ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lfb ਪਾਠ 39 ਸਫ਼ਾ 96
  • ਇਜ਼ਰਾਈਲ ਦਾ ਪਹਿਲਾ ਰਾਜਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਇਜ਼ਰਾਈਲ ਦਾ ਪਹਿਲਾ ਰਾਜਾ
  • ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਮਿਲਦੀ-ਜੁਲਦੀ ਜਾਣਕਾਰੀ
  • ਇਸਰਾਏਲ ਦਾ ਪਹਿਲਾ ਰਾਜਾ—ਸ਼ਾਊਲ
    ਬਾਈਬਲ ਕਹਾਣੀਆਂ ਦੀ ਕਿਤਾਬ
  • ‘ਭੇਟਾਂ ਚੜ੍ਹਾਉਣ ਨਾਲੋਂ ਮੰਨਣਾ ਚੰਗਾ ਹੈ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਨਿਰਾਸ਼ਾ ਦੇ ਬਾਵਜੂਦ ਉਸ ਨੇ ਹੌਸਲਾ ਨਹੀਂ ਹਾਰਿਆ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਉਸ ਨੇ ਨਿਰਾਸ਼ਾ ਦੇ ਬਾਵਜੂਦ ਹੌਸਲਾ ਨਹੀਂ ਹਾਰਿਆ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
ਹੋਰ ਦੇਖੋ
ਬਾਈਬਲ ਤੋਂ ਸਿੱਖੋ ਅਹਿਮ ਸਬਕ
lfb ਪਾਠ 39 ਸਫ਼ਾ 96
ਰਾਜਾ ਸ਼ਾਊਲ ਨੇ ਸਮੂਏਲ ਦੇ ਚੋਗੇ ਦਾ ਸਿਰਾ ਫੜ ਲਿਆ ਤੇ ਉਹ ਫਟ ਗਿਆ

ਪਾਠ 39

ਇਜ਼ਰਾਈਲ ਦਾ ਪਹਿਲਾ ਰਾਜਾ

ਯਹੋਵਾਹ ਨਿਆਂਕਾਰਾਂ ਰਾਹੀਂ ਇਜ਼ਰਾਈਲੀਆਂ ਦੀ ਅਗਵਾਈ ਕਰਦਾ ਸੀ, ਪਰ ਉਹ ਆਪਣੇ ਲਈ ਰਾਜਾ ਚਾਹੁੰਦੇ ਸਨ। ਉਨ੍ਹਾਂ ਨੇ ਸਮੂਏਲ ਨੂੰ ਕਿਹਾ: ‘ਸਾਡੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦੇ ਰਾਜੇ ਹਨ। ਸਾਨੂੰ ਵੀ ਰਾਜਾ ਚਾਹੀਦਾ ਹੈ।’ ਸਮੂਏਲ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਇਸ ਲਈ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਯਹੋਵਾਹ ਨੇ ਉਸ ਨੂੰ ਕਿਹਾ: ‘ਲੋਕ ਤੈਨੂੰ ਨਹੀਂ, ਸਗੋਂ ਮੈਨੂੰ ਠੁਕਰਾ ਰਹੇ ਹਨ। ਉਨ੍ਹਾਂ ਨੂੰ ਦੱਸ ਕਿ ਉਨ੍ਹਾਂ ਦਾ ਰਾਜਾ ਹੋ ਸਕਦਾ ਹੈ, ਪਰ ਉਹ ਉਨ੍ਹਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਦੀ ਮੰਗ ਕਰੇਗਾ।’ ਫਿਰ ਵੀ ਲੋਕਾਂ ਨੇ ਕਿਹਾ: ‘ਕੁਝ ਵੀ ਹੋ ਜਾਵੇ, ਸਾਨੂੰ ਰਾਜਾ ਚਾਹੀਦਾ!’

