੀਨ ਪਾਟ ਗਈ ਤੇ ਉਨ੍ਹਾਂ ਨੂੰ ਨਿਗਲ਼ ਗਈ। ਸਵਰਗੋਂ ਡੇਰੇ ਕੋਲ ਅੱਗ ਵਰ੍ਹੀ ਅਤੇ ਉਸ ਨੇ ਕੋਰਹ ਤੇ ਉਸ ਦੇ 250 ਆਦਮੀਆਂ ਨੂੰ ਭਸਮ ਕਰ ਦਿੱਤਾ।

ਜ਼ਮੀਨ ਪਾਟ ਗਈ ਅਤੇ ਦਾਥਾਨ, ਅਬੀਰਾਮ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਗਲ਼ ਗਈ

ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: ‘ਹਰ ਗੋਤ ਦੇ ਮੁਖੀ ਤੋਂ ਇਕ ਲਾਠੀ ਲੈ ਅਤੇ ਉਨ੍ਹਾਂ ਲਾਠੀਆਂ ʼਤੇ ਹਰੇਕ ਮੁਖੀ ਦਾ ਨਾਂ ਲਿਖ। ਪਰ ਲੇਵੀ ਦੇ ਗੋਤ ਦੀ ਲਾਠੀ ʼਤੇ ਹਾਰੂਨ ਦਾ ਨਾਂ ਲਿਖ। ਇਨ੍ਹਾਂ ਲਾਠੀਆਂ ਨੂੰ ਡੇਰੇ ਦੇ ਅੰਦਰ ਰੱਖ। ਜਿਸ ਆਦਮੀ ਨੂੰ ਮੈਂ ਚੁਣਿਆ, ਉਸ ਦੀ ਲਾਠੀ ʼਤੇ ਫੁੱਲ ਉੱਗਣਗੇ।’

ਅਗਲੇ ਦਿਨ ਮੂਸਾ ਡੇਰੇ ਵਿੱਚੋਂ ਸਾਰਿਆਂ ਦੀਆਂ ਲਾਠੀਆਂ ਲੈ ਆਇਆ ਤੇ ਉਸ ਨੇ ਇਹ ਲਾਠੀਆਂ ਸਾਰੇ ਮੁਖੀਆਂ ਨੂੰ ਦਿਖਾਈਆਂ। ਹਾਰੂਨ ਦੀ ਲਾਠੀ ʼਤੇ ਫੁੱਲ ਅਤੇ ਪੱਕੇ ਹੋਏ ਬਦਾਮ ਲੱਗੇ ਹੋਏ ਸਨ। ਇਸ ਤਰੀਕੇ ਨਾਲ ਯਹੋਵਾਹ ਨੇ ਦਿਖਾਇਆ ਕਿ ਉਸ ਨੇ ਹਾਰੂਨ ਨੂੰ ਮਹਾਂ ਪੁਜਾਰੀ ਚੁਣਿਆ ਸੀ।

“ਜਿਹੜੇ ਤੁਹਾਡੇ ਵਿਚ ਅਗਵਾਈ ਕਰਦੇ ਹਨ, ਉਨ੍ਹਾਂ ਦੀ ਆਗਿਆਕਾਰੀ ਕਰੋ ਅਤੇ ਉਨ੍ਹਾਂ ਦੇ ਅਧੀਨ ਰਹੋ।”​—ਇਬਰਾਨੀਆਂ 13:17

ਸਵਾਲ: ਕੋਰਹ ਤੇ ਉਸ ਦੇ ਸਾਥੀਆਂ ਨੇ ਮੂਸਾ ਖ਼ਿਲਾਫ਼ ਬਗਾਵਤ ਕਿਉਂ ਕੀਤੀ? ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਹਾਰੂਨ ਨੂੰ ਮਹਾਂ ਪੁਜਾਰੀ ਚੁਣਿਆ ਸੀ?

ਗਿਣਤੀ 16:1-17:13; 26:9-11; ਜ਼ਬੂਰ 106:16-18

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