ਗੀਤ 30
ਯਹੋਵਾਹ ਮੇਰਾ ਮਾਲਕ, ਪਿਤਾ ਅਰ ਦੋਸਤ
1. ਸੌਖਾ ਨਹੀਂ ਹੈ ਜੀਣਾ
ਵਹਿੰਦੇ ਨੈਣਾਂ ਤੋਂ ਗਮਾਂ ਦੇ ਨੀਰ
ਦਿਲ ਦੀ ਹਰ ਰਮਜ਼ ਕਹੇ:
“ਜੀਵਨ ਵਿਅਰਥ ਨਹੀਂ”
(ਕੋਰਸ)
ਯਹੋਵਾਹ ਨਾ ਭੁੱਲੇਗਾ
ਉਹ ਯਾਦ ਰੱਖੇਗਾ ਮੇਰਾ ਹਰ ਕੰਮ
ਸਦਾ ਵਫ਼ਾ ਨਿਭਾਵੇ
ਉਸ ਦਾ ਸਾਥ ਹੈ ਹਰ ਪਲ, ਹਰਦਮ
ਹਾਂ, ਉਹ ਮੇਰਾ ਹੈ ਦਾਤਾ
ਉਹੀ ਰਖਵਾਲਾ ਜ਼ਿੰਦਗੀ ਭਰ
ਹਾਂ, ਯਹੋਵਾਹ, ਮਾਲਕ ਮੇਰਾ
ਪਿਤਾ ਅਰ ਦੋਸਤ
2. ਦਰ ʼਤੇ ਬੁਢਾਪਾ ਖੜ੍ਹਾ
ਬੀਤੇ ਜਵਾਨੀ ਦੇ ਦਿਨ ਮੇਰੇ
ਮਨ ਦੀ ਹਿੰਮਤ ਨਾ ਹਾਰਾਂ
ਉਮੀਦ ਦੀ ਲੋਅ ਜਗੇ
(ਕੋਰਸ)
ਯਹੋਵਾਹ ਨਾ ਭੁੱਲੇਗਾ
ਉਹ ਯਾਦ ਰੱਖੇਗਾ ਮੇਰਾ ਹਰ ਕੰਮ
ਸਦਾ ਵਫ਼ਾ ਨਿਭਾਵੇ
ਉਸ ਦਾ ਸਾਥ ਹੈ ਹਰ ਪਲ, ਹਰਦਮ
ਹਾਂ, ਉਹ ਮੇਰਾ ਹੈ ਦਾਤਾ
ਉਹੀ ਰਖਵਾਲਾ ਜ਼ਿੰਦਗੀ ਭਰ
ਹਾਂ, ਯਹੋਵਾਹ, ਮਾਲਕ ਮੇਰਾ
ਪਿਤਾ ਅਰ ਦੋਸਤ
(ਜ਼ਬੂ. 71:17, 18 ਵੀ ਦੇਖੋ।)