ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lfb ਪਾਠ 53 ਸਫ਼ਾ 128
  • ਯਹੋਯਾਦਾ ਦੀ ਦਲੇਰੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਯਾਦਾ ਦੀ ਦਲੇਰੀ
  • ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਮਿਲਦੀ-ਜੁਲਦੀ ਜਾਣਕਾਰੀ
  • ਯੋਆਸ਼ ਨੇ ਮਾੜੀ ਸੰਗਤ ਕਰਕੇ ਯਹੋਵਾਹ ਨੂੰ ਛੱਡ ਦਿੱਤਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਯਹੋਵਾਹ ਦਾ ਡਰ ਕਿਉਂ ਰੱਖੀਏ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਯਹੋਵਾਹ ਦਲੇਰੀ ਦਿਖਾਉਣ ਵਾਲਿਆਂ ਨੂੰ ਇਨਾਮ ਦਿੰਦਾ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਚੌਧਰ ਕਰਨ ਦੀ ਲਾਲਸਾ ਰੱਖਣ ਵਾਲੀ ਇਕ ਦੁਸ਼ਟ ਔਰਤ ਸਜ਼ਾ ਤੋਂ ਨਹੀਂ ਬਚ ਸਕੀ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
ਹੋਰ ਦੇਖੋ
ਬਾਈਬਲ ਤੋਂ ਸਿੱਖੋ ਅਹਿਮ ਸਬਕ
lfb ਪਾਠ 53 ਸਫ਼ਾ 128
ਮਹਾਂ ਪੁਜਾਰੀ ਯਹੋਯਾਦਾ ਲੋਕਾਂ ਸਾਮ੍ਹਣੇ ਛੋਟੇ ਰਾਜੇ ਯਹੋਆਸ਼ ਨੂੰ ਲਿਆਉਂਦਾ ਹੋਇਆ

ਪਾਠ 53

ਯਹੋਯਾਦਾ ਦੀ ਦਲੇਰੀ

ਈਜ਼ਬਲ ਦੀ ਇਕ ਕੁੜੀ ਦਾ ਨਾਂ ਅਥਲਯਾਹ ਸੀ। ਉਹ ਬਿਲਕੁਲ ਆਪਣੀ ਮਾਂ ਵਾਂਗ ਬਹੁਤ ਦੁਸ਼ਟ ਸੀ। ਅਥਲਯਾਹ ਦਾ ਵਿਆਹ ਯਹੂਦਾਹ ਦੇ ਰਾਜੇ ਨਾਲ ਹੋਇਆ ਸੀ। ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਮੁੰਡਾ ਰਾਜ ਕਰਨ ਲੱਗਾ। ਪਰ ਜਦੋਂ ਅਥਲਯਾਹ ਦੇ ਮੁੰਡੇ ਦੀ ਮੌਤ ਹੋ ਗਈ, ਤਾਂ ਉਹ ਖ਼ੁਦ ਯਹੂਦਾਹ ʼਤੇ ਰਾਜ ਕਰਨ ਲੱਗ ਪਈ। ਫਿਰ ਅਥਲਯਾਹ ਨੇ ਅਜਿਹੇ ਹਰ ਆਦਮੀ ਅਤੇ ਮੁੰਡੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜੋ ਉਸ ਦੀ ਜਗ੍ਹਾ ਰਾਜਾ ਬਣ ਸਕਦਾ ਸੀ। ਇੱਥੋਂ ਤਕ ਕਿ ਉਸ ਨੇ ਆਪਣੇ ਪੋਤਿਆਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਉਸ ਨੇ ਸ਼ਾਹੀ ਖ਼ਾਨਦਾਨ ਦੇ ਸਾਰੇ ਵਾਰਸਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ। ਸਾਰੇ ਉਸ ਤੋਂ ਡਰਦੇ ਸਨ।

