ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lfb ਪਾਠ 66 ਸਫ਼ਾ 156 - ਸਫ਼ਾ 157 ਪੈਰਾ 1
  • ਅਜ਼ਰਾ ਨੇ ਪਰਮੇਸ਼ੁਰ ਦਾ ਕਾਨੂੰਨ ਸਿਖਾਇਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅਜ਼ਰਾ ਨੇ ਪਰਮੇਸ਼ੁਰ ਦਾ ਕਾਨੂੰਨ ਸਿਖਾਇਆ
  • ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਮਿਲਦੀ-ਜੁਲਦੀ ਜਾਣਕਾਰੀ
  • ਅਜ਼ਰਾ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਸਿੱਖਿਆ ਦੇਣ ਦੇ ਵਧੀਆ ਤਰੀਕੇ ਅਪਣਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਔਖੀਆਂ ਘੜੀਆਂ ਦੌਰਾਨ ਵੀ ਯਹੋਵਾਹ ʼਤੇ ਭਰੋਸਾ ਰੱਖੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਯਹੋਵਾਹ ਦਿਲੋਂ ਸੇਵਾ ਕਰਨ ਵਾਲਿਆਂ ਤੋਂ ਖ਼ੁਸ਼ ਹੁੰਦਾ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2016
ਹੋਰ ਦੇਖੋ
ਬਾਈਬਲ ਤੋਂ ਸਿੱਖੋ ਅਹਿਮ ਸਬਕ
lfb ਪਾਠ 66 ਸਫ਼ਾ 156 - ਸਫ਼ਾ 157 ਪੈਰਾ 1
ਅਜ਼ਰਾ ਚੌਂਕ ਵਿਚ ਯਹੋਵਾਹ ਦੀ ਮਹਿਮਾ ਕਰਦਾ ਹੋਇਆ ਅਤੇ ਲੋਕ ਸਹਿਮਤੀ ਵਿਚ ਆਪਣੇ ਹੱਥ ਉੱਪਰ ਚੁੱਕਦੇ ਹੋਏ

ਪਾਠ 66

ਅਜ਼ਰਾ ਨੇ ਪਰਮੇਸ਼ੁਰ ਦਾ ਕਾਨੂੰਨ ਸਿਖਾਇਆ

ਇਜ਼ਰਾਈਲੀਆਂ ਨੂੰ ਯਰੂਸ਼ਲਮ ਵਾਪਸ ਗਿਆਂ ਨੂੰ ਲਗਭਗ 70 ਸਾਲ ਹੋ ਚੁੱਕੇ ਸਨ। ਪਰ ਕੁਝ ਜਣੇ ਅਜੇ ਵੀ ਫਾਰਸੀ ਸਾਮਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿ ਰਹੇ ਸਨ। ਇਨ੍ਹਾਂ ਵਿੱਚੋਂ ਇਕ ਅਜ਼ਰਾ ਨਾਂ ਦਾ ਪੁਜਾਰੀ ਸੀ ਜੋ ਪਰਮੇਸ਼ੁਰ ਦਾ ਕਾਨੂੰਨ ਸਿਖਾਉਂਦਾ ਸੀ। ਜਦੋਂ ਅਜ਼ਰਾ ਨੂੰ ਪਤਾ ਲੱਗਾ ਕਿ ਯਰੂਸ਼ਲਮ ਵਿਚ ਲੋਕ ਪਰਮੇਸ਼ੁਰ ਦਾ ਕਾਨੂੰਨ ਨਹੀਂ ਮੰਨ ਰਹੇ, ਤਾਂ ਉਹ ਲੋਕਾਂ ਦੀ ਮਦਦ ਕਰਨ ਲਈ ਉੱਥੇ ਜਾਣਾ ਚਾਹੁੰਦਾ ਸੀ। ਫਾਰਸੀ ਰਾਜੇ ਅਰਤਹਸ਼ਸਤਾ ਨੇ ਉਸ ਨੂੰ ਕਿਹਾ: ‘ਪਰਮੇਸ਼ੁਰ ਨੇ ਤੈਨੂੰ ਸਮਝ ਦਿੱਤੀ ਹੈ ਤਾਂਕਿ ਤੂੰ ਉਸ ਦਾ ਕਾਨੂੰਨ ਸਿਖਾ ਸਕੇਂ। ਜਾਹ ਅਤੇ ਜਿਹੜੇ ਤੇਰੇ ਨਾਲ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੇ ਨਾਲ ਲੈ ਜਾ।’ ਅਜ਼ਰਾ ਉਨ੍ਹਾਂ ਲੋਕਾਂ ਨੂੰ ਮਿਲਿਆ ਜੋ ਯਰੂਸ਼ਲਮ ਜਾਣਾ ਚਾਹੁੰਦੇ ਸਨ। ਉਨ੍ਹਾਂ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਲੰਬੇ ਸਫ਼ਰ ਦੌਰਾਨ ਪਰਮੇਸ਼ੁਰ ਉਨ੍ਹਾਂ ਦੀ ਰੱਖਿਆ ਕਰੇ ਅਤੇ ਫਿਰ ਉਹ ਤੁਰ ਪਏ।

