ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lfb ਪਾਠ 46 ਸਫ਼ਾ 112 - ਸਫ਼ਾ 113 ਪੈਰਾ 1
  • ਕਰਮਲ ਪਹਾੜ ʼਤੇ ਪਰੀਖਿਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕਰਮਲ ਪਹਾੜ ʼਤੇ ਪਰੀਖਿਆ
  • ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਮਿਲਦੀ-ਜੁਲਦੀ ਜਾਣਕਾਰੀ
  • ਉਸ ਨੇ ਸੱਚੀ ਭਗਤੀ ਦਾ ਪੱਖ ਲਿਆ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
  • ਉਸ ਨੇ ਸੱਚੇ ਪਰਮੇਸ਼ੁਰ ਦੀ ਤਰਫ਼ਦਾਰੀ ਕੀਤੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਕੀ ਤੁਸੀਂ ਏਲੀਯਾਹ ਵਾਂਗ ਵਫ਼ਾਦਾਰ ਹੋਵੋਗੇ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਉਹ ਚੁਕੰਨਾ ਰਿਹਾ ਤੇ ਉਸ ਨੇ ਇੰਤਜ਼ਾਰ ਕੀਤਾ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
ਹੋਰ ਦੇਖੋ
ਬਾਈਬਲ ਤੋਂ ਸਿੱਖੋ ਅਹਿਮ ਸਬਕ
lfb ਪਾਠ 46 ਸਫ਼ਾ 112 - ਸਫ਼ਾ 113 ਪੈਰਾ 1
ਯਹੋਵਾਹ ਵੱਲੋਂ ਵਰ੍ਹਾਈ ਅੱਗ ਏਲੀਯਾਹ ਦੀ ਬਲ਼ੀ ਭਸਮ ਕਰਦੀ ਹੋਈ

ਪਾਠ 46

ਕਰਮਲ ਪਹਾੜ ʼਤੇ ਪਰੀਖਿਆ

ਇਜ਼ਰਾਈਲ ਦੇ ਦਸ-ਗੋਤੀ ਰਾਜ ਦੇ ਬਹੁਤ ਸਾਰੇ ਰਾਜੇ ਬੁਰੇ ਸਨ, ਪਰ ਅਹਾਬ ਸਭ ਤੋਂ ਭੈੜਾ ਰਾਜਾ ਸੀ। ਉਸ ਨੇ ਇਕ ਦੁਸ਼ਟ ਔਰਤ ਨਾਲ ਵਿਆਹ ਕੀਤਾ ਜੋ ਬਆਲ ਦੀ ਭਗਤੀ ਕਰਦੀ ਸੀ। ਉਸ ਦਾ ਨਾਂ ਈਜ਼ਬਲ ਸੀ। ਅਹਾਬ ਤੇ ਈਜ਼ਬਲ ਨੇ ਪੂਰੇ ਦੇਸ਼ ਦੇ ਲੋਕਾਂ ਨੂੰ ਬਆਲ ਦੀ ਭਗਤੀ ਕਰਨ ਲਾ ਦਿੱਤਾ ਅਤੇ ਯਹੋਵਾਹ ਦੇ ਬਹੁਤ ਸਾਰੇ ਨਬੀਆਂ ਨੂੰ ਮਾਰ ਦਿੱਤਾ। ਯਹੋਵਾਹ ਨੇ ਕੀ ਕੀਤਾ? ਉਸ ਨੇ ਅਹਾਬ ਨੂੰ ਸੰਦੇਸ਼ ਦੇਣ ਲਈ ਏਲੀਯਾਹ ਨਬੀ ਨੂੰ ਭੇਜਿਆ।

