ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lfb ਪਾਠ 56 ਸਫ਼ਾ 134 - ਸਫ਼ਾ 135 ਪੈਰਾ 1
  • ਯੋਸੀਯਾਹ ਪਰਮੇਸ਼ੁਰ ਦੇ ਕਾਨੂੰਨ ਨੂੰ ਪਿਆਰ ਕਰਦਾ ਸੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯੋਸੀਯਾਹ ਪਰਮੇਸ਼ੁਰ ਦੇ ਕਾਨੂੰਨ ਨੂੰ ਪਿਆਰ ਕਰਦਾ ਸੀ
  • ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਮਿਲਦੀ-ਜੁਲਦੀ ਜਾਣਕਾਰੀ
  • ਯੋਸੀਯਾਹ ਦੇ ਦੋਸਤ ਚੰਗੇ ਸਨ
    ਆਪਣੇ ਬੱਚਿਆਂ ਨੂੰ ਸਿਖਾਓ
  • ਨਿਮਰ ਯੋਸੀਯਾਹ ਉੱਤੇ ਯਹੋਵਾਹ ਦੀ ਕਿਰਪਾ ਸੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਇਸਰਾਏਲ ਦਾ ਅਖ਼ੀਰਲਾ ਚੰਗਾ ਰਾਜਾ
    ਬਾਈਬਲ ਕਹਾਣੀਆਂ ਦੀ ਕਿਤਾਬ
  • ਯੋਸੀਯਾਹ ਨੇ ਸਹੀ ਕੰਮ ਕਰਨ ਦਾ ਫ਼ੈਸਲਾ ਕੀਤਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
ਹੋਰ ਦੇਖੋ
ਬਾਈਬਲ ਤੋਂ ਸਿੱਖੋ ਅਹਿਮ ਸਬਕ
lfb ਪਾਠ 56 ਸਫ਼ਾ 134 - ਸਫ਼ਾ 135 ਪੈਰਾ 1
ਸ਼ਾਫਾਨ ਰਾਜਾ ਯੋਸੀਯਾਹ ਲਈ ਪੱਤਰੀ ਪੜ੍ਹਦਾ ਹੋਇਆ

ਪਾਠ 56

ਯੋਸੀਯਾਹ ਪਰਮੇਸ਼ੁਰ ਦੇ ਕਾਨੂੰਨ ਨੂੰ ਪਿਆਰ ਕਰਦਾ ਸੀ

ਯੋਸੀਯਾਹ ਅੱਠਾਂ ਸਾਲਾਂ ਦੀ ਉਮਰ ਵਿਚ ਯਹੂਦਾਹ ਦਾ ਰਾਜਾ ਬਣਿਆ। ਉਨ੍ਹਾਂ ਦਿਨਾਂ ਵਿਚ ਲੋਕ ਜਾਦੂ-ਟੂਣਾ ਅਤੇ ਮੂਰਤੀ-ਪੂਜਾ ਕਰਦੇ ਸਨ। ਯੋਸੀਯਾਹ ਨੇ 16 ਸਾਲ ਦੀ ਉਮਰ ਵਿਚ ਸਿੱਖਿਆ ਕਿ ਯਹੋਵਾਹ ਦੀ ਭਗਤੀ ਸਹੀ ਤਰੀਕੇ ਨਾਲ ਕਿਵੇਂ ਕਰਨੀ ਹੈ। 20 ਸਾਲਾਂ ਦੀ ਉਮਰ ਵਿਚ ਉਸ ਨੇ ਦੇਸ਼ ਵਿੱਚੋਂ ਮੂਰਤੀਆਂ ਅਤੇ ਵੇਦੀਆਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ। 26 ਸਾਲਾਂ ਦੀ ਉਮਰ ਵਿਚ ਉਸ ਨੇ ਯਹੋਵਾਹ ਦੇ ਮੰਦਰ ਦੀ ਮੁਰੰਮਤ ਕਰਨ ਦਾ ਕੰਮ ਸ਼ੁਰੂ ਕੀਤਾ।

