ਗੀਤ 87
ਆਓ ਤਾਜ਼ਗੀ ਪਾਓ!
- 1. ਮਨ-ਮਰਜ਼ੀ ਦੇ ਰਾਹ ʼਤੇ ਚੱਲੇ ਦੁਨੀਆਂ - ਨਾ ਕੋਈ ਹੈ ਰੱਬ ਦੀ ਪਰਵਾਹ - ਯਹੋਵਾਹ ਸਿਖਾਵੇ ਸੱਚਾਈ ਦਾ ਰਾਹ - ਉਹੀ ਸਾਡਾ ਹੈ ਨਿਗਾਹਬਾਨ - ਸਭਾਵਾਂ ’ਤੇ ਜਾ ਕੇ ਮਿਲੇ ਤਾਜ਼ਗੀ - ਨਿਹਚਾ ਦੀ ਹੋਵੇ ਪੱਕੀ ਡੋਰ - ਜਦ ਪਿਆਰ ਨਾਲ ਗਲ਼ੇ ਲਾਵਣ ਰੱਬ ਦੇ ਲੋਕੀਂ - ਇਹ ਦਿਲ ਨਾ ਰਹੇ ਫਿਰ ਕਮਜ਼ੋਰ - ਰਲ਼-ਮਿਲ ਕੇ ਪੂਰੀ ਕਰਦੇ ਰੱਬ ਦੀ ਰਜ਼ਾ - ਮੰਨਾਂਗੇ ਕਦੇ ਵੀ ਨਾ ਹਾਰ - ਬਾਣੀ ਦੇ ਅਲਫ਼ਾਜ਼ਾਂ ਤੋਂ ਹਿੰਮਤ ਮਿਲੇ - ਕਿੰਨਾ ਪਿਆਰਾ ਸਾਡਾ ਕਰਤਾਰ! 
- 2. ਬਾਖ਼ੂਬੀ ਸਮਝੇ ਖ਼ੁਦਾ ਸਾਡੀ ਹਰ ਲੋੜ - ਮੰਨਾਂਗੇ ਉਸ ਦੀ ਹਰ ਸਲਾਹ - ਜ਼ਮਾਨਾ ਬੁਰਾ, ਬੜਾ ਨਾਜ਼ੁਕ ਸਮਾਂ - ਯਹੋਵਾਹ ਨੂੰ ਸਾਡਾ ਖ਼ਿਆਲ! - ਦਿਨ-ਰਾਤ ਵਫ਼ਾਦਾਰ ਭਰਾ ਦਿੰਦੇ ਹਨ ਤਾਲੀਮ - ਮਜ਼ਬੂਤ ਕਰਦੇ ਸਾਡਾ ਵਿਸ਼ਵਾਸ - ਜਦ ਜੀਵਨ ਦੀ ਦੌੜ ਵਿਚ ਹਜ਼ਾਰਾਂ ਹੀ ਨਾਲ - ਰਹੇ ਨਾ ਫਿਰ ਦਿਲ ਇਹ ਤਨਹਾ - ਇਕ-ਦੂਜੇ ਦੇ ਦੁੱਖ-ਸੁੱਖ ਦੇ ਸਾਥੀ ਆਪਾਂ - ਭਾਈਚਾਰਾ ਹੈ ਕਿੰਨਾ ਸੋਹਣਾ! - ਮਨ ਦੇਖੇ ਨਵੀਂ ਦੁਨੀਆਂ ਦੀ ਤਸਵੀਰ - ਯਹੋਵਾਹ ਤੋਂ ਸਿੱਖਦੇ ਰਹਿਣਾ 
(ਜ਼ਬੂ. 37:18; 140:1; ਕਹਾ. 18:1; ਅਫ਼. 5:16; ਯਾਕੂ. 3:17 ਵੀ ਦੇਖੋ।)