ਯਹੋਵਾਹ ਨੇ ਸਮੂਏਲ ਨੂੰ ਕਿਹਾ ਕਿ ਸ਼ਾਊਲ ਨਾਂ ਦਾ ਵਿਅਕਤੀ ਪਹਿਲਾ ਰਾਜਾ ਹੋਵੇਗਾ। ਜਦੋਂ ਸ਼ਾਊਲ ਰਾਮਾਹ ਵਿਚ ਸਮੂਏਲ ਨੂੰ ਮਿਲਣ ਆਇਆ, ਤਾਂ ਸਮੂਏਲ ਨੇ ਉਸ ਦੇ ਸਿਰ ʼਤੇ ਤੇਲ ਪਾ ਕੇ ਉਸ ਨੂੰ ਰਾਜਾ ਨਿਯੁਕਤ ਕਰ ਦਿੱਤਾ।

ਸਮੂਏਲ ਨੇ ਇਜ਼ਰਾਈਲੀਆਂ ਨੂੰ ਇਕੱਠੇ ਹੋਣ ਲਈ ਕਿਹਾ ਤਾਂਕਿ ਉਹ ਉਨ੍ਹਾਂ ਨੂੰ ਨਵਾਂ ਰਾਜਾ ਦਿਖਾ ਸਕੇ। ਪਰ ਉਨ੍ਹਾਂ ਨੂੰ ਸ਼ਾਊਲ ਕਿਤੇ ਨਹੀਂ ਲੱਭਾ। ਤੁਹਾਨੂੰ ਪਤਾ ਕਿਉਂ? ਕਿਉਂਕਿ ਉਹ ਸਾਮਾਨ ਵਿਚਕਾਰ ਲੁਕ ਗਿਆ ਸੀ। ਅਖ਼ੀਰ ਜਦੋਂ ਉਨ੍ਹਾਂ ਨੂੰ ਸ਼ਾਊਲ ਮਿਲ ਗਿਆ, ਤਾਂ ਉਨ੍ਹਾਂ ਨੇ ਉਸ ਨੂੰ ਲੋਕਾਂ ਵਿਚਕਾਰ ਖੜ੍ਹਾ ਕਰ ਦਿੱਤਾ। ਸ਼ਾਊਲ ਸਾਰਿਆਂ ਤੋਂ ਲੰਬਾ ਅਤੇ ਬਹੁਤ ਸੋਹਣਾ ਸੀ। ਸਮੂਏਲ ਨੇ ਕਿਹਾ: ‘ਦੇਖੋ! ਯਹੋਵਾਹ ਨੇ ਇਸ ਨੂੰ ਚੁਣਿਆ ਹੈ।’ ਸਾਰੇ ਲੋਕ ਉੱਚੀ-ਉੱਚੀ ਕਹਿਣ ਲੱਗੇ: ‘ਰਾਜਾ ਯੁਗੋ-ਯੁਗ ਜੀਵੇ!’

ਸ਼ੁਰੂ-ਸ਼ੁਰੂ ਵਿਚ ਰਾਜਾ ਸ਼ਾਊਲ ਨੇ ਸਮੂਏਲ ਦੀ ਗੱਲ ਸੁਣੀ ਅਤੇ ਯਹੋਵਾਹ ਦਾ ਹਰ ਕਹਿਣਾ ਮੰਨਿਆ। ਪਰ ਬਾਅਦ ਵਿਚ ਉਹ ਬਦਲ ਗਿਆ। ਮਿਸਾਲ ਲਈ, ਰਾਜਾ ਬਲ਼ੀਆਂ ਨਹੀਂ ਚੜ੍ਹਾ ਸਕਦਾ ਸੀ। ਇਕ ਮੌਕੇ ʼਤੇ ਸਮੂਏਲ ਨੇ ਸ਼ਾਊਲ ਨੂੰ ਉਸ ਦਾ ਇੰਤਜ਼ਾਰ ਕਰਨ ਲਈ ਕਿਹਾ, ਪਰ ਸਮੂਏਲ ਨੂੰ ਆਉਣ ਵਿਚ ਦੇਰ ਹੋ ਗਈ। ਇਸ ਲਈ ਸ਼ਾਊਲ ਨੇ ਆਪੇ ਹੀ ਬਲ਼ੀਆਂ ਚੜ੍ਹਾ ਦਿੱਤੀਆਂ। ਸਮੂਏਲ ਨੂੰ ਕਿੱਦਾਂ ਲੱਗਾ? ਉਸ ਨੇ ਕਿਹਾ: ‘ਤੈਨੂੰ ਯਹੋਵਾਹ ਦਾ ਕਹਿਣਾ ਮੰਨਣਾ ਚਾਹੀਦਾ ਸੀ।’ ਕੀ ਸ਼ਾਊਲ ਨੇ ਆਪਣੀ ਗ਼ਲਤੀ ਤੋਂ ਕੋਈ ਸਬਕ ਸਿੱਖਿਆ?

