ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lfb ਪਾਠ 101 ਸਫ਼ਾ 234 - ਸਫ਼ਾ 235 ਪੈਰਾ 4
  • ਪੌਲੁਸ ਨੂੰ ਰੋਮ ਭੇਜਿਆ ਗਿਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪੌਲੁਸ ਨੂੰ ਰੋਮ ਭੇਜਿਆ ਗਿਆ
  • ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਮਿਲਦੀ-ਜੁਲਦੀ ਜਾਣਕਾਰੀ
  • ਹੌਸਲਾ ਰੱਖੋ—ਯਹੋਵਾਹ ਤੁਹਾਡਾ ਮਦਦਗਾਰ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • “ਤੁਹਾਡੇ ਵਿੱਚੋਂ ਕਿਸੇ ਦੀ ਵੀ ਜਾਨ ਨਹੀਂ ਜਾਵੇਗੀ”
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
  • ‘ਚੰਗੀ ਤਰ੍ਹਾਂ ਗਵਾਹੀ ਦਿਓ’
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
  • “ਮੈਂ ਸਮਰਾਟ ਨੂੰ ਫ਼ਰਿਆਦ ਕਰਦਾ ਹਾਂ!”
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
ਹੋਰ ਦੇਖੋ
ਬਾਈਬਲ ਤੋਂ ਸਿੱਖੋ ਅਹਿਮ ਸਬਕ
lfb ਪਾਠ 101 ਸਫ਼ਾ 234 - ਸਫ਼ਾ 235 ਪੈਰਾ 4
ਮਾਲਟਾ ਦੇ ਕਿਨਾਰੇ ਤੋਂ ਥੋੜ੍ਹੀ ਦੂਰ ਪੌਲੁਸ ਅਤੇ ਹੋਰ ਜਣੇ ਤੈਰਦੇ ਹੋਏ ਅਤੇ ਕੁਝ ਜਣੇ ਤਬਾਹ ਹੋਏ ਜਹਾਜ਼ ਦੇ ਟੁਕੜਿਆਂ ਦੀ ਮਦਦ ਨਾਲ ਤੈਰਦੇ ਹੋਏ

ਪਾਠ 101

ਪੌਲੁਸ ਨੂੰ ਰੋਮ ਭੇਜਿਆ ਗਿਆ

ਪੌਲੁਸ ਦੇ ਪ੍ਰਚਾਰ ਦਾ ਤੀਸਰਾ ਦੌਰਾ ਯਰੂਸ਼ਲਮ ਵਿਚ ਖ਼ਤਮ ਹੋ ਗਿਆ। ਇੱਥੇ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਰਾਤ ਨੂੰ ਉਸ ਨੂੰ ਇਕ ਦਰਸ਼ਣ ਦਿਖਾਈ ਦਿੱਤਾ ਜਿਸ ਵਿਚ ਯਿਸੂ ਨੇ ਉਸ ਨੂੰ ਕਿਹਾ: ‘ਤੂੰ ਰੋਮ ਨੂੰ ਜਾਹ ਅਤੇ ਉੱਥੇ ਪ੍ਰਚਾਰ ਕਰ।’ ਪੌਲੁਸ ਨੂੰ ਯਰੂਸ਼ਲਮ ਤੋਂ ਕੈਸਰੀਆ ਲਿਆਂਦਾ ਗਿਆ ਜਿੱਥੇ ਉਹ ਦੋ ਸਾਲ ਜੇਲ੍ਹ ਵਿਚ ਰਿਹਾ। ਜਦੋਂ ਉਸ ਨੂੰ ਫ਼ੇਸਤੁਸ ਦੇ ਸਾਮ੍ਹਣੇ ਪੇਸ਼ ਕੀਤਾ ਗਿਆ, ਤਾਂ ਪੌਲੁਸ ਨੇ ਕਿਹਾ: ‘ਮੇਰਾ ਨਿਆਂ ਰੋਮ ਵਿਚ ਸਮਰਾਟ ਨੂੰ ਕਰਨ ਦੇ।’ ਫ਼ੇਸਤੁਸ ਨੇ ਕਿਹਾ: “ਤੂੰ ਸਮਰਾਟ ਨੂੰ ਫ਼ਰਿਆਦ ਕੀਤੀ ਹੈ; ਤੂੰ ਸਮਰਾਟ ਕੋਲ ਹੀ ਜਾਵੇਂਗਾ।” ਪੌਲੁਸ ਨੂੰ ਸਮੁੰਦਰੀ ਜਹਾਜ਼ ਰਾਹੀਂ ਰੋਮ ਭੇਜਿਆ ਗਿਆ ਅਤੇ ਦੋ ਮਸੀਹੀ ਭਰਾ ਲੂਕਾ ਅਤੇ ਅਰਿਸਤਰਖੁਸ ਵੀ ਉਸ ਦੇ ਨਾਲ ਗਏ।

ਸਫ਼ਰ ਦੌਰਾਨ ਸਮੁੰਦਰ ਵਿਚ ਵੱਡਾ ਤੂਫ਼ਾਨ ਆਇਆ ਅਤੇ ਇਹ ਕਈ ਦਿਨ ਤਕ ਰਿਹਾ। ਸਾਰੇ ਸੋਚਣ ਲੱਗੇ ਕਿ ਉਹ ਹੁਣ ਮਰ ਜਾਣਗੇ। ਪਰ ਪੌਲੁਸ ਨੇ ਕਿਹਾ: ‘ਭਰਾਵੋ, ਇਕ ਦੂਤ ਨੇ ਮੈਨੂੰ ਸੁਪਨੇ ਵਿਚ ਕਿਹਾ: “ਪੌਲੁਸ ਨਾ ਡਰ। ਤੂੰ ਰੋਮ ਜਾਵੇਂਗਾ ਅਤੇ ਜਹਾਜ਼ ʼਤੇ ਜਿੰਨੇ ਲੋਕ ਤੇਰੇ ਨਾਲ ਹਨ, ਉਨ੍ਹਾਂ ਵਿੱਚੋਂ ਕੋਈ ਨਹੀਂ ਮਰੇਗਾ।” ਹੌਸਲਾ ਰੱਖੋ! ਅਸੀਂ ਨਹੀਂ ਮਰਾਂਗੇ।’