ਮੰਦਰ ਵਿਚ ਮਹਾਂ ਪੁਜਾਰੀ ਹਿਲਕੀਯਾਹ ਨੂੰ ਯਹੋਵਾਹ ਦੇ ਕਾਨੂੰਨ ਦੀ ਕਿਤਾਬ ਲੱਭੀ। ਸ਼ਾਇਦ ਇਹ ਕਿਤਾਬ ਮੂਸਾ ਨੇ ਲਿਖੀ ਸੀ। ਰਾਜੇ ਦੇ ਸਕੱਤਰ ਸ਼ਾਫਾਨ ਨੇ ਯੋਸੀਯਾਹ ਕੋਲ ਕਿਤਾਬ ਲਿਆਂਦੀ ਤੇ ਉੱਚੀ ਆਵਾਜ਼ ਵਿਚ ਪੜ੍ਹਨ ਲੱਗਾ। ਯੋਸੀਯਾਹ ਨੂੰ ਸੁਣਦਿਆਂ ਸਾਰ ਹੀ ਪਤਾ ਲੱਗ ਗਿਆ ਕਿ ਲੋਕ ਯਹੋਵਾਹ ਦਾ ਕਈ ਸਾਲਾਂ ਤੋਂ ਕਹਿਣਾ ਨਹੀਂ ਮੰਨ ਰਹੇ ਸਨ। ਰਾਜਾ ਯੋਸੀਯਾਹ ਨੇ ਹਿਲਕੀਯਾਹ ਨੂੰ ਕਿਹਾ: ‘ਯਹੋਵਾਹ ਸਾਡੇ ਨਾਲ ਬਹੁਤ ਗੁੱਸੇ ਹੈ। ਜਾ ਕੇ ਉਸ ਨਾਲ ਗੱਲ ਕਰ। ਯਹੋਵਾਹ ਸਾਨੂੰ ਦੱਸੇਗਾ ਕਿ ਸਾਨੂੰ ਕੀ ਕਰਨਾ ਚਾਹੀਦਾ।’ ਯਹੋਵਾਹ ਨੇ ਹੁਲਦਾਹ ਨਬੀਆ ਰਾਹੀਂ ਜਵਾਬ ਦਿੱਤਾ: ‘ਯਹੂਦਾਹ ਦੇ ਲੋਕਾਂ ਨੇ ਮੈਨੂੰ ਛੱਡ ਦਿੱਤਾ ਹੈ। ਉਨ੍ਹਾਂ ਨੂੰ ਸਜ਼ਾ ਮਿਲੇਗੀ, ਪਰ ਯੋਸੀਯਾਹ ਦੇ ਰਾਜ ਵਿਚ ਨਹੀਂ ਕਿਉਂਕਿ ਉਸ ਨੇ ਆਪਣੇ ਆਪ ਨੂੰ ਨਿਮਰ ਕੀਤਾ।’

ਹਿਲਕੀਯਾਹ ਨੂੰ ਉਹ ਪੱਤਰੀ ਲੱਭੀ ਜਿਸ ʼਤੇ ਯਹੋਵਾਹ ਦਾ ਕਾਨੂੰਨ ਲਿਖਿਆ ਹੋਇਆ ਸੀ

ਜਦੋਂ ਯੋਸੀਯਾਹ ਨੇ ਇਹ ਗੱਲ ਸੁਣੀ, ਤਾਂ ਉਹ ਮੰਦਰ ਵਿਚ ਗਿਆ ਅਤੇ ਯਹੂਦਾਹ ਦੇ ਲੋਕਾਂ ਨੂੰ ਇਕੱਠਾ ਕੀਤਾ। ਫਿਰ ਉਸ ਨੇ ਉੱਚੀ ਆਵਾਜ਼ ਵਿਚ ਸਾਰੇ ਲੋਕਾਂ ਨੂੰ ਯਹੋਵਾਹ ਦਾ ਕਾਨੂੰਨ ਪੜ੍ਹ ਕੇ ਸੁਣਾਇਆ। ਯੋਸੀਯਾਹ ਅਤੇ ਲੋਕਾਂ ਨੇ ਵਾਅਦਾ ਕੀਤਾ ਕਿ ਉਹ ਆਪਣੇ ਪੂਰੇ ਦਿਲੋਂ ਯਹੋਵਾਹ ਦਾ ਕਹਿਣਾ ਮੰਨਣਗੇ।

