ਗੀਤ 17
“ਮੈਂ ਚਾਹੁੰਦਾ”
1. ਰੂਪ ਮੋਹ ਤੇ ਮਮਤਾ ਦਾ ਲੈ ਕੇ
ਆਇਆ ਜਦ ਯਿਸੂ ਧਰਤੀ ʼਤੇ
ਬਣ ਕੇ ਸਭ ਦਾ ਹਮਦਰਦ
ਵੰਡਾਏ ਸੀ ਦਰਦ
ਨਿਮਾਣਾ ਹਰ ਲਾਇਆ ਗਲ਼ੇ
ਉਹ ਰਹਿਮਤਾਂ ਦਾ ਸੀ ਮਸੀਹਾ
ਬੀਮਾਰਾਂ ਨੂੰ ਕੀਤਾ ਚੰਗਾ
ਹਰ ਵਾਅਦੇ ਨੂੰ ਹਕੀਕਤ ਬਣਾਇਆ
ਹਾਂ, ਦਿਲੋਂ ਕਿਹਾ: “ਮੈ ਚਾਹੁੰਦਾ”
2. ਰੀਸ ਯਿਸੂ ਦੀ ਹਰ ਦਿਨ ਕਰੋ
ਪਿਆਰ ਦੀ ਰਾਹ ʼਤੇ ਤੁਰ ਪਵੋ
ਸਮਝੋ ਦਿਲ ਦੇ ਜਜ਼ਬਾਤ
ਬਣ ਕੇ ਹਮਖ਼ਿਆਲ
ਦਿਲਾਂ ਨੂੰ ਦਿਲਾਸਾ ਦੇਵੋ
ਪ੍ਰੀਤ ਸੱਚੀ ਦੋਸਤਾਂ ਨਾਲ ਕਰੋ
ਲੋੜਵੰਦਾਂ ਨੂੰ ਗਲ਼ੇ ਲਾਵੋ
ਬੇਸਹਾਰੇ ਦਿਲ ਨੂੰ ਦੇ ਸਹਾਰਾ
ਹਾਂ, ਦਿਲੋਂ ਕਹੋ: “ਮੈ ਚਾਹੁੰਦਾ”
(ਯੂਹੰ. 18:37; ਅਫ਼. 3:19; ਫ਼ਿਲਿ. 2:7 ਵੀ ਦੇਖੋ।)