ਗੀਤ 129
ਅੰਤ ਤਕ ਧੀਰਜ ਰੱਖਾਂਗੇ
1. ਨਾ ਸਹਿਣ ਹੋਵੇ
ਜਦ ਦੁੱਖਾਂ ਦਾ ਪਹਾੜ ਟੁੱਟੇ
ਮੌਤ ਤਕ ਯਿਸੂ ਨੇ
ਖਿੜੇ-ਮੱਥੇ ਸਭ ਗਮ ਜਰੇ
ਪਿਤਾ ਦਾ ਸਿਰ ਉੱਚਾ
ਕੀਤਾ ਕਹਿਣਾ ਮੰਨ ਕੇ
(ਕੋਰਸ)
ਅੰਤ ਤਕ ਧੀਰਜ ਰੱਖਾਂਗੇ
ਹਰ ਗਮ ਸਹਿ ਲਵਾਂਗੇ
ਜਾਨ ਦੀ ਬਾਜ਼ੀ ਲਗਾ ਕੇ
ਵਿਸ਼ਵਾਸ ਦੀ ਦੌੜ ਅਸੀਂ ਜਿੱਤ ਲਵਾਂਗੇ
2. ਦਿਲ ਹੋਵੇ ਗਮਗੀਨ
ਜਦ ਚੱਲਣ ਤੇਜ਼ ਹਨੇਰੀਆਂ
ਹੈ ਸਾਨੂੰ ਉਮੀਦ
ਸੱਧਰਾਂ ਦਾ ਹਰ ਫੁੱਲ ਖਿੜੇਗਾ
ਗਮਾਂ ਤੋਂ ਰਿਹਾਈ
ਆਜ਼ਾਦ ਹੋਈ ਫਿਜ਼ਾ
(ਕੋਰਸ)
ਅੰਤ ਤਕ ਧੀਰਜ ਰੱਖਾਂਗੇ
ਹਰ ਗਮ ਸਹਿ ਲਵਾਂਗੇ
ਜਾਨ ਦੀ ਬਾਜ਼ੀ ਲਗਾ ਕੇ
ਵਿਸ਼ਵਾਸ ਦੀ ਦੌੜ ਅਸੀਂ ਜਿੱਤ ਲਵਾਂਗੇ
3. ਹੈ ਮਿੱਟੀ ਇਨਸਾਨ
ਉਹ ਸਾਡਾ ਕੀ ਵਿਗਾੜੇਗਾ?
ਨਾ ਹਿੰਮਤ ਹਾਰੋ
ਦੋ ਕਦਮ ਦੂਰ ਹੈ ਉਹ ਜਹਾਂ
ਲਵੋ ਸਹਿ ਜ਼ੁਲਮਾਂ ਨੂੰ
ਸਬਰ ਦਾ ਫਲ ਮਿੱਠਾ
(ਕੋਰਸ)
ਅੰਤ ਤਕ ਧੀਰਜ ਰੱਖਾਂਗੇ
ਹਰ ਗਮ ਸਹਿ ਲਵਾਂਗੇ
ਜਾਨ ਦੀ ਬਾਜ਼ੀ ਲਗਾ ਕੇ
ਵਿਸ਼ਵਾਸ ਦੀ ਦੌੜ ਅਸੀਂ ਜਿੱਤ ਲਵਾਂਗੇ
(ਰਸੂ. 20:19, 20; ਯਾਕੂ. 1:12; 1 ਪਤ. 4:12-14 ਵੀ ਦੇਖੋ।)