ਬਾਅਦ ਵਿਚ ਜਦੋਂ ਸ਼ਾਊਲ ਅਮਾਲੇਕੀਆਂ ਨਾਲ ਲੜਨ ਗਿਆ, ਤਾਂ ਸਮੂਏਲ ਨੇ ਉਸ ਨੂੰ ਕਿਹਾ ਕਿ ਕਿਸੇ ਨੂੰ ਵੀ ਜੀਉਂਦਾ ਨਾ ਛੱਡੀਂ। ਪਰ ਸ਼ਾਊਲ ਨੇ ਰਾਜੇ ਅਗਾਗ ਨੂੰ ਨਹੀਂ ਮਾਰਿਆ। ਯਹੋਵਾਹ ਨੇ ਸਮੂਏਲ ਨੂੰ ਕਿਹਾ: ‘ਸ਼ਾਊਲ ਨੇ ਮੈਨੂੰ ਛੱਡ ਦਿੱਤਾ ਹੈ ਅਤੇ ਉਹ ਮੇਰਾ ਕਹਿਣਾ ਨਹੀਂ ਮੰਨਦਾ।’ ਸਮੂਏਲ ਬਹੁਤ ਉਦਾਸ ਹੋਇਆ ਅਤੇ ਉਸ ਨੇ ਸ਼ਾਊਲ ਨੂੰ ਕਿਹਾ: ‘ਤੂੰ ਯਹੋਵਾਹ ਦਾ ਕਹਿਣਾ ਮੰਨਣਾ ਛੱਡ ਦਿੱਤਾ ਹੈ, ਇਸ ਲਈ ਉਹ ਹੁਣ ਨਵਾਂ ਰਾਜਾ ਚੁਣੇਗਾ।’ ਜਦੋਂ ਸਮੂਏਲ ਜਾਣ ਲਈ ਮੁੜਿਆ, ਤਾਂ ਸ਼ਾਊਲ ਨੇ ਉਸ ਦੇ ਚੋਗੇ ਦਾ ਸਿਰਾ ਫੜ ਲਿਆ ਤੇ ਉਹ ਫਟ ਗਿਆ। ਫਿਰ ਸਮੂਏਲ ਨੇ ਸ਼ਾਊਲ ਨੂੰ ਕਿਹਾ: ‘ਯਹੋਵਾਹ ਨੇ ਤੇਰੇ ਤੋਂ ਰਾਜ ਪਾੜ ਕੇ ਅਲੱਗ ਕਰ ਦਿੱਤਾ ਹੈ।’ ਯਹੋਵਾਹ ਨੇ ਫ਼ੈਸਲਾ ਕੀਤਾ ਕਿ ਉਹ ਕਿਸੇ ਅਜਿਹੇ ਆਦਮੀ ਨੂੰ ਰਾਜ ਦੇਵੇਗਾ ਜੋ ਉਸ ਨੂੰ ਪਿਆਰ ਕਰੇਗਾ ਅਤੇ ਉਸ ਦਾ ਕਹਿਣਾ ਮੰਨੇਗਾ।

‘ਕਹਿਣਾ ਮੰਨਣਾ ਬਲ਼ੀ ਚੜ੍ਹਾਉਣ ਨਾਲੋਂ ਜ਼ਿਆਦਾ ਚੰਗਾ ਹੈ।’​—1 ਸਮੂਏਲ 15:22

ਸਵਾਲ: ਇਜ਼ਰਾਈਲੀਆਂ ਨੇ ਕੀ ਮੰਗ ਕੀਤੀ? ਯਹੋਵਾਹ ਨੇ ਸ਼ਾਊਲ ਨੂੰ ਕਿਉਂ ਠੁਕਰਾ ਦਿੱਤਾ?

1 ਸਮੂਏਲ 8:1-22; 9:1, 2, 15-17; 10:8, 20-24; 13:1-14; 15:1-35

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