ਤੂਫ਼ਾਨ 14 ਦਿਨਾਂ ਤਕ ਚੱਲਦਾ ਰਿਹਾ। ਅਖ਼ੀਰ ਉਨ੍ਹਾਂ ਨੂੰ ਜ਼ਮੀਨ ਦਿਖਾਈ ਦਿੱਤੀ। ਇਹ ਮਾਲਟਾ ਨਾਂ ਦਾ ਟਾਪੂ ਸੀ। ਜਹਾਜ਼ ਦਲਦਲੀ ਰੇਤ ਵਿਚ ਫਸ ਗਿਆ ਅਤੇ ਟੋਟੇ-ਟੋਟੇ ਹੋ ਗਿਆ, ਪਰ ਜਹਾਜ਼ ʼਤੇ ਸਵਾਰ 276 ਜਣੇ ਸਹੀ-ਸਲਾਮਤ ਜ਼ਮੀਨ ʼਤੇ ਪਹੁੰਚ ਗਏ। ਕੁਝ ਜਣੇ ਤੈਰ ਕੇ ਪਹੁੰਚੇ ਤੇ ਬਾਕੀ ਜਣੇ ਜਹਾਜ਼ ਦੇ ਟੁੱਟੇ ਹੋਏ ਹਿੱਸਿਆਂ ਦੇ ਸਹਾਰੇ। ਮਾਲਟਾ ਦੇ ਲੋਕਾਂ ਨੇ ਉਨ੍ਹਾਂ ਦੀ ਦੇਖ-ਭਾਲ ਕੀਤੀ ਅਤੇ ਸੇਕਣ ਲਈ ਅੱਗ ਬਾਲ਼ੀ।

ਤਿੰਨ ਮਹੀਨਿਆਂ ਬਾਅਦ ਫ਼ੌਜੀ ਦੂਸਰੇ ਜਹਾਜ਼ ਰਾਹੀਂ ਪੌਲੁਸ ਨੂੰ ਰੋਮ ਲੈ ਗਏ। ਜਦੋਂ ਪੌਲੁਸ ਰੋਮ ਪਹੁੰਚਿਆ, ਤਾਂ ਭਰਾ ਉਸ ਨੂੰ ਮਿਲਣ ਆਏ। ਉਨ੍ਹਾਂ ਨੂੰ ਦੇਖ ਕੇ ਪੌਲੁਸ ਨੇ ਯਹੋਵਾਹ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਹੌਸਲਾ ਮਿਲਿਆ। ਭਾਵੇਂ ਪੌਲੁਸ ਕੈਦੀ ਸੀ, ਪਰ ਉਸ ਨੂੰ ਇਕ ਕਿਰਾਏ ਦੇ ਘਰ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਇਕ ਫ਼ੌਜੀ ਨੇ ਉਸ ਦੀ ਨਿਗਰਾਨੀ ਕਰਨੀ ਸੀ। ਉਹ ਦੋ ਸਾਲ ਉੱਥੇ ਰਿਹਾ। ਲੋਕ ਉਸ ਨੂੰ ਮਿਲਣ ਆਉਂਦੇ ਸਨ। ਉਹ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਦਾ ਸੀ ਅਤੇ ਯਿਸੂ ਬਾਰੇ ਸਿੱਖਿਆ ਦਿੰਦਾ ਸੀ। ਪੌਲੁਸ ਨੇ ਏਸ਼ੀਆ ਮਾਈਨਰ ਅਤੇ ਯਹੂਦਿਯਾ ਦੀਆਂ ਮੰਡਲੀਆਂ ਨੂੰ ਚਿੱਠੀਆਂ ਵੀ ਲਿਖੀਆਂ। ਯਹੋਵਾਹ ਨੇ ਸੱਚ-ਮੁੱਚ ਕੌਮਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਲਈ ਪੌਲੁਸ ਨੂੰ ਵਰਤਿਆ।

“ਅਸੀਂ ਹਰ ਗੱਲ ਵਿਚ ਆਪਣੇ ਆਪ ਨੂੰ ਪਰਮੇਸ਼ੁਰ ਦੇ ਸੇਵਕ ਸਾਬਤ ਕਰਦੇ ਹਾਂ, ਜਿਵੇਂ ਕਿ ਬਹੁਤ ਸਾਰੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਕੇ, ਕਸ਼ਟ ਸਹਿ ਕੇ, ਤੰਗੀਆਂ ਕੱਟ ਕੇ, ਮੁਸ਼ਕਲਾਂ ਸਹਿ ਕੇ।”—2 ਕੁਰਿੰਥੀਆਂ 6:4

ਸਵਾਲ: ਫ਼ੇਸਤੁਸ ਨੇ ਪੌਲੁਸ ਨੂੰ ਰੋਮ ਕਿਉਂ ਭੇਜਿਆ? ਰੋਮ ਨੂੰ ਜਾਂਦਿਆਂ ਰਸਤੇ ਵਿਚ ਪੌਲੁਸ ਨਾਲ ਕੀ ਹੋਇਆ?

ਰਸੂਲਾਂ ਦੇ ਕੰਮ 21:30; 23:11; 25:8-12; 27:1–28:31; ਰੋਮੀਆਂ 15:25, 26

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