ਏਲੀਯਾਹ ਨੇ ਰਾਜਾ ਅਹਾਬ ਨੂੰ ਦੱਸਿਆ ਕਿ ਉਸ ਦੇ ਭੈੜੇ ਕੰਮਾਂ ਕਰਕੇ ਇਜ਼ਰਾਈਲ ਵਿਚ ਮੀਂਹ ਨਹੀਂ ਪਵੇਗਾ। ਤਿੰਨ ਤੋਂ ਜ਼ਿਆਦਾ ਸਾਲਾਂ ਤਕ ਫ਼ਸਲਾਂ ਨਹੀਂ ਹੋਈਆਂ ਜਿਸ ਕਰਕੇ ਲੋਕ ਭੁੱਖੇ ਮਰਨ ਲੱਗ ਪਏ। ਕੁਝ ਸਮੇਂ ਬਾਅਦ ਯਹੋਵਾਹ ਨੇ ਏਲੀਯਾਹ ਨੂੰ ਦੁਬਾਰਾ ਅਹਾਬ ਕੋਲ ਭੇਜਿਆ। ਅਹਾਬ ਰਾਜੇ ਨੇ ਕਿਹਾ: ‘ਤੂੰ ਹੀ ਤਾਂ ਮੁਸੀਬਤ ਦੀ ਜੜ੍ਹ ਹੈਂ। ਇਹ ਸਾਰਾ ਕੁਝ ਤੇਰੇ ਕਰਕੇ ਹੀ ਹੋਇਆ।’ ਏਲੀਯਾਹ ਨੇ ਜਵਾਬ ਦਿੱਤਾ: ‘ਮੇਰੇ ਕਰਕੇ ਸੋਕਾ ਨਹੀਂ ਪਿਆ। ਇਹ ਸਾਰਾ ਕੁਝ ਬਆਲ ਦੀ ਭਗਤੀ ਕਰਨ ਕਰਕੇ ਹੋਇਆ। ਅਸੀਂ ਪਰਖ ਕਰਾਂਗੇ ਕਿ ਕੌਣ ਸੱਚਾ ਪਰਮੇਸ਼ੁਰ ਹੈ। ਇਜ਼ਰਾਈਲ ਕੌਮ ਅਤੇ ਬਆਲ ਦੇ ਨਬੀਆਂ ਨੂੰ ਕਰਮਲ ਪਹਾੜ ʼਤੇ ਇਕੱਠਾ ਕਰੋ।’

ਲੋਕ ਪਹਾੜ ʼਤੇ ਇਕੱਠੇ ਹੋ ਗਏ। ਏਲੀਯਾਹ ਨੇ ਕਿਹਾ: ‘ਤੁਸੀਂ ਆਪ ਫ਼ੈਸਲਾ ਕਰੋ ਕਿ ਤੁਸੀਂ ਕਿਸ ਦੀ ਭਗਤੀ ਕਰੋਗੇ। ਜੇ ਯਹੋਵਾਹ ਸੱਚਾ ਪਰਮੇਸ਼ੁਰ ਹੈ, ਤਾਂ ਉਹਦੇ ਮਗਰ ਲੱਗੋ। ਪਰ ਜੇ ਬਆਲ ਹੈ, ਤਾਂ ਉਹਦੇ ਮਗਰ ਲੱਗੋ! ਮੈਂ ਤੁਹਾਨੂੰ ਇਹ ਚੁਣੌਤੀ ਦਿੰਦਾ ਹਾਂ। ਬਆਲ ਦੇ 450 ਨਬੀ ਇਕ ਬਲ਼ੀ ਤਿਆਰ ਕਰਨ ਤੇ ਆਪਣੇ ਦੇਵਤੇ ਨੂੰ ਪੁਕਾਰਨ ਅਤੇ ਮੈਂ ਵੀ ਬਲ਼ੀ ਤਿਆਰ ਕਰਾਂਗਾ ਤੇ ਯਹੋਵਾਹ ਨੂੰ ਪੁਕਾਰਾਂਗਾ। ਜਿਹੜਾ ਜਵਾਬ ਵਿਚ ਅੱਗ ਭੇਜੇਗਾ, ਉਹੀ ਸੱਚਾ ਪਰਮੇਸ਼ੁਰ ਹੋਵੇਗਾ।’ ਲੋਕ ਮੰਨ ਗਏ।

ਬਆਲ ਦੇ ਨਬੀਆਂ ਨੇ ਬਲ਼ੀ ਤਿਆਰ ਕੀਤੀ। ਸਾਰਾ ਦਿਨ ਉਹ ਆਪਣੇ ਦੇਵਤੇ ਨੂੰ ਪੁਕਾਰਦੇ ਰਹੇ: ‘ਹੇ ਬਆਲ, ਸਾਨੂੰ ਜਵਾਬ ਦੇ!’ ਜਦੋਂ ਬਆਲ ਨੇ ਕੋਈ ਜਵਾਬ ਨਾ ਦਿੱਤਾ, ਤਾਂ ਏਲੀਯਾਹ ਨੇ ਉਸ ਦਾ ਮਜ਼ਾਕ ਉਡਾਇਆ। ਉਸ ਨੇ ਕਿਹਾ: ‘ਸੰਘ ਪਾੜ-ਪਾੜ ਕੇ ਪੁਕਾਰੋ! ਸ਼ਾਇਦ ਉਹ ਸੁੱਤਾ ਹੋਵੇ ਤੇ ਉਸ ਨੂੰ ਜਗਾਉਣ ਦੀ ਲੋੜ ਹੋਵੇ!’ ਸ਼ਾਮ ਹੋ ਗਈ ਤੇ ਬਆਲ ਦੇ ਨਬੀ ਉਸ ਨੂੰ ਪੁਕਾਰਦੇ ਰਹੇ। ਪਰ ਅਜੇ ਵੀ ਕੋਈ ਜਵਾਬ ਨਾ ਆਇਆ।

