ਭਾਗ 12 ਦੀ ਜਾਣ-ਪਛਾਣ
ਯਿਸੂ ਨੇ ਲੋਕਾਂ ਨੂੰ ਸਵਰਗ ਦੇ ਰਾਜ ਬਾਰੇ ਸਿਖਾਇਆ। ਉਸ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਕਰਨ, ਰਾਜ ਦੇ ਆਉਣ ਅਤੇ ਉਸ ਦੀ ਮਰਜ਼ੀ ਧਰਤੀ ʼਤੇ ਪੂਰੀ ਹੋਣ ਬਾਰੇ ਪ੍ਰਾਰਥਨਾ ਕਰਨੀ ਸਿਖਾਈ। ਜੇ ਤੁਸੀਂ ਮਾਪੇ ਹੋ, ਤਾਂ ਆਪਣੇ ਬੱਚੇ ਨੂੰ ਸਿਖਾਓ ਕਿ ਇਹ ਪ੍ਰਾਰਥਨਾ ਸਾਡੇ ਲਈ ਕੀ ਮਾਅਨੇ ਰੱਖਦੀ ਹੈ। ਸ਼ੈਤਾਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਯਿਸੂ ਪਰਮੇਸ਼ੁਰ ਦਾ ਵਫ਼ਾਦਾਰ ਰਿਹਾ। ਯਿਸੂ ਨੇ ਆਪਣੇ ਰਸੂਲਾਂ ਨੂੰ ਚੁਣਿਆ ਅਤੇ ਉਹ ਰਾਜ ਦੇ ਪਹਿਲੇ ਮੈਂਬਰ ਬਣ ਗਏ। ਸੱਚੀ ਭਗਤੀ ਲਈ ਯਿਸੂ ਦੇ ਜੋਸ਼ ʼਤੇ ਗੌਰ ਕਰੋ। ਉਹ ਦੂਜਿਆਂ ਦੀ ਮਦਦ ਕਰਨੀ ਚਾਹੁੰਦਾ ਸੀ, ਇਸ ਲਈ ਉਸ ਨੇ ਬੀਮਾਰਾਂ ਨੂੰ ਠੀਕ ਕੀਤਾ, ਭੁੱਖਿਆਂ ਨੂੰ ਖੁਆਇਆ ਅਤੇ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕੀਤਾ। ਇਨ੍ਹਾਂ ਸਾਰੇ ਚਮਤਕਾਰਾਂ ਰਾਹੀਂ ਉਸ ਨੇ ਦਿਖਾਇਆ ਕਿ ਪਰਮੇਸ਼ੁਰ ਦਾ ਰਾਜ ਮਨੁੱਖਜਾਤੀ ਲਈ ਕੀ-ਕੀ ਕਰੇਗਾ।