ਗੀਤ 102
“ਕਮਜ਼ੋਰ ਲੋਕਾਂ ਦੀ ਮਦਦ ਕਰੋ”
1. ਅਸੀਂ ਹਾਂ ਕਮਜ਼ੋਰ ਇਨਸਾਨ,
ਜੀ ਉਦਾਸ ਹੁੰਦਾ
ਤੂੰ ਯਹੋਵਾਹ ਸਾਗਰ ਹੈਂ
ਪਿਆਰ ਅਰ ਦਇਆ ਦਾ
ਰੀਸ ਤੇਰੀ ਕਰੀਏ,
ਸਾਥ ਸਭਨਾਂ ਦਾ ਦੇਈਏ
ਦੁਖੀ ਦਿਲਾਂ ਨੂੰ ਦੇਈਏ
ਪਿਆਰ ਦਾ ਸਹਾਰਾ
2. ਡਾਵਾਂ-ਡੋਲ ਜੇ ਭਰਾ ਤੇਰਾ,
ਹੋਵੇ ਜੇ ਕਮਜ਼ੋਰ
ਦਿਲਾਂ ’ਤੇ ਹੋਵਣ ਮਰਹਮ
ਸਾਡੇ ਮਿੱਠੇ ਬੋਲ
ਯਹੋਵਾਹ ਸਾਥ ਹਰ ਪਲ,
ਨਿਰਬਲਾਂ ਦਾ ਹੈ ਬਲ
ਦੂਰ ਨਿਰਾਸ਼ਾ ਕਰੇਗਾ,
ਦਿਲ ਦੀ ਮਾਯੂਸੀ
3. ਦੁੱਖ-ਸੁੱਖ ਵਿਚ ਨਿਭਾਓ ਸਾਥ,
ਦੇਵੋ ਦਿਲਾਸਾ
ਬਣੋ ਹਮਦਮ, ਹਮਖ਼ਿਆਲ,
ਦੇਵੋ ਹੌਸਲਾ
ਦਿਲਾਂ ਦੇ ਗਮ ਸੁਣੋ,
ਬੋਝ ਨੂੰ ਹਲਕਾ ਕਰੋ
ਚਿਹਰੇ ’ਤੇ ਹੋਣ ਜੇ ਆਂਸੂ,
ਗਲ਼ੇ ਲਓ ਲਗਾ
(ਯਸਾ. 35:3, 4; 2 ਕੁਰਿੰ. 11:29; ਗਲਾ. 6:2 ਵੀ ਦੇਖੋ।)