ਚਾਰ ਮਹੀਨਿਆਂ ਬਾਅਦ ਉਹ ਯਰੂਸ਼ਲਮ ਪਹੁੰਚੇ। ਉੱਥੇ ਦੇ ਹਾਕਮਾਂ ਨੇ ਅਜ਼ਰਾ ਨੂੰ ਦੱਸਿਆ: ‘ਇਜ਼ਰਾਈਲੀਆਂ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ ਅਤੇ ਉਨ੍ਹਾਂ ਨੇ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੀਆਂ ਔਰਤਾਂ ਨਾਲ ਵਿਆਹ ਕਰਵਾਏ ਹਨ।’ ਅਜ਼ਰਾ ਨੇ ਕੀ ਕੀਤਾ? ਲੋਕਾਂ ਸਾਮ੍ਹਣੇ ਅਜ਼ਰਾ ਨੇ ਗੋਡਿਆਂ ਭਾਰ ਬੈਠ ਕੇ ਪ੍ਰਾਰਥਨਾ ਕੀਤੀ: ‘ਹੇ ਯਹੋਵਾਹ, ਤੂੰ ਸਾਡੇ ਲਈ ਬਹੁਤ ਕੁਝ ਕੀਤਾ ਹੈ। ਪਰ ਅਸੀਂ ਤੇਰੇ ਖ਼ਿਲਾਫ਼ ਪਾਪ ਕੀਤਾ।’ ਲੋਕਾਂ ਨੇ ਤੋਬਾ ਕੀਤੀ, ਪਰ ਉਹ ਅਜੇ ਵੀ ਸਹੀ ਕੰਮ ਨਹੀਂ ਕਰ ਰਹੇ ਸਨ। ਅਜ਼ਰਾ ਨੇ ਇਨ੍ਹਾਂ ਮਾਮਲਿਆਂ ਨੂੰ ਦੇਖਣ ਲਈ ਬਜ਼ੁਰਗਾਂ ਤੇ ਨਿਆਂਕਾਰਾਂ ਨੂੰ ਚੁਣਿਆ। ਅਗਲੇ ਤਿੰਨ ਮਹੀਨਿਆਂ ਦੌਰਾਨ ਜਿਨ੍ਹਾਂ ਨੇ ਯਹੋਵਾਹ ਦੀ ਭਗਤੀ ਨਹੀਂ ਕੀਤੀ, ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ।

