ਗੀਤ 133
ਜਵਾਨੀ ਵਿਚ ਯਹੋਵਾਹ ਦੀ ਸੇਵਾ ਕਰੋ
- 1. ਬੇਟੇ ਅਰ ਬੇਟੀਆਂ, ਬੱਚੇ ਸਾਰੇ - ਰੱਬ ਨੂੰ ਅਨਮੋਲ, ਅਸੀਂ ਬੇਹੱਦ ਪਿਆਰੇ - ਜਾਨ ਤੋਂ ਵੱਧ ਹਾਂ, ਅਸੀਂ ਦਿਲ ਦੇ ਨੇੜੇ - ਰੱਖੇਗਾ ਸਾਡਾ ਖ਼ਿਆਲ ਹਰ ਵੇਲੇ 
- 2. ਕਰਦੇ ਇੱਜ਼ਤ ਅਸੀਂ ਮਾਪਿਆਂ ਦੀ - ਦਿਲ ਦੀਆਂ ਗੱਲਾਂ ਕਰਦੇ ਹਾਂ ਅਸੀਂ - ਰੱਖੀ ਮਿਸਾਲ, ਸੱਚਾ ਰਾਹ ਦਿਖਾਇਆ - ਤੂੰ ਹੀ ਯਹੋਵਾਹ ਸਾਡਾ ਸਰਮਾਇਆ 
- 3. ‘ਮੈਨੂੰ ਯਾਦ ਰੱਖੋ’, ਯਹੋਵਾਹ ਕਹਿੰਦਾ - ‘ਮੇਰੇ ਹੀ ਨਾਮ ਕਰੋ ਤੁਸੀਂ ਜਿੰਦ-ਜਾਨ - ਮਨ ਲਗਾ ਕੇ ਕਰੋ ਮੇਰੀ ਸੇਵਾ - ਤੁਹਾਡੇ ’ਤੇ ਕਰਾਂਗਾ ਨਾਜ਼ ਹਮੇਸ਼ਾ’ 
(ਜ਼ਬੂ. 71:17; ਵਿਰ. 3:27; ਅਫ਼. 6:1-3 ਵੀ ਦੇਖੋ।)