ਏਲੀਯਾਹ ਨੇ ਵੇਦੀ ʼਤੇ ਬਲ਼ੀ ਰੱਖੀ ਅਤੇ ਉਸ ʼਤੇ ਪਾਣੀ ਪਾ ਦਿੱਤਾ। ਫਿਰ ਉਸ ਨੇ ਪ੍ਰਾਰਥਨਾ ਕੀਤੀ: ‘ਹੇ ਯਹੋਵਾਹ, ਲੋਕ ਜਾਣ ਲੈਣ ਕਿ ਤੂੰ ਹੀ ਸੱਚਾ ਪਰਮੇਸ਼ੁਰ ਹੈਂ।’ ਯਹੋਵਾਹ ਨੇ ਬਲ਼ੀ ਨੂੰ ਸਾੜਨ ਲਈ ਇਕਦਮ ਆਕਾਸ਼ੋਂ ਅੱਗ ਵਰ੍ਹਾਈ। ਲੋਕ ਉੱਚੀ-ਉੱਚੀ ਕਹਿਣ ਲੱਗੇ: ‘ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ!’ ਏਲੀਯਾਹ ਨੇ ਕਿਹਾ: ‘ਬਆਲ ਦਾ ਕੋਈ ਵੀ ਨਬੀ ਬਚ ਕੇ ਨਾ ਜਾ ਸਕੇ!’ ਉਸ ਦਿਨ ਬਆਲ ਦੇ 450 ਨਬੀ ਮਾਰੇ ਗਏ।

ਸਮੁੰਦਰ ʼਤੇ ਛੋਟੇ ਜਿਹੇ ਬੱਦਲ ਨੂੰ ਦੇਖ ਕੇ ਏਲੀਯਾਹ ਨੇ ਅਹਾਬ ਨੂੰ ਕਿਹਾ: ‘ਤੂਫ਼ਾਨ ਆਵੇਗਾ। ਆਪਣਾ ਰਥ ਤਿਆਰ ਕਰ ਅਤੇ ਘਰ ਜਾਹ।’ ਆਕਾਸ਼ ਵਿਚ ਸੰਘਣੇ ਬੱਦਲ ਛਾ ਗਏ, ਹਨੇਰੀ ਚੱਲਣ ਲੱਗੀ ਅਤੇ ਮੋਹਲੇਧਾਰ ਮੀਂਹ ਪੈਣ ਲੱਗਾ। ਅਖ਼ੀਰ ਸੋਕਾ ਖ਼ਤਮ ਹੋ ਗਿਆ। ਅਹਾਬ ਨੇ ਬਹੁਤ ਤੇਜ਼ ਰਥ ਚਲਾਇਆ। ਪਰ ਯਹੋਵਾਹ ਦੀ ਮਦਦ ਨਾਲ ਏਲੀਯਾਹ ਰਥ ਨਾਲੋਂ ਵੀ ਤੇਜ਼ ਭੱਜਿਆ! ਕੀ ਏਲੀਯਾਹ ਦੀਆਂ ਮੁਸ਼ਕਲਾਂ ਖ਼ਤਮ ਹੋ ਗਈਆਂ ਸਨ? ਆਓ ਦੇਖਦੇ ਹਾਂ।

“ਲੋਕਾਂ ਨੂੰ ਪਤਾ ਲੱਗ ਜਾਵੇ ਕਿ ਸਿਰਫ਼ ਤੂੰ ਹੀ ਜਿਸ ਦਾ ਨਾਂ ਯਹੋਵਾਹ ਹੈ, ਸਾਰੀ ਧਰਤੀ ʼਤੇ ਅੱਤ ਮਹਾਨ ਹੈਂ।”—ਜ਼ਬੂਰ 83:18

ਸਵਾਲ: ਕਰਮਲ ਪਹਾੜ ʼਤੇ ਕਿਹੜੀ ਪਰੀਖਿਆ ਹੋਈ? ਯਹੋਵਾਹ ਨੇ ਏਲੀਯਾਹ ਦੀ ਪ੍ਰਾਰਥਨਾ ਦਾ ਜਵਾਬ ਕਿਵੇਂ ਦਿੱਤਾ?

1 ਰਾਜਿਆਂ 16:29-33; 17:1; 18:1, 2, 17-46; ਯਾਕੂਬ 5:16-18

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