ਭਾਗ 1 ਦੀ ਜਾਣ-ਪਛਾਣ
ਬਾਈਬਲ ਦੇ ਸ਼ੁਰੂ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਨੇ ਆਕਾਸ਼ ਵਿਚ ਅਤੇ ਧਰਤੀ ਉੱਤੇ ਕਿੰਨੀਆਂ ਹੀ ਸੋਹਣੀਆਂ ਚੀਜ਼ਾਂ ਬਣਾਈਆਂ ਹਨ। ਜੇ ਤੁਸੀਂ ਮਾਪੇ ਹੋ, ਤਾਂ ਆਪਣੇ ਬੱਚੇ ਦੀ ਮਦਦ ਕਰੋ ਕਿ ਉਹ ਸ੍ਰਿਸ਼ਟੀ ਦੀਆਂ ਅਲੱਗ-ਅਲੱਗ ਸ਼ਾਨਦਾਰ ਚੀਜ਼ਾਂ ਦੀ ਕਲਪਨਾ ਕਰੇ। ਇਸ ਗੱਲ ਵੱਲ ਧਿਆਨ ਦਿਵਾਓ ਕਿ ਪਰਮੇਸ਼ੁਰ ਨੇ ਇਨਸਾਨਾਂ ਨੂੰ ਜਾਨਵਰਾਂ ਤੋਂ ਕਿਤੇ ਹੀ ਵਧੀਆ ਬਣਾਇਆ। ਉਸ ਨੇ ਸਾਨੂੰ ਬੋਲਣ, ਸੋਚ-ਵਿਚਾਰ ਕਰਨ, ਨਵੀਆਂ ਚੀਜ਼ਾਂ ਦੀ ਖੋਜ ਕਰਨ, ਗਾਉਣ ਅਤੇ ਪ੍ਰਾਰਥਨਾ ਕਰਨ ਦੀ ਕਾਬਲੀਅਤ ਬਖ਼ਸ਼ੀ ਹੈ। ਉਨ੍ਹਾਂ ਦੇ ਦਿਲਾਂ ਵਿਚ ਯਹੋਵਾਹ ਦੀ ਤਾਕਤ ਅਤੇ ਬੁੱਧ ਲਈ ਕਦਰ ਪੈਦਾ ਕਰੋ, ਖ਼ਾਸ ਕਰਕੇ ਉਸ ਦੇ ਪਿਆਰ ਲਈ ਜੋ ਉਹ ਆਪਣੀਆਂ ਬਣਾਈਆਂ ਚੀਜ਼ਾਂ ਨਾਲ ਕਰਦਾ ਹੈ। ਉਸ ਦੀਆਂ ਬਣਾਈਆਂ ਚੀਜ਼ਾਂ ਵਿਚ ਅਸੀਂ ਵੀ ਸ਼ਾਮਲ ਹਾਂ।