ਭਾਗ 3 ਦੀ ਜਾਣ-ਪਛਾਣ
ਬਾਈਬਲ ਮੁਤਾਬਕ ਜਲ-ਪਰਲੋ ਤੋਂ ਬਾਅਦ ਦੇ ਸਾਲਾਂ ਦੌਰਾਨ ਅਜਿਹੇ ਬਹੁਤ ਹੀ ਘੱਟ ਲੋਕ ਸਨ ਜਿਨ੍ਹਾਂ ਨੇ ਯਹੋਵਾਹ ਦੀ ਸੇਵਾ ਕੀਤੀ। ਯਹੋਵਾਹ ਦੀ ਸੇਵਾ ਕਰਨ ਵਾਲਿਆਂ ਵਿੱਚੋਂ ਇਕ ਸੀ, ਅਬਰਾਹਾਮ ਜਿਸ ਨੂੰ ਯਹੋਵਾਹ ਦਾ ਦੋਸਤ ਕਿਹਾ ਗਿਆ ਸੀ। ਉਸ ਨੂੰ ਯਹੋਵਾਹ ਦਾ ਦੋਸਤ ਕਿਉਂ ਕਿਹਾ ਗਿਆ? ਜੇ ਤੁਸੀਂ ਮਾਪੇ ਹੋ, ਤਾਂ ਆਪਣੇ ਬੱਚਿਆਂ ਦੀ ਇਹ ਜਾਣਨ ਵਿਚ ਮਦਦ ਕਰੋ ਕਿ ਯਹੋਵਾਹ ਸਾਰੇ ਲੋਕਾਂ ਵਿਚ ਦਿਲਚਸਪੀ ਲੈਂਦਾ ਹੈ ਅਤੇ ਉਹ ਸਾਰਿਆਂ ਦੀ ਮਦਦ ਕਰਨੀ ਚਾਹੁੰਦਾ ਹੈ। ਅਬਰਾਹਾਮ, ਲੂਤ ਅਤੇ ਯਾਕੂਬ ਵਰਗੇ ਹੋਰ ਵਫ਼ਾਦਾਰ ਆਦਮੀਆਂ ਵਾਂਗ ਅਸੀਂ ਬਿਨਾਂ ਝਿਜਕੇ ਯਹੋਵਾਹ ਤੋਂ ਮਦਦ ਮੰਗ ਸਕਦੇ ਹਾਂ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਹਮੇਸ਼ਾ ਆਪਣੇ ਸਾਰੇ ਵਾਅਦੇ ਪੂਰੇ ਕਰੇਗਾ।