ਯਹੂਦਾਹ ਦੇ ਲੋਕਾਂ ਨੇ ਕਈ ਸਾਲਾਂ ਤੋਂ ਪਸਾਹ ਦਾ ਤਿਉਹਾਰ ਨਹੀਂ ਮਨਾਇਆ ਸੀ। ਪਰ ਜਦੋਂ ਯੋਸੀਯਾਹ ਨੇ ਮੂਸਾ ਦੇ ਕਾਨੂੰਨ ਵਿਚ ਪੜ੍ਹਿਆ ਕਿ ਪਸਾਹ ਦਾ ਤਿਉਹਾਰ ਹਰ ਸਾਲ ਮਨਾਇਆ ਜਾਣਾ ਚਾਹੀਦਾ ਹੈ, ਤਾਂ ਉਸ ਨੇ ਲੋਕਾਂ ਨੂੰ ਕਿਹਾ: ‘ਅਸੀਂ ਯਹੋਵਾਹ ਲਈ ਪਸਾਹ ਮਨਾਵਾਂਗੇ।’ ਯੋਸੀਯਾਹ ਨੇ ਬਹੁਤ ਸਾਰੀਆਂ ਬਲ਼ੀਆਂ ਚੜ੍ਹਾਉਣ ਦੀ ਤਿਆਰੀ ਕੀਤੀ ਅਤੇ ਮੰਦਰ ਵਿਚ ਗਾਇਕਾਂ ਦਾ ਪ੍ਰਬੰਧ ਕੀਤਾ। ਫਿਰ ਲੋਕਾਂ ਨੇ ਪਸਾਹ ਦਾ ਤਿਉਹਾਰ ਮਨਾਇਆ ਤੇ ਉਸ ਤੋਂ ਬਾਅਦ ਬੇਖਮੀਰੀ ਰੋਟੀ ਦਾ ਤਿਉਹਾਰ ਮਨਾਇਆ ਜੋ ਸੱਤ ਦਿਨਾਂ ਤਕ ਚੱਲਿਆ। ਸਮੂਏਲ ਦੇ ਦਿਨਾਂ ਤੋਂ ਲੈ ਕੇ ਉਸ ਦਿਨ ਤਕ ਇੱਦਾਂ ਦਾ ਪਸਾਹ ਕਦੇ ਨਹੀਂ ਮਨਾਇਆ ਗਿਆ ਸੀ। ਯੋਸੀਯਾਹ ਪਰਮੇਸ਼ੁਰ ਦੇ ਕਾਨੂੰਨ ਨੂੰ ਦਿਲੋਂ ਪਿਆਰ ਕਰਦਾ ਸੀ। ਕੀ ਤੁਹਾਨੂੰ ਵੀ ਯਹੋਵਾਹ ਬਾਰੇ ਸਿੱਖਣਾ ਵਧੀਆ ਲੱਗਦਾ?

“ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਾਹ ਲਈ ਚਾਨਣ ਹੈ।”​—ਜ਼ਬੂਰ 119:105

ਸਵਾਲ: ਪਰਮੇਸ਼ੁਰ ਦਾ ਕਾਨੂੰਨ ਸੁਣ ਕੇ ਰਾਜਾ ਯੋਸੀਯਾਹ ਨੇ ਕੀ ਕੀਤਾ? ਯਹੋਵਾਹ ਯੋਸੀਯਾਹ ਬਾਰੇ ਕੀ ਸੋਚਦਾ ਸੀ?

2 ਰਾਜਿਆਂ 21:26; 22:1–23:30; 2 ਇਤਿਹਾਸ 34:1–35:25

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