ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lfb ਪਾਠ 47 ਸਫ਼ਾ 114 - ਸਫ਼ਾ 115 ਪੈਰਾ 3
  • ਯਹੋਵਾਹ ਨੇ ਏਲੀਯਾਹ ਨੂੰ ਤਕੜਾ ਕੀਤਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਨੇ ਏਲੀਯਾਹ ਨੂੰ ਤਕੜਾ ਕੀਤਾ
  • ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਮਿਲਦੀ-ਜੁਲਦੀ ਜਾਣਕਾਰੀ
  • ਉਸ ਨੇ ਪਰਮੇਸ਼ੁਰ ਤੋਂ ਦਿਲਾਸਾ ਪਾਇਆ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
  • ਕੀ ਤੈਨੂੰ ਕਦੇ ਇਹ ਡਰ ਹੁੰਦਾ ਕਿ ਤੂੰ ਇਕੱਲਾ ਹੈਂ?
    ਆਪਣੇ ਬੱਚਿਆਂ ਨੂੰ ਸਿਖਾਓ
  • ਕੀ ਤੁਸੀਂ ਏਲੀਯਾਹ ਵਾਂਗ ਵਫ਼ਾਦਾਰ ਹੋਵੋਗੇ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਉਹ ਚੁਕੰਨਾ ਰਿਹਾ ਤੇ ਉਸ ਨੇ ਇੰਤਜ਼ਾਰ ਕੀਤਾ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
ਹੋਰ ਦੇਖੋ
ਬਾਈਬਲ ਤੋਂ ਸਿੱਖੋ ਅਹਿਮ ਸਬਕ
lfb ਪਾਠ 47 ਸਫ਼ਾ 114 - ਸਫ਼ਾ 115 ਪੈਰਾ 3
ਏਲੀਯਾਹ ਹੋਰੇਬ ਪਹਾੜ ʼਤੇ ਇਕ ਗੁਫਾ ਦੇ ਬਾਹਰ ਖੜ੍ਹ ਕੇ ਪਰਮੇਸ਼ੁਰ ਦੇ ਦੂਤ ਦੀ ਗੱਲ ਸੁਣਦਾ ਹੋਇਆ

ਪਾਠ 47

ਯਹੋਵਾਹ ਨੇ ਏਲੀਯਾਹ ਨੂੰ ਤਕੜਾ ਕੀਤਾ

ਜਦੋਂ ਈਜ਼ਬਲ ਨੇ ਸੁਣਿਆ ਕਿ ਬਆਲ ਦੇ ਨਬੀਆਂ ਨਾਲ ਕੀ ਹੋਇਆ, ਤਾਂ ਉਸ ਨੂੰ ਬਹੁਤ ਗੁੱਸਾ ਚੜ੍ਹਿਆ। ਉਸ ਨੇ ਏਲੀਯਾਹ ਨੂੰ ਸੰਦੇਸ਼ ਭੇਜਿਆ: ‘ਕੱਲ੍ਹ ਤੈਨੂੰ ਵੀ ਬਆਲ ਦੇ ਨਬੀਆਂ ਵਾਂਗ ਮਾਰ ਦਿੱਤਾ ਜਾਵੇਗਾ।’ ਏਲੀਯਾਹ ਬਹੁਤ ਡਰ ਗਿਆ ਅਤੇ ਉਜਾੜ ਵਿਚ ਭੱਜ ਗਿਆ। ਉਸ ਨੇ ਪ੍ਰਾਰਥਨਾ ਕੀਤੀ: ‘ਯਹੋਵਾਹ, ਮੈਂ ਹੋਰ ਨਹੀਂ ਸਹਿ ਸਕਦਾ। ਮੇਰੀ ਜਾਨ ਕੱਢ ਲੈ।’ ਥੱਕਿਆ ਹੋਣ ਕਰਕੇ ਏਲੀਯਾਹ ਦਰਖ਼ਤ ਹੇਠ ਸੌਂ ਗਿਆ।

ਫਿਰ ਇਕ ਦੂਤ ਨੇ ਉਸ ਨੂੰ ਜਗਾਇਆ ਤੇ ਹੌਲੀ ਦੇਣੀ ਕਿਹਾ: ‘ਉੱਠ ਤੇ ਖਾਹ।’ ਏਲੀਯਾਹ ਨੇ ਦੇਖਿਆ ਕਿ ਗਰਮ ਪੱਥਰਾਂ ਉੱਤੇ ਇਕ ਰੋਟੀ ਪਈ ਸੀ ਅਤੇ ਪਾਣੀ ਦੀ ਇਕ ਸੁਰਾਹੀ ਪਈ ਸੀ। ਉਸ ਨੇ ਖਾਧਾ-ਪੀਤਾ ਤੇ ਫਿਰ ਤੋਂ ਸੌਂ ਗਿਆ। ਦੂਤ ਨੇ ਫਿਰ ਉਸ ਨੂੰ ਜਗਾਇਆ ਤੇ ਕਿਹਾ: ‘ਥੋੜ੍ਹਾ ਹੋਰ ਖਾ ਲੈ। ਤੈਨੂੰ ਸਫ਼ਰ ਕਰਨ ਲਈ ਤਾਕਤ ਦੀ ਲੋੜ ਹੈ।’ ਇਸ ਲਈ ਏਲੀਯਾਹ ਨੇ ਖਾਧਾ। ਫਿਰ ਉਹ 40 ਦਿਨ ਤੇ 40 ਰਾਤਾਂ ਤੁਰਦਾ ਰਿਹਾ ਜਦ ਤਕ ਉਹ ਹੋਰੇਬ ਪਹਾੜ ʼਤੇ ਨਾ ਪਹੁੰਚ ਗਿਆ। ਉੱਥੇ ਏਲੀਯਾਹ ਗੁਫਾ ਵਿਚ ਸੌਣ ਲਈ ਚਲਾ ਗਿਆ। ਪਰ ਯਹੋਵਾਹ ਨੇ ਉਸ ਨਾਲ ਗੱਲ ਕੀਤੀ। ਉਸ ਨੇ ਪੁੱਛਿਆ: ‘ਏਲੀਯਾਹ, ਤੂੰ ਇੱਥੇ ਕੀ ਕਰ ਰਿਹਾ ਹੈਂ?’ ਏਲੀਯਾਹ ਨੇ ਜਵਾਬ ਦਿੱਤਾ: ‘ਇਜ਼ਰਾਈਲੀਆਂ ਨੇ ਤੇਰੇ ਨਾਲ ਕੀਤਾ ਆਪਣਾ ਵਾਅਦਾ ਤੋੜ ਦਿੱਤਾ ਹੈ। ਉਨ੍ਹਾਂ ਨੇ ਤੇਰੀਆਂ ਵੇਦੀਆਂ ਨੂੰ ਢਾਹ ਸੁੱਟਿਆ ਹੈ ਅਤੇ ਤੇਰੇ ਨਬੀਆਂ ਨੂੰ ਜਾਨੋਂ ਮਾਰ ਦਿੱਤਾ ਹੈ। ਹੁਣ ਉਹ ਮੇਰੀ ਜਾਨ ਦੇ ਪਿੱਛੇ ਵੀ ਪਏ ਹੋਏ ਹਨ।’