ਮਹਾਂ ਪੁਜਾਰੀ ਯਹੋਯਾਦਾ ਅਤੇ ਉਸ ਦੀ ਪਤਨੀ ਯਹੋਸ਼ਬਾ ਜਾਣਦੇ ਸਨ ਕਿ ਅਥਲਯਾਹ ਬਹੁਤ ਬੁਰਾ ਕਰ ਰਹੀ ਸੀ। ਉਨ੍ਹਾਂ ਨੇ ਆਪਣੀਆਂ ਜਾਨਾਂ ਖ਼ਤਰੇ ਵਿਚ ਪਾ ਕੇ ਅਥਲਯਾਹ ਦੇ ਇਕ ਪੋਤੇ ਯਹੋਆਸ਼ ਨੂੰ ਲੁਕੋ ਲਿਆ। ਉਨ੍ਹਾਂ ਨੇ ਮੰਦਰ ਵਿਚ ਉਸ ਦਾ ਪਾਲਣ-ਪੋਸ਼ਣ ਕੀਤਾ।

ਜਦੋਂ ਯਹੋਆਸ਼ ਸੱਤਾਂ ਸਾਲਾਂ ਦਾ ਸੀ, ਤਾਂ ਯਹੋਯਾਦਾ ਨੇ ਸਾਰੇ ਮੁਖੀਆਂ ਅਤੇ ਲੇਵੀਆਂ ਨੂੰ ਇਕੱਠਾ ਕਰ ਕੇ ਕਿਹਾ: ‘ਮੰਦਰ ਦੇ ਦਰਵਾਜ਼ਿਆਂ ʼਤੇ ਖੜ੍ਹੇ ਰਹੋ ਅਤੇ ਕਿਸੇ ਨੂੰ ਅੰਦਰ ਨਾ ਆਉਣ ਦਿਓ।’ ਫਿਰ ਯਹੋਯਾਦਾ ਨੇ ਯਹੋਆਸ਼ ਨੂੰ ਯਹੂਦਾਹ ਦਾ ਰਾਜਾ ਬਣਾਇਆ ਅਤੇ ਉਸ ਦੇ ਸਿਰ ʼਤੇ ਤਾਜ ਰੱਖਿਆ। ਯਹੂਦਾਹ ਦੇ ਲੋਕ ਉੱਚੀ-ਉੱਚੀ ਕਹਿਣ ਲੱਗੇ: ‘ਰਾਜਾ ਯੁਗੋ-ਯੁਗ ਜੀਵੇ!’

ਰਾਣੀ ਅਥਲਯਾਹ ਚੀਕਦੀ ਹੋਈ

ਰਾਣੀ ਅਥਲਯਾਹ ਨੇ ਭੀੜ ਦਾ ਰੌਲ਼ਾ ਸੁਣਿਆ ਅਤੇ ਉਹ ਮੰਦਰ ਵੱਲ ਭੱਜੀ। ਜਦੋਂ ਉਸ ਨੇ ਨਵਾਂ ਰਾਜਾ ਦੇਖਿਆ, ਤਾਂ ਉਹ ਚੀਕ-ਚੀਕ ਕੇ ਕਹਿਣ ਲੱਗੀ: “ਇਹ ਸਾਜ਼ਸ਼ ਹੈ! ਸਾਜ਼ਸ਼!” ਮੁਖੀਆਂ ਨੇ ਦੁਸ਼ਟ ਰਾਣੀ ਨੂੰ ਫੜ ਲਿਆ ਅਤੇ ਉਸ ਨੂੰ ਉੱਥੋਂ ਲਿਜਾ ਕੇ ਮਾਰ ਦਿੱਤਾ। ਪਰ ਉਸ ਨੇ ਦੇਸ਼ ʼਤੇ ਜੋ ਬੁਰਾ ਪ੍ਰਭਾਵ ਪਾਇਆ ਸੀ, ਉਸ ਬਾਰੇ ਕੀ?

