ਗੀਤ 101
ਏਕਤਾ ਬਣਾਈ ਰੱਖੋ
1. ਸੱਚਾ ਪਾਤਸ਼ਾਹ ਹੈ ਯਹੋਵਾਹ
ਸਾਨੂੰ ਉਹ ਗੁਜ਼ਾਰਸ਼ ਕਰਦਾ
‘ਸਾਥ ਨਿਭਾਵੋ, ਏਕਾ ਰੱਖੋ
ਸਦਾ ਮਿਲ ਕੇ ਰਹੋ’
ਬਣੀ ਰਹੇ ਏਕਤਾ
ਸਾਡੀ ਇਹ ਦੁਆ
‘ਕਰੋ ਮੇਰੀ ਸੇਵਾ ਹਰਦਮ
ਯਿਸੂ ਨਾਲ ਮਿਲਾਓ ਕਦਮ
ਕਰੋ ਮਿਹਨਤ, ਰਹੋ ਮਗਨ
ਟੁੱਟੇ ਨਾ ਇਹ ਬੰਧਨ’
2. ਸੱਚਾ ਪਾਤਸ਼ਾਹ ਤੂੰ ਯਹੋਵਾਹ
ਮੰਨਦੇ ਅਸਾਂ ਤੇਰੇ ਫ਼ਰਮਾਨ
ਸਾਥ ਨਿਭਾਉਂਦੇ, ਕਰਦੇ ਹਾਂ ਪ੍ਰੀਤ
ਹੈ ਜ਼ਿੰਦਗੀ ਦੀ ਰੀਤ
ਬਣੀ ਰਹੇ ਸ਼ਾਂਤੀ
ਸਾਡੀ ਇਹ ਦੁਆ
ਹੈ ਨਿਰਾਲੀ ਸਾਡੀ ਏਕਤਾ
ਸੰਗ-ਸੰਗ ਚੱਲਦੇ, ਹਮਸਫ਼ਰ ਹਾਂ
ਹੈ ਵਰਦਾਨ ਯਹੋਵਾਹ ਤੇਰਾ
ਹੋਵੇ ਤੇਰੀ ਮਹਿਮਾ
(ਮੀਕਾ. 2:12; ਸਫ਼. 3:9; 1 ਕੁਰਿੰ. 1:10 ਵੀ ਦੇਖੋ।)