ਯਹੋਵਾਹ ਨੇ ਉਸ ਨੂੰ ਕਿਹਾ: ‘ਜਾਹ ਅਤੇ ਪਹਾੜ ʼਤੇ ਜਾ ਕੇ ਖੜ੍ਹ।’ ਪਹਿਲਾਂ ਜ਼ਬਰਦਸਤ ਹਨੇਰੀ ਆਈ। ਇਸ ਤੋਂ ਬਾਅਦ ਭੁਚਾਲ਼ ਆਇਆ ਅਤੇ ਫਿਰ ਅੱਗ ਵਰ੍ਹੀ। ਅਖ਼ੀਰ ਏਲੀਯਾਹ ਨੂੰ ਇਕ ਧੀਮੀ ਤੇ ਨਰਮ ਆਵਾਜ਼ ਸੁਣਾਈ ਦਿੱਤੀ। ਉਸ ਨੇ ਆਪਣੇ ਚੋਗੇ ਨਾਲ ਆਪਣਾ ਮੂੰਹ ਢਕ ਲਿਆ ਅਤੇ ਗੁਫਾ ਦੇ ਬਾਹਰ ਖੜ੍ਹਾ ਹੋ ਗਿਆ। ਫਿਰ ਯਹੋਵਾਹ ਨੇ ਉਸ ਨੂੰ ਪੁੱਛਿਆ ਕਿ ਉਹ ਕਿਉਂ ਭੱਜਿਆ ਸੀ। ਏਲੀਯਾਹ ਨੇ ਕਿਹਾ: ‘ਬੱਸ ਮੈਂ ਹੀ ਇਕੱਲਾ ਬਚਿਆ ਹਾਂ।’ ਪਰ ਯਹੋਵਾਹ ਨੇ ਉਸ ਨੂੰ ਦੱਸਿਆ: ‘ਤੂੰ ਇਕੱਲਾ ਨਹੀਂ ਹੈਂ। ਹਾਲੇ ਵੀ ਇਜ਼ਰਾਈਲ ਵਿਚ 7,000 ਜਣੇ ਹਨ ਜੋ ਮੇਰੀ ਭਗਤੀ ਕਰਦੇ ਹਨ। ਜਾਹ ਅਤੇ ਅਲੀਸ਼ਾ ਨੂੰ ਆਪਣੀ ਜਗ੍ਹਾ ਨਬੀ ਠਹਿਰਾ।’ ਏਲੀਯਾਹ ਛੇਤੀ ਹੀ ਯਹੋਵਾਹ ਦੇ ਕਹੇ ਅਨੁਸਾਰ ਕਰਨ ਲਈ ਚਲਾ ਗਿਆ। ਕੀ ਤੁਹਾਨੂੰ ਲੱਗਦਾ ਕਿ ਯਹੋਵਾਹ ਤੁਹਾਡੀ ਵੀ ਮਦਦ ਕਰੇਗਾ ਕਿ ਤੁਸੀਂ ਉਹ ਕੰਮ ਕਰ ਸਕੋ ਜੋ ਯਹੋਵਾਹ ਤੁਹਾਡੇ ਤੋਂ ਚਾਹੁੰਦਾ ਹੈ? ਹਾਂ, ਉਹ ਜ਼ਰੂਰ ਤੁਹਾਡੀ ਮਦਦ ਕਰੇਗਾ। ਆਓ ਆਪਾਂ ਦੇਖੀਏ ਕਿ ਸੋਕੇ ਦੌਰਾਨ ਕੀ ਹੋਇਆ ਸੀ।

“ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਬਾਰੇ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ।”​—ਫ਼ਿਲਿੱਪੀਆਂ 4:6

ਸਵਾਲ: ਏਲੀਯਾਹ ਆਪਣੀ ਜਾਨ ਬਚਾਉਣ ਲਈ ਕਿਉਂ ਭੱਜਿਆ ਸੀ? ਯਹੋਵਾਹ ਨੇ ਏਲੀਯਾਹ ਨੂੰ ਕੀ ਦੱਸਿਆ?

1 ਰਾਜਿਆਂ 19:1-18; ਰੋਮੀਆਂ 11:2-4

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