ਯਹੋਯਾਦਾ ਨੇ ਲੋਕਾਂ ਦੀ ਯਹੋਵਾਹ ਨਾਲ ਇਹ ਵਾਅਦਾ ਕਰਨ ਵਿਚ ਮਦਦ ਕੀਤੀ ਕਿ ਉਹ ਸਿਰਫ਼ ਉਸ ਦੀ ਹੀ ਭਗਤੀ ਕਰਨਗੇ। ਯਹੋਯਾਦਾ ਨੇ ਉਨ੍ਹਾਂ ਨੂੰ ਬਆਲ ਦੇ ਮੰਦਰ ਨੂੰ ਢਾਹੁਣ ਅਤੇ ਮੂਰਤੀਆਂ ਨੂੰ ਚਕਨਾਚੂਰ ਕਰਨ ਲਈ ਕਿਹਾ। ਉਸ ਨੇ ਮੰਦਰ ਵਿਚ ਕੰਮ ਕਰਨ ਲਈ ਪੁਜਾਰੀਆਂ ਅਤੇ ਲੇਵੀਆਂ ਨੂੰ ਚੁਣਿਆ ਤਾਂਕਿ ਲੋਕ ਉੱਥੇ ਦੁਬਾਰਾ ਤੋਂ ਭਗਤੀ ਕਰ ਸਕਣ। ਉਸ ਨੇ ਦਰਵਾਜ਼ਿਆਂ ʼਤੇ ਪਹਿਰੇਦਾਰ ਖੜ੍ਹੇ ਕੀਤੇ ਤਾਂਕਿ ਉਹ ਕਿਸੇ ਵੀ ਅਸ਼ੁੱਧ ਇਨਸਾਨ ਨੂੰ ਅੰਦਰ ਨਾ ਜਾਣ ਦੇਣ। ਫਿਰ ਯਹੋਯਾਦਾ ਅਤੇ ਮੁਖੀ ਰਾਜੇ ਯਹੋਆਸ਼ ਨੂੰ ਮਹਿਲ ਵਿਚ ਲੈ ਗਏ ਅਤੇ ਉਸ ਨੂੰ ਸਿੰਘਾਸਣ ʼਤੇ ਬਿਠਾਇਆ। ਯਹੂਦਾਹ ਦੇ ਲੋਕਾਂ ਨੇ ਖ਼ੁਸ਼ੀਆਂ ਮਨਾਈਆਂ। ਉਹ ਹੁਣ ਦੁਸ਼ਟ ਅਥਲਯਾਹ ਅਤੇ ਬਆਲ ਦੀ ਭਗਤੀ ਤੋਂ ਆਜ਼ਾਦ ਸਨ। ਅਖ਼ੀਰ ਉਹ ਯਹੋਵਾਹ ਦੀ ਭਗਤੀ ਕਰ ਸਕਦੇ ਸਨ। ਕੀ ਤੁਸੀਂ ਦੇਖਿਆ ਕਿ ਯਹੋਯਾਦਾ ਦੀ ਦਲੇਰੀ ਕਰਕੇ ਕਿਵੇਂ ਬਹੁਤ ਸਾਰੇ ਲੋਕਾਂ ਦੀ ਮਦਦ ਹੋਈ?

“ਤੁਸੀਂ ਉਨ੍ਹਾਂ ਤੋਂ ਨਾ ਡਰੋ ਜੋ ਤੁਹਾਨੂੰ ਜਾਨੋਂ ਤਾਂ ਮਾਰ ਸਕਦੇ ਹਨ, ਪਰ ਤੁਹਾਡੇ ਤੋਂ ਭਵਿੱਖ ਵਿਚ ਮਿਲਣ ਵਾਲੀ ਜ਼ਿੰਦਗੀ ਨਹੀਂ ਖੋਹ ਸਕਦੇ; ਸਗੋਂ ਪਰਮੇਸ਼ੁਰ ਤੋਂ ਡਰੋ ਜੋ ਤੁਹਾਨੂੰ ‘ਗ਼ਹੈਨਾ’ ਵਿਚ ਨਾਸ਼ ਕਰ ਸਕਦਾ ਹੈ।”​—ਮੱਤੀ 10:28

ਸਵਾਲ: ਯਹੋਯਾਦਾ ਨੇ ਦਲੇਰੀ ਕਿਵੇਂ ਦਿਖਾਈ? ਕੀ ਤੁਹਾਨੂੰ ਲੱਗਦਾ ਕਿ ਯਹੋਵਾਹ ਤੁਹਾਨੂੰ ਵੀ ਦਲੇਰ ਬਣਾ ਸਕਦਾ ਹੈ?

2 ਰਾਜਿਆਂ 11:1–12:12; 2 ਇਤਿਹਾਸ 21:1-6; 22:10-12; 23:1–24:16

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