ਗੀਤ 86
ਆਓ ਯਹੋਵਾਹ ਤੋਂ ਸਿੱਖਦੇ ਰਹੀਏ
1. ਸਭ ਨੂੰ ਪੁਕਾਰੇ ਰੱਬ ਮਿਹਰਬਾਨ ਯਹੋਵਾਹ
“ਆਓ ਮੇਰੇ ਕੋਲ ਅੰਮ੍ਰਿਤ ਜਲ ਪੀਓ”
ਜਾਨ ʼਚ ਜਾਨ ਪਾਉਂਦੇ ਮਿੱਠੇ ਬੋਲ ਉਸ ਦੇ
ਸੁਣੋ ਮਨ ਲਾ ਕੇ ਤੇ ਖ਼ੁਸ਼ੀ ਪਾਓ
2. ਭੈਣਾਂ-ਭਰਾਵਾਂ ਦੇ ਨਾਲ ਛੱਡਾਂਗੇ ਨਾ ਮਿਲਣਾ
ਸਿੱਖਦੇ ਇਕ ਮਨ ਹੋ, ਪਾਉਂਦੇ ਹੌਸਲਾ
ਚਾਨਣ ਯਹੋਵਾਹ ਨਾਲ-ਨਾਲ ਚੱਲਾਂਗੇ
ਹੈ ਦਰ ਆਲੀਸ਼ਾਨ, ਮਾਹੌਲ ਖ਼ੁਸ਼ਨੁਮਾ
3. ਹਿੰਮਤ ਵਧਾਉਂਦੇ ਜੋ ਕਰਦੇ ਨੇ ਅਗਵਾਈ
ਲਹਿਜ਼ਾ, ਅਲਫ਼ਾਜ਼ ਜਿਵੇਂ ਮਧੁਰ ਸੰਗੀਤ
ਪਿਆਰ ਦੀ ਇਹ ਮਾਲਾ ਬਿਖਰੇ ਕਦੇ ਨਾ
ਰੱਬ ਨੇ ਪਰੋਈ, ਅਮਰ ਸਾਡੀ ਪ੍ਰੀਤ
(ਇਬ. 10:24, 25; ਪ੍ਰਕਾ. 22:17 ਵੀ ਦੇਖੋ।)