12 ਸਾਲ ਬੀਤ ਗਏ। ਉਸ ਸਮੇਂ ਦੌਰਾਨ ਯਰੂਸ਼ਲਮ ਦੀਆਂ ਕੰਧਾਂ ਦੁਬਾਰਾ ਬਣਾਈਆਂ ਗਈਆਂ। ਸੋ ਅਜ਼ਰਾ ਨੇ ਲੋਕਾਂ ਨੂੰ ਚੌਂਕ ਵਿਚ ਇਕੱਠਾ ਕੀਤਾ ਤਾਂਕਿ ਉਹ ਉਨ੍ਹਾਂ ਨੂੰ ਪਰਮੇਸ਼ੁਰ ਦਾ ਕਾਨੂੰਨ ਪੜ੍ਹ ਕੇ ਸੁਣਾਵੇ। ਜਦੋਂ ਅਜ਼ਰਾ ਨੇ ਕਿਤਾਬ ਖੋਲ੍ਹੀ, ਤਾਂ ਲੋਕ ਖੜ੍ਹੇ ਹੋ ਗਏ। ਉਸ ਨੇ ਯਹੋਵਾਹ ਦੀ ਵਡਿਆਈ ਕੀਤੀ ਤੇ ਲੋਕਾਂ ਨੇ ਆਪਣੇ ਹੱਥ ਉੱਪਰ ਚੁੱਕ ਕੇ ਦਿਖਾਇਆ ਕਿ ਉਹ ਅਜ਼ਰਾ ਦੀ ਗੱਲ ਨਾਲ ਸਹਿਮਤ ਸਨ। ਫਿਰ ਅਜ਼ਰਾ ਨੇ ਕਾਨੂੰਨ ਪੜ੍ਹ ਕੇ ਸਮਝਾਇਆ ਅਤੇ ਲੋਕਾਂ ਨੇ ਧਿਆਨ ਨਾਲ ਸੁਣਿਆ। ਉਨ੍ਹਾਂ ਨੇ ਮੰਨਿਆ ਕਿ ਉਹ ਦੁਬਾਰਾ ਯਹੋਵਾਹ ਤੋਂ ਦੂਰ ਹੋ ਗਏ ਸਨ ਅਤੇ ਉਹ ਰੋਏ। ਅਗਲੇ ਦਿਨ ਅਜ਼ਰਾ ਨੇ ਲੋਕਾਂ ਨੂੰ ਫਿਰ ਕਾਨੂੰਨ ਪੜ੍ਹ ਕੇ ਸੁਣਾਇਆ। ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਜਲਦੀ ਹੀ ਛੱਪਰਾਂ ਦਾ ਤਿਉਹਾਰ ਮਨਾਉਣਾ ਚਾਹੀਦਾ। ਉਸੇ ਵੇਲੇ ਉਨ੍ਹਾਂ ਨੇ ਤਿਉਹਾਰ ਮਨਾਉਣ ਲਈ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਸੱਤ ਦਿਨਾਂ ਦੇ ਤਿਉਹਾਰ ਦੌਰਾਨ ਲੋਕਾਂ ਨੇ ਖ਼ੁਸ਼ੀ ਮਨਾਈ ਅਤੇ ਚੰਗੀ ਫ਼ਸਲ ਲਈ ਯਹੋਵਾਹ ਦਾ ਧੰਨਵਾਦ ਕੀਤਾ। ਯਹੋਸ਼ੁਆ ਦੇ ਦਿਨਾਂ ਤੋਂ ਲੈ ਕੇ ਛੱਪਰਾਂ ਦਾ ਇਹ ਤਿਉਹਾਰ ਸਭ ਤੋਂ ਖ਼ੁਸ਼ੀਆਂ ਭਰਿਆ ਸਾਬਤ ਹੋਇਆ। ਤਿਉਹਾਰ ਤੋਂ ਬਾਅਦ, ਲੋਕਾਂ ਨੇ ਇਕੱਠੇ ਹੋ ਕੇ ਪ੍ਰਾਰਥਨਾ ਕੀਤੀ: ‘ਯਹੋਵਾਹ, ਤੂੰ ਸਾਨੂੰ ਗ਼ੁਲਾਮੀ ਤੋਂ ਛੁਡਾਇਆ, ਉਜਾੜ ਵਿਚ ਸਾਨੂੰ ਖਾਣਾ ਦਿੱਤਾ ਅਤੇ ਸਾਨੂੰ ਇਹ ਸੋਹਣਾ ਦੇਸ਼ ਦਿੱਤਾ। ਪਰ ਅਸੀਂ ਵਾਰ-ਵਾਰ ਤੇਰੀ ਅਣਆਗਿਆਕਾਰੀ ਕੀਤੀ। ਸਾਨੂੰ ਚੇਤਾਵਨੀ ਦੇਣ ਲਈ ਤੂੰ ਨਬੀ ਭੇਜੇ, ਪਰ ਅਸੀਂ ਉਨ੍ਹਾਂ ਦੀ ਗੱਲ ਨਹੀਂ ਸੁਣੀ। ਫਿਰ ਵੀ ਤੂੰ ਧੀਰਜ ਰੱਖਿਆ। ਤੂੰ ਅਬਰਾਹਾਮ ਨਾਲ ਕੀਤਾ ਆਪਣਾ ਵਾਅਦਾ ਨਿਭਾਇਆ। ਹੁਣ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਤੇਰਾ ਕਹਿਣਾ ਮੰਨਾਂਗੇ।’ ਉਨ੍ਹਾਂ ਨੇ ਆਪਣੇ ਵਾਅਦੇ ਨੂੰ ਲਿਖਿਆ ਅਤੇ ਹਾਕਮਾਂ, ਲੇਵੀਆਂ ਅਤੇ ਪੁਜਾਰੀਆਂ ਨੇ ਉਸ ʼਤੇ ਮੁਹਰ ਲਾਈ।

“ਧੰਨ ਉਹ ਹਨ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਇਸ ਅਨੁਸਾਰ ਚੱਲਦੇ ਹਨ!”—ਲੂਕਾ 11:28

ਸਵਾਲ: ਅਜ਼ਰਾ ਨੇ ਯਰੂਸ਼ਲਮ ਵਿਚ ਇਕੱਠੇ ਹੋਏ ਇਜ਼ਰਾਈਲੀਆਂ ਨੂੰ ਕੀ ਸਿਖਾਇਆ? ਲੋਕਾਂ ਨੇ ਕੀ ਵਾਅਦਾ ਕੀਤਾ?

ਅਜ਼ਰਾ 7:1-28; 8:21-23, 31, 32; 9:1–10:19; ਨਹਮਯਾਹ 8:1-18; 9:1-38

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